ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ 7 ਤੋਂ 9 ਨਵੰਬਰ ਤੱਕ ਲੰਡਨ ਵਿੱਚ ਵਰਲਡ ਟ੍ਰੈਵਲ ਮਾਰਕਿਟ 2022 ਵਿੱਚ ਹਿੱਸਾ ਲਵੇਗਾ


ਇਸ ਸਾਲ ਦੀ ਪ੍ਰਦਰਸ਼ਨੀ ਦੀ ਥੀਮ 'ਦ ਫਿਊਚਰ ਆਵ੍ ਟ੍ਰੈਵਲ ਸਟਾਰਟਸ ਨਾਓ' ਹੈ

Posted On: 05 NOV 2022 3:57PM by PIB Chandigarh

ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ 7 ਤੋਂ 9 ਨਵੰਬਰ 2022 ਤੱਕ ਲੰਡਨ ਵਿੱਚ ਵਰਲਡ ਟ੍ਰੈਵਲ ਮਾਰਕਿਟ (ਡਬਲਿਊਟੀਐੱਮ) 2022 ਵਿੱਚ ਸਹਭਾਗਿਤਾ ਕਰੇਗਾ ਜੋ ਕਿ ਸਭ ਤੋਂ ਵੱਡੀਆਂ ਅੰਤਰਰਾਸ਼ਟਰੀ ਯਾਤਰਾ ਪ੍ਰਦਰਸ਼ਨੀਆਂ ਵਿੱਚੋਂ ਇੱਕ ਹੈ। ਇਸ ਸਾਲ ਦੀ ਪ੍ਰਦਰਸ਼ਨੀ ਦਾ ਥੀਮ 'ਦ ਫਿਊਚਰ ਆਵ੍ ਟ੍ਰੈਵਲ ਸਟਾਰਟਸ ਨਾਓ' ਹੈ। ਲਗਭਗ 2 ਸਾਲਾਂ ਦੇ ਅੰਤਰਾਲ ਦੇ ਬਾਅਦ ਦੇਸ਼ ਦੇ ਟੂਰਿਜ਼ਮ ਖੇਤਰ ਨੂੰ ਵਿਦੇਸ਼ ਟੂਰਿਸਟਾਂ ਦੇ ਲਈ ਫਿਰ ਤੋਂ ਖੋਲ੍ਹਣ ਦੇ ਨਾਲ, ਇਸ ਸਾਲ ਭਾਰਤ ਦੀ ਹਿੱਸੇਦਾਰੀ ਖਾਸ ਤੌਰ ‘ਤੇ ਮਹੱਤਵਪੂਰਨ ਹੈ। ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਯਾਨ ਦੇ ਬਾਅਦ ਦੇਸ਼ ਅੰਤਰਰਾਸ਼ਟਰੀ ਟੂਰਿਸਟਾਂ ਦੇ ਲਈ ਤਿਆਰ ਹੈ। ਭਾਰਤ ਟੂਰਿਸਟ ਦੇ ਲਈ ਪਸੰਦੀਦਾ ਦਾ ਸਥਾਨ ਦੇ ਰੂਪ ਵਿੱਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਡਬਲਿਊਟੀਐੱਮ 2022 ਵਿੱਚ ਹਿੱਸਾ ਲੈ ਰਿਹਾ ਹੈ।

 

ਸਾਲ 2019 ਦੇ ਦੌਰਾਨ, ਭਾਰਤ ਦੀ ਜੀਡੀਪੀ ਵਿੱਚ ਯਾਤਰਾ ਅਤੇ ਟੂਰਿਜ਼ਮ ਖੇਤਰ ਦਾ ਯੋਗਦਾਨ ਕੁੱਲ ਅਰਥਵਿਵਸਥਾ ਦਾ 5.19 ਪ੍ਰਤੀਸ਼ਤ ਹੈ। ਸਾਲ 2019 ਵਿੱਚ, ਭਾਰਤੀ ਟੂਰਿਜ਼ਮ ਖੇਤਰ 79.86 ਮਿਲੀਅਨ ਰੋਜ਼ਗਾਰਾਂ (ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ) ਦੇ ਲਈ ਉੱਤਰਦਾਈ ਰਿਹਾ। ਕੇਂਦਰ ਅਤੇ ਰਾਜ ਸਰਕਾਰਾਂ ਦੇ ਨਿਰੰਤਰ ਯਤਨਾਂ ਨਾਲ ਟੂਰਿਜ਼ਮ ਉਦਯੋਗ ਨੂੰ ਹੌਲੀ-ਹੌਲੀ ਕੋਵਿਡ-19 ਦੇ ਝਟਕੇ ਤੋਂ ਮਹਾਮਾਰੀ- ਪੂਰਵ ਪੱਧਰ ਤੱਕ ਆਉਣ ਵਿੱਚ ਮਦਦ ਮਿਲੀ ਹੈ।

