ਰਾਸ਼ਟਰਪਤੀ ਸਕੱਤਰੇਤ

ਹਿਮਾਲਿਆ ਪਰਬਤ, ਉਸ ਦੀ ਨਾਜ਼ੁਕ ਈਕੌਲੋਜੀ ਅਤੇ ਬਨਸਪਤੀ ਤੇ ਜੀਵ-ਜੰਤੂ ਸਾਡੀਆਂ ਅਮੁੱਲ ਧਰੋਹਰ ਹਨ; ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਹੋਵਗਾ: ਰਾਸ਼ਟਰਪਤੀ ਮੁਰਮੂ


ਰਾਸ਼ਟਰਪਤੀ ਨੇ ਮਿਜ਼ੋਰਮ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ

Posted On: 04 NOV 2022 11:59AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਨਵੰਬਰ, 2022) ਆਈਜ਼ੋਲ ਵਿੱਚ ਮਿਜ਼ੋਰਮ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।

ਇਸ ਅਵਸਰ ’ਤੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਪਹਾੜੀ ਖੇਤਰਾਂ ਦੀ ਭੂਗੋਲਿਕ ਸਥਿਤੀ ਵਿਕਾਸ ਦੇ ਲਈ ਬਹੁਤ ਚੁਣੌਤੀਪੂਰਨ ਹੁੰਦੀ ਹੈ; ਲੇਕਿਨ ਇਸ ਦੇ ਬਾਵਜੂਦ ਮਿਜ਼ੋਰਮ ਨੇ ਸਾਰੇ ਮਿਆਰਾਂ ’ਤੇ ਖਾਸ ਤੌਰ ’ਤੇ ਮਾਨਵ ਵਿਕਾਸ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ। ਕਿਉਂਕਿ ਸਿੱਖਿਆ ਅਤੇ ਸਿਹਤ ਸੁਵਿਧਾ ਸੁਸ਼ਾਸਨ ਦੇ ਦੋ ਮਹੱਤਵਪੂਰਨ ਥੰਮ੍ਹ ਹਨ, ਇਸ ਲਈ ਨੀਤੀ-ਨਿਰਮਾਤਾਵਾਂ ਅਤੇ ਪ੍ਰਸ਼ਾਸਕਾਂ ਨੇ ਇਨ੍ਹਾਂ ਦੋਹਾਂ ਸੈਕਟਰਾਂ ਵਿੱਚ ਸੁਵਿਧਾਵਾਂ ਵਿੱਚ ਸੁਧਾਰ ਕਰਨ ’ਤੇ ਜ਼ੋਰ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਐਸੇ ਖੇਤਰ ਦੀ  ਸਮਰੱਥਾ ਦੀ ਪਹਿਚਾਣ ਕਰਨ ਵਿੱਚ ਕਨੈਕਟੀਵਿਟੀ ਸਭ ਤੋਂ ਬੜਾ ਘਟਕ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਸੜਕਾਂ, ਰਾਜਮਾਰਗਾਂ ਅਤੇ ਪੁਲ਼ਾਂ ਦੇ ਵਿਕਾਸ ਨਾਲ ਨਾ ਕੇਵਲ ਸਿੱਖਿਆ ਅਤੇ ਸਿਹਤ ਸੁਵਿਧਾ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ, ਬਲਕਿ ਇਸ ਦੇ ਜ਼ਰੀਏ ਆਰਥਿਕ ਅਵਸਰ ਵੀ ਸਾਹਮਣੇ ਆਉਂਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਨਵੀਂ ਟੈਕਨੋਲੋਜੀ ਦਾ ਯੁਗ ਹੈ, ਜਿਸ ਦਾ ਉਪਯੋਗ ਕੁਸ਼ਲਤਾਪੂਰਵਕ ਲੋਕਾਂ ਦੀ ਸੇਵਾ ਕਰਨ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਆਧੁਨਿਕ ਤੌਰ-ਤਰੀਕਿਆਂ ਨੂੰ ਅਪਣਾਉਣ ਦੇ ਨਾਲ, ਸਾਨੂੰ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਿਜ਼ੋਰਮ ਇੱਕ ਜਨਜਾਤੀ ਬਹੁਲ ਰਾਜ ਹੈ, ਇਸ ਲਈ ਉਹ ਆਪਣੇ ਅਤੀਤ ’ਤੇ ਝਾਤ ਮਾਰੇ ਅਤੇ ਪੂਰਵ-ਆਧੁਨਿਕ ਕਾਲ ਦੀ ਜੋ ਬਿਹਤਰ ਸ਼ਾਸਨ ਪੱਧਤੀ ਨਜ਼ਰ ਆਵੇ, ਉਸ ਨੂੰ ਸਮਕਾਲੀਨ ਪ੍ਰਣਾਲੀਆਂ ਵਿੱਚ ਸ਼ਾਮਲ ਕਰਕੇ ਪੁਨਰਜੀਵਿਤ ਕਰੇ।

