ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਪੈਨਸ਼ਨਭੋਗੀਆਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਪ੍ਰਸਤੁਤ ਕਰਨ ਵਾਲੇ ਡੀਓਪੀਪੀਡਬਲਿਊ ਦੇ ਰਾਸ਼ਟਰੀਵਿਆਪੀ ਅਭਿਯਾਨ ਦੀ ਪੂਰੇ ਦੇਸ਼ ਵਿੱਚ ਸਫਲਤਾਪੂਰਵਕ ਸਮਾਪਤੀ ਹੋਈ


30 ਨਵੰਬਰ, 2022 ਤੱਕ, ਕੁੱਲ 30.34 ਲੱਖ ਕੇਂਦਰ ਸਰਕਾਰ ਨੇ ਪੈਨਸ਼ਨਭੋਗੀਆਂ ਨੇ ਡੀਐੱਲਸੀ ਦਾ ਸਫ਼ਲਤਾਪੂਰਵਕ ਉਪਯੋਗ ਕੀਤਾ, ਜਿਸ ਵਿੱਚ ਚਿਹਰਾ ਪ੍ਰਮਾਣੀਕਰਣ ਦੁਆਰਾ 2.82 ਲੱਖ ਪੈਨਸ਼ਨਭੋਗੀਆਂ ਦਾ ਡੀਐੱਲਸੀ ਬਣਾਇਆ ਗਿਆ

Posted On: 01 DEC 2022 6:10PM by PIB Chandigarh

ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਆਉਣ ਵਾਲੇ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਇਸ ਸਾਲ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਹੁਲਾਰਾ ਦੇਣ ਦੇ ਲਈ ਇੱਕ ਰਾਸ਼ਟਰਵਿਆਪੀ ਅਭਿਯਾਨ ਦੀ ਸ਼ੁਰੂਆਤ ਕੀਤੀ। ਇਸ ਰਾਸ਼ਟਰਵਿਆਪੀ ਅਭਿਯਾਨ ਦਾ ਉਦੇਸ਼ ਚਿਹਰਾ ਪ੍ਰਮਾਣੀਕਰਣ ਤਕੋਨੀਕ ਅਤੇ ਡੀਐੱਲਸੀ ਦੇ ਉਪਯੋਗ ਨੂੰ ਹੁਲਾਰਾ ਦੇਣਾ ਹੈ ਜਿਸ ਨਾਲ ਪਾਰਦਰਸ਼ਿਤਾ ਅਤੇ ‘ਈਜ਼ ਆਵ੍ ਲਿਵਿੰਗ’ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਸਾਰੇ ਪੰਜੀਕ੍ਰਿਤ ਪੈਨਸ਼ਨਭੋਗੀ ਸੰਘਾਂ, ਪੈਨਸ਼ਨ ਵੰਡਣ ਵਾਲੀਆਂ ਬੈਂਕਾਂ, ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਸੀਜੀਐੱਚਐੱਸ ਕੇਂਦਰਾਂ ਨੂੰ ਪੈਨਸ਼ਨਭੋਗੀਆਂ ਦੇ ‘ਈਜ਼ ਆਵ੍ ਲਿਵਿੰਗ’ ਦੇ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕਰਦੇ ਹੋਏ ਲਾਈਫ ਸਰਟੀਫਿਕੇਟ ਦੇਣ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ/ਚਿਹਰਾ ਪ੍ਰਮਾਣੀਕਰਣ ਤਕਨੀਕ ਨੂੰ ਹੁਲਾਰਾ ਦੇਣ ਦਾ ਨਿਰਦੇਸ਼ ਜਾਰੀ ਕੀਤਾ ਗਿਆ।

