ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕਰਨਾਟਕ ਦੇ ਬੰਗਲੁਰੂ ਵਿੱਚ ਜਨਤਕ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 NOV 2022 4:27PM by PIB Chandigarh

ਭਾਰਤ ਮਾਤਾ ਕੀ ਜੈ।

 ਭਾਰਤ ਮਾਤਾ ਕੀ ਜੈ।

ਕਰਨਾਟਕਦਾ ਸਮਸਥ ਜਨਤਗੇ,

ਨੰਨਾ ਕੋਟਿ-ਕੋਟਿ ਨਮਸਕਾਰਗਲੁ! 

(कर्नाटकदा समस्थ जनतगे,

नन्ना कोटि-कोटि नमस्कारगलु!)

ਮੰਚ ‘ਤੇ ਵਿਰਾਜਮਾਨ ਪੂਜਯ ਸੁਆਮੀ ਜੀ, ਕਰਨਾਟਕਾ ਦੇ ਗਵਰਨਰ ਸ਼੍ਰੀ ਥਾਵਰਚੰਦ ਗਹਿਲੋਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਜੀ, ਸਾਬਕਾ ਮੁੱਖ ਮੰਤਰੀ ਸ਼੍ਰੀਮਾਨ ਯੇਦਿਯੁਰੱਪਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਰਾਜ ਸਰਕਾਰ ਦੇ ਮੰਤਰੀ, ਸਾਂਸਦਗਣ, ਵਿਧਾਇਕਗਣ, ਹੋਰ ਸਾਰੇ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਬੰਗਲੁਰੂ ਵਿੱਚ ਇੱਕ ਬਹੁਤ ਵਿਸ਼ੇਸ਼ ਦਿਨ ‘ਤੇ ਆਉਣ ਦਾ ਅਵਸਰ ਮਿਲਿਆ ਹੈ। ਅੱਜ ਕਰਨਾਟਕਾ ਦੀਆਂ, ਦੇਸ਼ ਦੀਆਂ 2 ਮਹਾਨ ਸੰਤਾਨਾਂ ਦੀ ਜਨਮ ਜਯੰਤੀ ਹੈ। ਸੰਤ ਕਨਕ ਦਾਸ ਜੀ ਨੇ ਸਾਡੇ ਸਮਾਜ ਨੂੰ ਮਾਰਗਦਰਸ਼ਨ ਦਿੱਤਾ, ਤਾਂ ਓਨਕੇ ਓਬੱਵਾ ਜੀ ਨੇ ਸਾਡੇ ਗੌਰਵ, ਸਾਡੇ ਸੱਭਿਆਚਾਰ ਦੀ ਸੁਰੱਖਿਆ ਦੇ ਲਈ ਯੋਗਦਾਨ ਕੀਤਾ। ਮੈਂ ਇਨ੍ਹਾਂ ਦੋਨੋਂ ਵਿਭੂਤੀਆਂ ਨੂੰ ਦੁਬਾਰਾ ਫਿਰ ਇੱਕ ਵਾਰ ਨਮਨ ਕਰਦਾ ਹਾਂ।

ਸਾਥੀਓ,

ਅੱਜ ਇਨ੍ਹਾਂ ਮਹਾਨ ਵਿਭੂਤੀਆਂ ਨੂੰ ਸਨਮਾਨ ਦਿੰਦੇ ਹੋਏ ਅਸੀਂ ਬੰਗਲੁਰੂ ਦੇ, ਕਰਨਾਟਕਾ ਦੇ ਵਿਕਾਸ ਅਤੇ ਵਿਰਾਸਤ ਦੋਹਾਂ ਨੂੰ ਸਸ਼ਕਤ ਕਰ ਰਹੇ ਹਾਂ। ਅੱਜ ਕਰਨਾਟਕਾ ਨੂੰ ਪਹਿਲੀ ਮੇਡ ਇਨ ਇੰਡੀਆ ਵੰਦੇ ਭਾਰਤ ਟ੍ਰੇਨ ਮਿਲੀ। ਇਹ ਟ੍ਰੇਨ ਚੇਨਈ, ਦੇਸ਼ ਦੀ ਸਟਾਰਟ-ਅੱਪ ਕੈਪੀਟਲ ਬੰਗਲੁਰੂ ਅਤੇ ਧਰੋਹਰਾਂ ਦੇ ਸ਼ਹਿਰ ਮੈਸੁਰੂ ਨੂੰ ਆਪਸ ਵਿੱਚ ਜੋੜਦੀ ਹੈ। ਕਰਨਾਟਕਾ ਦੇ ਲੋਕਾਂ ਨੂੰ ਅਯੁੱਧਿਆ, ਪ੍ਰਯਾਗਰਾਜ ਅਤੇ ਕਾਸ਼ੀ ਦੇ ਦਰਸ਼ਨ ਕਰਾਉਣ ਵਾਲੀ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਦੀ ਵੀ ਅੱਜ ਸ਼ੁਰੂਆਤ ਹੋਈ ਹੈ। ਅੱਜ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਦੇ ਦੂਸਰੇ ਟਰਮੀਨਲ ਦਾ ਵੀ ਉਦਘਾਟਨ ਹੋਇਆ ਹੈ। ਮੈਂ ਸੋਸ਼ਲ ਮੀਡੀਆ ‘ਤੇ ਏਅਰਪੋਰਟ ਦੇ ਨਵੇਂ ਟਰਮੀਨਲ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਅਤੇ ਅੱਜ ਉੱਥੇ ਜਾ ਕੇ ਲਗਿਆ ਕਿ ਨਵਾਂ ਟਰਮੀਨਲ, ਤਸਵੀਰਾਂ ਵਿੱਚ ਜਿਤਨਾ ਸੁੰਦਰ ਦਿਖ ਰਿਹਾ ਹੈ, ਉਸ ਤੋਂ ਵੀ ਜ਼ਿਆਦਾ ਭਵਯ (ਸ਼ਾਨਦਾਰ) ਹੈ, ਆਧੁਨਿਕ ਹੈ। ਇਹ ਬੰਗਲੁਰੂ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ ਜੋ ਹੁਣ ਸਾਡੀ ਸਰਕਾਰ ਪੂਰਾ ਕਰ ਰਹੀ ਹੈ।

