ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਨੇ ਅੱਜ ਵਿਗਿਆਨ ਭਵਨ ਵਿੱਚ “ਮਿਸ਼ਨ ਕਰਮਯੋਗੀ” ਦੇ ਤਹਿਤ ਭਾਰਤ ਸਰਕਾਰ ਦੇ ਮੰਤਰਾਲਿਆਂ ਵਿੱਚ ਵਿਭਾਗਾਂ ਲਈ ਸਾਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ਨੂੰ ਤਿਆਰ ਕਰਨ ‘ਤੇ ਦ੍ਰਿਸ਼ਟੀਕੋਣ ਪੱਤਰ ਜਾਰੀ ਕੀਤਾ


ਕੈਬਨਿਟ ਸਕੱਤਰ ਨੇ ਸਮਰੱਥਾ ਨਿਰਮਾਣ ਆਯੋਗ (ਸੀਬੀਸੀ) ਦੁਆਰਾ ਆਯੋਜਿਤ ਕੀਤੀ ਗਈ ਕਾਰਜਸ਼ਾਲਾ ਵਿੱਚ ਸਾਰੇ ਮੰਤਰਾਲਿਆਂ/ਵਿਭਾਗਾਂ ਦੀ ਸਾਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ਨੂੰ ਤਿਆਰ ਕਰਨ ‘ਤੇ ਸਾਰੇ ਮੰਤਰਾਲਿਆਂ/ ਵਿਭਾਗਾਂ ਦੇ ਸਕੱਤਰਾਂ ਦੇ ਨਾਲ ਗੱਲਬਾਤ ਕੀਤੀ

ਸ਼੍ਰੀ ਰਾਜੀਵ ਗੌਬਾ ਨੇ ਕਿਹਾ ਸਰਕਾਰ ਦੀ ਸਮਰੱਥਾ ਨਿਰਮਾਣ ਪ੍ਰਣਾਲੀ ਨੂੰ ਪੂਰਣ ਰੂਪ ਤੋਂ ਪਰਿਵਰਤਿਤ ਕਰਨ ਦੀ ਜ਼ਰੂਰਤ ਹੈ ਅਤੇ ਸਮਰੱਥਾ ਨਿਰਮਾਣ ਆਯੋਗ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ

Posted On: 01 DEC 2022 4:21PM by PIB Chandigarh

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ ਨੇ ਅੱਜ ਵਿਗਿਆਨ ਭਵਨ ਵਿੱਚ “ਮਿਸ਼ਨ ਕਰਮਯੋਗੀ” ਦੇ ਰਾਹੀਂ ਸਰਕਾਰ ਵਿੱਚ ਮਾਨਵ ਸੰਸਾਧਨ ਪ੍ਰਬੰਧਨ ਵਿਵਸਥਾਵਾਂ ਵਿੱਚ ਸੁਧਾਰ ਲਿਆਉਣ ਵਾਲੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸਮਰੱਥਾ ਨਿਰਮਾਣ ਆਯੋਗ (ਸੀਬੀਸੀ) ਦੁਆਰਾ ਆਯੋਜਿਤ ਇੱਕ ਕਾਰਜਸ਼ਾਲਾ ਵਿੱਚ ਸਾਰੇ ਮੰਤਰਾਲਿਆਂ/ਵਿਭਾਗਾਂ ਦੇ ਸਕੱਤਰਾਂ ਦੇ ਨਾਲ ਉਨ੍ਹਾਂ ਦੇ ਮੰਤਰਾਲਿਆਂ/ਵਿਭਾਗਾਂ ਦੀ ਸਾਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ‘ਤੇ ਗੱਲਬਾਤ ਕੀਤੀ। ਇਸ ਅਵਸਰ ‘ਤੇ ਸੀਬੀਸੀ ਦੁਆਰਾ ਤਿਆਰ ਕੀਤੇ ਗਏ ਸਾਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ‘ਤੇ ਇੱਕ ਦ੍ਰਿਸ਼ਟੀਕੋਣ ਪੱਤਰ ਵੀ ਜਾਰੀ ਕੀਤਾ ਗਿਆ।