ਰਾਜ ਸਰਕਾਰਾਂ, ਹੋਰ ਕੇਂਦਰੀ ਮੰਤਰਾਲਿਆਂ, ਉਦਯੋਗ ਭਾਗੀਦਾਰ ਦੇ ਰੂਪ ਵਿੱਚ ਭਾਰਤੀ ਉਦਯੋਗ ਪਰਿਸੰਘ (ਸੀਆਈਆਈ), ਡੀਐੱਮਸੀ, ਦੂਰ ਅਪਰੇਟਰ, ਹੋਟਲ ਮਾਲਿਕਾਂ, ਟ੍ਰੈਵਲ ਏਜੰਟ, ਔਨਲਾਈਨ ਟ੍ਰੈਵਲ ਏਜੰਟ, ਮੈਡੀਕਲ ਵੈਲਿਊ ਟ੍ਰੈਵਲ ਦੇ ਸੁਗਮਕਰਤਾਵਾਂ ਸਮੇਤ ਕੁੱਲ 16 ਹਿਤਧਾਰਕ ਭਾਰਤ ਪਵੇਲੀਅਨ ਵਿੱਚ ਸਹਿ-ਪ੍ਰਦਸ਼ਕਾਂ ਦੇ ਰੂਪ ਵਿੱਚ ਹਿੱਸਾ ਲੈ ਰਹੇ ਹਨ। ਇਸ ਦਾ ਉਦੇਸ਼ ਮੈਡੀਕਲ ਵੈਲਿਊ ਟ੍ਰੈਵਲ, ਲਗਜਰੀ ਟ੍ਰੇਨ ਅਤੇ ਟੂਰਿਜ਼ਮ ਉਤਪਾਦਾਂ ਦੇ ਵਿਆਪਕ ਖੇਤਰ ਸਹਿਤ ਵਿਭਿੰਨ ਟੂਰਿਜ਼ਮ ਉਤਪਾਦਾਂ ਅਤੇ ਸੇਵਾਵਾਂ ਨੂੰ ਅੰਤਰਰਾਸ਼ਟਰੀ ਵਪਾਰ ਸਮੁਦਾਇ ਦੇ ਸਾਹਮਣੇ ਪ੍ਰਦਰਸ਼ਿਤ ਕਰਨਾ ਹੈ। ਇਸ ਸਾਲ, ਭਾਰਤ ਪ੍ਰਤੀਨਿਧੀਮੰਡਲ ਦੀ ਅਗਵਾਈ ਭਾਰਤ ਸਰਕਾਰ ਦੇ ਸਕੱਤਰ (ਟੂਰਿਜ਼ਮ) ਸ਼੍ਰੀ ਅਰਵਿੰਦ ਸਿੰਘ ਕਰ ਰਹੇ ਹਨ, ਜਿਸ ਵਿੱਚ ਭਾਰਤੀ ਯਾਤਰਾ ਅਤੇ ਟੂਰਿਜ਼ਮ ਹਿਤਧਾਰਕਾਂ ਦੇ ਪ੍ਰਤੀਨਿਧੀਆਂ ਸਮੇਤ ਐਡੀਸ਼ਨਲ ਸਕੱਤਰ ਸ਼੍ਰੀ ਰਾਕੇਸ਼ ਵਰਮਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।

 

 

