ਪ੍ਰਧਾਨ ਮੰਤਰੀ ਦਫਤਰ

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ’ਤੇ ਆਲ-ਪਾਰਟੀ ਮੀਟਿੰਗ


ਜੀ-20 ਪ੍ਰੈਜ਼ੀਡੈਂਸੀ ਪੂਰੇ ਰਾਸ਼ਟਰ ਦੀ ਹੈ!

ਜੀ-20 ਪ੍ਰੈਜ਼ੀਡੈਂਸੀ ਵਿਸ਼ਵ ਦੇ ਸਾਹਮਣੇ ਭਾਰਤ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਵਸਰ ਪ੍ਰਦਾਨ ਕਰਦੀ ਹੈ

ਭਾਰਤ ਦੇ ਪ੍ਰਤੀ ਆਲਮੀ ਉਤਸੁਕਤਾ ਅਤੇ ਆਕਰਸ਼ਣ ਹੈ

ਜੀ-20 ਪ੍ਰੈਜ਼ੀਡੈਂਸੀ ਵਿੱਚ ਟੂਰਿਜ਼ਮ ਅਤੇ ਸਥਾਨਕ ਅਰਥਵਿਵਸਥਾ ਦੇ ਲਈ ਮਹਾਨ ਅਵਸਰ ਹਨ

Posted On: 05 DEC 2022 10:44PM by PIB Chandigarh

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨਾਲ ਜੁੜੇ ਪਹਿਲੂਆਂ ’ਤੇ ਚਰਚਾ ਕਰਨ ਦੇ ਲਈ ਪੰਜ ਦਸੰਬਰ ਨੂੰ ਆਲ ਪਾਰਟੀ ਮੀਟਿੰਗ ਬੁਲਾਈ ਗਈ। ਮੀਟਿੰਗ ਦੀ ਪ੍ਰਧਨਗੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤੀ। ਮੀਟਿੰਗ ਵਿੱਚ ਦੇਸ਼ ਭਰ ਦੇ ਰਾਜਨੀਤਕ ਲੀਡਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਪੂਰੇ ਰਾਸ਼ਟਰ ਦੀ ਹੈ, ਅਤੇ ਇਹ ਪੂਰੇ ਵਿਸ਼ਵ ਦੇ ਸਾਹਮਣੇ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦਾ ਅਨੋਖਾ ਅਵਸਰ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਭਾਰਤ ਦੇ ਪ੍ਰਤੀ ਦੁਨੀਆ ਵਿੱਚ ਉਤਸੁਕਤਾ ਅਤੇ ਆਕਰਸ਼ਣ ਹੈ, ਜਿਸ ਨਾਲ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੀਆਂ ਸੰਭਾਵਨਾਵਾਂ ਅਤੇ ਪ੍ਰਬਲ ਹੋ ਜਾਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਟੀਮ-ਵਰਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਜੀ-20 ਦੇ ਵਿਭਿੰਨ ਸਮਾਗਮਾਂ ਦੇ ਆਯੋਜਨ ਵਿੱਚ ਸਾਰੇ ਨੇਤਾਵਾਂ ਦੇ ਸਹਿਯੋਗ ਦੀ ਜਾਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀ-20 ਪ੍ਰੈਜ਼ੀਡੈਂਸੀ ਇੱਕ ਐਸਾ ਅਵਸਰ ਹੈ ਜੋ ਰਵਾਇਤੀ ਬੜੇ ਮਹਾਨਗਰਾਂ ਤੋਂ ਪਰੇ ਭਾਰਤ ਦੇ ਕੁਝ ਹਿੱਸਿਆਂ ਨੂੰ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰੇਗੀ, ਇਸ ਤਰ੍ਹਾਂ ਸਾਡੇ ਰਾਸ਼ਟਰ ਦੇ ਹਰੇਕ ਹਿੱਸੇ ਦੀ ਵਿਲੱਖਣਤਾ ਨੂੰ ਸਾਹਮਣੇ ਲਿਆਏਗੀ।

