ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ 4054 ਕਰੋੜ ਰੁਪਏ ਦੇ 8 ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
Posted On:
07 NOV 2022 4:58PM by PIB Chandigarh
ਕੇਂਦਰੀ ਸੜਕੀ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬਿਹਤਰ ਸੰਪਰਕ (ਕਨੈਕਟੀਵਿਟੀ) ਦੇ ਜ਼ਰੀਏ ਮੱਧ ਪ੍ਰਦੇਸ਼ ਦੀ ਪ੍ਰਗਤੀ ਨੂੰ ਇੱਕ ਨਵੀਂ ਗਤੀ ਪ੍ਰਦਾਨ ਕੀਤੀ। ਉਨ੍ਹਾਂ ਨੇ ਰਾਜ ਦੇ ਜਬਲਪੁਰ ਵਿਖੇ 4054 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 214 ਕਿਲੋਮੀਟਰ ਲੰਬਾਈ ਵਾਲੇ 8 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਰਾਜ ਮੰਤਰੀ ਸ਼੍ਰੀ ਗੋਪਾਲ ਭਾਰਗਵ, ਜਬਲਪੁਰ ਦੇ ਸੰਸਦ ਸ਼੍ਰੀ ਰਾਕੇਸ਼ ਸਿੰਘ, ਸੰਸਦ ਮੈਂਬਰ, ਵਿਧਾਇਕ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਹਿਰਨ ਨਦੀ ਤੋਂ ਸਿੰਗੂਰ ਨਦੀ ਤੱਕ 53 ਕਿ.ਮੀ ਅਤੇ ਨੌਰਾਦੇਹੀ ਵਾਈਲਡ ਲਾਈਫ ਸੈਂਕਚੁਰੀ ਦੀ 12 ਕਿਲੋਮੀਟਰ ਲੰਬਾਈ ਦੀ 4 ਲੇਨ ਸੜਕ ਦੇ ਨਿਰਮਾਣ ਤੋਂ ਬਾਅਦ, ਜਬਲਪੁਰ ਤੋਂ ਭੋਪਾਲ ਤੱਕ ਦੇ ਸਫ਼ਰ ਦੇ ਸਮੇਂ ਵਿੱਚ 2 ਘੰਟੇ ਦੀ ਬਚਤ ਹੋਵੇਗੀ। ਇਸ ਨਾਲ ਗੰਨੇ ਅਤੇ ਦਾਲਾਂ ਦੇ ਸਭ ਤੋਂ ਵੱਡੇ ਉਤਪਾਦਕ ਨਰਸਿੰਘਪੁਰ ਦੇ ਕਿਸਾਨ ਆਪਣਾ ਅਨਾਜ ਮਾਲਵਾ ਅਤੇ ਕੇਂਦਰੀ ਖੇਤਰ ਦੀਆਂ ਮੰਡੀਆਂ ਵਿੱਚ ਲਿਜਾ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਅੱਗੇ ਦੱਸਿਆ ਕਿ ਵਾਈਲਡ ਲਾਈਫ ਸੈਂਕਚੂਰੀ ਵਿੱਚ ਪਸ਼ੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ 23 ਅੰਡਰਪਾਸ ਅਤੇ 5 ਛੋਟੇ ਪੁਲ ਵੀ ਬਣਾਏ ਜਾ ਰਹੇ ਹਨ।
ਇਸ ਮੌਕੇ ਭਾਰਤਮਾਲਾ ਪ੍ਰਾਜੈਕਟ ਤਹਿਤ 3600 ਕਰੋੜ ਰੁਪਏ ਦੀ ਲਾਗਤ ਨਾਲ 112 ਕਿਲੋਮੀਟਰ 4 ਮਾਰਗੀ ਜਬਲਪੁਰ ਰਿੰਗ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਰਿੰਗ ਰੋਡ ਦਾ ਨਿਰਮਾਣ ਬਰੇਲਾ-ਮਾਲੇਗਾਂਵ-ਸ਼ਾਹਪੁਰਾ ਭਟੌਨੀ-ਕੁਸ਼ਨੇਰ-ਅਮਝਾਰ-ਬਰੇਲਾ ਰੋਡ 'ਤੇ ਕੀਤਾ ਜਾਵੇਗਾ। ਇਸ ਵਿੱਚ ਨਰਮਦਾ ਨਦੀ ਉੱਤੇ ਪੁਲ, 750 ਮੀਟਰ ਆਈਕੋਨਿਕ ਬ੍ਰਿਜ ਅਤੇ ਭੇਡਾਘਾਟ ਅਤੇ ਦੇਵਰੀ ਵਿਖੇ ਰੇਲਵੇ ਓਵਰ ਬ੍ਰਿਜ (ਆਰਓਬੀ) ਸ਼ਾਮਲ ਹੋਣਗੇ।
**********
ਐੱਮਜੇਪੀਐੱਸ
(Release ID: 1874660)
Visitor Counter : 93