ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 4 ਤੋਂ 5 ਦਸੰਬਰ ਤੱਕ ਆਂਧਰ ਪ੍ਰਦੇਸ਼ ਦੇ ਦੌਰੇ 'ਤੇ ਹੋਣਗੇ
प्रविष्टि तिथि:
03 DEC 2022 6:46PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 4 ਤੋਂ 5 ਦਸੰਬਰ, 2022 ਤੱਕ ਆਂਧਰ ਪ੍ਰਦੇਸ਼ ਦੇ ਦੌਰੇ 'ਤੇ ਹੋਣਗੇ।
ਰਾਸ਼ਟਰਪਤੀ 4 ਦਸੰਬਰ, 2022 ਨੂੰ ਵਿਜੈਵਾੜਾ ਵਿੱਚ ਆਂਧਰ ਪ੍ਰਦੇਸ਼ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲੈਣਗੇ। ਉਸੇ ਸ਼ਾਮ, ਉਹ ਜਲ ਸੈਨਾ ਦਿਵਸ ਦੇ ਅਵਸਰ 'ਤੇ ਵਿਸ਼ਾਖਾਪਟਨਮ ਵਿੱਚ ਭਾਰਤੀ ਜਲ ਸੈਨਾ ਦੇ ਸੰਚਾਲਨ ਪ੍ਰਦਰਸ਼ਨ ਨੂੰ ਦੇਖਣਗੇ ਅਤੇ ਰੱਖਿਆ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਤੇ ਕਬਾਇਲੀ ਮਾਮਲੇ ਮੰਤਰਾਲਿਆਂ ਦੇ ਵਿਭਿੰਨ ਪ੍ਰੋਜੈਕਟਾਂ ਦਾ ਵਰਚੁਅਲੀ ਉਦਘਾਟਨ ਕਰਨਗੇ/ਨੀਂਹ ਪੱਥਰ ਰੱਖਣਗੇ।
ਰਾਸ਼ਟਰਪਤੀ 5 ਦਸੰਬਰ, 2022 ਨੂੰ ਸ੍ਰੀ ਪਦਮਾਵਤੀ ਮਹਿਲਾ ਵਿਸ਼ਵਵਿਦਯਾਲਯਮ, ਤਿਰੁਪਤੀ (Sri Padmavati Mahila Visvavidyalayam, Tirupati) ਦਾ ਦੌਰਾ ਕਰਨਗੇ, ਜਿੱਥੇ ਉਹ ਵਿਦਿਆਰਥਣਾਂ, ਫੈਕਲਟੀ ਮੈਂਬਰਾਂ, ਉਪਲਬਧੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ ਆਦਿ ਨਾਲ ਗੱਲਬਾਤ ਕਰਨਗੇ।
***
ਡੀਐੱਸ/ਏਕੇ
(रिलीज़ आईडी: 1880758)
आगंतुक पटल : 179