ਸਾਥੀਓ,

ਮੈਨੂੰ ਨਾਦਪ੍ਰਭੂ ਕੈਂਪੇਗੌੜਾ ਜੀ ਦੀ 108 ਫੁੱਟ ਦੀ ਪ੍ਰਤਿਮਾ ਦੇ ਅਨਾਵਰਣ(ਤੋਂ ਪਰਦਾ ਹਟਾਉਣ) ਅਤੇ ਉਨ੍ਹਾਂ ਦੇ ਜਲ-ਅਭਿਸ਼ੇਕ ਦਾ ਵੀ ਅਵਸਰ ਮਿਲਿਆ। ਨਾਦਪ੍ਰਭੂ ਕੈਂਪੇਗੌੜਾ ਦੀ ਇਹ ਵਿਸ਼ਾਲ ਪ੍ਰਤਿਮਾ, ਸਾਨੂੰ ਭਵਿੱਖ ਦੇ ਬੰਗਲੁਰੂ, ਭਵਿੱਖ ਦੇ ਭਾਰਤ ਦੇ ਲਈ ਨਿਰੰਤਰ, ਸਮਰਪਿਤ ਭਾਵ ਨਾਲ ਮਿਹਨਤ ਕਰਨ ਦੀ ਪ੍ਰੇਰਣਾ ਦੇਵੇਗੀ।

ਭਾਈਓ ਅਤੇ ਭੈਣੋਂ,

ਇਹ ਮੇਰਾ ਸੁਭਾਗ ਹੈ ਕਿ ਅੱਜ ਪੂਜਯ ਸੁਆਮੀ ਜੀ ਨੇ ਜਿਸ ਪ੍ਰਕਾਰ ਨਾਲ ਅਸ਼ੀਰਵਾਦ ਦਿੱਤੇ, ਜਿਸ ਪ੍ਰਕਾਰ ਨਾਲ ਭਾਵਨਾ ਪ੍ਰਗਟ ਕੀਤੀ ਮੈਂ ਹਿਰਦੇ ਤੋਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,

ਅੱਜ ਪੂਰੀ ਦੁਨੀਆ ਵਿੱਚ ਭਾਰਤ ਦੀ ਪਹਿਚਾਣ ਸਟਾਰਟ ਅੱਪਸ ਦੇ ਲਈ ਹੈ। ਅਤੇ ਭਾਰਤ ਦੀ ਇਸ ਪਹਿਚਾਣ ਨੂੰ ਸਸ਼ਕਤ ਕਰਨ ਵਿੱਚ ਬਹੁਤ ਬੜੀ ਭੂਮਿਕਾ ਸਾਡੇ ਬੰਗਲੁਰੂ ਦੀ ਹੈ। ਸਟਾਰਟ ਅੱਪਸ ਸਿਰਫ਼ ਇੱਕ ਕੰਪਨੀ ਭਰ ਨਹੀਂ ਹੁੰਦਾ। ਸਟਾਰਟ ਅੱਪ ਇੱਕ ਜਜ਼ਬਾ ਹੁੰਦਾ ਹੈ। ਕੁਝ ਨਵਾਂ ਕਰਨ ਦਾ ਜਜ਼ਬਾ, ਕੁਝ ਹਟ ਕੇ ਸੋਚਣ ਦਾ ਜਜ਼ਬਾ। ਸਟਾਰਟ ਅੱਪ ਇੱਕ ਵਿਸ਼ਵਾਸ ਹੁੰਦਾ ਹੈ, ਹਰ ਉਸ ਚੁਣੌਤੀ ਦੇ ਸਮਾਧਾਨ ਦਾ, ਜੋ ਦੇਸ਼ ਦੇ ਸਾਹਮਣੇ ਹੈ। ਇਸ ਲਈ ਬੰਗਲੁਰੂ ਇੱਕ ਸਟਾਰਟ ਅੱਪ ਸਪਿਰਿਟ ਦੀ ਪ੍ਰਤੀਨਿਧਤਾ ਕਰਦਾ ਹੈ। ਇਹੀ ਸਟਾਰਟ ਅੱਪ ਸਪਿਰਿਟ ਅੱਜ ਦੁਨੀਆ ਵਿੱਚ ਭਾਰਤ ਨੂੰ ਇੱਕ ਅਲੱਗ ਲੀਗ ਵਿੱਚ ਖੜ੍ਹਾ ਕਰਦੀ ਹੈ।

ਭਾਈਓ ਅਤੇ ਭੈਣੋਂ,

ਅੱਜ ਇੱਥੇ ਜੋ ਪ੍ਰੋਗਰਾਮ ਹੋ ਰਿਹਾ ਹੈ, ਇਹ ਵੀ ਬੰਗਲੁਰੂ ਦੀ ਇਸੇ ਯੁਵਾ ਸਪਿਰਿਟ ਦਾ ਪ੍ਰਤੀਬਿੰਬ ਹੈ। ਅੱਜ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ਵੀ ਸਿਰਫ਼ ਇੱਕ ਨਵੀਂ ਟ੍ਰੇਨ ਨਹੀਂ ਹੈ, ਬਲਕਿ ਇਹ ਨਵੇਂ ਭਾਰਤ ਦੀ ਨਵੀਂ ਪਹਿਚਾਣ ਹੈ। 21ਵੀਂ ਸਦੀ ਵਿੱਚ ਭਾਰਤ ਦੀ ਰੇਲਵੇ ਕੈਸੀ ਹੋਵੇਗੀ, ਇਹ ਉਸ ਦੀ ਝਲਕ ਹੈ। ਵੰਦੇ ਭਾਰਤ ਐਕਸਪ੍ਰੈੱਸ, ਇਸ ਬਾਤ ਦਾ ਪ੍ਰਤੀਕ ਹੈ ਕਿ ਭਾਰਤ ਹੁਣ ਰੁਕ-ਰੁਕ ਕੇ ਚਲਣ ਵਾਲੇ ਦਿਨਾਂ ਨੂੰ ਪਿੱਛੇ ਛੱਡ ਚੁੱਕਿਆ ਹੈ। ਭਾਰਤ ਹੁਣ ਤੇਜ਼ ਦੌੜਨਾ ਚਾਹੁੰਦਾ ਹੈ ਅਤੇ ਇਸ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਿਹਾ ਹੈ।

ਸਾਥੀਓ,

ਆਉਣ ਵਾਲੇ 8-10 ਸਾਲਾਂ ਵਿੱਚ ਅਸੀਂ ਭਾਰਤੀ ਰੇਲ ਦੇ ਕਾਇਆਕਲਪ ਦਾ ਲਕਸ਼ ਲੈ ਕੇ ਚਲ ਰਹੇ ਹਾਂ। 400 ਤੋਂ ਜ਼ਿਆਦਾ ਨਵੀਆਂ ਵੰਦੇ ਭਾਰਤ ਟ੍ਰੇਨਾਂ, ਵਿਸਟਾ ਡੋਮ ਕੋਚੇਸ, ਭਾਰਤੀ ਰੇਲਵੇ ਦੀ ਨਵੀਂ ਪਹਿਚਾਣ ਬਣਨ ਵਾਲੇ ਹਨ। ਮਾਲ ਗੱਡੀਆਂ ਦੇ ਲਈ ਡੈਡੀਕੇਟਿਡ ਫ੍ਰੇਟ ਕੌਰੀਡੋਰ, ਟ੍ਰਾਂਸਪੋਰਟੇਸ਼ਨ ਦੀ ਗਤੀ ਵਧਾਵਾਂਗੇ ਅਤੇ ਸਮਾਂ ਵੀ ਬਚਾਵਾਂਗੇ। ਤੇਜ਼ੀ ਨਾਲ ਹੋ ਰਿਹਾ ਬ੍ਰੌਡਗੇਜ ਪਰਿਵਰਤਨ ਦਾ ਕੰਮ, ਨਵੇਂ-ਨਵੇਂ ਖੇਤਰਾਂ ਨੂੰ ਰੇਲਵੇ ਦੇ ਮੈਪ ‘ਤੇ ਲੈ ਕੇ ਆ ਰਿਹਾ ਹੈ। ਅਤੇ ਇਨ੍ਹਾਂ ਸਭ ਦੇ ਦਰਮਿਆਨ, ਅੱਜ ਦੇਸ਼ ਆਪਣੇ ਰੇਲਵੇ ਸਟੇਸ਼ਨਾਂ ਨੂੰ ਵੀ ਆਧੁਨਿਕ ਬਣਾ ਰਿਹਾ ਹੈ। ਅੱਜ ਤੁਸੀਂ ਬੰਗਲੁਰੂ ਦੇ ‘ਸਰ ਐੱਮ ਵਿਸ਼ਵੇਸ਼ਵਰੈਯਾ ਜੀ’ ਦੇ ਰੇਲਵੇ ਸਟੇਸ਼ਨ ਜਾਂਦੇ ਹਨ ਤਾਂ ਇੱਕ ਅਲੱਗ ਹੀ ਦੁਨੀਆ ਦਾ ਅਨੁਭਵ ਹੁੰਦਾ ਹੈ। ਸਾਡਾ ਲਕਸ਼ ਦੇਸ਼ ਦੇ ਬੜੇ ਰੇਲਵੇ ਸਟੇਸ਼ਨਾਂ ਨੂੰ ਇਸੇ ਪ੍ਰਕਾਰ ਆਧੁਨਿਕ ਬਣਾਉਣ ਦਾ ਹੈ। ਇਸੇ ਸੋਚ ਦੇ ਨਾਲ ਇੱਥੇ ਕਰਨਾਟਕਾ ਵਿੱਚ ਵੀ ਬੰਗਲੁਰੂ ਕੈਂਟੋਨਮੈਂਟ, ਯਸ਼ਵੰਤਪੁਰ, ਰੇਲਵੇ ਸਟੇਸ਼ਨਾਂ ਦਾ ਵੀ ਕਾਇਆਕਲਪ ਕੀਤਾ ਜਾ ਰਿਹਾ ਹੈ।

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਾਡੇ ਸ਼ਹਿਰਾਂ ਦੇ ਦਰਮਿਆਨ ਕਨੈਕਟੀਵਿਟੀ ਦੀ ਵੀ ਬੜੀ ਭੂਮਿਕਾ ਹੋਵੇਗੀ। ਦੇਸ਼ ਵਿੱਚ ਏਅਰ ਕਨੈਕਟੀਵਿਟੀ ਦਾ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ਹੋਵੇ, ਸਾਡੇ ਏਅਰਪੋਰਟਸ ਦਾ ਵਿਸਤਾਰ ਹੋਵੇ, ਇਹ ਅੱਜ ਸਮੇਂ ਦੀ ਮੰਗ ਹੈ। ਬੰਗਲੁਰੂ ਏਅਰਪੋਰਟ ਦਾ ਨਵਾਂ ਟਰਮੀਨਲ, ਇਸ ਦਾ ਉਪਯੋਗ ਕਰਨ ਵਾਲੇ ਪੈਸੰਜਰਸ ਦੇ ਲਈ ਨਵੀਂ ਸੁਵਿਧਾ ਲੈ ਕੇ ਆਵੇਗਾ।

