ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਨੇ ਸੰਵਿਧਾਨ ਦਿਵਸ 2022 ਮਨਾਇਆ
Posted On:
26 NOV 2022 1:38PM by PIB Chandigarh
ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੇ ਜਸ਼ਨ ਵਿੱਚ ਅਤੇ ਸੰਵਿਧਾਨ ਦੇ ਸੰਸਥਾਪਕ ਮਾਣਯੋਗ ਮੈਂਬਰਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਅਤੇ ਇਸ ਨੂੰ ਸਵੀਕਾਰ ਕਰਨ ਦੇ ਲਈ ਅੱਜ ਪੂਰੇ ਭਾਰਤ ਵਿੱਚ ਸੰਵਿਧਾਨ ਦਿਵਸ ਨੂੰ ਬਹੁਤ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ।
ਸੰਸਦੀ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਦੀ ਅਗਵਾਈ ਵਿੱਚ ਅੱਜ ਸੰਸਦ ਭਵਨ, ਨਵੀਂ ਦਿੱਲੀ ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ।

ਇਸ ਰਾਸ਼ਟਰੀ ਪ੍ਰੋਗਰਾਮ ਵਿੱਚ ਇੱਕ ਸਰਗਰਮ ਭਾਗੀਦਾਰ ਦੇ ਰੂਪ ਵਿੱਚ ਸੰਸਦੀ ਮਾਮਲੇ ਮੰਤਰਾਲੇ ਨੇ ਦੋ ਡਿਜੀਟਲ ਪੋਰਟਲਾਂ ਨੂੰ ਨਵਾਂ ਰੂਪ ਦਿੰਦੇ ਹੋਏ ਇਨ੍ਹਾਂ ਨੂੰ ਅੱਪਡੇਟ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਅੰਗ੍ਰੇਜ਼ੀ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਤਹਿਤ ਜ਼ਿਕਰ ਕੀਤੀਆਂ 22 ਹੋਰ ਭਾਸ਼ਾਵਾਂ ਨੂੰ ਪੜ੍ਹਣ ਲਈ (https://readpreamble.nic.in/) ਅਤੇ ਦੂਸਰੇ ਨੂੰ “ਭਾਰਤ ਦੇ ਸੰਵਿਧਾਨ ‘ਤੇ ਔਨਲਾਈਨ ਕੁਇਜ਼” ਦੇ ਲਈ (https://constitutionquiz.nic.in/) ਅੱਪਡੇਟ ਕੀਤਾ ਗਿਆ ਹੈ। ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ 25 ਨਵੰਬਰ, 2022 ਨੂੰ ਇਨ੍ਹਾਂ ਅਪਡੇਟਿਡ ਅਤੇ ਮੁੜ-ਸੁਰਜੀਤ ਪੋਰਟਲਾਂ ਦੀ ਸ਼ੁਰੂਆਤ ਕੀਤੀ।
ਇਨ੍ਹਾਂ ਦੋਵਾਂ ਪੋਰਟਲਾਂ ‘ਤੇ ਹਿੱਸਾ ਲੈਣ ਅਤੇ ਭਾਗੀਦਾਰੀ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ ਲਈ ਜਨਤਾ ਵਿਆਪਕ ਪੱਧਰ ‘ਤੇ ਬੇਹਦ ਰੂਚੀ ਅਤੇ ਉਤਸ਼ਾਹ ਦਿਖਾ ਰਹੀ ਹੈ।
***
ਏਕੇਐੱਨ
(Release ID: 1879516)