ਸਿੱਖਿਆ ਮੰਤਰਾਲਾ
ਸ਼੍ਰੀ ਸੰਜੈ ਕੁਮਾਰ ਨੇ ਸਕੱਤਰ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਰੂਪ ਵਿੱਚ ਕਾਰਜਭਾਰ ਸੰਭਾਲ਼ਿਆ
प्रविष्टि तिथि:
01 DEC 2022 5:44PM by PIB Chandigarh
ਸ਼੍ਰੀ ਸੰਜੈ ਕੁਮਾਰ ਨੇ ਅੱਜ ਸ਼ਾਸਤਰੀ ਭਵਨ, ਨਵੀਂ ਦਿੱਲੀ ਵਿੱਚ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਕੱਤਰ ਦੇ ਰੂਪ ਵਿੱਚ ਕਾਰਜਭਾਰ ਸੰਭਾਲ਼ਿਆ।


ਪਦ ਗ੍ਰਹਿਣ ਕਰਨ ਦੇ ਬਾਅਦ ਸ਼੍ਰੀ ਕੁਮਾਰ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਨਾਲ ਬੈਠਕ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਵਿਭਾਗ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਕੰਮਕਾਜ ਅਤੇ ਸਕੂਲੀ ਸਿੱਖਿਆ ਦੇ ਸਬੰਧਿਤ ਵਿਭਿੰਨ ਯੋਜਨਾਵਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂਕਰਨ, ਅਧਿਆਪਕਾਂ ਦੇ ਸਮਰੱਥਾ ਨਿਰਮਾਣ, ਸਕੂਲਾਂ ਵਿੱਚ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਅਤੇ ਪ੍ਰਧਾਨ ਮੰਤਰੀ ਦੇ ਆਗਾਮੀ ਸੰਵਾਦ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਵਿਚਾਰ-ਟਵਾਂਦਰਾ ਕੀਤਾ ਗਿਆ।
ਸ਼੍ਰੀ ਕੁਮਾਰ ਨੇ ਕਿਹਾ ਕਿ ਉਹ ਦੇਸ਼ ਦੇ ਹਰੇਕ ਵਿਦਿਆਰਥੀ ਨੂੰ ਗੁਣਵੱਤਾਪੂਰਨ, ਸੁਲਭ ਅਤੇ ਕਿਫਾਇਤੀ ਸਿੱਖਿਆ ਪ੍ਰਦਾਨ ਕਰਨ ਵਿੱਚ ਯੋਗਦਾਨ ਦੇਣ ਦੇ ਲਈ ਤੱਤਪਰ ਹਨ।
*****
ਐੱਮਜੇਪੀਐੱਸ/ਏਕੇ
(रिलीज़ आईडी: 1880482)
आगंतुक पटल : 215