ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ (ਐੱਨਆਈਆਈਐਫ)ਦੀ ਗਵਰਨਿੰਗ ਕੌਂਸਲ ਦੀ 5ਵੀਂ ਬੈਠਕ ਦੀ ਪ੍ਰਧਾਨਗੀ ਕੀਤੀ
ਐੱਨਆਈਆਈਐਫਦੀ ਬਹੁਮਤ ਹਿੱਸੇਦਾਰੀ ਵਾਲੀਆਂ ਦੋ ਇਨਫ੍ਰਾ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐਫਸੀ) ਨੇ ਬਿਨਾਂ ਕਿਸੇ ਗੈਰ-ਕਾਰਗੁਜ਼ਾਰੀ ਕਰਜ਼ਿਆਂ (ਐੱਨਪੀਐੱਲ) ਦੇ ਹੀ 3 ਸਾਲਾਂ ਵਿੱਚ ਆਪਣੀ ਸੰਯੁਕਤ ਲੋਨ ਬੁੱਕ ਨੂੰ ₹4,200 ਕਰੋੜ ਤੋਂ ਵਧਾ ਕੇ ₹26,000 ਕਰੋੜ ਕਰ ਦਿੱਤਾ
Posted On:
17 NOV 2022 4:17PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕੱਲ੍ਹ (16 ਨਵੰਬਰ, 2022) ਦੇਰ ਸ਼ਾਮ ਨਵੀਂ ਦਿੱਲੀ ਵਿੱਚ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ (ਐਨਆਈਆਈਐਫ) ਦੀ ਗਵਰਨਿੰਗ ਕੌਂਸਲ (ਜੀਸੀ) ਦੀ 5ਵੀਂ ਬੈਠਕ ਦੀ ਪ੍ਰਧਾਨਗੀ ਕੀਤੀ।
ਜੀਸੀ ਨੇ ਇਹ ਨੋਟ ਕੀਤਾ ਕਿ ਐੱਨਆਈਆਈਐਫਅੰਤਰਰਾਸ਼ਟਰੀ ਪੱਧਰ ‘’ਤੇ ਇੱਕ ਭਰੋਸੇਯੋਗ ਅਤੇ ਵਪਾਰਕ ਤੌਰ ’ਤੇ ਵਿਵਹਾਰਕ ਜਾਂ ਲਾਭ ਵਾਲੇ ਨਿਵੇਸ਼ ਪਲੇਟਫਾਰਮ ਦੇ ਰੂਪ ਵਿੱਚ ਵਿਕਸਿਤ ਹੋ ਗਿਆ ਹੈ, ਜਿਸ ਨੂੰ ਅਣਗਿਣਤ ਉੱਚ ਸਨਮਾਨਯੋਗ ਗਲੋਬਲ ਅਤੇ ਘਰੇਲੂ ਨਿਵੇਸ਼ਕਾਂ ਦਾ ਸਮਰਥਨ ਪ੍ਰਾਪਤ ਹੈ, ਅਤੇ ਜਿਨ੍ਹਾਂ ਨੇ ਵੀ ਭਾਰਤ ਸਰਕਾਰ ਦੇ ਨਾਲ-ਨਾਲਐੱਨਆਈਆਈਐਫਦੇ ਵਿਭਿੰਨ ਫੰਡਾਂ ਵਿੱਚ ਨਿਵੇਸ਼ ਕੀਤਾ ਹੈ।
