ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਕੱਲ੍ਹ 65ਵਾਂ ਸਥਾਪਨਾ ਦਿਵਸ ਮਨਾਏਗਾ


ਇਸ ਅਵਸਰ ’ਤੇ 8ਵੀਂ ਖੇਤਰੀ ਕਸਟਮਜ਼ ਇਨਫੋਰਸਮੈਂਟ ਮੀਟਿੰਗ (ਆਰਸੀਈਐੱਮ) ਹੋਵੇਗੀ

Posted On: 04 DEC 2022 9:07AM by PIB Chandigarh

ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਇਸ ਸਾਲ 5-6 ਦਸੰਬਰ, 2022 ਨੂੰ ਆਪਣਾ 65ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਦੇ ਨਾਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਇਸ 2 ਦਿਨਾਂ ਪ੍ਰੋਗਰਾਮ ਦਾ ਉਦਘਾਟਨ ਕਰਨਗੇ।

ਭਾਰਤ ਸਰਕਾਰ ਦੇ ਅਪ੍ਰਤੱਖ ਟੈਕਸ ਅਤੇ ਸੀਮਾ ਸ਼ੁਲਕ ਬੋਰਡ (ਸੀਬੀਆਈਸੀ) ਦੇ ਤਹਿਤ ਡੀਆਰਆਈ ਤਸਕਰੀ ਵਿਰੋਧੀ ਮਾਮਲਿਆਂ ’ਤੇ ਪ੍ਰਮੁਖ ਖੁਫੀਆ ਅਤੇ ਪ੍ਰਵਰਤਨ ਏਜੰਸੀ ਹੈ। ਇਸ ਦੀ ਸਥਾਪਨਾ 4 ਦਸੰਬਰ 1957 ਨੂੰ ਹੋਈ ਸੀ। ਨਵੀਂ ਦਿੱਲੀ ਵਿੱਚ ਆਪਣੇ ਹੈੱਡਕੁਆਟਰ ਦੇ ਨਾਲ ਡੀਆਰਆਈ ਦੀਆਂ 12 ਜ਼ੋਨਲ ਯੂਨਿਟਸ, 35 ਖੇਤਰੀ ਇਕਾਈਆਂ ਅਤੇ 15 ਉਪ-ਖੇਤਰੀ  ਇਕਾਈਆਂ ਹਨ, ਜਿਨ੍ਹਾਂ ਵਿੱਚ ਲਗਭਗ 800 ਅਧਿਕਾਰੀ ਕਾਰਜਸ਼ੀਲ ਹਨ।

ਛੇ ਦਹਾਕਿਆਂ ਦੇ ਅਧਿਕ ਸਮੇਂ ਤੋਂ, ਡੀਆਰਆਈ ਭਾਰਤ ਅਤੇ ਵਿਦੇਸ਼ ਵਿੱਚ ਆਪਣੀ ਉਪਸਥਿਤੀ ਨਾਲ ਨਸ਼ੀਲੇ ਅਤੇ ਸਾਈਕੋਟ੍ਰੋਪਿਕ ਪਦਾਰਥ, ਸੋਨਾ, ਹੀਰਾ, ਕੀਮਤੀ ਧਾਤੂ, ਵਣਜੀਵ ਵਸਤਾਂ, ਸਿਗਰੇਟ, ਹਥਿਆਰਾ, ਗੋਲਾ-ਬਾਰੂਦ ਅਤੇ ਵਿਸਫੋਟਕ, ਨਕਲੀ ਕਰੰਸੀ ਨੋਟ, ਵਿਦੇਸ਼ੀ ਮੁਦਰਾ, ਐੱਸਸੀਓਐੱਮਨਈਟੀ ਵਸਤਾਂ, ਖਤਰਨਾਕ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਸੰਵਦਨਸ਼ੀਲ ਸਮੱਗਰੀ, ਪ੍ਰਾਚੀਨ ਵਸਤਾਂ ਆਦਿ ਦੀ ਤਸਕਰੀ ਦੇ ਮਾਮਲਿਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਸਬੰਧੀ ਆਪਣੇ ਕਾਰਜਦੇਸ਼ ਨੂੰ ਪੂਰਾ ਕਰ ਰਿਹਾ ਹੈ ਅਤੇ ਤਸਕਰੀ ਨਾਲ ਜੁੜੇ ਸੰਗਠਿਤ ਅਪਰਾਧ ਸਮੂਹਾਂ ਦੇ ਖਿਲਾਫ਼ ਦੰਡਾਤਮਕ ਕਾਰਵਾਈ ਕਰ ਰਿਹਾ ਹੈ। ਡੀਆਰਆਈ ਵਪਾਰਕ ਧੋਖਾਧੜੀ ਅਤੇ ਸੀਮਾ ਸ਼ੁਲਕ ਚੋਰੀ ਦਾ ਪਤਾ ਲਗਾਉਣ ਦਾ ਵੀ ਕਾਰਜ ਕਰਦਾ ਹੈ।