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੇ ਦੌਰਾਨ ਬੜੀ ਸੰਖਿਆ ਵਿੱਚ ਭਾਰਤ ਆਉਣ ਵਾਲੇ ਵਿਜ਼ਿਟਰਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਸਥਾਨਾਂ ’ਤੇ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਅਤੇ ਸਥਾਨਕ ਅਵਸਥਵਿਵਸਥਾਵਾਂ ਨੂੰ ਵਧਾਉਣ ਦੀ ਸਮਰੱਥਾ ’ਤੇ ਧਿਆਨ ਦਿੱਤਾ, ਜਿੱਥੇ ਜੀ-20 ਦੀਆਂ ਬੈਠਕਾਂ ਆਯੋਜਿਤ ਕੀਤੀਆਂ ਜਾਣਗੀਆਂ।

ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਵਿਭਿੰਨ ਰਾਜਨੀਤਕ  ਲੀਡਰਾਂ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ’ਤੇ ਆਪਣੇ ਅਮੁੱਲ ਵਿਚਾਰ ਰੱਖੇ, ਜਿਨ੍ਹਾਂ ਵਿੱਚ ਸ਼੍ਰੀ ਜੇ.ਪੀ. ਨੱਡਾ, ਸ਼੍ਰੀ ਮਲਿਕਾਰਜੁਨ ਖੜਗੇ, ਸੁਸ਼੍ਰੀ ਮਮਤਾ ਬੈਨਰਜੀ, ਸ਼੍ਰੀ ਨਵੀਨ ਪਟਨਾਇਕ, ਸ਼੍ਰੀ ਅਰਵਿੰਦ ਕੇਜਰੀਵਾਲ, ਸ਼੍ਰੀ ਵਾਈ.ਐੱਸ. ਜਗਨ ਮੋਹਨ ਰੈੱਡੀ, ਸ਼੍ਰੀ ਸੀਤਾਰਾਮ ਯੇਚੁਰੀ, ਸ਼੍ਰੀ ਚੰਦਰਬਾਬੂ ਨਾਇਡੂ, ਸ਼੍ਰੀ ਐੱਮ.ਕੇ. ਸਟਾਲਿਨ, ਸ਼੍ਰੀ ਐਡਾਪਡੀ ਕੇ. ਪਲਾਨੀਸਵਾਮੀ, ਸ਼੍ਰੀ ਪਸ਼ੂਪਤੀਨਾਥ ਪਾਰਸ, ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀ ਕੇ.ਐੱਮ. ਕਾਦਰ ਮੋਹੀਦੀਨ ਸ਼ਾਮਲ ਸਨ। ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨੇ ਸੰਖੇਪ ਵਿੱਚ ਆਪਣੀ ਗੱਲ ਰੱਖੀ। ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ’ਤੇ ਵਿਭਿੰਨ ਪੱਖਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਵਿਸਤ੍ਰਿਤ  ਪੇਸ਼ਕਾਰੀ ਵੀ ਕੀਤੀ ਗਈ।

ਮੀਟਿੰਗ ਵਿੱਚ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਅਮਿਤ ਸ਼ਾਹ, ਸ਼੍ਰੀਮਤੀ ਨਿਰਮਲਾ ਸੀਤਾਰਮਣ, ਡਾ. ਐੱਸ. ਜੈਸ਼ੰਕਰ, ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਪ੍ਰਹਲਾਦ ਜੋਸ਼ੀ, ਸ਼੍ਰੀ ਭੂਪੇਂਦਰ ਯਾਦਵ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ.ਡੀ. ਦੇਵਗੌੜਾ ਉਪਸਥਿਤ ਸਨ।

 

***

 

ਡੀਐੱਸ/ਐੱਸਐੱਚ/ਏਕੇ 



(Release ID: 1881267) Visitor Counter : 114