ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਨੁਰਾਗ ਸਿੰਘ ਠਾਕੁਰ ਕੱਲ੍ਹ ਹਿਸਾਰ ਜਾਣਗੇ
ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਹਿਸਾਰ ਵਿੱਚ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ
Posted On:
03 DEC 2022 7:14PM by PIB Chandigarh
ਓਮ ਸਟਰਲਿੰਗ ਗਲੋਬਲ ਯੂਨੀਵਰਸਿਟੀ, ਹਿਸਾਰ 4 ਦਸੰਬਰ 2022 ਨੂੰ ਪਹਿਲੀ ਕਨਵੋਕੇਸ਼ਨ ਆਯੋਜਿਤ ਕਰ ਰਹੀ ਹੈ। ਸ਼੍ਰੀ ਅਨੁਰਾਗ ਸਿੰਘ ਠਾਕੁਰ, ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਭਾਰਤ ਸਰਕਾਰ, ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਹਿਸਾਰ ਤੋਂ ਲੋਕ ਸਭਾ ਮੈਂਬਰ ਸ਼੍ਰੀ ਬ੍ਰਿਜੇਂਦਰ ਸਿੰਘ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ, ਡਾ. ਕਮਲ ਗੁਪਤਾ ਅਤੇ ਹੋਰ ਪਤਵੰਤੇ ਵੀ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਰ੍ਹਿਆਂ ਦੌਰਾਨ ਯੂਨੀਵਰਸਿਟੀ ਨੇ ਹਜ਼ਾਰਾਂ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਕਾਬਲ ਬਣਾ ਕੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।
ਕਨਵੋਕੇਸ਼ਨ ਸਮਾਰੋਹ ਦੌਰਾਨ 815 ਵਿਦਿਆਰਥੀਆਂ ਨੂੰ ਡਿਗਰੀ, ਡਿਪਲੋਮਾ ਪ੍ਰਦਾਨ ਕੀਤਾ ਜਾਵੇਗਾ; 15 ਅੰਡਰ ਗਰੈਜੂਏਟ ਕੋਰਸਾਂ ਦੇ 184 ਵਿਦਿਆਰਥੀਆਂ ਅਤੇ 59 ਪੋਸਟ ਗ੍ਰੈਜੂਏਟ ਕੋਰਸਾਂ ਦੇ 426 ਵਿਦਿਆਰਥੀਆਂ ਨੂੰ ਕ੍ਰਮਵਾਰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 14 ਡਿਪਲੋਮਾ ਕੋਰਸਾਂ ਦੇ 178 ਵਿਦਿਆਰਥੀਆਂ ਨੂੰ ਡਿਪਲੋਮੇ ਦਿੱਤੇ ਜਾਣਗੇ। ਵੱਖੋ-ਵੱਖ ਵਿਭਾਗਾਂ ਦੇ 3 ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤੇ ਜਾਣਗੇ ਅਤੇ 8 ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਉਨ੍ਹਾਂ ਦੀ ਉਤਕ੍ਰਿਸ਼ਟ ਕਾਰਗੁਜ਼ਾਰੀ ਲਈ ਮੈਰਿਟ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਸ਼੍ਰੀ ਅਨੁਰਾਗ ਸਿੰਘ ਠਾਕੁਰ ਇਸ ਮੌਕੇ ਨੌਜਵਾਨਾਂ ਨਾਲ ਸਿੱਖਿਆ, ਕਰੀਅਰ, ਖੇਡਾਂ ਆਦਿ ਨਾਲ ਜੁੜੇ ਕਈ ਮੁੱਦਿਆਂ 'ਤੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨਗੇ। ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਉਹ ਓਮ ਸਟਰਲਿੰਗ ਗਲੋਬਲ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸਥਾਪਿਤ ਕਮਿਊਨਿਟੀ ਰੇਡੀਓ ਸਟੇਸ਼ਨ 90.0 ‘ਭਵਯਵਾਣੀ’ ('Bhavyavani') ਦਾ ਉਦਘਾਟਨ ਵੀ ਕਰਨਗੇ। ਸਟੇਸ਼ਨ ਸਮਾਗਮ ਦੌਰਾਨ ਮਾਣਯੋਗ ਕੇਂਦਰੀ ਮੰਤਰੀ ਦੇ ਸੰਬੋਧਨ ਨੂੰ ਵੀ ਪ੍ਰਸਾਰਿਤ ਕੀਤਾ ਕਰੇਗਾ।
*****
ਆਰਸੀ/ਪੀਐੱਸ/ਐੱਚਐੱਨ
ਪੀਆਈਬੀ ਚੰਡੀਗੜ੍ਹ
(Release ID: 1880752)
Visitor Counter : 132