ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੱਫੀ-53 ਜਿੱਥੇ ਕਲਾ ਤੱਕ ਸਭ ਦੀ ਪਹੁੰਚ
ਇੱਫੀ-53 ਵਿੱਚ ਦਿਵਿਯਾਂਗਾ ਦੇ ਲਈ ਐੱਫਟੀਆਈਆਈ ਮੁਫ਼ਤ ਕਰੋਸ ਮੁਹੱਇਆ ਕਰਵਾਏਗਾ
ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ), ਪੁਣੇ ਨੇ ਆਪਣਾ ਸੈਂਟਰ ਫਾਰ ਓਪਨ ਲਰਨਿੰਗ (ਸੀਐੱਫਓਐੱਲ) ਪਹਿਲ ਦੇ ਤਹਿਤ, ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਅਤੇ ਇੰਟਰਨੈਸ਼ਨਲ ਸੁਸਾਇਟੀ ਫਾਰ ਗੋਆ (ਈਐੱਸਜੀ) ਨੇ ਦਿਵਿਯਾਂਗਾਂ ਦੇ ਲਈ ਦੋ ਮੁਫ਼ਤ ਕਰੋਸਾਂ ਦਾ ਐਲਾਨ ਕੀਤਾ ਹੈ। ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦਾ 53ਵਾਂ ਸੰਸਕਰਣ 20 ਤੋਂ 28 ਨਵੰਬਰ ਤੱਕ ਗੋਆ ਵਿੱਚ ਆਯੋਜਿਤ ਹੋਣ ਵਾਲਾ ਹੈ। ਆਟਿਜਮ ਦੀ ਸਥਿਤੀ ਵਾਲੇ ਲੋਕਾਂ ਦੀ ਲਈ ਸਮਾਰਟਫੋਨ ਫਿਲਮਮੇਕਿੰਗ ਵਿੱਚ ਇੱਕ ਬੁਨਿਆਦੀ ਕਰੋਸ ਅਤੇ ਵਹੀਲਚੇਅਰ ਵਾਲੇ ਲੋਕਾਂ ਦੇ ਲਈ ਸਕ੍ਰੀਨ ਐਕਟਿੰਗ ਵਿੱਚ ਇੱਕ ਬੁਨਿਆਦੀ ਕਰੋਸ ਇੱਫੀ 53 ਵਿੱਚ ਉਪਲਬਧ ਹੋਣਗੇ।
ਕਲਾ ਨਿਰਮਾਣ ਦੀ ਪ੍ਰਕਿਰਿਆ ਸਭ ਦੇ ਲਈ ਸੁਲਭ ਹੋਵੇ ਇਹ ਸੁਨਿਸ਼ਚਿਤ ਕਰਨ ਦੇ ਉਦੇਸ਼ ਦੇ ਨਾਲ, ਐੱਫਟੀਆਈਆਈ ਦਿਵਿਯਾਂਗਾਂ ਨੂੰ ਸਿਨੇਮਾ ਦੇ ਜਾਦੂ ਵਿੱਚ ਹਿੱਸਾ ਲੈਣ ਅਤੇ ਇਸ ਵਿੱਚ ਉਤਕ੍ਰਿਸ਼ਤਾ ਪ੍ਰਾਪਤ ਕਰਨ ਦੇ ਲਈ ਵਿਭਿੰਨ ਪ੍ਰਕਾਰ ਦੇ ਕਰੋਸ ਸੰਚਾਲਿਤ ਕਰ ਰਿਹਾ ਹੈ। ਇੱਫੀ-53 ਵਿੱਚ ਇਹ ਕਰੋਸ 8 ਦਿਨ ਲੰਬੇ ਹੋਣਗੇ ਅਤੇ 21 ਨਵੰਬਰ ਤੋਂ 28 ਨਵੰਬਰ ਤੱਕ ਚਲਣਗੇ। ਜਿੱਥੇ ਇੱਕ ਕਰੋਸ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਆਧੁਨਿਕ ਦੌਰ ਦੇ ਫਿਲਮਕਾਰਾਂ ਵਿੱਚ ਤਬਦੀਲ ਕਰਨਾ ਹੈ, ਉੱਥੇ ਦੂਸਰਾ ਤੁਹਾਡੇ ਅੰਦਰ ਦੇ ਅਦਾਕਾਰਾਂ ਨੂੰ ਬਾਹਰ ਲਿਆਉਂਦਾ ਹੈ।
