ਟੈਕਸਟਾਈਲ ਮੰਤਰਾਲਾ

ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੁਨੀਆ ਦੇ ਲਈ ਇੱਕ ਸੰਸਾਧਨ ਦੇ ਰੂਪ ਵਿੱਚ ਭਾਰਤੀ ਹਸਤਸ਼ਿਲਪ ਦੇ ਉੱਚ ਗੁਣਵੱਤਾ ਵਾਲੇ ਸੰਗ੍ਰਹਿ ਦੀ ਪੇਸ਼ਕਸ਼ ਕਰਨ ਦੇ ਲਈ ਕੌਟੇਜ ਐਂਪੋਰੀਅਮ ਦੀ ਪ੍ਰਸ਼ੰਸਾ ਕੀਤੀ


ਕੇਂਦਰੀ ਮੰਤਰੀ ਨੇ ਕੌਟੇਜ ਐਂਪੋਰੀਅਮ ਦਾ ਨਿਰੀਖਣ ਕੀਤਾ ਅਤੇ ਕੌਟੇਜ ਐਂਪੋਰੀਅਮ ਦੇ ਮੁੜ-ਸੁਰਜੀਤ ਅਤੇ ਕਾਰੋਬਾਰ ਦੇ ਵਿਸਤਾਰ ਲਈ ਪੀਪੀਪੀ ਦੀ ਸੰਭਾਵਨਾ ਤਲਾਸ਼ਣ ਨੂੰ ਕਿਹਾ

ਉਨ੍ਹਾਂ ਨੇ ਇੱਕ ਆਧੁਨਿਕ ਅਤੇ ਵਿਵਹਾਰਿਕ ਮਾਰਕੀਟਿੰਗ ਪਲੈਟਫਾਰਮ ਪ੍ਰਦਾਨ ਕਰਨ ਗਲੋਬਲ ਪੱਧਰ ’ਤੇ ਭਾਰਤੀ ਸ਼ਿਲਪ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ

Posted On: 11 NOV 2022 1:30PM by PIB Chandigarh


 https://ci3.googleusercontent.com/proxy/h95EwxxR6gqrcVPtLxTQLo5pUaeLFnKCDY-e_ddcaxvtaepeAdjfo_dcOEQG6bqmu-m2Y8BUeCJmF5iAeQ3P9v-o4-PnkeuoSwuNcT_xpMnbYies2KTMVUD9fA=s0-d-e1-ft#https://static.pib.gov.in/WriteReadData/userfiles/image/image001KS0U.jpg

 

ਕੇਂਦਰੀ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ‘ਇੱਕ ਜ਼ਿਲ੍ਹਾ, ਇੱਕ ਉਤਪਾਦ’ (ਓਡੀਓਪੀ), ਜੀਆਈ ਟੈਗ ਕੀਤੇ ਗਏ ਉਤਪਾਦਾਂ ਅਤੇ ਸ਼ਿਲਪ ਸਹਿਤ ਸਮ੍ਰਿੱਧ ਵਿਰਾਸਤ ਦਾ ਪ੍ਰਤੀਨਿਧੀਤਵ ਕਰਨ ਵਾਲੇ ਪੂਰੇ ਭਾਰਤ ਤੋਂ ਪ੍ਰਦਰਸ਼ਿਤ ਹੱਥਖੱਡੀ ਅਤੇ ਹਸਤਸ਼ਿਲਪ ਉਤਪਾਦਾਂ ਦੇ ਭੰਡਾਰ ਦੀ ਸਰਾਹਨਾ ਕੀਤੀ। ਕੇਂਦਰੀ ਮੰਤਰੀ 10 ਨਵੰਬਰ 2022 ਨੂੰ ਸੈਂਟਰਲ ਕੌਟੇਜ ਇੰਡਸਟ੍ਰੀਜ ਐਂਪੋਰੀਅਮ ਦਾ ਨਿਰੀਖਣ ਕਰ ਰਹੇ ਸੀ। ਇਹ ਐਂਪੋਰੀਅਮ ਕੱਪੜਾ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦੇ ਉਪਕ੍ਰਮ ਸੈਂਟਰਲ ਕੌਟੇਜ ਇੰਡਸਟ੍ਰੀਜ ਕਾਰਪੋਰੇਸ਼ਨ (ਸੀਸੀਆਈਸੀ) ਦੇ ਤਹਿਤ ਇੱਕ ਖੁਦਰਾ ਆਉਟਲੈੱਟ ਹੈ।

 

ਸ਼੍ਰੀ ਗੋਇਲ ਨੇ ਸੀਸੀਆਈਸੀ ਦੁਆਰਾ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੌਟੇਜ ਐਂਪੋਰੀਅਮ ਦੇ ਮੁੜ-ਸੁਰਜੀਤ ਅਤੇ ਕਾਰੋਬਾਰ ਦੇ ਵਿਸਤਾਰ ਲਈ ਜਨਤਕ-ਨਿਜੀ ਹਿੱਸੇਦਾਰੀ (ਪੀਪੀਪੀ) ਦੀ ਸੰਭਾਵਨਾ ਤਲਾਸ਼ਣ। ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਭਾਰਤੀ ਹਸਤਸ਼ਿਲਪ ਦੇ ਉੱਚ ਗੁਣਵੱਤਾ ਵਾਲੇ ਸੰਕਲਨ ਅਤੇ ਕੁਸ਼ਲ ਕਾਰੀਗਰਾਂ ਅਤੇ ਬੁਣਕਰਾਂ ਦੁਆਰਾ ਬਣਾਈਆਂ ਗਈਆਂ ਉਤਕ੍ਰਿਸ਼ਟ ਕ੍ਰਿਤੀਆ ਦੇ ਸੰਗ੍ਰਹਿ ਦੀ ਪੇਸ਼ਕਸ਼ ਕਰਨ ਵਾਲੀ ਭਾਰਤ ਦੀ ਖਿੜਕੀ ਦੇ ਰੂਪ ਵਿੱਚ ਕੌਟੇਜ ਐਂਪੋਰੀਅਮ ਦੀ ਸਰਾਹਨਾ ਕੀਤੀ।

 

ਉਨ੍ਹਾਂ ਨੇ ਇੱਕ ਕੁਸ਼ਲ, ਆਧੁਨਿਕ ਅਤੇ ਵਿਵਹਾਰਿਕ ਮਾਰਕੀਟਿੰਗ ਪਲੈਟਫਾਰਮ ਪ੍ਰਦਾਨ ਕਰਕੇ ਗਲੋਬਲ ਪੱਧਰ ’ਤੇ ਭਾਰਤੀ ਸ਼ਿਲਪ ਅਤੇ ਬੁਣਾਈ ਪਰੰਪਰਾਵਾਂ ਨੂੰ ਹੁਲਾਰਾ ਦੇਣ ਅਤੇ ਦੇਸ਼ ਦੇ ਸ਼ਿਲਪਕਾਰਾਂ ਨੂੰ ਪੇਸ਼ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।

 

ਸੀਸੀਆਈਸੀ ਦੇ ਸ਼੍ਰੇਣੀਵਾਰ ਉਤਪਾਦ ਵੈੱਬਸਾਈਟ ’ਤੇ ਵੀ ਪ੍ਰਦਰਸ਼ਿਤ ਕੀਤੇ ਗਏ ਹਨ: 

https://shoponline.cottageemporium.in / www.thecottage.in

*****

ਏਡੀ/ਕੇਪੀ/ਪੀਡੀ



(Release ID: 1875457) Visitor Counter : 95


Read this release in: English , Urdu , Hindi , Tamil , Telugu