ਅੱਜ ਭਾਰਤ ਦੁਨੀਆ ਵਿੱਚ ਏਅਰ ਟ੍ਰੈਵਲ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਮਾਰਕਿਟ ਵਿੱਚੋਂ ਇੱਕ ਹੈ। ਜਿਸ ਤਰ੍ਹਾਂ ਦੇਸ਼ ਅੱਗੇ ਵਧ ਰਿਹਾ ਹੈ, ਉਸੇ ਤਰ੍ਹਾਂ ਏਅਰਪੋਰਟਸ ‘ਤੇ ਪੈਸੰਜਰਸ ਦੀ ਸੰਖਿਆ ਵੀ ਵਧ ਰਹੀ ਹੈ। ਇਸ ਲਈ ਸਾਡੀ ਸਰਕਾਰ ਦੇਸ਼ ਵਿੱਚ ਨਵੇਂ ਏਅਰਪੋਰਟਸ ਦਾ ਵੀ ਨਿਰਮਾਣ ਕਰਾ ਰਹੀ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ 70 ਦੇ ਆਸਪਾਸ ਏਅਰਪੋਰਟਸ ਸਨ। ਹੁਣ ਇਨ੍ਹਾਂ ਦੀ ਸੰਖਿਆ 140 ਤੋਂ ਜ਼ਿਆਦਾ ਹੋ ਗਈ ਹੈ ਡਬਲ। ਵਧਦੇ  ਹੋਏ ਇਹ ਏਅਰਪੋਰਟਸ, ਸਾਡੇ ਸ਼ਹਿਰਾਂ ਦਾ ਬਿਜ਼ਨਸ ਪੋਟੈਂਸ਼ਿਅਲ ਵਧਾ ਰਹੇ ਹਨ, ਨੌਜਵਾਨਾਂ ਦੇ ਲਈ ਨਵੇਂ ਅਵਸਰ ਵੀ ਬਣਾ ਰਹੇ ਹਨ।

ਸਾਥੀਓ,

ਅੱਜ ਪੂਰੀ ਦੁਨੀਆ ਵਿੱਚ ਭਾਰਤ ਵਿੱਚ ਨਿਵੇਸ਼ ਦੇ ਲਈ ਜੋ ਅਭੂਤਪੂਰਵ ਵਿਸ਼ਵਾਸ ਬਣਿਆ ਹੈ, ਉਸ ਦਾ ਬਹੁਤ ਬੜਾ ਲਾਭ ਕਰਨਾਟਕਾ ਨੂੰ ਵੀ ਮਿਲ ਰਿਹਾ ਹੈ। ਆਪ ਕਲਪਨਾ ਕਰੋ, ਬੀਤੇ 3 ਵਰ੍ਹੇ ਜਦੋਂ ਪੂਰੀ ਦੁਨੀਆ ਕੋਵਿਡ ਤੋਂ ਪ੍ਰਭਾਵਿਤ ਰਹੀ, ਤਦ ਕਰਨਾਟਕਾ ਵਿੱਚ ਲਗਭਗ 4 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ। ਪਿਛਲੇ ਵਰ੍ਹੇ FDI ਨੂੰ ਆਕਰਸ਼ਿਤ ਕਰਨ ਵਿੱਚ ਕਰਨਾਟਕਾ ਦੇਸ਼ ਵਿੱਚ ਮੋਹਰੀ ਰਿਹਾ ਹੈ। ਅਤੇ ਇਹ ਜੋ ਨਿਵੇਸ਼ ਹੋ ਰਿਹਾ ਹੈ, ਇਹ ਸਿਰਫ਼ ਆਈਟੀ ਸੈਕਟਰ ਤੱਕ ਸੀਮਿਤ ਨਹੀਂ ਹੈ। ਬਲਕਿ ਬਾਇਓਟੈਕਨੋਲੋਜੀ ਤੋਂ ਲੈ ਕੇ ਡਿਫੈਂਸ ਮੈਨੂਫੈਕਚਰਿੰਗ ਤੱਕ, ਹਰ ਸੈਕਟਰ ਦਾ ਇੱਥੇ ਵਿਸਤਾਰ ਹੋ ਰਿਹਾ ਹੈ।

 

ਦੇਸ਼ ਵਿੱਚ ਏਅਰਕ੍ਰਾਫਟ ਅਤੇ ਸਪੇਸਕ੍ਰਾਫਟ ਇੰਡਸਟ੍ਰੀ ਵਿੱਚ 25 ਪ੍ਰਤੀਸ਼ਤ ਹਿੱਸੇਦਾਰੀ ਇਹ ਸਾਡੇ ਕਰਨਾਟਕਾ ਦੀ ਹੈ। ਦੇਸ਼ ਦੀ ਸੈਨਾ ਦੇ ਲਈ ਜੋ ਏਅਰਕ੍ਰਾਫਟ ਅਤੇ ਹੈਲੀਕੌਪਟਰ ਅਸੀਂ ਬਣਾ ਰਹੇ ਹਂ, ਉਸ ਵਿੱਚੋਂ ਲਗਭਗ 70 ਪ੍ਰਤੀਸ਼ਤ ਇੱਥੇ ਹੀ ਬਣਦੇ ਹਨ। ਦੇਸ਼ ਵਿੱਚ ਇਲੈਕਟ੍ਰਿਕ ਵ੍ਹੀਕਲ ਮੈਨੂਫੈਕਚਰਿੰਗ ਵਿੱਚ ਵੀ ਕਰਨਾਟਕਾ ਬਹੁਤ ਅੱਗੇ ਹੈ। ਅੱਜ ਫੌਰਚਿਊਨ 500 ਕੰਪਨੀਆਂ ਵਿੱਚੋਂ 400 ਤੋਂ ਅਧਿਕ ਕੰਪਨੀਆਂ ਕਰਨਾਟਕਾ ਵਿੱਚ ਕੰਮ ਕਰ ਰਹੀਆਂ ਹਨ। ਅਤੇ ਇਹ ਲਿਸਟ ਲਗਾਤਾਰ ਵਧ ਰਹੀ ਹੈ। ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਅੱਜ ਕਰਨਾਟਕਾ ਡਬਲ ਇੰਜਣ ਦੀ ਤਾਕਤ ਨਾਲ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ,