ਭਾਰਤ ਸਰਕਾਰ ਟੂਰਿਜ਼ਮ ਉਦਯੋਗ ਵਿੱਚ ਦੇਸ਼ ਦੀ ਸਮਰੱਥਾ ਤੋਂ ਜਾਣੂ ਹੈ ਅਤੇ ਉਸ ਨੇ ਭਾਰਤ ਨੂੰ ਗਲੋਬਲ ਟੂਰਿਸਟ ਕੇਂਦਰ ਬਣਾਉਣ ਦੇ ਲਈ ਕਈ ਕਦਮ ਉਠਾਏ ਹਨ। ਡਬਲਿਊਟੀਐੱਮ 2022 ਦੀ ਯਾਤਰਾ ਦੇ ਦੌਰਾਨ, ਭਾਰਤ ਸਰਕਾਰ ਵਿੱਚ ਟੂਰਿਜ਼ਮ ਸਕੱਤਰ ਸ਼੍ਰੀ ਅਰਵਿੰਦ ਸਿੰਘ ਦੀ ਅਗਵਾਈ ਵਿੱਚ ਭਾਰਤੀ ਪ੍ਰਤੀਨਿਧੀਮੰਡਲ ਟੂਰ ਅਪਰੇਟਰਾਂ, ਟ੍ਰੈਵਲ ਏਜੰਟਾਂ, ਮੀਡੀਆ ਆਦਿ ਜਿਵੇਂ ਗਲੋਬਲ ਟੂਰਿਸ਼ਟ ਉਦਯੋਗ ਦੇ ਹਿਤਧਾਰਕਾਂ ਦੇ ਸਾਹਮਣੇ ਭਾਰਤ ਦੀਆਂ ਵੱਖ-ਵੱਖ ਟੂਰਿਸ਼ਟ ਪ੍ਰਸਤੁਤੀਆਂ ਨੂੰ ਪ੍ਰਦਰਸ਼ਿਤ ਕਰੇਗਾ। ਤਾਕਿ ਭਾਰਤ ਭਵਿੱਖ ਵਿੱਚ ਟੂਰਿਜ਼ਮ ਖੇਤਰ ਦਾ ਵਿਆਪਕ ਪੱਧਰ ’ਤੇ ਵਿਕਾਸ ਦੇ ਲਈ ਤਿਆਰ ਹੈ, ਇਹ ਯਾਤਰਾ ਭਾਰਤ ਸਰਕਾਰ ਦੇ ਪ੍ਰਤੀਨਿਧੀਮੰਡਲ ਨੂੰ ਨਿਵੇਸ਼ ਦੇ ਅਵਸਰਾਂ ਅਤੇ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਅਵਸਰ ਉਪਲਬਧ ਕਰਾਏਗੀ ਜੋ ਭਾਰਤ ਗਲੋਬਲ ਨਿਵੇਸ਼ਕਾਂ ਨੂੰ ਪ੍ਰਦਾਨ ਕਰਦਾ ਹੈ।

 

ਭਾਰਤ ਜੀ-20 ਪ੍ਰੈਸੀਡੈਂਸੀ ਦੇ ਲਈ ਵੀ ਤਿਆਰੀ ਕਰ ਰਿਹਾ ਹੈ, ਜੋ 01 ਦਸੰਬਰ, 2022 ਤੋਂ ਸ਼ੁਰੂ ਹੋਣ ਵਾਲਾ ਹੈ। ਭਾਰਤ ਦੀ ਪ੍ਰਧਾਨਗੀ ਵਿੱਚ, ਦੇਸ਼ ਦੇ 55 ਸ਼ਹਿਰਾਂ ਵਿੱਚ 200 ਤੋਂ ਅਧਿਕ ਬੈਠਕਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਜੀ-20 ਪ੍ਰੈਸੀਡੈਂਸੀ ਭਾਰਤ ਦੇ ਟੂਰਿਜ਼ਮ ਖੇਤਰ ਨੂੰ ਭਾਰਤ ਦੀ ਟੂਰਿਜ਼ਮ ਪ੍ਰਸਤੁਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਗਲੋਬਲ ਪੱਧਰ ’ਤੇ ਭਾਰਤ ਦੀਆਂ ਟੂਰਿਜ਼ਮ ਸਫ਼ਲਤਾ ਦੀਆਂ ਗਾਥਾਵਾਂ ਨੂੰ ਸਾਂਝਾ ਕਰਨ ਦਾ ਇੱਕ ਅਨੌਖਾ ਅਵਸਰ ਪ੍ਰਦਾਨ ਕਰੇਗੀ।

 

ਟੂਰਿਜ਼ਮ ਮੰਤਰਾਲੇ ਦਾ ਉਦੇਸ਼ ਖਾਸ ਤੌਰ ’ਤੇ ਨਾਲ ਕੋਵਿਡ ਮਹਾਮਾਰੀ ਦੇ ਬਾਅਦ ਟੂਰਿਜ਼ਮ ਖੇਤਰ ਨੂੰ ਨਵੀਆਂ ਉਚਾਈਆਂ ’ਤੇ ਲਿਜਾਣਾ ਅਤੇ 2030 ਦੇ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਬਦਲਾਅ ਦੀ ਨੀਤੀ ਵਿੱਚ ਤੇਜ਼ੀ ਲਿਆਉਣਾ ਹੈ।

 

 

 

*******

 ਐੱਨਬੀ/ਓਏ



(Release ID: 1874295) Visitor Counter : 119