ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਈਐੱਫਐੱਫਆਈ, 53 ਦੇ ਡੈਲੀਗੇਟਾਂ ਦਾ ਸੁਆਗਤ ਕਰਨ ਲਈ ਗੋਆ ਵਿੱਚ ਉਤਸਵ ਵਰਗੀ ਸ਼ੋਭਾ


ਕਲਾ ਸਥਾਪਨਾਵਾਂ, ਓਪਨ ਏਅਰ ਸਕ੍ਰੀਨਿੰਗ ਅਤੇ ਹੋਰ, ਆਈਐੱਫਐੱਫਆਈ 53 ਦੇ ਸ਼ਾਨਦਾਰ ਸਮਾਗਮ ਦਾ ਹਿੱਸਾ ਹੋਣਗੇ

Posted On: 13 NOV 2022 3:57PM by PIB Chandigarh

ਜਦੋਂ ਤੋਂ ਗੋਆ, ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਲਈ ਸਥਾਈ ਆਯੋਜਨ ਸਥਾਨ ਬਣਿਆ ਹੈ, ਰਾਜ ਨੇ ਫੈਸਟੀਵਲ ਅਤੇ ਇਸਦੇ ਭਾਗੀਦਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ। ਰਾਜ ਦੀ ਲੋਕਾਚਾਰ ਅਤੇ ਪਰਾਹੁਣਚਾਰੀ ਅਜਿਹਾ ਹੈ ਕਿ ਹਰੇਕ ਫੈਸਟੀਵਲ ਦੌਰਾਨ ਕਈ ਰੋਮਾਂਚਕ ਸਮਾਗਮਾਂ ਅਤੇ ਆਕਰਸ਼ਣਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਨਾਲ ਡੈਲੀਗੇਟਾਂ ਦੇ ਫਿਰ ਤੋਂ ਵਾਪਸ ਆਉਣ ਦੀ ਇੱਛਾ ਹੋਵੇ। ਆਈਐੱਫਐੱਫਆਈ, 53 ਦੇ ਫੈਸਟੀਵਲ ਦੌਰਾਨ ਪ੍ਰਦਰਸ਼ਿਤ ਕੀਤੀਆ ਜਾਣ ਵਾਲੀਆਂ ਫਿਲਮਾਂ, ਮਾਸਟਰ ਕਲਾਸਾਂ ਅਤੇ ਚਰਚਾਵਾਂ ਤੋਂ ਇਲਾਵਾ ਇੱਥੇ ਕੁਝ ਹੋਰ ਗਤੀਵਿਧੀਆਂ ਹਨ ਜਿਨ੍ਹਾਂ ਨੂੰ ਲੋਕ ਜਾਣਨ, ਅਨੁਭਵ ਕਰਨ ਅਤੇ ਆਨੰਦ ਲੈਣ ਲਈ ਉਤਸੁਕ ਹਨ:

 