ਅੱਜ ਬਾਤ ਚਾਹੇ ਗਵਰਨੈਂਸ ਦੀ ਹੋਵੇ ਜਾਂ ਫਿਰ ਫਿਜ਼ੀਕਲ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ, ਭਾਰਤ ਇੱਕ ਅਲੱਗ ਹੀ ਲੈਵਲ ‘ਤੇ ਕੰਮ ਕਰ ਰਿਹਾ ਹੈ। ਅੱਜ ਪੂਰੀ ਦੁਨੀਆ ਹੈਰਾਨ ਹੁੰਦੀ ਹੈ, ਜਦੋਂ ਭਾਰਤ ਦੇ ਡਿਜੀਟਲ ਪੇਮੈਂਟ BHIM UPI ਬਾਰੇ ਸੁਣਦੀ ਹੈ। ਕੀ 8 ਵਰ੍ਹੇ ਪਹਿਲਾਂ ਇਹ ਕਲਪਨਾ ਕਰਨਾ ਵੀ ਸੰਭਵ ਸੀ? ਮੇਡ ਇਨ ਇੰਡੀਆ 5G ਟੈਕਨੋਲੋਜੀ, ਕੀ ਇਹ ਸੋਚਿਆ ਵੀ ਜਾ ਸਕਦਾ ਸੀ? ਇਨ੍ਹਾਂ ਸਭ ਵਿੱਚ ਬੰਗਲੁਰੂ ਦੇ ਨੌਜਵਾਨਾਂ ਦੀ, ਇੱਥੋਂ ਦੇ ਪ੍ਰੋਫੈਸ਼ਨਲਸ ਦੀ ਬਹੁਤ ਬੜੀ ਭੂਮਿਕਾ ਹੈ। 2014 ਤੋਂ ਪਹਿਲਾਂ ਦੇ ਭਾਰਤ ਵਿੱਚ ਇਹ ਚੀਜ਼ਾਂ ਕਲਪਨਾ ਤੋਂ ਪਰੇ ਸਨ। ਇਸ ਦਾ ਕਾਰਨ ਹੈ ਕਿ ਤਦ ਜੋ ਸਰਕਾਰਾਂ ਸਨ, ਉਨ੍ਹਾਂ ਦੀ ਸੋਚ ਹੀ ਪੁਰਾਣੀ ਸੀ। ਪਹਿਲਾਂ ਦੀਆਂ ਸਰਕਾਰਾਂ, ਸਪੀਡ ਨੂੰ ਲਗਜ਼ਰੀ, ਤਾਂ ਸਕੇਲ ਨੂੰ ਰਿਸਕ ਮੰਨਦੀਆਂ ਸਨ। ਅਸੀਂ ਇਹ ਧਾਰਨਾ ਬਦਲ ਦਿੱਤੀ ਹੈ। ਅਸੀਂ ਸਪੀਡ ਨੂੰ ਭਾਰਤ ਦੀ ਆਕਾਂਖਿਆ ਮੰਨਦੇ ਹਾਂ ਅਤੇ ਸਕੇਲ ਨੂੰ ਭਾਰਤ ਦੀ ਤਾਕਤ।

ਇਸ ਲਈ, ਅੱਜ ਭਾਰਤ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦਾ ਵਿਕਾਸ ਕਰ ਰਿਹਾ ਹੈ। ਅਸੀਂ ਸਾਰੇ ਸਾਖੀ ਹਾਂ ਕਿ ਕਿਵੇਂ ਅਤੀਤ ਵਿੱਚ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਸਭ ਤੋਂ ਬੜੀ ਸਮੱਸਿਆ ਤਾਲਮੇਲ ਦੀ ਰਹਿੰਦੀ ਸੀ। ਜਿਤਨੇ ਜ਼ਿਆਦਾ ਵਿਭਾਗ, ਜਿਤਨੀ ਜ਼ਿਆਦਾ ਏਜੰਸੀਆਂ, ਉਤਨੀ ਹੀ ਦੇਰੀ ਨਿਰਮਾਣ ਵਿੱਚ ਹੁੰਦੀ ਸੀ। ਇਸ ਲਈ ਅਸੀਂ ਤੈਅ ਕੀਤਾ ਕਿ ਸਭ ਨੂੰ ਇੱਕ ਪਲੈਟਫਾਰਮ ‘ਤੇ ਲਿਆਂਦਾ ਜਾਵੇ। ਅੱਜ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ 1500 ਤੋਂ ਜ਼ਿਆਦਾ ਲੇਅਰਸ ਵਿੱਚ ਡੇਟਾ ਵਿਭਿੰਨ ਏਜੰਸੀਆਂ ਨੂੰ ਸਿੱਧੇ ਉਪਲਬਧ ਹੋ ਰਿਹਾ ਹੈ। ਅੱਜ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਜਨਾਂ ਮੰਤਰਾਲੇ, ਦਰਜਨਾਂ ਵਿਭਾਗ ਇਸ ਪਲੈਟਫਾਰਮ ਨਾਲ ਜੁੜ ਚੁੱਕੇ ਹਨ।

ਅੱਜ ਦੇਸ਼ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਦੇ ਤਹਿਤ ਇਨਫ੍ਰਾ ‘ਤੇ ਲਗਭਗ 110 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਲਕਸ਼ ਲੈ ਕੇ ਚਲ ਰਿਹਾ ਹੈ। ਦੇਸ਼ ਵਿੱਚ ਟ੍ਰਾਂਸਪੋਰਟ ਦੇ ਹਰ ਮਾਧਿਅਮ ਇੱਕ ਦੂਸਰੇ ਨਾਲ ਜੁੜਨ, ਇੱਕ ਦੂਸਰੇ ਨੂੰ ਸਪੋਰਟ ਕਰਨ, ਇਸ ਦੇ ਲਈ ਦੇਸ਼ ਦਾ ਬਲ, ਪੂਰੀ ਤਾਕਤ ਮਲਟੀਮੋਡਲ ਇਨਫ੍ਰਾਸਟ੍ਰਕਚਰ ‘ਤੇ ਹੈ। ਕੁਝ ਸਮਾਂ ਪਹਿਲਾਂ ਹੀ ਦੇਸ਼ ਨੇ ਨੈਸ਼ਨਲ ਲੌਜਸਿਟਿਕਸ ਪੌਲਿਸੀ ਵੀ ਲਾਂਚ ਕੀਤੀ ਹੈ। ਇਹ ਪਾਲਿਸੀ, ਦੇਸ਼ ਵਿੱਚ ਟ੍ਰਾਂਸਪੋਰਟੇਸ਼ਨ ਦਾ ਖਰਚ ਘੱਟ ਕਰਨ, ਟ੍ਰਾਂਪੋਰਟੇਸ਼ਨ ਨੂੰ ਇਨੋਵੇਟਿਵ ਬਣਾਉਣ ਵਿੱਚ ਮਦਦ ਕਰੇਗੀ।

