ਰੱਖਿਆ ਮੰਤਰਾਲਾ
ਭਾਰਤ–ਅਮਰੀਕਾ “ਯੁੱਧ ਅਭਿਆਸ 2022” ਦਾ ਉੱਤਰਾਖੰਡ ਵਿੱਚ ਆਯੋਜਨ
Posted On:
15 NOV 2022 12:23PM by PIB Chandigarh
ਭਾਰਤ-ਅਮਰੀਕਾ ਸੰਯੁਕਤ ਟ੍ਰੇਨਿੰਗ “ਯੁੱਧ ਅਭਿਆਸ-22” ਦੇ 18ਵੇਂ ਸੰਸਕਰਣ ਦਾ ਆਯੋਜਨ ਇਸ ਮਹੀਨੇ ਉੱਤਰਾਖੰਡ ਵਿੱਚ ਕੀਤਾ ਜਾਵੇਗਾ। ਇਹ ਯੁੱਧ ਅਭਿਆਸ ਭਾਰਤ ਅਤੇ ਅਮਰੀਕਾ ਦੀਆਂ ਸੈਨਾਵਾਂ ਦੀ ਉਤਕ੍ਰਿਸ਼ਟ ਪ੍ਰਣਾਲੀਆਂ, ਕੌਸ਼ਲਾਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਦਾਨ-ਪ੍ਰਦਾਨ ਕਰਨ ਦੇ ਲਈ ਸਲਾਨਾ ਰੂਪ ਨਾਲ ਆਯੋਜਿਤ ਕੀਤਾ ਜਾਂਦਾ ਹੈ। ਯੁੱਧ ਅਭਿਆਸ ਦੇ ਪਿਛਲੇ ਸੰਸਕਰਣ ਦਾ ਆਯੋਜਨ ਅਕਤੂਬਰ 2021 ਵਿੱਚ ਅਮਰੀਕਾ ਦੇ ਅਲਾਸਕਾ ਵਿੱਚ ਜੁਆਇੰਟ ਬੇਸ ਐਲਮੈਨਡਰਾਫ ਰਿਚਰਡਸਨ ਵਿੱਚ ਕੀਤਾ ਗਿਆ ਸੀ।
ਇਸ ਅਭਿਆਸ ਵਿੱਚ ਅਮਰੀਕੀ ਸੈਨਾ ਦੀ 11ਵੀਂ ਏਅਰਬਾਰਨ ਡਿਵੀਜ਼ਨ ਦੀ ਸੈਕਿੰਡ ਬਿਗ੍ਰੇਡ ਦੇ ਜਵਾਨ ਅਤੇ ਭਾਰਤੀ ਸੈਨਾ ਦੀ ਅਸਾਮ ਰੈਜੀਮੈਂਟ ਦੇ ਜਵਾਨ ਹਿੱਸਾ ਲੈਣਗੇ। ਇਹ ਟ੍ਰੇਨਿੰਗ ਪ੍ਰੋਗਰਾਮ ਸੰਯੁਕਤ ਰਾਸ਼ਟਰ ਅਧਿਦੇਸ਼ ਦੇ ਚੈਪਟਰ-7 ਦੇ ਤਹਿਤ ਏਕੀਕ੍ਰਿਤ ਯੁੱਧਕ ਸਮੂਹ ਵਿੱਚ ਨਿਯੋਜਨ ’ਤੇ ਕੇਂਦ੍ਰਿਤ ਹੈ। ਇਸ ਤਹਿਤ ਸ਼ਾਂਤੀ ਰੱਖਿਆ ਅਤੇ ਸ਼ਾਂਤੀ ਲਾਗੂ ਕਰਨ ਨਾਲ ਸਬੰਧਿਤ ਸਭ ਪ੍ਰਕਰ ਦੀਆਂ ਕਾਰਵਾਈਆਂ ਸ਼ਾਮਲ ਹੋਣਗੀਆਂ। ਦੋਹਾਂ ਦੇਸ਼ਾਂ ਦੇ ਸੈਨਿਕ ਸਾਂਝਾ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਮਿਲ ਕੇ ਕਾਰਜ ਕਰਨਗੇ। ਸੰਯੁਕਤ ਅਭਿਯਾਸ ਦੇ ਦੌਰਾਨ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ (ਐੱਚਏਡੀਆਰ) ਕਾਰਵਾਈਆਂ ’ਤੇ ਵੀ ਧਿਆਨ ਦਿੱਤਾ ਜਾਵੇਗਾ। ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਜਵਾਨ ਕਿਸੇ ਵੀ ਪ੍ਰਕਾਰ ਦੀ ਕੁਦਰਤੀ ਆਪਦਾ ਵਿੱਚ ਤਵਰਿਤ (ਤੁਰੰਤ) ਅਤੇ ਤਾਲਮੇਲ ਰੂਪ ਨਾਲ ਰਾਹਤ ਕਾਰਜ ਪ੍ਰਰੰਭ ਕਰਨ ਦਾ ਵੀ ਅਭਿਆਸ ਕਰਨਗੇ।
