ਰੇਲ ਮੰਤਰਾਲਾ
ਭਾਰਤੀ ਰੇਲਵੇ ਭਾਰਤ ਗੌਰਵ ਟ੍ਰੇਨ ਯੋਜਨਾ ਦੇ ਤਹਿਤ ਕੇਵਲ ਐੱਲਐੱਚਬੀ ਕੋਚ ਅਲਾਟ ਕਰੇਗਾ
Posted On:
16 NOV 2022 4:47PM by PIB Chandigarh
ਬਿਹਤਰ ਗੁਣਵੱਤਾ ਵਾਲੇ ਕੋਚਾਂ ਅਤੇ ਜ਼ਿਆਦਾ ਵਿਵਹਾਰਿਕ ਟੂਰ ਪੈਕਜਾਂ ਦੇ ਪ੍ਰਾਵਧਾਨ ਦੇ ਜ਼ਰੀਏ ਰੇਲ ਅਧਾਰਿਤ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਨੂੰ ਹੋਰ ਤੇਜ਼ ਕਰਨ ਦੇ ਲਈ ਭਾਰਤ ਗੌਰਵ ਟ੍ਰੇਨ ਯੋਜਨਾ ਦੀ ਸਮੀਖਿਆ ਕੀਤੀ ਗਈ।
ਸੰਸ਼ੋਧਿਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ:
-
ਮੌਜੂਦਾ ਸੇਵਾ ਪ੍ਰਦਾਤਾਵਾਂ, ਜਿਨ੍ਹਾਂ ਨੇ ਪਹਿਲਾਂ ਹੀ ਭਾਰਤ ਗੌਰਵ ਟ੍ਰੇਨ ਨੀਤੀ ਦੇ ਢਾਂਚੇ ਦੇ ਤਹਿਤ ਆਈਸੀਐੱਫ ਰੇਕ ਅਲਾਟ ਕੀਤੇ ਜਾ ਚੁੱਕੇ ਹਨ, ਨੂੰ ਸੰਸ਼ੋਧਿਤ ਸ਼ੁਲਕਾਂ ’ਤੇ ਸਮਝੌਤਿਆਂ ਦੀ ਬਾਕੀ ਮਿਆਦ ਦੇ ਲਈ ਐੱਲਐੱਚਬੀ ਰੇਕ ’ਤੇ ਸਿਵਚ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਹਾਲਾਂਕਿ, ਇਹ ਉਹ ਪਹਿਲਾਂ ਤੋਂ ਅਲਾਟ ਰੇਕਾਂ ਨੂੰ ਜਾਰੀ ਰੱਖਣ ਦਾ ਵਿਕਲਪ ਚੁਣਦੇ ਹਨ ਤਾਂ ਸੰਸ਼ੋਧਿਤ ਸ਼ੁਲਕਾਂ ਦਾ ਲਾਭ ਨਵੇਂ ਪ੍ਰਭਾਵ ਤੋਂ ਉਪਲਬਧ ਹੋਵੇਗਾ।
****
ਵਾਈਬੀ/ਡੀਐੱਨਸੀ
(Release ID: 1876762)
Visitor Counter : 155