ਸਾਥੀਓ,

ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਫਿਜ਼ੀਕਲ ਇਨਫ੍ਰਾਸਟ੍ਰਕਚਰ ਦੇ ਨਾਲ ਹੀ ਦੇਸ਼ ਦੇ ਸੋਸ਼ਲ ਇਨਫ੍ਰਾਸਟ੍ਰਕਚਰ ਦਾ ਵੀ ਮਜ਼ਬੂਤ ਹੋਣਾ ਉਤਨਾ ਹੀ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਕਰਨਾਟਕਾ ਦੀ ਡਬਲ ਇੰਜਣ ਸਰਕਾਰ, ਸੋਸ਼ਲ ਇਨਫ੍ਰਾ ‘ਤੇ ਵੀ ਉਤਨਾ ਹੀ ਧਿਆਨ ਦੇ ਰਹੀ ਹੈ। ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਵਿੱਚ ਗ਼ਰੀਬਾਂ ਦੇ ਲਈ ਸਾਢੇ ਤਿੰਨ ਕਰੋੜ ਘਰ ਬਣਾਏ ਗਏ ਹਨ। ਇੱਥੇ ਕਰਨਾਟਕਾ ਵਿੱਚ ਵੀ ਗ਼ਰੀਬਾਂ ਦੇ ਲਈ 8 ਲੱਖ ਤੋਂ ਜ਼ਿਆਦਾ ਪੱਕੇ ਘਰਾਂ ਨੂੰ ਸਵੀਕ੍ਰਿਤੀ ਦਿੱਤੀ ਗਈ ਹੈ। ‘ਜਲ ਜੀਵਨ ਮਿਸ਼ਨ’ ਦੇ ਤਹਿਤ ਸਿਰਫ਼ ਤਿੰਨ ਵਰ੍ਹਿਆਂ ਵਿੱਚ ਹੀ ਦੇਸ਼ ਵਿੱਚ 7 ਕਰੋੜ ਤੋਂ ਅਧਿਕ ਘਰਾਂ ਵਿੱਚ ਪਾਈਪ ਨਾਲ ਪਾਣੀ ਦੀ ਸੁਵਿਧਾ ਪਹੁੰਚਾਈ ਗਈ ਹੈ। ਕਰਨਾਟਕਾ ਦੇ ਵੀ 30 ਲੱਖ ਤੋਂ ਜ਼ਿਆਦਾ ਗ੍ਰਾਮੀਣ ਪਰਿਵਾਰਾਂ ਤੱਕ ਪਹਿਲੀ ਵਾਰ ਪਾਈਪ ਨਾਲ ਪਾਣੀ ਪਹੁੰਚਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਦੇ 4 ਕਰੋੜ ਗ਼ਰੀਬਾਂ ਨੂੰ ਹਸਪਤਾਲ ਵਿੱਚ ਮੁਫ਼ਤ ਇਲਾਜ ਮਿਲਿਆ ਹੈ। ਕਰਨਾਟਕਾ ਦੇ ਵੀ 30 ਲੱਖ ਤੋਂ ਅਧਿਕ ਗ਼ਰੀਬ ਮਰੀਜ਼ਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਸੁਵਿਧਾਵਾਂ ਦੀਆਂ ਸਭ ਤੋਂ ਅਧਿਕ ਲਾਭਾਰਥੀ ਸਾਡੀਆਂ ਮਾਤਾਵਾਂ ਹਨ, ਸਾਡੀਆਂ ਭੈਣਾਂ ਹਨ, ਸਾਡੀਆਂ ਬੇਟੀਆਂ ਹਨ।

ਭਾਈਓ ਅਤੇ ਭੈਣੋਂ,

ਅੱਜ ਦੇਸ਼ ਵਿੱਚ ਛੋਟੇ ਕਿਸਾਨ ਹੋਣ, ਛੋਟੇ ਵਪਾਰੀ ਹੋਣ, ਫਿਸ਼ਰਮੈਨ ਹੋਣ, ਰੇਹੜੀ-ਪਟੜੀ-ਠੇਲੇ ਵਾਲੇ ਹੋਣ, ਐਸੇ ਕਰੋੜਾਂ ਲੋਕ ਪਹਿਲੀ ਵਾਰ ਦੇਸ਼ ਦੇ ਵਿਕਾਸ ਦੀ ਮੁੱਖਧਾਰਾ ਨਾਲ ਜੁੜ ਰਹੇ ਹਨ। ‘ਪੀਐੱਮ ਕਿਸਾਨ ਸਨਮਾਨ ਨਿਧੀ’ ਦੇ ਤਹਿਤ ਦੇਸ਼ ਦੇ 10 ਕਰੋੜ ਤੋਂ ਅਧਿਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ ਸਵਾ 2 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਕਰਨਾਟਕਾ ਦੇ ਵੀ 55 ਲੱਖ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਲਗਭਗ 11 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ। ਪੀਐੱਮ ਸਵਨਿਧੀ ਦੇ ਤਹਿਤ ਦੇਸ਼ ਦੇ 40 ਲੱਖ ਤੋਂ ਅਧਿਕ ਰੇਹੜੀ-ਪਟੜੀ-ਠੇਲੇ ਵਾਲੇ ਭਾਈ-ਭੈਣਾਂ ਨੂੰ ਆਰਥਿਕ ਮਦਦ ਮਿਲੀ ਹੈ। ਇਸ ਦਾ ਲਾਭ ਕਰਨਾਟਕਾ ਦੇ ਵੀ 2 ਲੱਖ ਤੋਂ ਜ਼ਿਆਦਾ ਸਟ੍ਰੀਟ ਵੈਂਡਰਸ ਨੂੰ ਹੋਇਆ ਹੈ।