ਆਟਿਜ਼ਮ ਦੀ ਸਥਿਤੀ ਵਾਲੇ ਵਿਅਕਤੀਆਂ ਦੇ ਲਈ ਸਮਾਰਟਫੋਨ ਫਿਲਮਮੇਕਿੰਗ ਦਾ ਕੋਰਸ ਦ੍ਰਿਸ਼ ਸੰਚਾਰ ਦੇ ਖੇਤਰ ਵਿੱਚ ਇੱਕ ਪ੍ਰਤਿਸ਼ਠਿਤ ਪੇਸ਼ੇਵਰ ਅਜਮਲ ਜਾਮ ਦੁਆਰਾ ਪੜ੍ਹਾਇਆ ਜਾਵੇਗਾ। ਉਨ੍ਹਾਂ ਨੇ ਯੁੱਧ ਖੇਤਰ ਅਤੇ ਸੰਘਰਸ਼ ਖੇਤਰਾਂ ਤੋਂ ਰਿਪੋਟਿੰਗ ਕਰਨ ਤੋਂ ਲੈ ਕੇ, ਡੋਕਿਊਮੈਂਟਰੀ, ਪ੍ਰਚਾਰ ਫਿਲਮਾਂ, ਸਾਫਟ ਫੀਚਰਸ ਅਤੇ ਸ਼ੋਅ ਆਦਿ ਦੇ ਨਿਰਮਾਣ ਵਿੱਚ ਕਈ ਪੁਰਸਕਾਰ ਪ੍ਰਾਪਤ ਕੀਤੇ ਹਨ। ਸਿਨੇਮੈਟੋਗ੍ਰਾਫਰ, ਫਿਲਮਕਾਰ ਅਤੇ ਫੋਟੋਗ੍ਰਾਫਰ ਦੇ ਰੂਪ ਵਿੱਚ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸੰਗਠਨਾਂ ਦੇ ਲਈ ਪ੍ਰਤੀਸ਼ਠਿਤ ਪ੍ਰੋਜੈਕਟਾਂ ’ਤੇ ਕੰਮ ਕੀਤਾ ਹੈ।
ਇਸ ਕੋਰਸ ਵਿੱਚ ਕਈ ਮੌਡਲਿਊ ਹਨ, ਜਿਨ੍ਹਾਂ ਵਿੱਚ ਸਿਨੇਮਾ ਦੀ ਭਾਸ਼ਾ ਦੇ ਪਰਿਚੈ ਤੋਂ ਲੈ ਕੇ ਸਮਾਰਟਫੋਨ ’ਤੇ ਸ਼ੂਟਿੰਗ ਅਤੇ ਸੰਪਾਦਨ ਤੱਕ ਸ਼ਾਮਲ ਹੋਣਗੇ। ਮੌਡਲਿਊ ਦੇ ਅੰਤ ਵਿੱਚ ਇੱਕ ਸਕ੍ਰੀਨਿੰਗ ਅਤੇ ਸਮੀਖਿਆ ਸ਼ੈਸਨ ਵੀ ਹੋਵੇਗਾ। ਇਸ ਦੇ ਵੇਰਵੇ ਅਤੇ ਰਜਿਸਟ੍ਰੇਸ਼ਨ ਦੇ ਲਈ, ਐੱਫਟੀਆਈਆਈ ਦੀ ਸਰਕਾਰੀ ਵੈੱਬਸਾਈਟ ’ਤੇ ਇਸ ਲਿੰਕ ’ਤੇ ਜਾਓ:https://www.ftii.ac.in/p/vtwa/basic-course-in-smartphone-film-making-21st-28th-november-2022-for-individuals-suffering-from-autism-in-goa
