ਰੱਖਿਆ ਮੰਤਰਾਲਾ

ਡੀਆਰਡੀਓ ਨੇ ਆਕਾਸ਼ ਹਥਿਆਰ ਪ੍ਰਣਾਲੀ (ਭਾਰਤੀ ਸੈਨਾ ਸੰਸਕਰਣ) ਦੇ ਸੀਲਬੰਦ ਵੇਰਵਿਆਂ ਨੂੰ ਮਿਜ਼ਾਈਲ ਸਿਸਟਮ ਕੁਆਲਿਟੀ ਅਸ਼ੋਰੈਂਸ ਏਜੰਸੀ ਨੂੰ ਸੌਂਪਿਆ

Posted On: 04 DEC 2022 10:36AM by PIB Chandigarh

ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ 03 ਦਸੰਬਰ, 2022 ਨੂੰ ਹੈਦਰਾਬਾਦ ਵਿੱਚ ਆਕਾਸ਼ ਹਥਿਆਰ ਪ੍ਰਣਾਲੀ (ਭਾਰਤੀ ਸੈਨਾ ਸੰਸਕਰਣ) ਦੇ ਸੀਲਬੰਦ ਵੇਰਵਿਆਂ (ਏਐੱਚਐਸਪੀ) ਨੂੰ ਮਿਜ਼ਾਈਲ ਸਿਸਟਮ ਕੁਆਲਿਟੀ ਅਸ਼ੋਰੈਂਸ ਏਜੰਸੀ (ਐੱਮਐੱਸਕਿਊਏਏ) ਲੈਬੋਰੇਟਰੀ (ਡੀਆਰਟੀਐੱਲ) ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਨੇ ਇੱਕ ਨੋਡਲ ਏਜੰਸੀ ਦੇ ਰੂਪ ਵਿੱਚ ਆਕਾਸ਼ ਹਥਿਆਰ ਪ੍ਰਣਾਲੀ ਨੂੰ ਤਿਆਰ ਅਤੇ ਵਿਕਸਿਤ ਕੀਤਾ ਹੈ। ਏਐੱਚਐੱਸਪੀ ਟ੍ਰਾਂਸਫਰ ਦੇ ਹਿੱਸੇ ਦੇ ਰੂਪ ਵਿੱਚ ਤਕਨੀਕੀ ਨਿਰਦੇਸ਼ ਅਤੇ ਗੁਣਵੱਤਾ ਦਸਤਾਵੇਜ ਅਤੇ ਪੂਰਨ ਹਥਿਆਰ ਪ੍ਰਣਾਲੀ ਘਟਕਾਂ ਦੀ ਡ੍ਰਾਇੰਗ ਨੂੰ ਪ੍ਰੋਜੈਕਟ ਆਕਾਸ਼ ਦੁਆਰਾ ਐੱਮਐੱਸਕਿਊਏਏ ਨੂੰ ਸੌਂਪਿਆ ਗਿਆ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਏਐੱਚਐੱਸਪੀ ਟ੍ਰਾਂਸਫਰ ਨੂੰ ਇੱਕ ਇਤਿਹਾਸਿਕ ਅਵਸਰ ਕਰਾਰ ਦਿੰਦੇ ਹੋਏ ਡੀਆਈਡੀਓ, ਭਾਰਤੀ ਸੈਨਾ ਅਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਰੱਖਿਆ ਸੇਵਾਵਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗਾ।

ਰੱਖਿਆ ਅਨੁਸੰਧਾਨ ਅਤੇ ਵਿਕਾਸ ਵਿਭਾਗ ਨੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਨੇ ਪ੍ਰੋਜੈਕਟ ਆਕਾਸ਼ ਟੀਮ ਨੂੰ ਮਿਜ਼ਾਈਲ ਕਲਸਟਰ ਨਾਲ ਐੱਮਐੱਸਕਿਊਏਏ ਵਿੱਚ ਮਿਜ਼ਾਇਲ ਅਤੇ ਮਲਟੀਪਲ ਗ੍ਰਾਉਂਡ ਸਿਸਟਮ ਵਾਲੀ ਅਜਿਹੀ ਜਟਿਲ ਪ੍ਰਣਾਲੀ ਦੇ ਲਈ ਪਹਿਲਾਂ ਏਐੱਚਐੱਸਪੀ ਟ੍ਰਾਂਸਫਰ ਦੇ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰਾਂਸਫਰ ਪ੍ਰਕਿਰਿਆ ਭਵਿੱਖ ਦੀਆਂ ਮਿਜ਼ਾਈਲ ਪ੍ਰਣਾਲੀਆਂ ਦੇ ਲਈ ਰੋਡਮੈਪ ਨੂੰ ਤਿਆਰ ਕਰੇਗੀ, ਜੋ ਹੁਣ ਉਤਪਾਦਨ ਦੇ ਅਧੀਨ ਹਨ।