ਜਾਗਰੂਕਤਾ ਵਿੱਚ ਵਾਧਾ ਹੋਣ ਦੇ ਕਾਰਨ, ਚਿਹਰਾ ਪ੍ਰਮਾਣੀਕਰਣ ਦੀ ਲੋਕਪ੍ਰਿਯ ਵਧ ਰਹੀ ਹੈ ਜੋ ਕਿ ਵਿਸ਼ੇਸ਼ ਰੂਪ ਨਾਲ ਬਜ਼ੁਰਗ ਅਤੇ ਕਮਜ਼ੋਰ ਬਜ਼ੁਰਗ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਬਹੁਤ ਹੀ ਸੂਖਮ ਹੈ। 30 ਨਵੰਬਰ, 2022 ਤੱਕ ਕੁੱਲ 30.34 ਲੱਖ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਨੇ ਡੀਐੱਲਸੀ ਦਾ ਸਫ਼ਲਤਾਪੂਰਵਕ ਉਪਯੋਗ ਕੀਤਾ ਹੈ, ਜਿਸ ਵਿੱਚ ਚਿਹਰਾ ਪ੍ਰਮਾਣੀਕਰਣ ਦੇ ਮਾਧਿਅਮ ਰਾਹੀਂ 2.82 ਲੱਖ ਡੀਐੱਲਸੀ ਬਣਾਏ ਗਏ ਹਨ।

ਇਸ ਅਭਿਯਾਨ ਨੂੰ ਹੁਲਾਰਾ ਦੇਣ ਦੇ ਲਈ, ਭਾਰਤੀ ਸਟੇਟ ਬੈਂਕ ਅਤੇ ਕੁਝ ਸ਼ਹਿਰਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਵਿਭਾਗ ਦੇ ਨਾਲ ਸਹਿਯੋਗ ਕੀਤਾ ਹੈ ਅਤੇ ਵਿਭਿੰਨ ਸ਼ਹਿਰਾਂ ਵਿੱਚ ਕੈਂਪ ਸਥਾਨ ਪ੍ਰਦਾਨ ਕੀਤਾ ਹੈ। ਅਭਿਯਾਨ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਲਈ ਵਿਭਿੰਨ ਸ਼ਹਿਰਾਂ ਵਿੱਚ ਡੀਓਪੀਪੀਡਬਲਿਊ ਦੇ ਵਿਭਿੰਨ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। 01-30 ਨਵੰਬਰ, 2022 ਦੀ ਅਵਧੀ ਵਿੱਚ, ਦੇਸ਼ ਦੇ ਉੱਤਰ ਵਿੱਚ ਸ਼੍ਰੀਨਗਰ ਤੋਂ ਲੈ ਕੇ ਦੱਖਣ ਵਿੱਚ ਨਾਗਰਕੋਇਲ (ਕੰਨਿਆਕੁਮਾਰੀ ਜ਼ਿਲ੍ਹਾ) ਅਤੇ ਪੂਰਬ ਵਿੱਚ ਗੁਵਾਹਾਟੀ ਤੋਂ ਲੈ ਕੇ ਪੱਛਮ ਵਿੱਚ ਅਹਿਮਦਾਬਾਦ ਤੱਕ ਪੂਰੇ ਦੇਸ਼ ਦੇ ਵਿਸ਼ੇਸ਼ ਸ਼ਹਿਰਾਂ ਦਿੱਲੀ (ਹੌਜਖਾਸ, ਪੰਖਾ ਰੋਡ, ਚਾਣਕਿਆਪੁਰੀ, ਜੰਗਪੁਰਾ), ਨੋਇਡਾ, ਚੰਡੀਗੜ੍ਹ, ਮੋਹਾਲੀ, ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ), ਨਾਗਪੁਰ, ਪੁਣੇ (ਮਹਾਰਾਸ਼ਟਰ), ਇਲਾਹਾਬਾਦ, ਜੰਮੂ, ਜਲੰਧਰ, ਗਵਾਲੀਅਰ (ਐੱਮਪੀ), ਸ਼ਿਤ੍ਰਸ਼ੂਰ (ਕੇਰਲ), ਮਦੁਰੈ, ਨਾਗਰਕੋਇਲ, ਵਡੋਦਰਾ, ਅਹਿਮਾਦਾਬਾਦ, ਗੁਵਾਹਾਟ (ਅਸਾਮ), ਹੈਦਰਾਬਾਦ, ਅੰਬਰਨਾਥ, ਮੁੰਬਈ, ਭੁਵਨੇਸ਼ਵਰ, ਬਾਲਾਸੋਰ, ਕਟਕ (ਉਡੀਸ਼ਾ), ਤਿਰੂਵਨੰਤਪੁਰਮ, ਜੈਪੁਰ, ਚੇਨਈ, ਕਰਾਈਕਲ, ਪੁਡੂਚੇਰੀ, ਦੇਹਰਾਦੂਨ, ਜਗਾਦਰੀ (ਹਰਿਆਣਾ), ਹੁਗਲੀ, ਹਾਵੜਾ, ਕੋਲਕਾਤਾ, ਰਾਂਚੀ, ਬੰਗਲੋਰ, ਗੁਲਬਰਗਾ, ਮੈਸੂਰ ਨੂੰ ਸ਼ਾਮਲ ਕੀਤਾ ਗਿਆ।