ਵ੍ਹੀਲਚੇਅਰ ਵਾਲੇ ਵਿਅਕਤੀਆਂ ਦੇ ਲਈ ਸਕ੍ਰੀਨ ਐਕਟਿੰਗ ਵਿੱਚ ਬੁਨਿਆਦੀ ਕਰੋਸ, ਜਿਜਾਓ ਪੀ.ਆਰ.ਦੁਆਰਾ ਪੜ੍ਹਾਇਆ ਜਾਵੇਗਾ। ਉਹ ਐੱਫਟੀਆਈਆਈ, ਪੁਣੇ ਵਿੱਚ ਐਕਟਿੰਗ ਦੇ ਐਸੋਸੀਏਟ ਪ੍ਰੋਫੈਸਰ ਤੇ ਇਨਚਾਰਜ ਡੀਨ (ਫਿਲਮ) ਹਨ। ਇੱਕ ਥੀਏਟਰ ਕਲਾਕਾਰ, ਫਿਲਮ ਅਭਿਨੇਤਾ, ਟ੍ਰੇਨਿੰਗ ਅਤੇ ਨਿਰਮਾਤਾ ਜਿਜੌਏ ਨੇ 55 ਫਿਲਮਾਂ ਵਿੱਚ ਕੰਮ ਕੀਤਾ ਹੈ, ਅਤੇ 4 ਮਹਾਦ੍ਵੀਪਾਂ ਵਿੱਚ ਲਗਭਗ 400 ਅੰਤਰਰਾਸ਼ਟਰੀ ਥੀਏਟਰ ਸ਼ੋਅ ਕੀਤੇ ਹਨ।
ਐਕਟਿੰਗ ਕੋਰਸ ਵਿੱਚ 6 ਮੌਡਲਿਊ ਹਨ, ਜੋ ਨਾਟਯਸ਼ਾਸਤਰ ਦੇ ਪਰਿਚੈ ਤੋਂ ਸ਼ੁਰੂ ਹੁੰਦੇ ਹਨ। ਇਸ ਕਰੋਸ ਵਿੱਚ ਹਾਸ ਰਸ ਜਾਂ ਕਮੇਡੀ ’ਤੇ ਵੀ ਖਾਸ ਜ਼ੋਰ ਦਿੱਤਾ ਗਿਆ ਹੈ। ਮੂਵਮੈਂਟ, ਐਕਟਿੰਗ ਗੇਮਸ ਅਤੇ ਇੰਦਰੀਆਂ ਗੇਮਸ ਅਤੇ ਇੰਦਰੀਆ ਦੇ ਪ੍ਰਤੀ ਜਾਗਰੂਕਤਾ ਦੇ ਖੇਡ ਜੋਂ ਸੰਕੋਚਾਂ ਨੂੰ ਤੋੜਨ ’ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਇਹ ਇਸ ਕਰੋਸ ਦੇ ਹੋਰ ਮੁੱਖ ਆਕਰਸ਼ਣ ਹਨ। ਇਸ ਦੇ ਲਈ ਵੇਰਵੇ ਅਤੇ ਪੰਜੀਕਰਣ ਦੇ ਲਈ ਇੱਥੇ ਜਾਓ
https://www.ftii.ac.in/p/vtwa/basic-course-in-screen-acting-21st-to-28th-november-2022-for-individuals-on-wheelchair-in-goa
ਦੋਹਾਂ ਕਰੋਸ ਗੋਆ ਦੇ ਮੈਕੀਨੇਜ਼ ਪੈਲੇਸ ਵਿੱਚ ਆਰਟ ਗੈਲਰੀ ਵਿੱਚ ਸੰਚਾਲਿਤ ਕੀਤਾ ਜਾ ਰਹੇ ਹਨ।
***********
ਪੀਆਈਬੀ ਕਾਸਟ ਅਤੇ ਕਰੂ | ਗੌਤਮ | ਆਈਐੱਫਐੱਫਆਈ 53 -12
(Release ID: 1874968)
Visitor Counter : 211