ਸਾਥੀਓ,

ਇਸ ਬਾਰ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਆਪਣੇ ਦੇਸ਼ ਦੀ ਵਿਰਾਸਤ ‘ਤੇ ਗਰਵ (ਮਾਣ) ਦੀ ਬਾਤ ਕਹੀ ਸੀ।

ਸਾਡੀ ਇਹ ਵਿਰਾਸਤ ਸੱਭਿਆਚਾਰਕ ਵੀ ਹੈ, ਅਧਿਆਤਮਿਕ ਵੀ ਹੈ। ਅੱਜ ਭਾਰਤ ਗੌਰਵ ਰੇਲ ਦੇਸ਼ ਦੇ ਆਸਥਾ ਅਤੇ ਅਧਿਆਤਮ ਦੇ ਸਥਲਾਂ ਨੂੰ ਜੋੜਨ ਦੇ ਨਾਲ ਹੀ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਰਹੀ ਹੈ। ਇਸ ਵਰ੍ਹੇ ਹੁਣ ਤੱਕ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਲਈ ਇਸ ਟ੍ਰੇਨ ਦੀਆਂ 9 ਯਾਤਰਾਵਾਂ ਪੂਰੀਆਂ ਹੋ ਚੁੱਕੀਆਂ ਹਨ। ਸ਼ਿਰਡੀ ਮੰਦਿਰ ਹੋਵੇ, ਸ਼੍ਰੀ ਰਾਮਾਇਣ ਯਾਤਰਾ ਹੋਵੇ, ਦਿੱਵਯ ਕਾਸ਼ੀ ਯਾਤਰਾ ਹੋਵੇ, ਐਸੀਆਂ ਸਾਰੀਆਂ ਟ੍ਰੇਨਾਂ ਦਾ ਯਾਤਰੀਆਂ ਨੂੰ ਬਹੁਤ ਸੁਖਦ ਅਨੁਭਵ ਰਿਹਾ। ਅੱਜ ਕਰਨਾਟਕਾ ਤੋਂ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਦੇ ਲਈ ਯਾਤਰਾ ਸ਼ੁਰੂ ਹੋਈ ਹੈ। ਇਸ ਨਾਲ ਕਰਨਾਟਕਾ ਦੇ ਲੋਕਾਂ ਨੂੰ ਕਾਸ਼ੀ ਅਯੁੱਧਿਆ ਦੇ ਦਰਸ਼ਨ ਕਰਨ ਵਿੱਚ ਮਦਦ ਮਿਲੇਗੀ।

 

 

ਭਾਈਓ ਅਤੇ ਭੈਣੋਂ,

 ਭਗਵਤ-ਸ਼ਕਤੀ ਅਤੇ ਸਮਾਜਿਕ-ਸ਼ਕਤੀ ਨਾਲ ਕਿਵੇਂ ਸਮਾਜ ਨੂੰ ਜੋੜਿਆ ਜਾ ਸਕਦਾ ਹੈ, ਇਸ ਦੀ ਪ੍ਰੇਰਣਾ ਸਾਨੂੰ ਸੰਤ ਕਨਕ ਦਾਸ ਜੀ ਤੋਂ ਵੀ ਮਿਲਦੀ ਹੈ। ਇੱਕ ਤਰਫ਼ ਉਨ੍ਹਾਂ ਨੇ ਕ੍ਰਿਸ਼ਨ-ਭਗਤੀ ਦਾ ਰਸਤਾ ਚੁਣਿਆ, ਅਤੇ ਦੂਸਰੀ ਤਰਫ਼ ‘ਕੁਲ-ਕੁਲ-ਕੁਲ ਵੇਂਦੁ ਹੋਡੇਦਾੜਦਿਰੀ’, ਕਹਿ ਕੇ ਉਨ੍ਹਾਂ ਨੇ ਜਾਤੀ ਦੇ ਅਧਾਰ ‘ਤੇ ਭੇਦਭਾਵ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਅੱਜ ਪੂਰੀ ਦੁਨੀਆ ਵਿੱਚ millets ਯਾਨੀ ਮੋਟੇ ਅਨਾਜ ਦੇ ਮਹੱਤਵ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸੰਤ ਕਨਕ ਦਾਸ ਜੀ ਨੇ ਉਸ ਦੌਰ ਵਿੱਚ ਹੀ millets ਦਾ ਮਹੱਤਵ ਸਥਾਪਿਤ ਕਰ ਦਿੱਤਾ ਸੀ। ਉਨ੍ਹਾਂ ਦੀ ਰਚਨਾ ਸੀ - ਰਾਮ ਧਾਨਯ ਚਰਿਤੇ।(राम धान्य चरिते। ) ਉਨ੍ਹਾਂ ਨੇ ਕਰਨਾਟਕ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣੇ ਵਾਲੇ millet ਰਾਗੀ ਦੀ ਉਦਾਹਰਣ ਦਿੰਦੇ ਹੋਏ ਸਮਾਜਿਕ ਸਮਾਨਤਾ ਦਾ ਸੰਦੇਸ਼ ਦਿੱਤਾ ਸੀ।

