ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਗੁਰੂ ਨਾਨਕ ਦੇਵ ਜਯੰਤੀ ਦੀ ਪੂਰਬ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 07 NOV 2022 4:01PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।  ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ-

 “ਮੈਂ ਆਪਣੇ ਦੇਸ਼ ਦੇ ਲੋਕਾਂ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਡੀ ਦੇਸ਼ ਨੂੰ ਗੁਰੂ ਨਾਨਕ ਦੇਵ ਜੀ ਜਿਹੇ ਮਹਾਨ ਗੁਰੂਆਂ ਤੋਂ ਅਧਿਆਤਮਕ ਅਤੇ ਨੈਤਿਕ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਮਾਨਵਤਾ ਦੀ ਅੰਦਰੂਨੀ ਏਕਤਾ ਨੂੰ ਜਗਾਇਆ ਜੋ ਸੱਚ, ਦਇਆ ਅਤੇ ਧਾਰਮਿਕਤਾ ਦੇ ਸਰਵ ਵਿਆਪਕ ਗੁਣਾਂ ਨਾਲ ਬੱਝੀ ਹੋਈ ਹੈ। 

 

ਭਾਰਤ ਨੇ ਗੁਰੂ ਨਾਨਕ ਦੇਵ ਜੀ ਜਿਹੇ ਗੁਰੂਆਂ ਅਤੇ ਆਚਾਰੀਆਂ ਦੇ ਸੂਝਵਾਨ ਗਿਆਨ ਦੁਆਰਾ ਵਿਸ਼ਵਗੁਰੂ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਨੇ ਸਾਨੂੰ ਦਿਆਲੂ ਨੇਕ ਜੀਵਨ ਅਤੇ ਇੱਕ ਸਮਾਵੇਸ਼ੀ ਸਮਾਜ ਦਾ ਮਾਰਗ ਦਿਖਾਇਆ। ਉਨ੍ਹਾਂ ਦੇ ਸ਼ਬਦ ਅਤੇ ਸਾਖੀਆਂ ਦਾ ਅਸਥਾਨ, ਸਮੁੱਚੀ ਮਾਨਵਤਾ ਦੀ ਸਦੀਵੀ ਅਧਿਆਤਮਿਕ ਵਿਰਾਸਤ ਹੈ।

 

ਮੈਂ ਕਾਮਨਾ ਕਰਦਾ ਹਾਂ, ਗੁਰੂ ਨਾਨਕ ਦੇਵ ਜੀ ਦਾ ਸਦੀਵੀ ਸੰਦੇਸ਼ ਸਾਨੂੰ ਇੱਕ ਦਿਆਲੂ, ਹਮਦਰਦ ਅਤੇ ਸ਼ਾਂਤੀਪੂਰਣ ਸੰਸਾਰ ਦੀ ਸਿਰਜਣਾ ਦੇ ਮਾਰਗ 'ਤੇ ਸੇਧ ਦੇਵੇ।" 

 *******

 

ਐੱਮਐੱਸ/ਆਰਕੇ/ਡੀਪੀ


(Release ID: 1874367) Visitor Counter : 155