ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ ਨੇ ‘ਸੰਵਿਧਾਨ ਦਿਵਸ’ ਮਨਾਇਆ
Posted On:
27 NOV 2022 2:50PM by PIB Chandigarh

ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ ਨੇ ‘ਸੰਵਿਧਾਨ ਦਿਵਸ’ ਮਨਾਇਆ
ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਨੇ ਕੱਲ੍ਹ “ਭਾਰਤੀ ਸੰਵਿਧਾਨ, ਭਾਰਤ ਦੀ ਅਵਧਾਰਨਾ” ਵਿਸ਼ੇ ’ਤੇ ਇੱਕ ਵੈਬੀਨਾਰ ਆਯੋਜਿਤ ਕਰਕੇ ਸੰਵਿਧਾਨ ਦਿਵਸ ਮਨਾਇਆ। ਕੋਨਸੀਟਿਊਸ਼ਨ ਡੇਅ ਨੂੰ “ਰਾਸ਼ਟਰੀ ਕਾਨੂੰਨ ਦਿਵਸ” ਜਾਂ “ਸੰਵਿਧਾਨ ਦਿਵਸ” ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਇਹ ਦੇਸ਼ ਵਿੱਚ ਹਰ ਸਾਲ 26 ਨਵੰਬਰ ਨੂੰ ਦੇਸ਼ ਵਿੱਚ ਸੰਵਿਧਾਨ ਦੇ ਮਹੱਤਵ ਅਤੇ ਭਾਰਤੀ ਸੰਵਿਧਾਨ ਦੇ ਜਨਕ ਸ਼੍ਰੀ ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਅਤੇ ਅਵਧਾਰਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਮਨਾਇਆ ਜਾਂਦਾ ਹੈ।
ਇਸ ਵੈਬੀਨਾਰ ਦਾ ਸੰਚਾਲਨ ਭੋਪਾਲ (ਮੱਧ ਪ੍ਰਦੇਸ਼) ਯੰਗਸ਼ਾਲਾ ਦੇ ਮੈਂਬਰ ਸ਼੍ਰੀ ਨਿਤੇਸ਼ ਵਿਆਸ, ਸਕੂਲ ਫਾਰ ਡੈਮੋਕ੍ਰੇਸੀ (ਲੋਕਤੰਤਰਸ਼ਾਲਾ), ਰਾਜਸਥਾਨ ਵਿੱਚ ਸੰਵਿਧਾਨਿਕ ਕਦਰਾਂ-ਕੀਮਤਾਂ ਦੇ ਸਾਬਕਾ ਫੇਲੋ ਦੁਆਰਾ ਕੀਤਾ ਗਿਆ ਸੀ। ਸ਼੍ਰੀ ਵਿਆਸ ਨੇ ਭਾਰਤੀ ਸੰਵਿਧਾਨ ਦੇ ਸੰਵਿਧਾਨਿਕ ਕਦਰਾਂ-ਕੀਮਤਾਂ ਅਤੇ ਬੁਨਿਆਦੀ ਸਿਧਾਂਤਾ ਦੇ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਇਸ ਦੀ ਪ੍ਰਾਸੰਗਿਕਤਾ ’ਤੇ ਬਲ ਦਿੱਤਾ ।
ਕਾਰਜਕਾਰੀ ਅਧਿਕਾਰੀ ਨੇ ਇਰੇਡਾ ਦੇ ਸਾਰੇ ਕਰਮਚਾਰੀਆਂ ਨੂ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦਿਵਸ ਮਨਾਉਣ ਦੀ ਸੱਚੀ ਭਾਵਨਾ ਨਿਆਂ, ਸੁਤੰਤਰਤਾ ਸਮਾਨਤਾ ਅਤੇ ਭਾਈਚਾਰੇ ਦੀ ਦ੍ਰਿਸ਼ਟੀ ਨਾਲ ਸੰਵਿਧਾਨ ਵਿੱਚ ਨਿਹਿਤ ਚਾਰ ਆਦਰਸ਼ਾਂ ਨੂੰ ਆਤਮਸਾਤ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਨਿਹਿਤ ਹੈ। ਜਦੋਂ ਅਸੀਂ ਆਪਣੇ ਵਿਅਕਤੀਤਵ ਅਤੇ ਕਾਰੋਬਾਰੀ ਜੀਵਨ ਵਿੱਚ ਇਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨ ਦਾ ਪ੍ਰਯਾਸ ਕਰਨਾ ਜਾਰੀ ਰੱਖਦੇ ਹਾਂ ਅਤੇ ਇਸ ਭਾਵਨਾ ਦੇ ਪ੍ਰਤੀ ਸੱਚੇ ਮਨ ਨਾਲ ਜੁੜੇ ਰਹਿੰਦੇ ਹਾਂ, ਤਾਂ ਸੰਵਿਧਾਨ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਲਈ ਭਾਗ ਵਿਧਾਤਾ ਹੋ ਸਕਦਾ ਹੈ।
ਵੈਬੀਨਾਰ ਵਿੱਚ ਡਾਇਰੈਕਟਰ (ਤਕਨੀਕੀ) ਇਰੇਡਾ ਅਤੇ ਹੋਰ ਅਧਿਕਾਰੀਆਂ ਨੇ ਵਰਚੁਅਲੀ ਹਿੱਸਾ ਲਿਆ। ਵੈਬੀਨਾਰ ਦੇ ਬਾਅਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਸਹੁੰ ਚੁਕਾਈ ਗਈ।
***
ਐੱਸਐੱਸ/ਆਈਜੀ
(Release ID: 1879566)