ਖੇਤੀਬਾੜੀ ਮੰਤਰਾਲਾ
ਬਾਗਵਾਨੀ ਕਲਸਟਰ ਵਿਕਾਸ ਪ੍ਰੋਗਰਾਮ ਨਾਲ ਕਿਸਾਨਾਂ ਨੂੰ ਹੋਵੇਗਾ ਫਾਇਦਾ, ਕੇਂਦਰੀ ਖੇਤੀਬਾੜੀ ਮੰਤਰੀ ਨੇ ਲਈ ਮੀਟਿੰਗ
ਕਿਸੇ ਵੀ ਯੋਜਨਾ ਦੇ ਕੇਂਦਰ ਵਿੱਚ ਕਿਸਾਨਾਂ ਦਾ ਹਿਤ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ- ਸ਼੍ਰੀ ਨਰੇਂਦਰ ਸਿੰਘ ਤੋਮਰ
Posted On:
30 NOV 2022 4:23PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲੇ ਨੇ ਬਾਗਵਾਨੀ ਕਲਸਟਰ ਵਿਕਾਸ ਪ੍ਰੋਗਰਾਮ (ਸੀਡੀਪੀ) ਤਿਆਰ ਕੀਤਾ ਹੈ, ਜਿਸ ਦੇ ਸਮੁਚਿਤ ਲਾਗੂਕਰਨ ਦੇ ਲਈ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਵਿੱਚ ਬੈਠਕ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਵਰਚੁਅਲੀ ਹਿੱਸਾ ਲਿਆ। ਮੀਟਿੰਗ ਵਿੱਚ ਸ਼੍ਰੀ ਤੋਮਰ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਦੇਸ਼ ਵਿੱਚ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਤੇ ਕਿਸਾਨਾਂ ਨੂੰ ਉਪਜ ਦੇ ਜਾਇਜ਼ ਦਾਮ (ਕੀਮਤ) ਦਿਵਾਉਂਦੇ ਹੋਏ ਉਨ੍ਹਾਂ ਦੀ ਆਮਦਨ ਵਧਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ, ਇਸ ਲਈ ਕਿਸੇ ਵੀ ਪ੍ਰੋਗਰਾਮ/ਯੋਜਨਾ ਦੇ ਕੇਂਦਰ ਵਿੱਚ ਕਿਸਾਨਾਂ ਦਾ ਹਿਤ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਬਾਗਵਾਨੀ ਦੇ ਸਮੁੱਚੇ ਵਿਕਾਸ ‘ਤੇ ਕਲਸਟਰ ਵਿਕਾਸ ਪ੍ਰੋਗਰਾਮ ਦੇ ਲਾਗੂਕਰਨ ਦੀ ਮਦਦ ਨਾਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾਵੇਗਾ ਕਿ ਕਿਸਾਨ ਇਸ ਪ੍ਰੋਗਰਾਮ ਨਾਲ ਲਾਭਵੰਦ ਹੋਣ। ਉਨ੍ਹਾਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼, ਅਸਾਮ, ਪੱਛਮ ਬੰਗਾਲ, ਮਣੀਪੁਰ, ਮਿਜ਼ੋਰਮ, ਝਾਰਖੰਡ, ਉੱਤਰਾਖੰਡ ਆਦਿ ਰਾਜਾਂ ਨੂੰ ਵੀ ਉਨ੍ਹਾਂ ਦੀ ਕੇਂਦ੍ਰਿਤ/ਮੁੱਖ ਫਸਲ ਦੇ ਨਾਲ ਚਿੰਨ੍ਹਿਤ ਕੀਤੇ ਗਏ 55 ਕਲਸਟਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਪਹਿਚਾਣ ਕੀਤੇ ਗਏ ਸਮੂਹਾਂ ਦੇ ਅੰਦਰ ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ (ਆਈਸੀਏਆਰ) ਨਾਲ ਜੁੜੇ ਸੰਸਥਾਵਾਂ ਦੇ ਕੋਲ ਉਪਲਬਧ ਭੂਮੀ ਦਾ ਉਪਯੋਗ ਇਸ ਪ੍ਰੋਗਰਾਮ ਦੇ ਲਾਗੂਕਰਨ ਦੇ ਲਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮਹੱਤਵਆਕਾਂਖੀ ਪ੍ਰੋਗਰਾਮ ਨੂੰ ਫਸਲ ਵਿਵਿਧੀਕਰਣ ਤੇ ਉਪਜ ਵਿਕ੍ਰੀ ਦੇ ਲਈ ਬਜ਼ਾਰ ਨਾਲ ਲਿੰਕ ਕਰਨ ਤੇ ਸਮਰੱਥਾਵਰਧਨ ‘ਤੇ ਵੀ ਜ਼ੋਰ ਦਿੱਤਾ।