ਦੋਹਾਂ ਸੈਨਾਵਾਂ ਦੇ ਪ੍ਰੋਫੈਸ਼ਨਲ ਕੌਸ਼ਲਾਂ ਅਤੇ ਅਨੁਭਵਾਂ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਲਈ ਕਮਾਂਡ ਪੋਸਟ ਐਕਸਰਸਾਈਜ਼ ਅਤੇ ਸਾਵਧਾਨੀਪੂਰਵਕ ਚੋਣ ਕੀਤੇ ਗਏ ਵਿਸ਼ਿਆਂ 'ਤੇ ਐਕਸਪਰਟ ਅਕੈਡਮਿਕ ਡਿਸ਼ਕਸ਼ਨ (ਈਏਡੀ) ਕੀਤੇ ਜਾਣਗੇ। ਫੀਲਡ ਵਿੱਚ ਟ੍ਰੇਨਿੰਗ ਅਭਿਆਸ ਦੇ ਤਹਿਤ ਏਕੀਕ੍ਰਿਤ ਯੁੱਧ ਸਮੂਹਾਂ ਦਾ ਪੁਸ਼ਟੀਕਰਨ, ਫੋਰਸ ਮਲਟੀਪਲਾਅਰਸ, ਨਿਗਰਾਨੀ ਗਰਿੱਡਾਂ ਦੀ ਸਥਾਪਨਾ ਅਤੇ ਕੰਮਕਾਜ, ਆਪਰੇਸ਼ਨ ਲੌਜਿਸਟਿਕਸ ਦਾ ਪੁਸ਼ਟੀਕਰਨ, ਪਰਬਤੀ ਯੁੱਧ ਦੇ ਕੌਸ਼ਲ, ਦੁਰਗਮ ਇਲਾਕੇ ਅਤੇ ਪ੍ਰਤੀਕੂਲ ਜਲਵਾਯੂ ਪਰਿਸਥਿਤੀਆਂ ਨਾਲ ਘਿਰੇ ਹੋਣ 'ਤੇ ਸੰਕਟਕਾਲੀਨ ਨਿਕਾਸੀ, ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਟ੍ਰੇਨਿੰਗ ਦੇ ਦੌਰਾਨ ਯੁੱਧਕ ਇੰਜੀਨੀਅਰਿੰਗ, ਯੂਏਐੱਸ/ਕਾਊਂਟਰ ਯੂਏਐੱਸ ਤਕਨੀਕਾਂ ਦੀ ਨਿਯੋਜਨ ਅਤੇ ਸੂਚਨਾ ਸੰਚਾਲਨ ਸਮੇਤ ਯੁੱਧ ਕੌਸ਼ਲ ਦੇ ਵਿਆਪਕ ਸਪੈਕਟ੍ਰਮ 'ਤੇ ਅਦਾਨ-ਪ੍ਰਦਾਨ ਅਤੇ ਅਭਿਆਸ ਸ਼ਾਮਲ ਹੋਣਗੇ।
ਇਹ ਯੁੱਧ ਅਭਿਆਸ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਨੂੰ ਆਪਣੇ ਵਿਆਪਕ ਅਨੁਭਵਾਂ, ਕੌਸ਼ਲਾਂ ਨੂੰ ਸਾਂਝਾ ਕਰਨ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਨਾਲ ਆਪਣੀਆਂ ਤਕਨੀਕਾਂ ਨੂੰ ਸੰਵਰਧਿਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ।
****************
ਐੱਸਸੀ/ਆਰਆਰ/ਵੀਵਾਈ
(Release ID: 1876458)
Visitor Counter : 215