ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੰਸਕ੍ਰਿਤ ਵਿੱਚ ਸ਼ੂਟ ਕੀਤੀ ਗਈ ਫਿਲਮ ਯਾਨਮ ਵਿੱਚ ਭਾਰਤ ਦੇ ਡ੍ਰੀਮ ਪ੍ਰੋਜੈਕਟ ਮੰਗਲਯਾਨ ਨੂੰ ਦਰਸਾਉਂਦੀ ਹੈ
ਸੰਸਕ੍ਰਿਤ ਭਾਸ਼ਾ ਕਿਸੇ ਇੱਕ ਧਰਮ ਜਾਂ ਇੱਕ ਸੰਪ੍ਰਦਾਇਕ ਦੀ ਨਹੀਂ ਹੈ
ਯਾਨਮ ਗੋਆ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ 53ਵੇਂ ਸੰਸਕਰਣ ਵਿੱਚ ਭਾਰਤੀ ਪੈਨੋਰਮਾ ਸੈਕਸ਼ਨ ਦੇ ਤਹਿਤ ਪ੍ਰਦਰਸ਼ਿਤ ਇੱਕ ਗ਼ੈਰ-ਫੀਚਰ ਫਿਲਮ ਹੈ। ਇਹ ਸਾਬਕਾ ਪੁਲਾੜ ਚੇਅਰਮੈਨ ਪਦਮ ਭੂਸ਼ਣ ਡਾ. ਕੇ. ਰਾਧਾਕ੍ਰਿਸ਼ਣ ਦੀ ਆਤਮ ਕਥਾਤਮਕ ਪੁਸਤਕ “ਮਾਈ ਓਡੀਸੀ: ਮੈਮੋਅਰਸ ਆਵ੍ ਦ ਮੈਨ ਬਿਹਾਇੰਡ ਦ ਮੰਗਲਯਾਨ ਮਿਸ਼ਨ” ’ਤੇ ਅਧਾਰਿਤ ਹੈ।
ਯਾਨਮ ਫਿਲਮ ਭਾਰਤ ਦੇ ਡ੍ਰੀਮ ਪ੍ਰੋਜੈਕਟ ਮੰਗਲਯਾਨ ਮਿਸ਼ਨ ਨੂੰ ਦਰਸ਼ਾਉਂਦੀ ਹੈ। ਇਹ ਵਿਸ਼ਵ ਸਿਨੇਮਾ ਦੇ ਇਤਿਹਾਸ ਵਿੱਚ ਸੰਸਕ੍ਰਿਤ ਭਾਸ਼ਾ ਵਿੱਚ ਪਹਿਲੀ ਵਿਗਿਆਨ ਡਾਕੂਮੈਂਟਰੀ ਹੈ। ਇਹ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ)ਦੀ ਸਮਰੱਥਾ ਅਤੇ ਮਾਹਿਰਾਂ, ਪੁਲਾੜ ਵਿਗਿਆਨਿਕਾਂ ਦੇ ਮਹੱਤਵਪੂਰਨ ਯੋਗਦਾਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਹੱਤਵ ਨੂੰ ਦਰਸ਼ਾਉਂਦੀ ਹੈ ਕਿ ਕਿਵੇਂ ਭਾਰਤ ਨੇ ਪਹਿਲੇ ਹੀ ਯਤਨ ਵਿੱਚ ਇੱਕ ਕਠਿਨ ਅੰਤਰਗ੍ਰਹਿ ਯਾਤਰਾ ਨੂੰ ਪਾਰ ਕਰ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ।
ਫਿਲਮ ਦੇ ਨਿਰਮਾਤਾ ਏਵੀ ਅਨੂਪ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਮੈਂ ਇੱਫੀ ਵਿੱਚ ਇੰਡੀਅਨ ਪੈਨੋਰਮਾ ਸੈਕਸ਼ਨ ਵਿੱਚ ਸਾਰੇ ਸ਼੍ਰੇਣੀਆਂ ਦੀਆਂ ਫਿਲਮਾਂ ਪੇਸ਼ ਕੀਤੀਆਂ ਹਨ। ਪਿਛਲੀ ਵਾਰ ਮੈਂ ਇੱਕ ਫੀਚਰ ਫਿਲਮ ਅਤੇ ਇੱਕ ਲਘੂ ਫਿਲਮ ਪੇਸ਼ ਕੀਤੀ ਸੀ। ਇਸ ਸਾਲ ਮੈਂ ਇਹ ਗ਼ੈਰ-ਫੀਚਰ ਫਿਲਮ ਪੇਸ਼ ਕਰ ਰਿਹਾ ਹਾਂ।