ਫੈਸਟੀਵਲ ਮਾਇਲ

'ਰੋਡ ਟੂ ਵਿਕਟਰੀ' ਰੁਕਾਵਟਾਂ ਨਾਲ ਭਰਿਆ ਹੋ ਸਕਦਾ ਹੈ, ਪਰ ਆਈਐੱਫਐੱਫਆਈ ਦਾ 'ਰਾਹ' ਉਤਸਵਾਂ ਨਾਲ ਤਿਆਰ ਹੋਵੇਗਾ। ਫੈਸਟੀਵਲ ਮਾਇਲ, ਭਾਵ ਪਣਜੀ ਵਿੱਚ ਕਲਾ ਅਕੈਡਮੀ ਤੋਂ ਸ਼ੁਰੂ ਹੋ ਕੇ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ ਦੇ ਅਹਾਤੇ ਤੱਕ ਫੁੱਟਪਾਥ ਨੂੰ ਆਕਰਸ਼ਕ ਕਲਾ ਸਥਾਪਨਾਵਾਂ ਨਾਲ ਸਜਾਇਆ ਜਾਵੇਗਾ। ਸਥਾਪਨਾਵਾਂ ਜੋ ਪ੍ਰਸ਼ੰਸਾ ਦੇ ਯੋਗ ਹਨ ਅਤੇ ਜੋ ਚਿੰਤਨ ਨੂੰ ਪ੍ਰੇਰਿਤ ਕਰਦੀਆਂ ਹਨ, ਫੈਸਟੀਵਲ ਡੈਲੀਗੇਟਾਂ ਅਤੇ ਹੋਰ ਜਾਣ ਵਾਲੇ ਦੋਵਾਂ ਨੂੰ ਇਕੋ ਜਿਹੇ ਮੰਤਰਮੁਗਧ ਕਰਨ ਦੀ ਕੋਸ਼ਿਸ਼ ਕਰੇਗੀ।ਇਹ ਪ੍ਰਸ਼ੰਸਾ ਅਤੇ ਚਿੰਤਨ ਅਜਿਹਾ ਹੋਵੇਗਾ ਕਿ ਫੈਸਟੀਵਲ ਮਾਇਲ ਦੇ ਵੱਖ-ਵੱਖ ਫੂਡ ਸਟਾਲ ਸੈਲਾਨੀਆਂ, ਸਥਾਨਕ ਨਿਵਾਸੀਆਂ ਅਤੇ ਤਿਉਹਾਰਾਂ ਦੇ ਪ੍ਰਤੀਨਿਧੀਆਂ ਨਾਲ ਭਰੇ ਹੋਣਗੇ ਜੋ ਭੋਜਨ ਕਰਕੇ ਕੇ ਨਵੀਂ ਊਰਜਾ ਨਾਲ ਤਰੋਤਾਜ਼ਾ ਹੋਣਾ ਚਾਹੁੰਦੇ ਹਨ।

 

 ਫੈਸਟੀਵਲ ਮਾਇਲ

 

ਓਪਨ ਏਅਰ ਸਕ੍ਰੀਨਿੰਗ

ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਲਈ ਜਿਨ੍ਹਾਂ ਨੇ ਫੈਸਟੀਵਲ ਦੇ ਪ੍ਰਤੀਨਿਧ ਵਜੋਂ ਰਜਿਸਟਰ ਨਹੀਂ ਕੀਤਾ ਹੈ, ਆਈਐੱਫਐੱਫਆਈ 53 ਨੇ ਇੱਕ ਚੁਣੌਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੁਝ ਮੰਤਰਮੁਗਧ ਕਰਨ ਵਾਲੇ ਕੰਟੇਂਟ ਨੂੰ ਮੁਫ਼ਤ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਦਾ ਸਿਰਫ਼ ਆਈਐੱਫਐੱਫਆਈ ਡੈਲੀਗੇਟ ਹੀ ਆਨੰਦ ਲੈ ਸਕਦੇ ਹਨ। ਇਨ੍ਹਾਂ ਮੁਫ਼ਤ ਪ੍ਰਦਰਸ਼ਨਾਂ ਦੇ ਆਧਾਰ 'ਤੇ, ਆਈਐੱਫਐੱਫਆਈ 53 ਉਨ੍ਹਾਂ ਲੋਕਾਂ ਨੂੰ ਚੁਣੌਤੀ ਦਿੰਦਾ ਹੈ ਜਿਨ੍ਹਾਂ ਨੇ ਸਿਨੇਮਾ ਦੇ ਫੈਸਟੀਵਲ ਦਾ ਆਨੰਦ ਲੈਣ ਲਈ ਰਜਿਸਟਰ ਨਹੀਂ ਕੀਤਾ ਹੈ। ਦੇਖਣਾ ਇਹ ਹੈ, ਕੀ ਉਹ ਡੈਲੀਗੇਟਾਂ ਵਿੱਚ ਸ਼ਾਮਲ ਨਹੀਂ ਹੁੰਦੇ ਹਨ ਅਤੇ ਅਗਲੇ ਐਡੀਸ਼ਨ ਲਈ ਰਜਿਸਟਰ ਨਾ ਕਰਨ ਦੀ ਚੋਣ ਕਰਦੇ ਹਨ ! ਅਲਟੀਨਹੋ ਵਿੱਚ ਜੌਗਰਜ਼ ਪਾਰਕ, ​​ਮਾਰਗੋ ਵਿੱਚ ਰਵਿੰਦਰ ਭਵਨ ਅਤੇ ਮੀਰਾਮਾਰ ਬੀਚ ਵਿੱਚ ਆਲੀਸ਼ਾਨ ਸਿਨੇਮਾਘਰਾਂ ਦੇ ਦਰਵਾਜ਼ੇ ਮੁਫ਼ਤ ਖੋਲ੍ਹੇ ਜਾਣਗੇ।

