ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਕੱਲ੍ਹ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ


ਕੇਂਦਰੀ ਰਾਜ ਮੰਤਰੀ ਕੌਸ਼ਲ, ਇਨੋਵੇਸ਼ਨ ਅਤੇ ਉੱਦਮਤਾ ਵਿੱਚ ਸਹਿਭਾਗਤਾ ਵਧਾਉਣ ਦੇ ਲਈ ਰਾਜ ਸਰਕਾਰ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਹੋਰ ਹਿੱਤਧਾਰਕਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨਗੇ

Posted On: 06 NOV 2022 5:38PM by PIB Chandigarh

ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਕੱਲ੍ਹ ਤੋਂ ਜੰਮੂ ਅਤੇ ਕਸ਼ਮੀਰ ਦੇ ਦੋ ਦਿਨਾਂ ਦੇ ਦੌਰੇ ’ਤੇ ਜਾਣਗੇ। ਉਹ ਉੱਥੇ ਰਾਜ ਸਰਕਾਰ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਹੋਰ ਹਿੱਤਧਾਰਕਾਂ ਦੇ ਨਾਲ ਕੌਸ਼ਲ, ਇਨੋਵੇਸ਼ਨ ਅਤੇ ਉੱਦਮਤਾ ਦੇ ਖੇਤਰਾਂ ਵਿੱਚ ਸਹਿਭਾਗਤਾ ਵਧਾਉਣ ਦੇ ਲਈ ਵਿਚਾਰ-ਵਟਾਂਦਰਾ ਕਰਨਗੇ।

ਸ਼੍ਰੀ ਰਾਜੀਵ ਚੰਦਰਸ਼ੇਖਰ ਜੰਮੂ-ਕਸ਼ਮੀਰ ਵਿੱਚ ਸਰਕਾਰੀ ਯੋਜਨਾਵਾਂ ਜਿਵੇਂ ਮੁਮਕਿਨ, ਤੇਜਸਵਨੀ, ਉੱਜਵਲਾ, ਆਪ ਕੀ ਜ਼ਮੀਨ ਅਤੇ ਆਪ ਕੀ ਨਿਗਰਾਨੀ ਆਦਿ ਵਿਭਿੰਨ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਵੀ ਮੁਲਾਕਾਤ ਕਰਨਗੇ। ਉਹ ਰਾਮਬਨ ਵਿੱਚ ਕਈ ਯੋਜਨਾਵਾਂ ਦੇ ਲਾਭਾਰਥੀਆਂ ਦੇ ਵੰਡ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਰਾਜ ਮੰਤਰੀ ਮੋਟਰ ਸੰਚਾਲਤ ਟ੍ਰਾਈਸਾਈਕਲ/ ਸਕੂਟੀ/ ਦਿਵਿਯਾਂਗ ਲਾਭਾਰਥੀਆਂ ਨੂੰ ਵਿਸ਼ੇਸ਼ ਰੂਪ ਵਿੱਚ ਜ਼ਰੂਰੀ ਉਪਕਰਣ ਵੰਡਣਗੇ।

ਸ਼੍ਰੀ ਰਾਜੀਵ ਚੰਦਰਸ਼ੇਖਰ ਚੰਦਰਕੋਟ ਵਿੱਚ ਸਰਕਾਰੀ ਪੌਲੀਟੈਕਨੀਕਲ ਕਾਲੇਜ ਜਾਣਗੇ। ਉਹ ਵਿਦਿਆਰਥੀਆਂ ਅਤੇ ਕਰਮਚਾਰੀ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਟਾਲਾਂ ਦਾ ਦੌਰਾ ਕਰਨਗੇ। ਕੇਂਦਰੀ ਮੰਤਰੀ ਵਿਭਿੰਨ ਕੰਪਨੀਆਂ ਵਿੱਚ ਕੌਸ਼ਲ ਨੌਜਵਾਨਾ ਦੀ ਨਿਯੁਕਤੀ ਦੇ ਲਈ ਇੱਕ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦਾ ਵਰਚੁਅਲ ਮਾਧਿਅਮ ਨਾਲ ਵਿਭਿੰਨ ਪ੍ਰੋਜੈਕਟਾਂ (ਅੰਮ੍ਰਿਤ ਸਰੋਵਰ/ ਜਲ ਜੀਵਨ ਮਿਸ਼ਨ)ਦੇ ਨੀਂਹ ਪੱਥਰ ਰੱਖਣ ਦਾ ਵੀ ਪ੍ਰੋਗਰਾਮ ਹੈ।

ਸ਼੍ਰੀ ਰਾਜੀਵ ਚੰਦਰਸ਼ੇਖਰ ਜ਼ਿਲ੍ਹਾ ਵਿਕਾਸ ਪਰੀਸ਼ਦ (ਜ਼ਿਲ੍ਹਾ ਪਰੀਸ਼ਦ) ਦੇ ਪ੍ਰਧਾਨ ਅਤੇ ਰਾਮਬਨ ਦੇ ਜ਼ਿਲ੍ਹਾ ਕਮਿਸ਼ਨਰ ਦੇ ਨਾਲ ਬੈਠਕ ਕਰਨਗੇ।

ਇਸ ਤੋਂ ਬਾਅਦ,ਸ਼੍ਰੀ ਚੰਦਰਸ਼ੇਖਰ ਪਟਨੀਟੌਪ ਦੇ ਲਈ ਰਵਾਨਾ ਹੋਣਗੇ, ਜਿੱਥੋਂ ਉਹ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਹੋਟਲ ਕਾਰੋਬਾਰੀਆਂ, ਨੌਜਵਾਨਾਂ ਤੇ ਟੂਰਿਜ਼ਮ ਕਲੱਬਾਂ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ। ਕੇਂਦਰੀ ਮੰਤਰੀ ਉੱਥੇ ਹੀ ਸਵੱਛਤਾ ਅਭਿਯਾਨ ਦੀ ਸ਼ੁਰੂਆਤ ਕਰਨਗੇ।

ਸ਼੍ਰੀ ਰਾਜੀਵ ਚੰਦਰਸ਼ੇਖਰ ਜੰਮੂ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਦੇ ਖੇਤਰੀ ਡਾਇਰੈਕਟੋਰੇਟ (ਆਰਡੀਐੱਸਡੀਈ) ਅਤੇ ਰਾਸ਼ਟਰੀ ਕੌਸ਼ਲ ਟ੍ਰੇਨਿੰਗ ਸੰਸਥਾਵਾਂ (ਡਬਲਿਯੂ) ਦੇ ਟ੍ਰੇਨੀਆਂ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਕੇਂਦਰੀ ਮੰਤਰੀ ਉਨ੍ਹਾਂ ਦੇ ਨਾਲ ਜ਼ਿਲ੍ਹਿਆਂ ਵਿੱਚ ਉਪਲਬਧ ਸਰੋਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸਥਾਨਕ ਲੋਕਾਂ ਦੀਆਂ ਇੱਛਾਵਾਂ ਅਤੇ ਉਨ੍ਹਾਂ ਦੇ ਕੌਸ਼ਲ ਵਿਕਾਸ ’ਤੇ ਚਰਚਾ ਕਰਨਗੇ।

*****

ਐੱਮਜੇਪੀਐੱਸ/ ਏਕੇ



(Release ID: 1874294) Visitor Counter : 61