ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਭੁਬਨੇਸ਼ਵਰ ਵਿੱਚ ਸਿੱਖਿਆ ਸਬੰਧੀ ਕਈ ਪ੍ਰੋਜੈਕਟ ਲਾਂਚ ਕੀਤੇ



ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੇ ਲਈ ਆਪਣੇ ਸਕੂਲ ਅਤੇ ਹੋਸਟਲ ਦਾ ਦੌਰਾ ਕੀਤਾ

Posted On: 11 NOV 2022 2:07PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦੌਪਦੀ ਮੁਰਮੂ ਨੇ ਅੱਜ (11 ਨਵੰਬਰ, 2022) ਭੁਬਨੇਸ਼ਵਰ ਦੇ ਜੈਦੇਵ ਭਵਨ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਦੇ ਕਈ ਪ੍ਰੋਜੈਕਟ ਲਾਂਚ ਕੀਤੇ। ਇਨ੍ਹਾਂ ਵਿੱਚ ਓਡੀਆ ਭਾਸ਼ਾ ਵਿੱਚ ਸਰਬ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਦੀਆਂ ਇੰਜੀਨੀਅਰਿੰਗ ਪੁਸਤਕਾਂ; ਓਡੀਆ ਭਾਸ਼ਾ ਵਿੱਚ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸੀਐੱਸਟੀਟੀ) ਦੁਆਰਾ ਵਿਕਸਿਤ ਤਕਨੀਕੀ ਸ਼ਬਦਾਵਲੀ ਅਤੇ ਈ-ਕੁੰਭ (e-KUMBH-Knowledge Unleashed in Multiple Bharatiya Languages-ਅਨੇਕ ਭਾਰਤੀ ਭਾਸ਼ਾਵਾਂ ਵਿੱਚ ਗਿਆਨ ਦਾ ਪ੍ਰਸਾਰ) ਪੋਰਟਲ ਸ਼ਾਮਲ ਹਨ।

