ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਟਿਕਾਊ ਟੂਰਿਜ਼ਮ ਸਥਲਾਂ ਦੇ ਵਿਕਾਸ ਦੇ ਸਬੰਧ ਵਿੱਚ ਖੇਤਰੀ ਵਰਕਸ਼ਾਪ ਦਾ ਆਯੋਜਨ ਕੀਤਾ
Posted On:
30 NOV 2022 12:30PM by PIB Chandigarh
ਮੁੱਖ ਗੱਲਾਂ:
-
ਇਸ ਵਰਕਸ਼ਾਪ ਵਿੱਚ ਮੱਧ ਅਤੇ ਪੱਛਮੀ ਖੇਤਰ ਦੇ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਯਾਨੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਦਮਨ ਤੇ ਦਿਉ ਅਤੇ ਗੋਆ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਹੋਈ।
-
ਇਸ ਵਰਕਸ਼ਾਪ ਵਿੱਚ ਟੂਰਿਜ਼ਮ ਮੰਤਰਾਲੇ ਦੇ ਟ੍ਰੈਵਲ ਫੌਰ ਲਾਈਫ ਅਭਿਯਾਨ ਨੂੰ ਵੀ ਪੇਸ਼ ਕੀਤਾ ਗਿਆ
ਟਿਕਾਊ ਅਤੇ ਸਥਾਈ ਟੂਰਿਜ਼ਮ ਸਥਲਾਂ ਨੂੰ ਵਿਕਸਿਤ ਕਰਨ ਅਤੇ ਦੇਸ਼ ਵਿੱਚ ਟਿਕਾਊ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਆਈਆਈਟੀਟੀਐੱਮ, ਯੂਐੱਨਈਪੀ ਅਤੇ ਆਰਟੀਐੱਸਓਆਈ ਦੇ ਸਹਿਯੋਗ ਨਾਲ ਟੂਰਿਜ਼ਮ ਮੰਤਰਾਲੇ ਨੇ 29 ਨਵੰਬਰ, 2022 ਨੂੰ ਖਜੁਰਾਹੋ ਵਿੱਚ ਭਰੋਸੇਮੰਦ ਅਤੇ ਜ਼ਿੰਮੇਦਾਰ ਟੂਰਿਜ਼ਮ ਸਥਲਾਂ ਦੇ ਵਿਕਾਸ ਦੇ ਸਬੰਧ ਵਿੱਚ ਪਹਿਲੀ ਖੇਤਰੀ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਮੱਧ ਅਤੇ ਪੱਛਮੀ ਖੇਤਰ ਦੇ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਯਾਨੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਦਮਨ ਤੇ ਦਿਉ ਅਤੇ ਗੋਆ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਹੋਈ।
ਟੂਰਿਜ਼ਮ ਮੰਤਰਾਲੇ ਵਿੱਚ ਡਾਇਰੈਕਟਰ, ਸ਼੍ਰੀ ਪ੍ਰਸ਼ਾਂਤ ਰੰਜਨ ਨੇ ਇਸ ਵਰਕਸ਼ਾਪ ਵਿੱਚ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਟਿਕਾਊ ਅਤੇ ਸਥਾਈ ਟੂਰਿਜ਼ਮ ਸਥਲਾਂ ਨੂੰ ਵਿਕਸਿਤ ਕਰਨ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਟੂਰਿਜ਼ਮ ਵਿੱਚ ਨਿਰੰਤਰਤਾ ਅਤੇ ਕੇਂਦਰ, ਰਾਜ ਤੇ ਉਦਯੋਗ ਜਗਤ ਦਰਮਿਆਨ ਸਹਿਯੋਗ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਾਤਾਵਰਣਕ ਸਥਿਰਤਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਬਾਰੇ ਵੀ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਟੂਰਿਜ਼ਮ ਨੂੰ ਲਾਈਫ ਮਿਸ਼ਨ ਦੇ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਵਰਕਸ਼ਾਪ ਵਿੱਚ ਟੂਰਿਜ਼ਮ ਮੰਤਰਾਲਾ ਦੁਆਰਾ ਸ਼ੁਰੂ ਕੀਤੇ ਗਏ ਟ੍ਰੈਵਲ ਫੌਰ ਲਾਈਫ ਅਭਿਯਾਨ ਨੂੰ ਪੇਸ਼ ਕੀਤਾ।
ਟੂਰਿਜ਼ਮ ਮੰਤਰਾਲੇ ਨੇ ਅਸਿਸਟੈਂਟ ਡਾਇਰੈਕਟਰ ਜਨਰਲ, ਸ਼੍ਰੀ ਉਤੰਕ ਜੋਸ਼ੀ ਨੇ ਦੇਸ਼ ਵਿੱਚ ਟੂਰਿਜ਼ਮ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਨਾਲ ਸਬੰਧਿਤ ਟੂਰਿਜ਼ਮ ਮੰਤਰਾਲੇ ਦੀ ਪ੍ਰਮੁੱਖ ਕੇਂਦਰ ਆਯੋਜਿਤ ਯੋਜਨਾ ‘ਸਵਦੇਸ਼ ਦਰਸ਼ਨ 1.0’ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਵਦੇਸ਼ ਦਰਸ਼ਨ 2.0 ਦੀ ਰੂਪ-ਰੇਖਾ ਪੇਸ਼ ਕੀਤੀ ਅਤੇ ਇਹ ਵੀ ਦੱਸਿਆ ਕਿ ਇਹ ਯੋਜਨਾ ਕਿਵੇਂ ਟੂਰਿਜ਼ਮ ਨਾਲ ਜੁੜੀਆਂ ਮੰਜ਼ਿਲਾਂ ਦੇ ਵਿਕਾਸ ਵਿੱਚ ਸਥਿਰਤਾ ਨੂੰ ਏਕੀਕ੍ਰਿਤ ਕਰਦੀ ਹੈ।
ਸ਼੍ਰੀ ਅਨਿਰੁਧ ਚਾਓਜੀ, ਜੋ ਕਿ ਇੱਕ ਪ੍ਰਤਿਸ਼ਠਿਤ ਈਕੋ-ਟੂਰਿਜ਼ਮ ਅਭਿਆਸੀਆਂ ਅਤੇ ਆਰਟੀਐੱਸਓਆਈ ਦੇ ਪ੍ਰਤੀਨਿਧੀ ਹਨ, ਨੇ ਪ੍ਰਤੀਭਾਗੀਆਂ ਦੇ ਨਾਲ ਟੂਰਿਸਟਾਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਜ਼ਿੰਮੇਦਾਰ ਯਾਤਰਾ ਦੀ ਮੰਗ ਸਿਰਜਣ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸੁਸ਼੍ਰੀ ਮਨੀਸਾ ਚੌਧਰੀ ਨੇ ਜਲਵਾਯੂ ਪਰਿਵਰਤਨ ਕੌਪ 26 ਵਿੱਚ ਨਵੰਬਰ, 2021 ਵਿੱਚ ਸ਼ੁਰੂ ਕੀਤੀ ਗਈ ਗਲੋਬਲ ਟੂਰਿਜ਼ਮ ਪਲਾਸਟਿਕ ਪਹਿਲ ਅਤੇ ਟੂਰਿਜ਼ਮ ਵਿੱਚ ਜਲਵਾਯੂ ਕਾਰਵਾਈ ‘ਤੇ ਗਲਾਸਗੋ ਐਲਾਨ ਜਿਹੇ ਕੁਝ ਇਤਿਹਾਸਿਕ ਪ੍ਰਯਤਨਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਹਿਤਧਾਰਕਾਂ ਨੂੰ ਇਸ ਤਰ੍ਹਾਂ ਦੀ ਪਹਿਲ ਵਿੱਚ ਸ਼ਾਮਲ ਹੋਣ ਅਤੇ ਟਿਕਾਊ ਵਿਕਾਸ ਦੇ ਲਈ ਰਾਸ਼ਟਰੀ ਅਤੇ ਗਲੋਬਲ ਪ੍ਰਤੀਬੱਧਤਾਵਾਂ ਦੇ ਅਨੁਰੂਪ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਤੇ ਜੈਵ ਵਿਵਿਧਤਾ ਦੇ ਨੁਕਸਾਨ ਜਿਹੇ ਇਸ ਧਰਤੀ ਦੇ ਤੀਹਰੇ ਸੰਕਟ ਨੂੰ ਦੂਰ ਕਰਨ ਲਈ ਲਕਸ਼ ਨਿਰਧਾਰਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।
ਮੱਧ ਅਤੇ ਪੱਥਮ ਖੇਤਰ ਦੇ ਵਿਭਿੰਨ ਰਾਜਾਂ ਦੇ ਟੂਰਿਜ਼ਮ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਵੀ ਟਿਕਾਊ ਟੂਰਿਜ਼ਮ ਨਾਲ ਸਬੰਧਿਤ ਉਨ੍ਹਾਂ ਦੀ ਉਤਕ੍ਰਿਸ਼ਟ ਕਾਰਜ ਪ੍ਰਣਾਲੀਆਂ ‘ਤੇ ਧਿਆਨ ਆਕਰਸ਼ਤਿ ਕਰਦੇ ਹੋਏ ਪ੍ਰੈਜ਼ੈਂਟੇਸ਼ਨਾਂ ਦਿੱਤੀਆਂ।
ਟਿਕਾਊ ਟੂਰਿਜ਼ਮ ਨਾਲ ਸਬੰਧਿਤ ਕੇਂਦਰੀ ਨੋਡਲ ਏਜੰਸੀ, ਭਾਰਤੀ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਸੰਸਥਾਨ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੇ ਲਈ ਟਿਕਾਊ ਟੂਰਿਜ਼ਮ ਮਾਪਦੰਡ (ਐੱਸਟੀਸੀਆਈ) ਦੀ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰਤੀਭਾਗੀਆਂ ਨੇ ਜ਼ਿੰਮੇਦਾਰੀ ਤੋਂ ਯਾਤਰਾ ਕਰਨ ਦੇ ਲਈ ਖੁਦ ਨੂੰ ਪ੍ਰਤੀਬੱਧ ਕਰਨ ਦੇ ਲਈ ਟ੍ਰੈਵਲ ਫੌਰ ਲਾਈਫ ਪ੍ਰਤਿੱਗਿਆ (ਵਚਨ) ਵੀ ਲਈ।
ਜ਼ਮੀਨੀ ਪੱਧਰ ਦੇ ਉਦਯੋਗ ਦੇ ਹਿਤਧਾਰਕਾਂ ਨੇ ਮੂਰਤ ਸਕਾਰਾਤਮਕ ਪ੍ਰਭਾਵ ਪੈਦਾ ਕਰਨ ਦੇ ਲਈ ਮੱਧ ਅਤੇ ਪੱਛਮੀ ਖੇਤਰਾਂ ਦੇ ਵਿਭਿੰਨ ਇਲਾਕਿਆਂ ਵਿੱਚ ਟਿਕਾਊ ਟੂਰਿਜ਼ਮ ਨੂੰ ਲਾਗੂ ਕਰਨ ਦੇ ਆਪਣੇ ਇਨੋਵੇਟਿਵ ਤਰੀਕੇ ਵੀ ਪੇਸ਼ ਕੀਤੇ।
ਇਸ ਵਰਕਸ਼ਾਪ ਨੇ ਟੂਰਿਜ਼ਮ ਵਿੱਚ ਸਥਿਰਤਾ ਸਬੰਧੀ ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਟੂਰਿਜ਼ਮ ਮੰਤਰਾਲਾ, ਵਿਭਿੰਨ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਦੇ ਵਿੱਚ ਜੁੜਾਵ ਨੂੰ ਮਜ਼ਬੂਤ ਕੀਤਾ।
*******
ਐੱਨਬੀ/ਓਏ
(Release ID: 1880023)
Visitor Counter : 161