ਇਸਰੋ ਦੇ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ਇਸਰੋ ਭਾਰਤ ਦਾ ਗੌਰਵ ਹੈ। ਅਸੀਂ ਪੱਤਰ ਲਿਖ ਕੇ ਇਸਰੋ ਤੋਂ ਅਨੁਮਤੀ ਮੰਗੀ ਸੀ। ਵਰਤਮਾਨ ਚੇਅਰਮੈਨ ਡਾ. ਐੱਸ ਸੋਮਨਾਥ ਨੇ ਪੱਤਰਾਂ ਨੂੰ ਦੇਖਿਆ ਅਤੇ ਸਾਨੂੰ ਬੁਲਾ ਕੇ, “ਹਾਂ, ਅਸੀਂ ਇਹ ਕਰ ਰਹੇ ਹਾਂ।” ਅਸੀਂ ਭਾਗਸ਼ਾਲੀ ਹਾਂ ਕਿ ਇਸਰੋ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰ ਲਿਆ। ਇਹ ਬੇਹੱਦ ਗੁਪਤ ਅਤੇ ਸੁਰੱਖਿਆ ਵਾਲਾ ਖੇਤਰ ਹੈ। ਕੇਰਲ ਵਿੱਚ ਵਿਕ੍ਰਮ ਸਾਰਾਭਾਈ ਪੁਲਾੜ ਕੇਂਦਰ, ਆਂਧਰ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ, ਕਰਨਾਟਕ ਵਿੱਚ ਇਸਰੋ ਹੈੱਡਕੁਆਟਰ ਅਤੇ ਤਾਮਿਲ ਨਾਡੂ ਵਿੱਚ ਸਭ ਤੋਂ ਪੁਰਣੀ ਵੇਧਸ਼ਾਲਾ। ਸਾਨੂੰ ਹਰ ਜਗ੍ਹਾਂ ਸ਼ੂਟਿੰਗ ਕਰਨ ਦੀ ਇਜਾਜਤ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਲਾਂਚ ਦੇ ਦੌਰਾਨ ਉਪਯੋਗ ਕੀਤੀ ਜਾਣ ਵਾਲੀ ਸਾਰੀ ਸਮੱਗਰੀ ਪ੍ਰਦਾਨ ਕੀਤੀ।

ਸਾਨੂੰ ਆਈਆਈਟੀ ਸਹਿਤ ਕਈ ਵਿਗਿਆਨ ਕਾਲਜਾਂ ਤੋਂ ਸੱਦੇ ਮਿਲ ਰਹੇ ਹਨ। ਭਾਰਤ ਵਿੱਚ 500 ਤੋਂ ਅਧਿਕ ਕਾਲਜ ਹਨ ਜੋ ਹੁਣ ਸੰਸਕ੍ਰਿਤ ਪੜ੍ਹਾਉਂਦੇ ਹਨ। ਉਹ ਸਾਰੇ ਸਾਨੂੰ ਸੱਦੇ ਦੇ ਰਹੇ ਹਨ। ਇਹ ਪੁੱਛੇ ਜਾਣ ’ਤੇ ਕੀ ਉਨ੍ਹਾਂ ਨੇ ਫਿਲਮ ਨੂੰ ਕੇਵਲ ਸੰਸਕ੍ਰਿਤ ਵਿੱਚ ਬਣਾਉਣ ਦਾ ਫੈਸਲਾ ਕਿਉਂ ਕੀਤਾ, ਨਿਰਮਾਤਾ ਨੇ ਜਵਾਬ ਦਿੱਤਾ, “ਸੰਸਕ੍ਰਿਤ ਸਭ ਤੋਂ ਪੁਰਾਣੀ ਭਾਸ਼ਾ ਹੈ। ਨਾਲ ਹੀ ਇਹ ਵੀ ਭ੍ਰਾਂਤੀ ਹੈ ਕਿ ਇਹ ਭਾਸ਼ਾ ਕੇਵਲ ਇੱਕ ਧਰਮ, ਇੱਕ ਸਮੁਦਾਇ ਦੀ ਹੈ। ਅਸੀਂ ਇਸ ਮਿੱਥ ਨੂੰ ਤੋੜਨਾ ਚਾਹੁੰਦੇ ਹਾਂ।”
ਉਨ੍ਹਾਂ ਨੇ ਅੰਤ ਵਿੱਚ ਇਹ ਕਿਹਾ ਕਿ “ਲਗਭਗ ਹਰ ਹਫ਼ਤੇ, ਸਾਨੂੰ ਦੁਨੀਆ ਭਰ ਦੇ ਵਿਭਿੰਨ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਸਕ੍ਰੀਨਿੰਗ ਦੇ ਲਈ ਚੁਣਿਆ ਜਾ ਰਿਹਾ ਹੈ।”
* * *
ਪੀਆਈਬੀ ਇੱਫੀ ਕਾਸਟ ਅਤੇ ਕਰੂ | ਮਾਨਸ / ਕ੍ਰਿਸ਼ਮਾ / ਦਰਸ਼ਨ | ਇੱਫੀ 53 - 158
Follow us on social media: @PIBMumbai /PIBMumbai /pibmumbai pibmumbai[at]gmail[dot]com /PIBMumbai /pibmumbai
(Release ID: 1879830)