ਐੱਨਆਈਆਈਐਫਦੇ ਪਹਿਲੇ ਦੁਵੱਲੇ ਫੰਡ, ਜੋ ਕਿ ਭਾਰਤ ਸਰਕਾਰ ਦੇ ਯੋਗਦਾਨ ਨਾਲ ਸਥਾਪਤ ਕੀਤਾ ਗਿਆ “ਇੰਡੀਆ ਜਪਾਨ ਫੰਡ”ਹੈ, ਇਸ ਨੂੰ ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ ਲਿਮਟਿਡ (ਐੱਨਆਈਆਈਐਫਐੱਲ) ਅਤੇ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਜੇਬੀਆਈਸੀ) ਦੇ ਵਿੱਚ ਦਸਤਖਤ ਕੀਤੇ ਇੱਕ ਸਹਿਮਤੀ ਪੱਤਰ (ਐਮਓਯੂ) ਦੇ ਰਾਹੀਂ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਐਮਓਯੂ ’ਤੇ ਹਾਲ ਹੀ ਵਿੱਚ 9 ਨਵੰਬਰ, 2022 ਨੂੰ ਦਸਤਖਤ ਕੀਤੇ ਗਏ ਸਨ। ਐੱਨਆਈਆਈਐਫਦੇ ਵਿਭਿੰਨ ਦੁਵੱਲੇ ਰੁਝੇਵਿਆਂ ਦੇ ਸਬੰਧ ਵਿੱਚ ਇਸ ਅਹਿਮ ਅੱਪਡੇਟ ਨੂੰ ਜੀਸੀ ਦੁਆਰਾ ਸਮਰਥਨ ਕੀਤਾ ਗਿਆ ਸੀ।
ਜੀਸੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਐੱਨਆਈਆਈਐਫਦੀ ਬਹੁਮਤ ਹਿੱਸੇਦਾਰੀ ਵਾਲੀਆਂ ਦੋ ਇਨਫ੍ਰਾ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐਫਸੀ) ਨੇ ਹੁਣ ਤੱਕ ਬਿਨਾਂ ਕਿਸੇ ਗੈਰ-ਕਾਰਗੁਜ਼ਾਰੀ ਕਰਜ਼ਿਆਂ (ਐੱਨਪੀਐੱਲ) ਦੇ ਹੀ 3 ਸਾਲਾਂ ਵਿੱਚ ਆਪਣੀ ਸੰਯੁਕਤ ਲੋਨ ਬੁੱਕ ਨੂੰ ₹4,200 ਕਰੋੜ ਤੋਂ ਵਧਾ ਕੇ ₹26,000 ਕਰੋੜ ਕਰ ਦਿੱਤਾ ਹੈ।
ਜੀਸੀ ਨੇ ਐੱਨਆਈਆਈਐਫਨੂੰ ਨਿਵੇਸ਼ਯੋਗ ਪੀਪੀਪੀ ਪ੍ਰੋਜੈਕਟਾਂ ਦੀ ਇੱਕ ਪਾਈਪਲਾਈਨ ਬਣਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਹਾਇਤਾ ਕਰਨ ਦੇ ਲਈ ਸਰਗਰਮੀਪੂਰਨ ਸਲਾਹਕਾਰੀ ਗਤੀਵਿਧੀਆਂ ਸ਼ੁਰੂ ਕਰਨ ਦੇ ਲਈ ਵੀ ਨਿਰਦੇਸ਼ ਦਿੱਤਾ।