 

 

 

ਅਲਟੀਨਹੋ ਵਿੱਚ ਜੌਗਰਜ਼ ਪਾਰਕ, ​ ਮੀਰਾਮਾਰ ਬੀਚ ਅਤੇ ਮਾਰਗੋ ਵਿੱਚ ਰਵਿੰਦਰ ਭਵਨ

 

 

ਮਨੋਰੰਜਨ ਜ਼ੋਨ

ਹਾਲਾਂਕਿ ਕਿ ਫਿਲਮ ਪ੍ਰਦਰਸ਼ਨ, ਵਿਚਾਰ-ਵਟਾਂਦਰੇ ਅਤੇ ਮਾਸਟਰ ਕਲਾਸਾਂ ਕਾਫ਼ੀ ਮਨੋਰੰਜਨ ਵਿਕਲਪ ਪ੍ਰਦਾਨ ਕਰਨਗੇ, ਆਨੰਦ ਅਤੇ ਮਨੋਰੰਜਨ ਨੂੰ ਹੋਰ ਵਧਾਉਣ ਲਈ  ਭਗਵਾਨ ਮਹਾਵੀਰ ਚਿਲਡਰਨ ਪਾਰਕ ਅਤੇ ਆਰਟ ਪਾਰਕ ਵਿਖੇ ਮਨੋਰੰਜਨ ਜ਼ੋਨ ਸਥਾਪਿਤ ਕੀਤੇ ਜਾਣਗੇ। ਇਹ ਮਨੋਰੰਜਨ ਖੇਤਰ ਫੈਸਟੀਵਲ ਦੌਰਾਨ ਡੈਲੀਗੇਟਾਂ ਅਤੇ ਗੈਰ-ਡੈਲੀਗੇਟਾਂ ਲਈ ਖੁੱਲ੍ਹੇ ਹੋਣਗੇ। ਦੋਵੇਂ ਸਥਾਨਾਂ 'ਤੇ ਲਾਈਵ ਪ੍ਰਦਰਸ਼ਨ, ਕਲਾ ਸਥਾਪਨਾਵਾਂ ਅਤੇ ਨਿਸ਼ਚਿਤ ਰੂਪ ਨਾਲ ਫੂਡ ਸਟਾਲ ਵੀ ਮੌਜੂਦ ਹੋਣਗੇ।


 

ਭਗਵਾਨ ਮਹਾਵੀਰ ਚਿਲਡਰਨ ਪਾਰਕ                                             ਆਰਟ ਪਾਰਕ

 