ਇਸ ਰਾਸ਼ਟਰਵਿਆਪੀ ਅਭਿਯਾਨ ਨੂੰ ਭਾਰਤੀ ਸਟੇਟ ਬੈਂਕ (ਐੱਸਬੀਆਈ) ਅਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਸਹਾਇਤਾ ਨਾਲ ਓਡੀਪੀਪੀਡਬਲਿਊ ਦੇ ਅਧਿਕਾਰੀਆਂ ਦੁਆਰਾ ਚਲਾਇਆ ਗਿਆ ਅਤੇ ਬੈਂਕਾਂ ਨੇ ਅਭਿਯਾਨ ਸਥਾਲਾਂ ਨੂੰ ਪ੍ਰਯੋਜਿਤ ਵੀ ਕੀਤਾ। ਇਸ ਅਭਿਯਾਨ ਵਿੱਚ ਕੇਂਦਰ ਸਰਕਾਰ ਦੇ ਪੰਜੀਕ੍ਰਿਤ ਪੈਨਸ਼ਨਭੋਗੀਆਂ ਦੇ ਸੰਘਾਂ, ਆਈਪੀਪੀਬੀ, ਯੂਆਈਡੀਏਆਈ, ਐੱਨਆਈਸੀ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸਾਰੇ ਸ਼ਹਿਰ ਵਿੱਚ ਸੀਜੀਡੀਏ ਦੀ ਸਰਗਰਮ ਭਾਗੀਦਾਰੀ ਪ੍ਰਾਪਤ ਹੋਈ।

ਕੁਝ ਪੈਨਸ਼ਨਭੋਗੀਆਂ ਦਾ ਬਾਇਓ-ਮੈਟ੍ਰਿਕਸ ਅਲੋਪ ਹੋਣ ਦੇ ਕਾਰਨ ਉਨ੍ਹਾਂ ਨੂੰ ਡੀਐੱਲਸੀ ਨਹੀਂ ਮਿਲ ਰਹੀ ਸੀ ਅਤੇ ਇਸ ਸਮੱਸਿਆ ਦਾ ਸਮਾਧਾਨ ਕਰਨ ਦੇ ਲਈ ਪੈਨਸ਼ਨ ਵਿਭਾਗ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਨਾਲ ਮਿਲ ਕੇ ਅਧਾਰ ਡੇਟਾਬੇਸ ’ਤੇ ਅਧਾਰਿਤ ਚਿਹਰਾ ਪ੍ਰਮਾਣੀਕਰਣ ਤਕਨੀਕ ਪ੍ਰਣਾਲੀ ਨੂੰ ਵਿਕਸਿਤ ਕੀਤਾ, ਜਿਸ ਦੇ ਮਾਧਿਅਮ ਨਾਲ ਕਿਸੇ ਵੀ ਐਡ੍ਰਾਂਇਡ ਅਧਾਰਿਤ ਸਮਾਰਟ ਫੋਨ ’ਤੇ ਐੱਲਸੀ ਦੇਣਾ ਸੰਭਵ ਹੋ ਸਕਦਾ ਹੈ। ਇਸ ਸੁਵਿਧਾ ਦੇ ਅਨੁਸਾਰ, ਚਿਹਰਾ ਪ੍ਰਮਾਣੀਕਰਣ ਤਕਨੀਕ ਦੇ ਮਾਧਿਅਮ ਨਾਲ ਇੱਕ ਵਿਅਕਤੀ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਡੀਐੱਲਸੀ ਉਤਪੰਨ ਕੀਤਾ ਜਾ ਸਕਦਾ ਹੈ।