ਵਿੱਤ ਮੰਤਰੀ ਨੇ ਐਨਆਈਆਈਐਫਐੱਲ ਟੀਮ ਨੂੰ ਹੁਣ ਤੱਕ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਅੱਗੇ ਵਿਕਾਸ ਕਰਨ ਅਤੇ ਆਪਣੇ ਪਰਿਚਾਲਨ ਦਾ ਵਿਸਤਾਰ ਕਰਨ ਦੇ ਲਈ ਭਾਰਤ ਦੇ ਆਕਰਸ਼ਕ ਨਿਵੇਸ਼ ਮਾਹੌਲ ਦਾ ਲਾਭ ਉਠਾਉਣ ਲਈ ਕਿਹਾ। ਸ਼੍ਰੀਮਤੀ ਸੀਤਾਰਮਨ ਨੇ ਇਸ ਟੀਮ ਨੂੰ ਉਨ੍ਹਾਂ ਦੇਸ਼ਾਂ ਦੇ ਨਿਵੇਸ਼ਕਾਂ ਦੇ ਨਾਲ ਗੱਲਬਾਤ ਜਾਰੀ ਰੱਖਣ ਦੇ ਲਈ ਉਤਸ਼ਾਹਿਤ ਕੀਤਾ ਜੋ ਭਾਰਤ ਵਿੱਚ ਨਿਵੇਸ਼ ਕਰਨ ਦੇ ਇੱਛੁਕ ਹਨ।
ਵਿੱਤ ਮੰਤਰੀ ਨੇ ਐਨਆਈਆਈਐਫਐੱਲ ਟੀਮ ਨੂੰ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ, ਪੀਐਮ ਗਤੀਸ਼ਕਤੀ ਅਤੇ ਰਾਸ਼ਟਰੀ ਬੁਨਿਆਦੀ ਢਾਂਚਾ ਕੌਰੀਡੋਰ, ਜਿਸ ਵਿੱਚ ਨਿਵੇਸ਼ਯੋਗ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਨਿਵੇਸ਼ ਪ੍ਰੋਜੈਕਟਾਂ ਦਾ ਇੱਕ ਵੱਡਾ ਸਮੂਹ ਸ਼ਾਮਲ ਹੈ, ਦੇ ਤਹਿਤ ਵਿਆਪਕ ਮੌਕਿਆਂ ਦਾ ਪਤਾ ਲਗਾਉਣ, ਅਤੇ ਇਸਦੇ ਨਾਲ਼ ਹੀ ਉਨ੍ਹਾਂ ਮੌਕਿਆਂ ਵਿੱਚ ਵਪਾਰਕ ਪੂੰਜੀ ਦੇ ਨਿਵੇਸ਼ ਦੇ ਲਈ ਯਤਨ ਕਰਨ ਅਤੇ ਇਸਨੂੰ ਹਾਸਲ ਕਰਨ ਦੇ ਲਈ ਵੀ ਪ੍ਰੋਤਸਾਹਿਤ ਕੀਤਾ।
ਇਸ ਬੈਠਕ ਦੇ ਦੌਰਾਨ ਪਿਛਲੇ ਕੁਝ ਸਾਲਾਂ ਵਿੱਚ ਐੱਨਆਈਆਈਐਫਦੁਆਰਾ ਕੀਤੀ ਗਈ ਪ੍ਰਗਤੀ ’ਤੇ ਇੱਕ ਅੱਪਡੇਟ ਅਤੇ ਇਸ ਦੇ ਨਿਵੇਸ਼ ਪਰਿਚਾਲਨ ਤੋਂ ਮਿਲੇ ਪ੍ਰਮੁੱਖ ਸਬਕਾਂ ਨੂੰ ਗਵਰਨਿੰਗ ਕੌਂਸਲ ਨੂੰ ਸਾਹਮਣੇ ਪੇਸ਼ ਕੀਤਾ ਗਿਆ। ਜੀਸੀ ਨੂੰ ਉਨ੍ਹਾਂ 3 ਫੰਡਾਂ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਜਿਨ੍ਹਾਂ ਦਾ ਪ੍ਰਬੰਧਨ ਵਰਤਮਾਨ ਵਿੱਚ ਐੱਨਆਈਆਈਐਫਐੱਲ ਦੁਆਰਾ ਕੀਤਾ ਜਾ ਰਿਹਾ ਹੈਜਿਨ੍ਹਾਂ ਵਿੱਚ ਮਾਸਟਰ ਫੰਡ, ਫੰਡ ਆਫ ਫੰਡਸ (ਐਫਓਐਫ), ਅਤੇ ਸਟ੍ਰੇਟੀਜਿਕ ਆਪਰਚੁਨੀਟੀਜ਼ ਫੰਡ (ਐੱਸਓਐਫ) ਸ਼ਾਮਲ ਹਨ। ਇਹ ਫੰਡ ਜਿਨ੍ਹਾਂ ਸੈਕਟਰਾਂ ’ਤੇ ਫੋਕਸ ਕਰਦੇ ਹਨ, ਜੋੜੀ ਗਈ ਧਨਰਾਸ਼ੀ ਦੀ ਤਾਜ਼ਾ ਸਥਿਤੀ, ਅਤੇ ਉਨ੍ਹਾਂ ਦੇ ਤਹਿਤ ਕਿਸ ਤਰ੍ਹਾਂ ਦੇ ਨਿਵੇਸ਼ ਕੀਤੇ ਗਏ ਹਨ, ਉਨ੍ਹਾਂ ਨੂੰ ਜੀਸੀ ਦੇਨਾਲ ਸਾਂਝਾ ਕੀਤਾ ਗਿਆ। ਜੀਸੀ ਨੂੰ ਕਚਰਾ ਪ੍ਰਬੰਧਨ, ਵਾਟਰ ਟ੍ਰੀਟਮੈਂਟ, ਸਿਹਤ ਸੰਭਾਲ, ਈਵੀ ਦੇ ਨਿਰਮਾਣ ਵਰਗੇ ਸੈਕਟਰਾਂ ਵਿੱਚਇਸ ਦੇ ਦਾਖਲੇ ਤੋਂ ਇਲਾਵਾ ਬੰਦਰਗਾਹਾਂ ਅਤੇ ਲੌਜਿਸਟਿਕਸ, ਨਵਿਆਉਣਯੋਗ ਊਰਜਾ, ਅਤੇ ਡਿਜੀਟਲ ਬੁਨਿਆਦੀ ਢਾਂਚੇ ਜਿਹੇ ਸੈਕਟਰਾਂ ਵਿੱਚ ਐੱਨਆਈਆਈਐਫਦੀ ਓਪਰੇਟਿੰਗ ਜਾਂ ਪਰਿਚਾਲਨ ਕੰਪਨੀਆਂ ਦੇ ਨਿਵੇਸ਼ ਅਤੇ ਪ੍ਰਦਰਸ਼ਨ ਦੇ ਬਾਰੇ ਸੂਚਿਤ ਕੀਤਾ ਗਿਆ।
ਇਸ ਬੈਠਕ ਵਿੱਚ ਹਿੱਸਾ ਲੈਣ ਵਾਲੇ ਜੀਸੀ ਦੇ ਹੋਰ ਮੈਂਬਰਾਂ ਵਿੱਚ ਸ਼੍ਰੀ ਅਜੈ ਸੇਠ, ਸਕੱਤਰ, ਆਰਥਿਕ ਮਾਮਲੇ ਵਿਭਾਗ; ਸ਼੍ਰੀ ਵਿਵੇਕ ਜੋਸ਼ੀ, ਸਕੱਤਰ, ਵਿੱਤੀ ਸੇਵਾਵਾਂ ਵਿਭਾਗ; ਸ਼੍ਰੀ ਦਿਨੇਸ਼ ਖਾਰਾ, ਚੇਅਰਮੈਨ, ਭਾਰਤੀ ਸਟੇਟ ਬੈਂਕ (ਐੱਸਬੀਆਈ); ਸ਼੍ਰੀ ਹੇਮੇਂਦਰ ਕੋਠਾਰੀ, ਚੇਅਰਮੈਨ, ਡੀਐੱਸਪੀ ਸਮੂਹ; ਅਤੇ ਸ਼੍ਰੀ ਟੀਵੀ ਮੋਹਨਦਾਸ ਪਾਈ, ਚੇਅਰਮੈਨ, ਮਨੀਪਾਲ ਗਲੋਬਲ ਸ਼ਾਮਲ ਸੀ।
****
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1876984)
Visitor Counter : 142