ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਭੋਪਾਲ ਵਿੱਚ ਮਹਿਲਾ ਸਵੈ ਸਹਾਇਤਾ ਗਰੁੱਪਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਏ
ਆਰਥਿਕ ਆਤਮਨਿਰਭਰਤਾ ਮਹਿਲਾਵਾਂ ਦੇ ਸਸ਼ਕਤੀਕਰਣ ਦਾ ਪ੍ਰਭਾਵੀ ਮਾਧਿਅਮ ਹੈ: ਰਾਸ਼ਟਰਪਤੀ ਮੁਰਮੂ
Posted On:
16 NOV 2022 1:45PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਨਵੰਬਰ, 2022) ਭੋਪਾਲ ਵਿੱਚ ਮਹਿਲਾ ਸਵੈ ਸਹਾਇਤਾ ਗਰੁੱਪਾਂ ਦੇ ਇੱਕ ਸੰਮੇਲਨ ਵਿੱਚ ਹਿੱਸਾ ਲਿਆ।
ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਆਤਮਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਮਹਿਲਾਵਾਂ ਦੀ ਅਧਿਕਤਮ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹਾ ਵਾਤਾਵਰਣ ਬਣਾਉਣਾ ਹੈ ਜਿਸ ਨਾਲ ਮਹਿਲਾਵਾਂ ਸੁਤੰਤਰ ਅਤੇ ਨਿਡਰ ਮਹਿਸੂਸ ਕਰਨ ਅਤੇ ਆਪਣੀ ਸਮਰੱਥਾ ਦਾ ਪੂਰਾ ਉਪਯੋਗ ਕਰ ਸਕਣ।
ਰਾਸ਼ਟਰਪਤੀ ਨੇ ਮਹਿਲਾਵਾਂ ਨੂੰ ਤਾਕੀਦ ਕੀਤੀ ਕਿ ਉਹ ਇੱਕ-ਦੂਜੇ ਨੂੰ ਪ੍ਰੇਰਿਤ ਕਰਨ, ਇੱਕ-ਦੂਸਰੇ ਦੀ ਮਦਦ ਕਰਨ, ਇੱਕ-ਦੂਸਰੇ ਦੇ ਅਧਿਕਾਰਾਂ ਦੇ ਲਈ ਮਿਲ ਕੇ ਆਵਾਜ਼ ਉਠਾਉਣ ਅਤੇ ਨਾਲ-ਨਾਲ ਪ੍ਰਗਤੀ ਦੇ ਪਥ ’ਤੇ ਅੱਗੇ ਵਧਣ। ਉਨ੍ਹਾਂ ਨੇ ਕਿਹਾ ਕਿ ਮਹਿਲਾ ਸਵੈ-ਸਹਾਇਤਾ ਗਰੁੱਪ ਮਹਿਲਾਵਾਂ ਨੂੰ ਇੱਕ ਸਾਥ ਲਿਆਉਣ ਅਤੇ ਉਨ੍ਹਾਂ ਨੂੰ ਪ੍ਰਗਤੀ ਦੀਆਂ ਵਿਭਿੰਨ ਦਿਸ਼ਾਵਾਂ ਵਿੱਚ ਅੱਗੇ ਲੈ ਜਾਣ ਦਾ ਵਧੀਆ ਮੰਚ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਸ ਸੰਮੇਲਨ ਦਾ ਆਯੋਜਨ ਮਹਿਲਾਵਾਂ ਨੂੰ ਸਸ਼ਕਤ ਬਣਾ ਕੇ ਸਮਾਜ ਦੀ ਪ੍ਰਗਤੀ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਆਤਮਨਿਰਭਰਤਾ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦਾ ਇੱਕ ਪ੍ਰਭਾਵੀ ਸਾਧਨ ਹੈ। ਆਰਥਿਕ ਅਤੇ ਸਮਾਜਿਕ ਆਤਮਨਿਰਭਰਤਾ ਇੱਕ ਦੂਸਰੇ ਦੇ ਪੂਰਕ ਹਨ। ਸਵੈ ਸਹਾਇਤਾ ਗਰੁੱਪ ਮਹਿਲਾਵਾਂ ਦੀ ਆਤਮਨਿਰਭਰਤਾ ਵਿੱਚ ਪ੍ਰਭਾਵੀ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਚਾਰ ਲੱਖ ਤੋਂ ਅਧਿਕ ਮਹਿਲਾ ਸਵੈ ਸਹਾਇਤਾ ਗਰੁੱਪ ਸਰਗਰਮ ਹਨ। ਉਨ੍ਹਾਂ ਨੇ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਦੇ ਰਾਹੀਂ ਮਹਿਲਾਵਾਂ ਦੀ ਅਧਿਕ ਭਾਗੀਦਾਰੀ ਨਾਲ ਅਰਥਵਿਵਸਥਾ, ਸਮਾਜ ਅਤੇ ਦੇਸ਼ ਮਜ਼ਬੂਤ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਸਵੈ ਸਹਾਇਤਾ ਗਰੁੱਪਾਂ ਨੂੰ ਜਨ ਅੰਦੋਲਨ ਬਣਾਉਣ ਦਾ ਵਿਚਾਰ ਪ੍ਰਸ਼ੰਸਾਯੋਗ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਅਧਿਕਤਮ ਸਵੈ ਸਹਾਇਤਾ ਗਰੁੱਪਾਂ ਦੀ ਅਗਵਾਈ ਕਰ ਰਹੀਆਂ ਹਨ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਜਨਜਾਤੀ ਮਹਿਲਾਵਾਂ ਦੁਆਰਾ ਬਣਾਏ ਗਏ ਉਤਪਾਦ ਭਾਰਤੀ ਜਨਜਾਤੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ (ਟ੍ਰਾਈਫੇਟ) ਦੇ ਰਾਹੀਂ ਉਪਭੋਗਤਾਵਾਂ ਤੱਕ ਪਹੁੰਚ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਗ੍ਰਾਮੀਣ ਖੇਤਰਾਂ ਵਿੱਚ ਮਹਿਲਾ ਸਾਖਰਤਾ ਦਰ ਵਧ ਰਹੀ ਹੈ। ਸਾਡੀਆਂ ਭੈਣ-ਬੇਟੀਆਂ ਆਪਣੀ ਆਜੀਵਿਕਾ ਕਮਾਉਣ ਅਤੇ ਆਰਥਿਕ ਆਤਮਨਿਰਭਰਤਾ ਵੱਧ ਰਹੀਆਂ ਹਨ। ਇਸ ਨਾਲ ਗ੍ਰਾਮੀਣ ਪਰਿਵਾਰਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦਾ ਸਮੁੱਚਾ ਵਿਕਾਸ ਸਾਡੇ ਦੇਸ਼ ਦੀਆਂ ਮਹਿਲਾਵਾਂ ਦੀ ਪ੍ਰਗਤੀ ਵਿੱਚ ਨਿਹਿਤ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਹਿਲਾਵਾਂ ਦੇ ਯੋਗਦਾਨ ਨਾਲ ਨਿਕਟ ਭਵਿੱਖ ਵਿੱਚ ਭਾਰਤ ਇੱਕ ਵਿਕਸਿਤ ਰਾਸ਼ਟਰ ਦੇ ਰੂਪ ਵਿੱਚ ਉੱਭਰੇਗਾ।
ਰਾਸ਼ਟਰਪਤੀ ਨੇ ਅੱਜ ਸਵੇਰ ਭੋਪਾਲ ਵਿੱਚ ਮੱਧ ਪ੍ਰਦੇਸ਼ ਜਨਜਾਤੀ ਮਿਊਜ਼ੀਅਮ ਦਾ ਦੌਰਾ ਕੀਤਾ। ਮਿਊਜ਼ੀਅਮ ਖੇਤਰ ਦੀਆਂ ਜਨਜਾਤੀਆਂ ਦੇ ਜਨਜਾਤੀ ਸੱਭਿਆਚਾਰ, ਪਰੰਪਰਾਵਾਂ, ਰੀਤੀ-ਰਿਵਾਜ਼ਾਂ , ਚਿੱਤਰਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਦੇਖਣ ਦੇ ਲਈ ਕ੍ਰਿਪਾ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(Release ID: 1876528)
Visitor Counter : 135