ਇਸ ਸਫ਼ਲ ਤਕਨੀਕ ਦੀ ਸ਼ੁਰੂਆਤ ਨਵੰਬਰ 2021 ਵਿੱਚ ਹੋਈ, ਜਿਸ ਨੇ ਬਾਹਰੀ ਬਾਇਓਮੈਟ੍ਰਿਕ ਉਪਕਰਨਾਂ ’ਤੇ ਪੈਨਸ਼ਨਭੋਗੀਆਂ ਦੀ ਨਿਰਭਰਤਾ ਨੂੰ ਘੱਟ ਕੀਤਾ ਅਤੇ ਸਮਾਰਟਫੋਨ-ਅਧਾਰਿਤ ਤਕਨੀਕ ਦਾ ਲਾਭ ਉਠਾ ਕੇ ਇਸ ਪ੍ਰਕਿਰਿਆ ਨੂੰ ਜ਼ਿਆਦਾ ਸੁਲਭ ਅਤੇ ਕਿਫਾਇਤੀ ਬਣਾਇਆ ਗਿਆ। ਇਸ ਨੇ ਬਜ਼ੁਰਗਾਂ ਨੂੰ ‘ਈਜ਼ ਆਵ੍ ਲਿਵਿੰਗ’ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮੀਲ ਦਾ ਪੱਧਰ ਵਰਗੀ ਉਪਲਬਧੀ ਪ੍ਰਾਪਤ ਕੀਤੀ। ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਵਿਆਪਕ ਮੰਥਨ ਦੇ ਬਾਅਦ ਨਵੰਬਰ 2021 ਵਿੱਚ ਚਿਹਰਾ ਪ੍ਰਮਾਣੀਕਰਣ ਤਕਨੀਕ ਦੀ ਸ਼ੁਰੂਆਤ ਕੀਤੀ ਸੀ।

ਇਸ ਉਦੇਸ਼ ਦੇ ਲਈ ਵਿਕਸਿਤ ਕੀਤੇ ਗਏ ਚਿਹਰਾ ਪ੍ਰਮਾਣੀਕਰਣ ਐੱਪ ਤੋਂ ਪ੍ਰਾਪਤ ਪ੍ਰਤੀਕਿਰਿਆ ਦੇ ਅਧਾਰ ’ਤੇ, ਐੱਨਆਈਸੀ ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਸ਼ਾਮਲ ਕੀਤਾ। ਉਦਾਹਰਨ ਦੇ ਲਈ, ਲਾਈਫ ਸਰਟੀਫਿਕੇਟ ਦਾ ਓਟੀਪੀ ਪ੍ਰਾਪਤ ਕਰਨ ਅਤੇ ਉਸ ਨੂੰ ਡਾਊਨਲੋਡ ਕਰਨ ਦੇ ਬਾਅਦ ਉਸ ਨੂੰ ਐਪ ਵਿੱਚ ਖੋਲ੍ਹਿਆ ਜਾ ਸਕਦਾ ਹੈ ਅਤੇ ਪੈਨਸ਼ਨਭੋਗੀਆਂ ਤੋਂ ਪ੍ਰਾਪਤ ਪ੍ਰਤੀਕਿਰਿਆ ਦੇ ਅਧਾਰ ’ਤੇ, ਲਾਈਫ ਸਰਟੀਫਿਕੇਟ ਦੇ ਲਈ ਓਟੀਪੀ ਭਰਨ ਦੇ ਤੁਰੰਤ ਬਾਅਦ ਐਕਸੈੱਸ ਕੀਤਾ ਜਾ ਸਕਦਾ ਹੈ। ਸਾਰੇ ਸਥਾਨਾਂ ’ਤੇ ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਇਸ ਅਭਿਯਾਨ ਨੂੰ ਹੁਲਾਰਾ ਦੇਣ ਦੇ ਲਈ ਆਪਣੀ ਪੂਰੀ ਸਮਰੱਥਾ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੇ ਅਧਿਕਾਰੀਗਣ ਛੁੱਟੀਆਂ ਦੇ ਦਿਨ ਵੀ ਇਸ ਵਿੱਚ ਉਤਸ਼ਾਹਪੂਰਵਕ ਸ਼ਾਮਲ ਹੋਏ।

ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਰਹਿਣ ਵਾਲੇ ਪੈਨਸ਼ਨਭੋਗੀਆਂ ਨੇ ਇਸ ਅਭਿਯਾਨ ਦੀ ਵਿਆਪਕ ਰੂਪ ਨਾਲ ਸਰਾਹਨਾ ਕੀਤੀ ਹੈ। ਇਸ ਅਭਿਯਾਨ ਨੂੰ ਪੂਰੇ ਦੇਸ਼ ਵਿੱਚ ਸਮਾਚਾਰ ਪੱਤਰਾਂ ਅਤੇ ਦੂਰਦਰਸ਼ਨ ਦੁਆਰਾ ਵਿਆਪਕ ਰੂਪ ਨਾਲ ਕਵਰ ਕੀਤਾ ਗਿਆ ਹੈ। 01-03 ਨਵੰਬਰ, 2022 ਦੀ ਅਵਧੀ ਵਿੱਚ, ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਆਪਣੇ ਟਵੀਟਰ ਅਕਾਉਂਟ ਤੋਂ 532 ਟਵੀਟ ਜਾਰੀ ਕੀਤੇ ਹੈ। ਇਸ ਦੇ ਇਲਾਵਾ, ਇਸ ਅਭਿਯਾਨ ਦੇ ਹੋਰ ਹਿਤਧਾਰਕਾਂ ਨੇ ਇਸ ਅਵਧੀ ਵਿੱਚ 605 ਟਵੀਟ ਨੂੰ ਰੀ-ਟਵੀਟ ਵੀ ਕੀਤਾ ਗਿਆ ਹੈ।

ਵਿਭਾਗ ਦੇ ਯੂ-ਟਿਊਬ ਪੇਜ ’ਤੇ ਪੰਜ ਵੀਡੀਓ ਵੀ ਅਪਲੋਡ ਕੀਤੀਆਂ ਗਈਆਂ। ਵਿਭਾਗ ਨੇ ਆਧਿਕਾਰਿਕ ਯੂ-ਟਿਊਬ ਚੈਨਲ- DOPPW_INDIA  ’ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਦੋ ਵੀਡੀਓ ਅਪਲੋਡ ਕੀਤੇ ਗਏ, ਜਿਸ ਵਿੱਚ ਵਿਭਾਗ ਨੇ ਅਧਿਕਾਰੀਗਣ ਸਰਲ ਭਾਸ਼ਾ ਵਿੱਚ ਚਿਹਰਾ ਪ੍ਰਮਾਣੀਕਰਣ ਤਕਨੀਕ ਦੇ ਮਾਧਿਅਮ  ਨਾਲ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਪ੍ਰਕਿਰਿਆ ਨੂੰ ਸਮਝਾਉਂਦੇ ਹਨ।