ਡੀਆਰਆਈ ਵਿਭਿੰਨ ਦੇਸ਼ਾਂ ਦੇ ਨਾਲ ਕੀਤੇ ਸੀਮਾ ਸ਼ੁਲਕ ਆਪਸੀ ਸਹਾਇਤਾ ਸਮਝੌਤਿਆਂ ਦੇ ਤਹਿਤ ਅੰਤਰਰਾਸ਼ਟਰੀ ਸੀਮਾ ਸ਼ੁਲਕ ਸਹਿਯੋਗ ਵਿੱਚ ਵੀ ਸਭ ਤੋਂ ਅੱਗੇ ਰਿਹਾ ਹੈ, ਜਿੱਥੇ ਸੂਚਨਾ ਵਿਨਿਯਮ ਅਤੇ ਹੋਰ ਸੀਮਾ ਸ਼ੁਲਕ ਪ੍ਰਸ਼ਾਸਨਾਂ ਦੇ ਸਰਬਉੱਤਮ ਤੌਰ-ਤਰੀਕਿਆਂ ਨੂੰ ਸਿੱਖਣ ’ਤੇ ਜ਼ੋਰ ਦਿੱਤਾ ਜਾਂਦਾ ਹੈ।

ਤਦਅਨੁਸਾਰ, ਡੀਆਰਆਈ ਆਪਣੇ ਸਥਾਪਨਾ ਦਿਵਸ ’ਤੇ ਖੇਤਰੀ ਸੀਮਾ ਸ਼ੁਲਕ ਪ੍ਰਵਰਤਨ ਬੈਠਕ (ਆਈਸੀਈਐੱਮ) ਆਯੋਜਿਤ ਕਰ ਰਿਹਾ ਹੈ, ਤਾਕਿ ਪ੍ਰਵਰਤਨ ਸਬੰਧੀ ਮੁੱਦਿਆਂ ਦੇ ਲਈ ਭਾਗੀਦਾਰ ਸੀਮਾ ਸ਼ੁਲਕ ਸੰਗਠਨਾਂ ਅਤੇ ਵਿਸ਼ਵ ਸੀਮਾ ਸ਼ੁਲਕ ਸੰਗਠਨ, ਇੰਟਰਪੋਲ ਵਰਗੀਆਂ ਅੰਤਰਰਾਸ਼ਟਰੀ ਏਜੰਸੀਆਂ ਦੇ ਨਾਲ ਪ੍ਰਭਾਵੀ ਰੂਪ ਨਾਲ ਜੁੜ ਸਕੇ। ਇਸ ਸਾਲ, ਪ੍ਰੋਗਰਾਮ ਦੇ ਲਈ ਵਿਸ਼ਵ ਸੀਮਾ ਸ਼ੁਲਕ ਸੰਗਠਨਨ (ਡਬਲਿਊਸੀਓ), ਇੰਟਰਪੋਲ, ਡ੍ਰਗਸ ਅਤੇ ਅਪਰਾਧ ਅਤੇ ਸੰਯੁਕਤ ਰਾਸ਼ਟਰ ਦਫ਼ਤਰ (ਯੂਐੱਨਓਡੀਸੀ) ਅਤੇ ਖੇਤਰੀ ਖੁਫੀਆ ਸੰਪਰਕ ਦਫ਼ਤਰ-ਏਸ਼ੀਆ ਪ੍ਰਸ਼ਾਂਤ (ਆਰਆਈਐੱਲਓ ਏਪੀ)  ਵਰਗੇ ਅੰਤਰਰਾਸ਼ਟਰੀ ਸਗੰਠਨਾਂ ਦੇ ਨਾਲ-ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਦੇ 22 ਸੀਮਾ ਸ਼ੁਲਕ ਪ੍ਰਸ਼ਾਸਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਇਸ ਅਵਸਰ ’ਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਦੁਆਰਾ “ਭਾਰਤ ਵਿੱਚ ਤਸਕਰੀ ਰਿਪੋਰਟ 2021-22” ਦਾ ਨਵੀਨ ਸੰਸਕਰਣ ਵੀ ਜਾਰੀ ਕੀਤਾ ਜਾਵੇਗਾ। ਇਹ ਰਿਪੋਟਰ ਤਸਕਰੀ ਵਿਰੋਧੀ ਅਤੇ ਵਪਾਰਕ ਧੋਖਾਧੜੀ ਦੇ ਖੇਤਰ ਵਿੱਚ ਰੁਝਾਨਾਂ ਅਤੇ ਪਿਛਲੇ ਵਿੱਤ ਵਰ੍ਹੇ ਵਿੱਚ  ਡੀਆਰਆਈ ਦੇ ਪ੍ਰਦਰਸ਼ਨ ਅਤੇ ਅਨੁਭਵ ਦਾ ਵਰਨਣ ਕਰਦੀ ਹੈ।

ਡੀਆਰਆਈ ਦਿਵਸ, ਅਤੀਤ ਦੀਆਂ ਉਪਲਬਧੀਆਂ ਨੂੰ ਸਨਮਾਨ ਅਤੇ ਮਹੱਤਵ ਦੇਣ ਅਤੇ ਸੀਬੀਆਈਸੀ ਅਤੇ ਡੀਆਰਆਈ ਦੇ ਯੁਵਾ ਅਧਿਕਾਰੀਆਂ ਨੂੰ ਪ੍ਰੇਰਿਤ ਕਰਨ ਦਾ ਦਿਨ ਹੈ ਅਤੇ ਇਹ ਖੇਤਰੀ ਦੇਸ਼ਾਂ ਦੇ ਸੀਮਾ ਸ਼ੁਲਕ ਪ੍ਰਸ਼ਾਸਨਾਂ, ਮਹੱਤਵਪੂਰਨ ਖੇਤਰੀ ਪ੍ਰਸ਼ਾਸਨਾਂ ਅਤੇ ਵਪਾਰ ਭਾਗੀਦਾਰੀ ਦੇ ਨਾਲ ਗੱਲਬਾਤ ਅਤੇ ਵਿਚਾਰ-ਵਟਾਂਦਰਾ ਕਰਨ ਦਾ ਵੀ ਅਵਸਰ ਪ੍ਰਦਾਨ ਕਰਦਾ ਹੈ, ਜਿਸ ਨਾਲ ਇਸ ਖੇਤਰ ਦੇ ਸੀਮਾ ਸ਼ੁਲਕ ਸਬੰਧੀ ਮਾਮਲਿਆਂ ਵਿੱਚ ਭਾਰਤ ਦੀ ਭੂਮਿਕਾ ਮਜ਼ਬੂਤ ਹੁੰਦੀ ਹੈ।

 

****

ਆਰਐੱਮ/ਪੀਪੀਜੀ/ਕੇਐੱਮਐੱਨ


(Release ID: 1880946) Visitor Counter : 141