ਮੰਤਰਾਲਿਆਂ/ਵਿਭਾਗਾਂ ਲਈ ਸਾਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ ਨੂੰ ਤਿਆਰ ਕਰਨ ‘ਤੇ ਇੱਕ ਦ੍ਰਿਸ਼ਟੀਕੋਣ ਪੱਤਰ ਜਾਰੀ ਕਰਦੇ ਹੋਏ ਕੈਬਨਿਟ ਸਕੱਤਰ ਸ਼੍ਰੀ  ਰਾਜੀਵ ਗੌਬਾ ਨੇ ਸੀਬੀਸੀ ਦੇ ਪਹਿਲ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ “ਮਿਸ਼ਨ ਕਰਮਯੋਗੀ” ਦਾ ਮੁਲ ਵਿਚਾਰ ਸਾਰੇ ਕਾਰਜ ਖੇਤਰਾਂ ਅਤੇ ਸਾਰੇ ਪੱਧਰਾਂ ‘ਤੇ ਗਿਆਨ ਦੇ ਲੋਕਤੰਤਰੀਕਰਣ ਨੂੰ ਪੂਰਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਆਯੋਗ ਦੀ ਮਦਦ ਨਾਲ ਬਹੁਤ ਹੀ ਘੱਟ ਸਮਾਂ ਵਿੱਚ ਮਿਸ਼ਨ ਕਰਮਯੋਗੀ ਦੇ ਤਹਿਤ ਰੇਲਵੇ ਅਤੇ ਪੁਲਿਸ ਬਲਾਂ ਦੇ ਇੱਕ ਲੱਖ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਟ੍ਰੇਂਡ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਕੇਂਦਰੀ ਮੰਤਰੀਆਂ ਦੇ 200 ਤੋਂ ਜ਼ਿਆਦਾ ਅਨੁਬੰਧਿਤ ਨਿਜੀ ਕਰਮਚਾਰੀਆਂ ਨੂੰ ਵੀ ਇਸ ਦੇ ਤਹਿਤ ਟ੍ਰੇਡ ਕੀਤਾ ਗਿਆ ਹੈ।

ਸ਼੍ਰੀ ਗੌਬਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਤਹਿਤ ਆਉਣ ਵਾਲੇ ਮੰਤਰਾਲਿਆਂ/ਵਿਭਾਗਾਂ ਵਿੱਚ ਨਾਗਰਿਕ ਕੇਂਦ੍ਰਿਤ ਅਤੇ ਰਾਸ਼ਟਰੀ ਪ੍ਰਾਥਮਿਕਤਾ ਵਾਲੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਬਹੁਤ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਸਾਲਾਨਾ ਸਮਰੱਥਾ ਨਿਰਮਾਣ ਯੋਜਨਾ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਘੱਟ ਸ਼ੁਰੂ ਕਰਨ ਦੇ ਲਈ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੀ ਸਰਾਹਨਾ ਕੀਤੀ।

ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਸ਼੍ਰੀ ਗੌਬਾ ਨੇ ਕਿਹਾ ਕਿ ਸਾਰੇ ਮੰਤਰਾਲੇ ਟ੍ਰੇਨਿੰਗ ਅਤੇ ਸਿਖਣ ਦੇ ਅਵਸਰਾਂ ਤੱਕ ਪਹੁੰਚ ਵਧਾਉਣ ਨਿਪੁੰਨਤਾ ਲਈ ਅਨੁਕੂਲ ਈਕੋਸਿਸਟਮ ਤੰਤਰ ਦਾ ਨਿਰਮਾਣ ਕਰਨ ਅਤੇ ਸਿਖਰ ਤੋਂ ਕਰਮਚਾਰੀਆਂ ਨੂੰ ਭਵਿੱਖ ਦੀ ਤਿਆਰੀ ਲਈ ਤਿਆਰ ਰਹਿਣ ਲਈ ਸਰਕਾਰੀ ਕੰਮਕਾਜ ਨੂੰ ਸੁਖਮ ਸਥਿਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਦੁਤ ਕੰਮ ਕਰ ਰਹੇ ਹਨ।

ਸ਼੍ਰੀ ਗੌਬਾ ਨੇ ਮਾਣਯੋਗ ਪ੍ਰਧਾਨਮੰਤਰੀ ਦੇ ਸ਼ਬਦਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਸਮਰੱਥਾ ਨਿਰਮਾਣ ਪ੍ਰਣਾਲੀ ਵਿੱਚ  ਪੂਰਣ ਰੂਪ ਤੋਂ ਪਰਿਵਤਰਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਮਰੱਥਾ ਆਯੋਗ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਸਿਵਿਲ ਸੇਵਾ ਬਿਰਾਦਰੀ ਲਈ ਸਕਾਰਾਤਮਕ ਪ੍ਰਭਾਵ ਪਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਮੰਤਰਾਲੇ/ਵਿਭਾਗਾਂ ਵਿੱਚ ਸਮਰੱਥਾ ਨਿਰਮਾਣ ਯੋਜਨਾਵਾਂ ਦੇ ਰਾਹੀਂ ਅਧਿਕਾਰੀਆਂ ਨੂੰ ਆਪਣੇ ਕਾਰਜਾਂ ਲਈ ਪੂਰਣ ਯੋਗਤਾ ਪ੍ਰਾਪਤ ਕਰਨ ਦੇ ਸਮਰੱਥ ਬਣਾਉਣਾ ਚਾਹੀਦਾ ਹੈ। ਸ਼੍ਰੀ ਗੌਬਾ ਨੇ ਇੱਕ ਮੰਤਰਾਲੇ ਦੀ ਸਰਵਉੱਤਮ ਪ੍ਰਥਾਵਾਂ ਨੂੰ ਹੋਰ ਮੰਤਰਾਲੇ ਵਿੱਚ ਸ਼ੁਰੂ ਕਰਨ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ।

ਸ਼੍ਰੀ ਗੌਬਾ ਨੇ ‘ਤਨਾਵ ਪ੍ਰਬੰਧਨ’ ਤੇ ਸਮਰੱਥਾ ਨਿਰਮਾਣ ਆਯੋਗ ਦੁਆਰਾ ਵਿਕਸਿਤ ਕੀਤੀ ਗਈ ਟ੍ਰੇਨਿੰਗ ਮੋਡਿਊਲ ਦੀ ਵੀ ਸਰਾਹਨਾ ਕੀਤੀ ਅਤੇ ਇਸ ਨੂੰ ਸਰਕਾਰੀ ਕਰਮਚਾਰੀਆਂ ਲਈ ਇੱਕ ਜ਼ਰੂਰੀ ਉਪਕਰਣ ਦੱਸਿਆ। ਉਨ੍ਹਾਂ ਨੇ ਡੀਪ ਇਮਸ਼ਰਮ ਪੱਧਤੀ ਦਾ ਸਮਰਥਨ ਕੀਤਾ ਅਤੇ ਸੁਝਾਅ ਦਿੱਤਾ ਕਿ ਇਸ ਨੂੰ ਮੁੱਖਧਾਰਾ ਵਿੱਚ ਲਿਆਇਆ ਜਾਣਾ ਚਾਹੀਦਾ ਹੈ। 

ਉਨ੍ਹਾਂ ਨੇ ਸਾਰੇ ਮੰਤਰਾਲੇ, ਵਿਭਾਗਾਂ, ਸੰਗਠਨਾਂ (ਐੱਮਡੀਓ) ਦੇ ਲਈ ਸਾਲਾਨਾ ਸਮਰੱਥਾ ਨਿਰਮਾਣ ਯੋਜਨਾਵਾਂ (ਏਸੀਬੀਪੀ ) ਨੂੰ ਤਿਆਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਜਿਸ ਵਿੱਚ ਭਵਿੱਖ ਵਿੱਚ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਿਆ ਜਾ ਸਕੇ। ਆਯੋਗ ਨੂੰ ਇਹ ਅਧਿਕਾਰ-ਪੱਤਰ ਦਿੱਤਾ ਗਿਆ ਹੈ ਕਿ ਉਹ ਭਾਰਤ ਸਰਕਾਰ ਦੇ ਸਾਰੇ ਮੰਤਰਾਲੇ, ਵਿਭਾਗਾਂ ਅਤੇ ਸੰਗਠਨਾਂ ਲਈ ਸਾਲਾਨਾ ਸਮਰੱਥਾ ਨਿਰਮਾਣ ਯੋਜਨਾ ਨੂੰ ਤਿਆਰ ਕਰੇ।

ਇਸ ਅਵਸਰ ‘ਤੇ ਕਈ ਮੰਤਰਾਲੇ ਦੇ ਸਕੱਤਰਾਂ ਨੇ ਆਪਣੇ-ਆਪਣੇ ਮੰਤਰਾਲੇ ਲਈ ਸਾਲਾਨਾ ਸਮਰੱਥਾ ਨਿਰਮਾਣ ਯੋਜਨਾ ਤਿਆਰ ਕਰਨ ਅਤੇ ਉਨ੍ਹਾਂ ਦੀ ਪ੍ਰਗਤੀ ਨੂੰ ਸੂਚੀਬੱਧ ਕਰਦੇ ਹੋਏ ਆਪਣੀਆਂ-ਆਪਣੀਆਂ ਪ੍ਰਸਤੁਤੀਆਂ ਦਿੱਤੀਆਂ।

*****

ਐੱਸਐੱਨਸੀ/ਆਰਆਰ



(Release ID: 1880488) Visitor Counter : 108


Read this release in: Tamil , English , Urdu , Hindi , Odia