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੀਆਂ ਇਨ੍ਹਾਂ ਮਹੱਤਵਪੂਰਨ ਪਹਿਲਾਂ ਲਾਂਚ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਸ਼ਲਾਘਾਯੋਗ ਕਦਮ ਸਿੱਖਿਆ ਨੂੰ ਸਾਰਿਆਂ ਦੇ ਲਈ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਉਠਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ ਵਿੱਚ ਤਕਨੀਕੀ ਸਿੱਖਿਆ ਨੂੰ ਸਮਝਣ ਵਿੱਚ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਸਰਕਾਰ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਤਹਿਤ ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦੇ ਲਈ ਕਦਮ ਉਠਾਏ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਮਾਤ ਭਾਸ਼ਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਸਹਾਇਕ ਹੁੰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਾਤ ਭਾਸ਼ਾ ਵਿੱਚ ਸਿੱਖਣ ਨਾਲ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ ਅਤੇ ਵਿਸ਼ਲੇਸ਼ਣ ਦੇ ਕੌਸ਼ਲ ਦਾ ਵਿਕਾਸ ਹੋਵੇਗਾ ਅਤੇ ਇਸ ਨਾਲ ਸ਼ਹਿਰੀ ਅਤੇ ਗ੍ਰਾਮੀਣ ਵਿਦਿਆਰਥੀਆਂ ਨੂੰ ਬਰਾਬਰ ਅਵਸਰ ਪ੍ਰਾਪਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਸਮੇਂ ਰੁਕਾਵਟ ਆਉਂਦੀ ਸੀ ਕਿਉਂਕਿ ਸਥਾਨਕ ਭਾਸ਼ਾਵਾਂ ਵਿੱਚ ਪਾਠ-ਪੁਸਤਕਾਂ ਦੀ ਗ਼ੈਰ-ਉਪਲਬਧਤਾ ਸੀ। ਉਨ੍ਹਾਂ ਨੇ ਇਸ ਰੁਕਾਵਟ ਨੂੰ ਦੂਰ ਕਰਨ ਦੇ ਪ੍ਰਯਤਨਾਂ ਦੇ ਲਈ ਏਆਈਸੀਟੀਈ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਸਸ਼ਕਤੀਕਰਣ ਦਾ ਇੱਕ ਸਾਧਨ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੇ ਹਰ ਬੱਚੇ ਦੀ ਹਰ ਪੱਧਰ ‘ਤੇ ਸਿੱਖਿਆ ਤੱਕ ਪਹੁੰਚ ਹੋਵੇ। ਸਾਨੂੰ ਬਿਨਾ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਸਿੱਖਿਆ ਉਪਲਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਨੂੰ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਿੱਚ ਇੱਕ ਸਮਰੱਥ ਕਾਰਕ ਬਣਨਾ ਚਾਹੀਦਾ ਹੈ, ਰੁਕਾਵਟ ਨਹੀਂ। ਖੇਤਰੀ ਅਤੇ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ ਪ੍ਰਦਾਨ ਕਰਕੇ ਅਸੀਂ ਇੱਕ ਸੁਰੱਖਿਅਤ, ਜਾਗਰੂਕ ਅਤੇ ਜੀਵੰਤ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਓਡੀਆ ਇੱਕ ਪ੍ਰਾਚੀਨ ਅਤੇ ਸਮ੍ਰਿੱਧ ਭਾਸ਼ਾ ਹੈ। ਇਸ ਦੀ ਇੱਕ ਵਿਲੱਖਣ ਸਾਹਿਤ ਪਰੰਪਰਾ ਅਤੇ ਸਮ੍ਰਿੱਧ ਸ਼ਬਦਾਵਲੀ ਹੈ। ਇਸ ਲਈ ਓਡੀਸ਼ਾ ਭਾਸ਼ਾ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿੱਚ ਕੋਈ ਕਠਿਨਾਈ ਨਹੀਂ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਕਮੋਬੇਸ਼ ਇੱਕੋ-ਜਿਹੀ ਸਮਰੱਥਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਤਹਿਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਬਰਾਬਰ ਮਹੱਤਵ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਵਿਕਾਸ ਦਾ ਇੱਕ ਨਵਾਂ ਯੁਗ ਸ਼ੁਰੂ ਹੋਇਆ ਹੈ।

ਇਸ ਤੋਂ ਪਹਿਲਾਂ ਦਿਨ ਵਿੱਚ, ਰਾਸ਼ਟਰਪਤੀ ਨੇ ਤਪੋਬਨ ਹਾਈ ਸਕੂਲ ਦਾ ਦੌਰਾ ਕੀਤਾ। ਇਸ ਦੇ ਬਾਅਦ, ਉਨ੍ਹਾਂ ਨੇ ਗਵਰਮੈਂਟ ਗਰਲਸ ਹਾਈ ਸਕੂਲ ਯੂਨਿਟ-II, ਜਿੱਥੇ ਉਨ੍ਹਾਂ ਦੀ ਸਿੱਖਿਆ-ਦੀਖਿਆ ਹੋਈ ਅਤੇ ਕੁੰਤਲਾ ਕੁਮਾਰੀ ਸਬਤ ਆਦਿਵਾਸੀ ਗਰਲਸ ਹੋਸਟਲ ਯੂਨਿਟ-II ਦਾ ਦੌਰਾ ਕੀਤਾ, ਜਿੱਥੇ ਉਹ ਆਪਣੇ ਸਕੂਲ ਜੀਵਨ ਵਿੱਚ ਰਹਿੰਦੇ ਸਨ। ਰਾਸ਼ਟਰਪਤੀ ਨੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਸਾਬਕਾ ਵਿਦਿਆਰਥੀਆਂ ਅਤੇ ਹੋਸਟਲ ਦੇ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ।

 

 

***

ਡੀਐੱਸ/ਏਕੇ


(Release ID: 1875454) Visitor Counter : 123