ਭਾਈਓ ਅਤੇ ਭੈਣੋਂ,

ਅੱਜ ਸਾਡਾ ਪ੍ਰਯਾਸ ਹੈ ਕਿ ਬੰਗਲੁਰੂ ਸ਼ਹਿਰ ਦਾ ਵਿਕਾਸ ਵੈਸੇ ਹੀ ਹੋਵੇ ਜੈਸੇ, ਨਾਦਪ੍ਰਭੂ ਕੈਂਪੇਗੌੜਾ ਜੀ ਨੇ ਕਲਪਨਾ ਕੀਤੀ ਸੀ। ਇਸ ਸ਼ਹਿਰ ਦੀ ਬਸਾਵਟ, ਇੱਥੋਂ ਦੇ ਲੋਕਾਂ ਨੂੰ ਕੈਂਪੇਗੌੜਾ ਜੀ ਦੀ ਮਹਾਨ ਦੇਣ ਹੈ। ਇਸ ਬਸਾਵਟ ਵਿੱਚ ਉਨ੍ਹਾਂ ਨੇ ਜਿਨ੍ਹਾਂ ਬਰੀਕੀਆਂ ਦਾ ਖਿਆਲ ਰੱਖਿਆ ਹੈ, ਉਹ ਅਦਭੁਤ ਹਨ, ਅਦੁੱਤੀ ਹਨ। ਸਦੀਆਂ ਪਹਿਲਾਂ ਉਨ੍ਹਾਂ ਨੇ ਬੰਗਲੁਰੂ ਦੇ ਲੋਕਾਂ ਦੇ ਲਈ commerce, culture ਅਤੇ convenience ਦੀ ਯੋਜਨਾ ਤਿਆਰ ਕਰ ਦਿੱਤੀ ਸੀ। ਉਨ੍ਹਾਂ ਦੀ ਦੂਰਦ੍ਰਿਸ਼ਟੀ ਦਾ ਫਾਇਦਾ ਅੱਜ ਵੀ ਬੰਗਲੁਰੂ ਦੇ ਲੋਕਾਂ ਨੂੰ ਮਿਲ ਰਿਹਾ ਹੈ। ਅੱਜ ਵਪਾਰ-ਕਾਰੋਬਾਰ ਉਸ ਦੇ ਰੂਪ-ਰੰਗ ਭਲੇ ਹੀ ਬਦਲ ਗਏ ਹੋਣ, ਲੇਕਿਨ ‘ਪੇਟੇ’ ਅੱਜ ਵੀ ਬੰਗਲੁਰੂ ਦੀ commercial lifeline ਬਣਿਆ ਹੋਇਆ ਹੈ। ਨਾਦਪ੍ਰਭੂ ਕੈਂਪੇਗੌੜਾ ਜੀ ਦਾ ਬੰਗਲੁਰੂ ਦੇ ਸੱਭਿਆਚਾਰ ਨੂੰ ਵੀ ਸਮ੍ਰਿੱਧ ਕਰਨ ਵਿੱਚ ਅਹਿਮ ਯੋਗਦਾਨ ਹੈ। ਇੱਥੋਂ ਦਾ ਮਸ਼ਹੂਰ ਗਵਿ-ਗੰਗਾਧਰੇਸ਼ਵਰ ਮੰਦਿਰ ਹੋਵੇ ਜਾਂ ਬਸਵਨਗੁਡੀ ਇਲਾਕੇ ਦੇ ਮੰਦਿਰ। ਇਨ੍ਹਾਂ ਦੇ ਜ਼ਰੀਏ ਕੈਂਪੇਗੌੜਾ ਜੀ ਨੇ ਬੰਗਲੁਰੂ ਦੀ ਸੱਭਿਆਚਾਰਕ ਚੇਤਨਾ ਨੂੰ ਹਮੇਸ਼ਾ ਦੇ ਲਈ ਜੀਵੰਤ ਬਣਾ ਦਿੱਤਾ। ਬੰਗਲੁਰੂ ਸ਼ਹਿਰ ਦੇ ਲੋਕ ਇਸ ਸ਼ਹਿਰ ਦੀ ਐਸੀ ਬੇਮਿਸਾਲ ਬਸਾਵਟ ਦੇ ਲਈ ਕੈਂਪੇਗੌੜਾ ਜੀ ਦੇ ਹਮੇਸ਼ਾ ਆਭਾਰੀ ਰਹਿਣਗੇ।

ਸਾਥੀਓ,

ਬੰਗਲੁਰੂ ਅੰਤਰਰਾਸ਼ਟਰੀ ਸ਼ਹਿਰ ਹੈ। ਇਸ ਨੂੰ ਅਸੀਂ ਆਪਣੀ ਵਿਰਾਸਤ ਨੂੰ ਸੰਵਾਰਦੇ ਹੋਏ, ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਸਮ੍ਰਿੱਧ ਕਰਨਾ ਹੈ। ਇਹ ਸਬਕਾ ਪ੍ਰਯਾਸ ਨਾਲ ਹੀ ਸੰਭਵ ਹੈ। ਇੱਕ ਵਾਰ ਫਿਰ ਆਪ ਸਭ ਨੂੰ ਨਵੇਂ ਪ੍ਰੋਜੈਕਟਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪੂਜਯ ਸੰਤਗਣ ਨੇ ਆ ਕੇ ਅਸ਼ੀਰਵਾਦ ਦਿੱਤੇ ਮੈਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ ਅਤੇ ਇਤਨੀ ਬੜੀ ਤਾਦਾਦ ਵਿੱਚ ਉਮੰਗ ਅਤੇ ਉਤਸ਼ਾਹ ਨਾਲ ਭਰੇ ਹੋਏ ਕਰਨਾਟਕਾ ਦੇ ਨੌਜਵਾਨ, ਕਰਨਾਟਕ ਦੀਆਂ ਮਾਤਾਵਾਂ, ਭੈਣਾਂ, ਇੱਥੋਂ ਦਾ ਕਿਸਾਨ ਸਾਨੂੰ ਅਸ਼ੀਰਵਾਦ ਦੇ ਰਹੇ ਹਨ। ਮੈਂ ਹਿਰਦੇ ਤੋਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਧੰਨਵਾਦ!

 

 *********

ਡੀਐੱਸ/ਐੱਸਐੱਚ/ਆਰਕੇ/ਏਕੇ


(Release ID: 1875455) Visitor Counter : 113