ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਹਰਿਆਣਾ ਵਿੱਚ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 1322.13 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ-148 ਬੀ ਦੇ ਭਿਵਾਨੀ-ਹਾਂਸੀ ਸੜਕ ਸੈਕਸ਼ਨ ਨੂੰ 4-ਲੇਨ ਦਾ ਬਣਾਉਣ ਦੀ ਮਨਜ਼ੂਰੀ ਦਿੱਤੀ

Posted On: 24 NOV 2022 2:17PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਗਰ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟ ਕਰਕੇ ਦੱਸਿਆ ਕਿ ਹਰਿਆਣਾ ਦੇ ਭਿਵਾਨੀ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਐੱਨਐੱਚ-148ਬੀ ਦੇ ਭਿਵਾਨੀ-ਹਾਂਸੀ ਸੜਕ ਸੈਕਸ਼ਨ ਨੂੰ 1322.13 ਕਰੋੜ ਰੁਪਏ ਦੇ ਬਜਟ ਦੇ ਨਾਲ ਐੱਚਏਐੱਮ ’ਤੇ ਚਾਰ ਲੇਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਤੇਜ਼ ਆਵਾਜਾਈ ਅਤੇ ਬਿਹਤਰ ਅੰਤਰ-ਜ਼ਿਲ੍ਹਾ ਕਨੈਕਟੀਵਿਟੀ ਪ੍ਰਦਾਨ ਕਰੇਗਾ।

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਸੈਕਸ਼ਨ ਦੇ ਵਿਕਾਸ ਨਾਲ ਲੰਬੇ ਮਾਰਗ ਦੇ ਟ੍ਰੈਫਿਕ ਅਤੇ ਮਾਲ ਢੁਆਈ ਦੀ ਸੰਪੂਰਨ ਸਮਰੱਥਾ ਵਿੱਚ ਵੀ ਸੁਧਾਰ ਹੋਵੇਗਾ, ਜਿਸ ਨਾਲ ਸੁਚਾਰੂ ਅਤੇ ਸੁਰੱਖਿਅਤ ਟ੍ਰੈਫਿਕ ਸੁਨਿਸ਼ਚਿਤ ਹੋਣ ਦੇ ਨਾਲ ਹੀ ਟ੍ਰੈਫਿਕ ਦੇ ਸਮੇਂ ਵਿੱਚ ਕਾਫੀ ਕਮੀ ਅਤੇ ਵਹੀਕਲ ਅਪਰੇਟਿੰਗ ਲਾਗਤ (ਵੀਓਸੀ) ਵਿੱਚ ਕਮੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਹਰਿਆਣਾ ਵਿੱਚ ਅਧਾਰਭੂਤ ਢਾਂਚੇ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ।

***

 

 

ਐੱਮਜੇਪੀਐੱਸ



(Release ID: 1878829) Visitor Counter : 116