ਰਾਜ ਮੰਤਰੀ ਸ਼੍ਰੀ ਚੌਧਰੀ ਨੇ ਕਿਹਾ ਕਿ ਪ੍ਰੋਗਰਾਮ ਦੇ ਤਹਿਤ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਲਾਭ ਪਹੁੰਚਾਉਣ, ਖੇਤਾਂ ਵਿੱਚ ਲਾਗੂ ਕੀਤੀ ਜਾਣ ਵਾਲੀਆਂ ਗਤੀਵਿਧੀਆਂ ਦਾ ਪਤਾ ਲਗਾਉਣ, ਨਿਗਰਾਨੀ ਉਦੇਸ਼ ਦੇ ਲਈ ਬੁਨਿਆਦੀ ਢਾਂਚੇ ਦੀ ਜਿਓ-ਟੈਗਿੰਗ ਆਦਿ ਦੀ ਜ਼ਰੂਰਤ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਕਲਸਟਰ ਵਿਕਾਸ ਪ੍ਰੋਗਰਾਮ ਵਿੱਚ ਬਾਗਵਾਨੀ ਉਤਪਾਦਾਂ ਦੀ ਕੁਸ਼ਲ ਅਤੇ ਸਮੇਂ ‘ਤੇ ਨਿਕਾਸੀ ਤੇ ਟ੍ਰਾਂਸਪੋਰਟ ਦੇ ਲਈ ਮਲਟੀਮੋਡਲ ਟ੍ਰਾਂਸਪੋਰਟ ਦੇ ਉਪਯੋਗ ਦੇ ਨਾਲ ਆਖਰੀ-ਮੀਲ ਸੰਪਰਕਤਾ ਦਾ ਨਿਰਮਾਣ ਕਰਕੇ ਸਮੁੱਚੀ ਬਾਗਵਾਨੀ ਈਕੋਸਿਸਟਮ ਨੂੰ ਬਦਲਣ ਦੀ ਇੱਕ ਵੱਡੀ ਸਮਰੱਥਾ ਹੈ। ਸੀਡੀਪੀ ਅਰਥਵਿਵਸਥਾ ਵਿੱਚ ਸਹਾਇਕ ਹੋਣ ਦੇ ਨਾਲ ਹੀ ਕਲਸਟਰ-ਵਿਸ਼ਿਸ਼ਟ ਬ੍ਰਾਂਡ ਵੀ ਬਣਾਵੇਗਾ ਤਾਕਿ ਉਨ੍ਹਾਂ ਨੂੰ ਰਾਸ਼ਟਰੀ ਤੇ ਗਲੋਬਲ ਵੈਲਿਊ ਚੇਨ ਵਿੱਚ ਸ਼ਾਮਲ ਕੀਤਾ ਜਾ ਸਕੇ, ਜਿਸ ਨਾਲ ਕਿਸਾਨਾਂ ਨੂੰ ਅਧਿਕ ਮਿਹਨਤਾਨਾ ਮਿਲ ਸਕੇ। ਸੀਡੀਪੀ ਤੋਂ ਲਗਭਗ 10 ਲੱਖ ਕਿਸਾਨਾਂ ਅਤੇ ਵੈਲਿਊ ਚੇਨ ਦੇ ਸਬੰਧਿਤ ਹਿਤਧਾਰਕਾਂ ਨੂੰ ਲਾਭ ਹੋਵੇਗਾ। ਸੀਡੀਪੀ ਦੀ ਲਕਸ਼ ਨਿਰਧਾਰਿਤ ਫਸਲਾਂ ਦੇ ਨਿਰਯਾਤਾਂ ਵਿੱਚ ਲਗਭਗ 20% ਦਾ ਸੁਧਾਰ ਕਰਨਾ ਤੇ ਕਲਸਟਰ ਫਸਲਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਦੇ ਲਈ ਕਲਸਟਰ-ਵਿਸ਼ਿਸ਼ਟ ਬ੍ਰਾਂਡ ਬਣਾਉਣਾ ਹੈ। ਸੀਡੀਪੀ ਦੇ ਮਾਧਿਅਮ ਨਾਲ ਬਾਗਵਾਨੀ ਖੇਤਰ ਵਿੱਚ ਬਹੁਤ ਨਿਵੇਸ਼ ਵੀ ਆ ਸਕੇਗਾ।
ਮੀਟਿੰਗ ਦੇ ਦੌਰਾਨ ਕਲਸਟਰਵਾਰ 12 ਬ੍ਰੋਸ਼ਰ, ਜਿਨ੍ਹਾਂ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਦੁਆਰਾ ਸ਼ੁਰੂਆਤ ਕੀਤੀ ਗਈ ਪ੍ਰਾਸੰਗਿਕ ਸਰਕਾਰੀ ਯੋਜਨਾਵਾਂ/ਪ੍ਰੋਗਰਾਮਾਂ ਦੇ ਮਾਧਿਅਮ ਨਾਲ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਅਵਸਰਾਂ ਦਾ ਵੇਰਵਾ ਸ਼ਾਮਲ ਹੈ ਅਤੇ ਜਿਨ੍ਹਾਂ ਵਿੱਚ ਕੇਂਦ੍ਰਿਤ ਫਸਲ, ਸੰਭਾਵਿਤ ਮੁੱਲ ਸੰਵਰਧਨ, ਨਿਰਯਾਤ ਮੰਜ਼ਿਲਾਂ ਬਾਰੇ ਸੰਖੇਪ ਜਾਣਕਾਰੀ ਸ਼ਾਮਲ ਹੈ, ਦਾ ਵਿਮੋਚਨ ਕੀਤਾ ਗਿਆ।
ਕੇਂਦਰੀ ਖੇਤੀਬਾੜੀ ਸਕੱਤਰ ਸ਼੍ਰੀ ਮਨੋਜ ਅਹੂਜਾ, ਸੰਯੁਕਤ ਸਕੱਤਰ ਸ਼੍ਰੀ ਪ੍ਰਿਯ ਰੰਜਨ, ਬਾਗਵਾਨੀ ਕਮਿਸ਼ਨਰ ਸ਼੍ਰੀ ਪ੍ਰਭਾਤ ਕੁਮਾਰ ਸਹਿਤ ਖੇਤੀਬਾੜੀ ਮੰਤਰਾਲਾ ਅਤੇ ਰਾਸ਼ਟਰੀ ਬਾਗਵਾਨੀ ਬੋਰਡ (ਐੱਨਐੱਚਬੀ) ਦੇ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ।
****
ਐੱਸਐੱਨਸੀ/ਪੀਕੇ/ਐੱਮਐੱਸ
(Release ID: 1880259)