ਆਕਾਸ਼ ਪਹਿਲੀ ਅਤਿਅਧੁਨਿਕ ਸਵਦੇਸ਼ੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਹੈ, ਜੋ ਲਗਭਗ ਇੱਕ ਦਹਾਕੇ ਤੋਂ ਹਥਿਆਰ ਬਲਾਂ ਦੇ ਨਾਲ ਭਾਰਤੀ ਆਕਾਸ਼ ਦੀ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਇਸ ਨੂੰ ਭਾਰਤੀ ਸੈਨਾ ਅਤੇ ਭਾਰਤੀ ਵਾਯੂ ਸੈਨਾ ਦੁਆਰਾ 30,000 ਕਰੋੜ ਰੁਪਏ ਦੇ ਆਰਡਰ ਮੁੱਲ ਦੇ ਨਾਲ ਸ਼ਾਮਲ ਕੀਤਾ ਗਿਆ ਹੈ, ਜੋ ਸਵਦੇਸ਼ੀ ਮਿਜ਼ਾਈਲ ਪ੍ਰਣਾਲੀ ਦੇ ਲਈ ਸਭ ਤੋਂ ਵੱਡੇ ਸਿੰਗਲ ਸਿਸਟਮ ਆਰਡਰ ਵਿੱਚੋਂ ਇੱਕ ਹੈ।

ਡੀਆਰਡੀਐੱਲ ਦੇ ਇਲਾਵਾ, ਕਈ ਹੋਰ ਡੀਆਰਡੀਓ ਪ੍ਰਯੋਗਸ਼ਾਲਾ  ਇਸ ਰੱਖਿਆ ਪ੍ਰਣਾਲੀ ਦੇ ਵਿਕਾਸ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚ ਰਿਸਰਚ ਸੈਂਟਰ ਇਮਾਰਤ, ਇਲੈਕਟ੍ਰੌਨਿਕਸ ਅਤੇ ਰਡਾਰ ਵਿਕਾਸ ਸਥਾਪਨਾ, ਅਨੁਸੰਧਾਨ ਅਤੇ ਵਿਕਾਸ ਸਥਾਪਨਾ (ਇੰਜੀਨੀਅਰ), ਏਕੀਕ੍ਰਿਤ ਟ੍ਰੇਨਿੰਗ ਰੇਂਜ, ਹਥਿਆਰ ਅਨੁਸੰਧਾਨ ਤੇ ਵਿਕਾਸ ਸਥਾਪਨਾ, ਉੱਚ ਊਰਜਾ ਸਮੱਗਰੀ ਅਨੁਸੰਧਾਨ ਪ੍ਰਯੋਗਸ਼ਾਲਾ ਅਤੇ ਵਾਹਨ ਅਨੁਸੰਧਾਨ ਵਿਕਾਸ ਸਥਾਪਨਾ ਪ੍ਰਮੁੱਖ ਹਨ। ਇਹ ਪ੍ਰਣਾਲੀ ਭਾਰਤ ਡਾਇਨੈਮਿਕਸ ਲਿਮਿਟਿਡ, ਭਾਰਤ ਇਲੈਕਟ੍ਰੌਨਿਕਸ ਲਿਮਿਟਿਡ, ਲਾਰਸਨ ਐਂਡ ਟੁਬਰੋ, ਟਾਟਾ ਐਡਵਾਂਸਡ ਸਿਸਟਮਸ ਲਿਮਿਟਿਡਸ, ਇਲੈਕਟ੍ਰੌਨਿਕਸ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ, ਬੀਈਐੱਲਐੱਲ ਲਿਮਿਟਿਡ ਦੇ ਨਾਲ-ਨਾਲ ਮਾਈਕ੍ਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜੇਜ ਅਤੇ ਹੋਰ ਰੱਖਿਆ ਉਦਯੋਗ ਭਾਗੀਦਾਰਾਂ ਦੁਆਰਾ ਨਿਰਮਿਤ ਕੀਤੀ ਗਈ ਹੈ।

 

  ************

ਐੱਸਆਰ/ਸੇਵੀ(Release ID: 1880944) Visitor Counter : 127