ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ-ਨਾਗਾਲੈਂਡ ਵਿੱਚ ਦੀਮਾਪੁਰ ਤੋਂ ਕੋਹਿਮਾ ਰੋਡ (ਪੈਕੇਜ-1) ਤੱਕ 4-ਲੇਨ ਵਾਲੀ ਸੜਕ ਦੀ 14.93 ਕਿਲੋਮੀਟਰ ਲੰਬਾ ਪ੍ਰੋਜੈਕਟ ਇਸ ਸਾਲ ਪੂਰਾ ਹੋ ਜਾਵੇਗਾ
प्रविष्टि तिथि:
06 DEC 2022 5:11PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟਵ ਦੀ ਇੱਕ ਲੜੀ ਵਿੱਚ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਾਗਾਲੈਂਡ ਰਾਜ ਵਿੱਚ ਦੀਮਾਪੁਰ ਤੋਂ ਕੋਹਿਮਾ ਰੋਡ (ਪੈਕੇਜ-1) ਤੱਕ 4-ਲੇਨ ਵਾਲੀ ਸੜਕ ਦੀ 14.93 ਕਿਲੋਮੀਟਰ ਲੰਬਾ ਪ੍ਰੋਜੈਕਟ ਇਸ ਸਾਲ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ 387 ਕਰੋੜ ਰੁਪਏ ਦੇ ਨਿਵੇਸ਼ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਨ ਕੇਵਲ ਨਾਗਾਲੈਂਡ ਅਤੇ ਮਣੀਪੁਰ ਦਰਮਿਆਨ ਬਿਹਤਰ ਸੜਕ ਸੰਪਰਕ ਪ੍ਰਦਾਨ ਕਰੇਗਾ ਬਲਕਿ ਇਸ ਦੇ ਪੂਰੇ ਹੋਣ ਨਾਲ ਯਾਤਰਾ ਦੇ ਸਮੇਂ ਵਿੱਚ ਵੀ ਕਾਫੀ ਹਦ ਤੱਕ ਬਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਸੀਂ ਦੇਸ਼ ਵਿੱਚ ਸਭ ਤੋਂ ਵਧੀਆ ਸੜਕ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦੇ ਨਾਲ ਕਾਰਜ ਕਰਦੇ ਹਨ।
*****
ਐੱਮਜੇਪੀਐੱਸ
(रिलीज़ आईडी: 1882142)
आगंतुक पटल : 112