ਪੈਨਸ਼ਨਭੋਗੀਆਂ ਦੁਆਰਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਇੱਕ ਮਹੱਤਵਪੂਰਨ ਕਾਰਜ ਹੈ, ਜਿਸ ਨੂੰ ਪੈਨਸ਼ਨਭੋਗੀਆਂ ਦੁਆਰਾ ਹਰੇਕ ਸਾਲ ਨਵੰਬਰ ਮਹੀਨੇ ਵਿੱਚ (80 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਪੈਨਸ਼ਨਭੋਗੀਆਂ ਦੇ ਲਈ ਅਕਤੂਬਰ ਮਹੀਨੇ ਵਿੱਚ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦਾ ਵਿਸ਼ੇਸ਼ ਪ੍ਰਾਵਧਾਨ ਹੈ) ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਨਿਰੰਤਰ ਪੈਨਸ਼ਨ ਮਿਲਦੀ ਰਹੇ। ਪਰੰਪਰਿਕ ਰੂਪ ਨਾਲ ਪੈਨਸ਼ਨਭੋਗੀਆਂ ਨੂੰ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਲਈ ਪੈਨਸ਼ਨ ਵੰਡ ਅਥਾਰਿਟੀ ਜਾਣਾ ਪੈਂਦਾ ਸੀ, ਜਿਸ ਦੇ ਲਈ ਬੈਂਕ ਬ੍ਰਾਂਚਾਂ ਵਿੱਚ ਲੰਬੀਆਂ ਲਾਈਨਾਂ ਲਗਦੀਆਂ ਸਨ ਅਤੇ ਇੰਤਜਾਰ ਕਰਨਾ ਪੈਂਦਾ ਸੀ। ਇਹ ਬਿਰਦ, ਬੀਮਾਰ ਅਤੇ ਕਮਜ਼ੋਰ ਪੈਨਸ਼ਨਭੋਗੀਆਂ ਦੇ ਲਈ ਅਸੁਵਿਧਾਜਨਕ ਸੀ ਅਤੇ ਪੈਨਸ਼ਨਭੋਗੀਆਂ ਦੇ ਲਈ ਪੈਨਸ਼ਨ ਵੰਡ ਅਥਾਰਿਟੀ ਦੇ ਰਿਕਾਰਡ ਵਿੱਚ ਆਪਣੇ ਲਾਈਫ ਸਰਟੀਫਿਕੇਟ ਨੂੰ ਅੱਪਡੇਟ ਕਰਨ ਦੇ ਸਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਨ ਵਾਲੇ ਕੋਈ ਤੰਤਰ ਨਹੀਂ ਸੀ।

ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਦੇ ‘ਈਜ਼ ਆਵ੍ ਲਿਵਿੰਗ’ ਦੇ ਲਈ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਡਿਜੀਟਲ ਲਾਈਫ ਸਰਟੀਫੇਕਟ ਨੂੰ ਵੱਡੇ ਪੈਮਾਨੇ ’ਤੇ ਹੁਲਾਰਾ ਦੇ ਰਿਹਾ ਹੈ। ਸ਼ੁਰੂਆਤ ਵਿੱਚ ਬਾਇਓਮੈਟ੍ਰਿਕਸਿ ਦਾ ਉਪਯੋਗ ਕਰਕੇ ਡੀਐੱਲਸੀ ਜਮ੍ਹਾਂ ਕਰਨਾ ਸ਼ੁਰੂ ਕੀਤਾ ਗਿਆ ਸੀ। ਵਿਭਾਗ ਨੇ ਡੀਐੱਲਸੀ ਨੂੰ ਹੁਲਾਰਾ ਦੇਣ ਦੇ ਲਈ ਵਿਭਿੰਨ ਸ਼ਹਿਰਾਂ ਵਿੱਚ 50 ਪੰਜੀਕ੍ਰਿਤ ਪੈਨਸ਼ਨਭੋਗੀ ਸੰਘਾਂ ਨੂੰ ਸ਼ਾਮਲ ਕੀਤਾ ਗਿਆ। ਵਿਭਾਗ ਨੇ ਡੀਐੱਲਸੀ ਨੂੰ ਗ੍ਰਾਮੀਣ ਡਾਕ ਸੇਵਕਾਂ ਦੀ ਏਜੰਸੀ ਦੇ ਮਾਧਿਅਮ ਨਾਲ ਡੋਰ-ਸਟੇਪ ਸੇਵਾਵਾਂ ਵਿੱਚ ਸ਼ਾਮਲ ਕਰਨ ਦੇ ਲਈ ਇੰਡੀਅਨ ਪੋਸਟ ਐਂਡ ਪੇਮੈਂਟ ਬੈਂਕ (ਆਈਪੀਪੀਬੀ) ਨੂੰ ਸ਼ਾਮਲ ਕੀਤਾ, ਜਿਨ੍ਹਾਂ ਦੀ ਸੰਖਿਆ 1.9 ਲੱਖ ਤੋਂ ਜ਼ਿਆਦਾ ਹੈ।