ਆਈਐੱਫਐੱਫਆਈ ਦੇ ਬਾਰੇ ਵਿੱਚ

1952 ਵਿੱਚ ਸਥਾਪਿਤ, ਭਾਰਤ ਦਾ ਇੰਟਰਨੈਸ਼ਨਲ ਫਿਲਮ ਫੈਸਟੀਵਲ (ਆਈਐੱਫਐੱਫਆਈ) ਏਸ਼ੀਆ ਵਿੱਚ ਸਭ ਤੋਂ ਪ੍ਰਮੁੱਖ ਫਿਲਮ ਮੇਲਿਆਂ ਵਿੱਚੋਂ ਇੱਕ ਹੈ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦਾ ਉਦੇਸ਼ ਫਿਲਮਾਂ, ਉਨ੍ਹਾਂ ਦੀਆਂ ਕਹਾਣੀਆਂ ਅਤੇ ਉਨ੍ਹਾਂ ਨੂੰ ਬਣਾਉਣ ਵਾਲੇ ਲੋਕਾਂ ਦਾ ਜਸ਼ਨ ਮਨਾਉਣਾ ਹੈ। ਅਜਿਹਾ ਕਰਕੇ, ਅਸੀਂ ਫਿਲਮਾਂ ਲਈ ਗਿਆਨਵਾਨ ਪ੍ਰਸ਼ੰਸਾ ਅਤੇ ਉਤਸ਼ਾਹੀ ਪ੍ਰੇਮ ਦਾ ਪੋਸ਼ਣ, ਪ੍ਰਚਾਰ ਅਤੇ ਪ੍ਰਸਾਨ ਕਰਨਾ ਚਾਹੁੰਦੇ ਹਾਂ - ਦੂਰ-ਦੂਰ ਤੱਕ ਵਿਚਾਰ-ਵਟਾਂਦਰੇ ਅਤੇ ਡੂੰਘੇ ਜੁੜਾਓ; ਲੋਕਾਂ ਵਿੱਚ ਪ੍ਰੇਮ, ਸਮਝਦਾਰੀ ਅਤੇ ਭਾਈਚਾਰਕ ਸਾਂਝ ਦੇ ਪੁਲਾਂ ਦਾ ਨਿਰਮਾਣ  ਅਤੇ ਉਨਾਂ ਨੂੰ ਵਿਅਕਤੀਗਤ ਅਤੇ ਸਮੂਹਿਕ ਉੱਤਮਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰਨਾ।

 

ਇਹ ਫੈਸਟੀਵਲ ਹਰ ਸਾਲ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਗੋਆ ਐਂਟਰਟੇਨਮੈਂਟ ਸੋਸਾਇਟੀ ਅਤੇ ਮੇਜ਼ਬਾਨ ਰਾਜ ਗੋਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। 53ਵੇਂ ਆਈਐੱਫਐੱਫਆਈ ਦੇ ਸਾਰੇ ਸੰਬੰਧਿਤ ਅਪਡੇਟਾਂ ਨੂੰ ਫੈਸਟੀਵਲ ਦੀ ਵੈੱਬਸਾਈਟ www.iffigoa.org, ਪੀਆਈਬੀ ਦੀ ਵੈੱਬਸਾਈਟ (pib.gov.in), ਆਈਐੱਫਐੱਫਆਈ ਦੇ ਸੋਸ਼ਲ ਮੀਡੀਆ ਅਕਾਊਂਟਸ - ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਤੇ ਪੀਆਈਬੀ ਗੋਆ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਦੇਖਿਆ ਜਾ ਸਕਦਾ ਹੈ। ਆਓ ਸਿਨੇਮਾ ਦੇ ਫੈਸਟੀਵਲ ਦਾ ਆਨੰਦ ਮਾਣੀਏ…ਅਤੇ ਇਸ ਖੁਸ਼ੀ ਨੂੰ ਸਾਂਝਾ ਵੀ ਕਰੀਏ।

***************

ਪੀਆਈ ਕਾਸਟ ਐਂਡ ਕਰਿਯੂ। ਗੌਤਮ। ਧੀਪ। ਆਈਐੱਫਐੱਫਆਈ 53 -19 

: @PIBPanaji    /PIBPanaji    /pib_goa   



(Release ID: 1875994) Visitor Counter : 117