ਪੈਨਸ਼ਨ ਵੰਡ ਕਰਨ ਵਾਲੇ ਬੈਂਕਾਂ ਨੂੰ ਲਾਈਫ ਸਰਟੀਫਿਕੇਟ ਦੀ ਵੀਡੀਓ ਅਧਾਰਿਤ ਕੇਵਾਈਵੀ ਪ੍ਰਣਾਲੀ ਨੂੰ ਅਪਣਾਉਣ ਦੇ ਲਈ ਕਿਹਾ ਗਿਆ ਅਤੇ 12 ਬੈਂਕਾਂ ਦੇ ਇੱਕ ਸੰਘ ਨੂੰ ਡੀਐੱਲਸੀ ਦੇ ਲਈ ਡੋਰ-ਸਟੈਪ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਵੀ ਕਿਹਾ ਗਿਆ। 80 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਅਤੇ ਸੀਨੀਅਰ ਪੈਨਸ਼ਨਭੋਗੀਆਂ ਦੇ ਲਈ, ਡੀਓਪੀਪੀਡਬਲਿਊ ਨੇ ਇਸ ਉਮਰ ਵਰਗ ਨੂੰ 01 ਅਕਤੂਬਰ ਤੋਂ ਹੀ ਆਪਣਾ ਐੱਲਸੀ ਜਮ੍ਹਾ ਕਰਨ ਦੀ ਅਨੁਮਤੀ ਪ੍ਰਦਾਨ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਜਿਸ ਨਾਲ ਉਨ੍ਹਾਂ ਨੂੰ ਇੱਕ ਵਿਸ਼ੇਸ਼ ਖਿੜਕੀ ਪ੍ਰਦਾਨ ਕੀਤੀ ਜਾ ਸਕੇ ਅਤੇ ਵਿਭਿੰਨ ਪੈਨਸ਼ਨ ਵੰਡ ਬੈਂਕ ਬ੍ਰਾਂਚਾਂ ਵਿੱਚ  ਭੀੜ ਤੋਂ ਬਚਿਆ ਜਾ ਸਕੇ। ਭਾਰਤੀ ਦੂਤਾਵਾਸਾਂ/ ਕੌਂਸਲੇਟਸ ਦੂਤਵਾਸਾਂ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਵਿਦੇਸ਼ਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਪੈਨਸ਼ਨਭੋਗੀਆਂ ਦੀ ਸਹਾਇਤਾ ਕਰਨ ਜੋ ਹੁਣ ਆਪਣੇ ਈਮੇਲ ’ਤੇ ਇੱਕ ਓਟੀਪੀ ਪ੍ਰਾਪਤ ਕਰਕੇ ਡੀਐੱਲਸੀ ਦੇ ਸਕਣ।

 

 <><><><><>

ਐੱਸਐੱਨਸੀ/ਆਰਆਰ(Release ID: 1880494) Visitor Counter : 118