ਇਸ ਸਾਲ ਮਈ ਵਿੱਚ ਸੰਪੰਨ ਮਿਜ਼ੋਰਮ ਵਿਧਾਨ ਸਭਾ ਦੀ ਗੋਲਡਨ ਜੁਬਲੀ ਦਾ ਹਵਾਲਾ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਲ ਬੀਤਣ ਦੇ ਨਾਲ-ਨਾਲ ਇਸ ਸਦਨ ਨੇ ਵੀ ਬਹਿਸ ਕਰਨ ਦੀ ਪ੍ਰਣਾਲੀ ਵਿਕਸਿਤ ਕੀਤੀ ਅਤੇ ਸਵਸਥ ਚਰਚਾ ਅਤੇ ਆਪਸੀ ਸਨਮਾਨ ਦੀ ਭਾਵਨਾ ਦੇ ਨਾਲ ਕੰਮ ਕਰਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦਾ ਰਸਤਾ ਕੱਢਿਆ ਹੈ। ਰਾਸ਼ਟਰਪਤੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਮਿਜ਼ੋਰਮ ਵਿਧਾਨ ਸਭਾ ਨੇ ਐੱਨਈ-ਵੀਏ (ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ) ਅਪਣਾ ਕੇ ਡਿਜੀਟਲੀ ਕੰਮਕਾਜ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਮਿਜ਼ੋਰਮ ਵਿੱਚ ਮਹਿਲਾਵਾਂ ਜੀਵਨ ਦੇ ਹਰ ਖੇਤਰ ਵਿੱਚ ਸ਼ਕਤੀ ਸੰਪੰਨ ਹਨ, ਚਾਹੇ ਉਹ ਖੇਡਾਂ ਹੋਣ, ਸੱਭਿਆਚਾਰ ਜਾਂ ਕਾਰੋਬਾਰ ਦਾ ਖੇਤਰ ਹੋਵੇ। ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਨਤਕ ਜੀਵਨ ਵਿੱਚ ਅਤੇ ਖਾਸ ਤੌਰ ’ਤੇ ਵਿਧਾਨਪਾਲਿਕਾ ਦੇ ਖੇਤਰ ਵਿੱਚ ਮਹਿਲਾਵਾਂ ਦੀ ਪ੍ਰਤੀਨਿਧਤਾ ਵਧਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮਿਜ਼ੋਰਮ ਅਤੇ ਬਾਕੀ ਉੱਤਰ-ਪੂਰਬ ਦਾ ਵਿਕਾਸ ਸਾਡੇ ਰਾਸ਼ਟਰ ਨੂੰ ਉਚਾਈਆਂ ਤੱਕ ਲੈ ਜਾਣ ਦੇ ਲਈ ਬਹੁਤ ਮਹੱਤਵ ਰੱਖਦਾ ਹੈ। ਵਿਸ਼ਵ ਮੰਚ ’ਤੇ ਭਾਰਤ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ। ਗੁਆਂਢੀਆਂ ਦੇ ਨਾਲ, ਖਾਸ ਤੌਰ ’ਤੇ ਦੱਖਣ-ਪੂਰਬ ਏਸ਼ੀਆ ਦੇ ਨਾਲ ਸਾਡੇ ਸਬੰਧ ਸਾਡੇ ਲਈ ਬਹੁਤ ਮੁੱਲਵਾਨ ਹੈ। ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਦੂਰ-ਦਰਾਜ ਦੇ ਗੁਆਂਢੀਆਂ ਦੇ ਨਾਲ ਸਾਡੇ ਸਬੰਧ ਗਹਿਰੇ ਕਰਨ ਦੇ ਲਈ ਸਾਡੀ ‘ਐਕਟ ਈਸਟ ਪਾਲਿਸੀ’ ਵਿੱਚ ਉੱਤਰ-ਪੂਰਬੀ ਖੇਤਰ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਪਹਿਲਾਂ ਇਹ ਨੀਤੀ ਆਰਥਿਕ ਪਹਿਲ ਦੇ ਰੂਪ ਵਿੱਚ ਸੀ, ਲੇਕਿਨ ਹੁਣ ਇਸ ਵਿੱਚ ਰਣਨੀਤਕ ਅਤੇ ਸੱਭਿਆਚਾਰਕ ਆਯਾਮ ਵੀ ਜੁੜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਗੁਆਂਢੀ ਦੇਸ਼ਾਂ ਦੇ ਨਾਲ ਭਾਰਤ ਦਾ ਜੁੜਾਅ ਵਧਾਉਣ ਦੇ ਪ੍ਰਯਾਸਾਂ ਨਾਲ ਮਿਜ਼ੋਰਮ ਨੂੰ ਲਾਭ ਵੀ ਹੈ ਅਤੇ ਇਸ ਵਿੱਚ ਉਸ ਦਾ ਯੋਗਦਾਨ ਵੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਮੰਚ ’ਤੇ ਸਾਡਾ ਪ੍ਰਭਾਵ ਵਧ ਰਿਹਾ ਹੈ, ਇਸ ਲਈ ਸਾਡੀਆਂ ਜ਼ਿੰਮੇਦਾਰੀਆਂ ਵੀ ਵਧ ਰਹੀਆਂ ਹਨ। ਉਦਹਾਰਣ ਦੇ ਲਈ ਜਲਵਾਯੂ ਪਰਿਵਰਤਨ ’ਤੇ ਸਾਡੀ ਕਾਰਵਾਈ ਨੂੰ ਲਿਆ ਜਾ ਸਕਦਾ ਹੈ। ਅਸੀਂ ਇਸ ਵਿੱਚ ਅਗਵਾਈ ਕਰ ਰਹੇ ਹਾਂ ਅਤੇ ਅਸੀਂ ਵਿਸ਼ਵ ਨੂੰ ਦਿਖਾ ਦਿੱਤਾ ਹੈ ਕਿ ਵਾਤਾਵਰਣ ਵਿਗੜਨ ਦੇ ਦੁਸ਼ਪ੍ਰਭਾਵਾਂ ਦਾ ਸਾਹਮਣਾ ਕਰਨ ਦਾ ਕੀ ਤਰੀਕਾ ਸਭ ਤੋਂ ਬਿਹਤਰ ਹੈ। ਉਨ੍ਹਾਂ  ਕਿਹਾ ਕਿ ਅਖੁੱਟ ਊਰਜਾ ਸਰੋਤਾਂ ਨੂੰ ਪ੍ਰੋਤਸਾਹਨ ਦੇਣ ਦੀਆਂ ਸਾਡੀਆਂ ਅਨੇਕ ਪਹਿਲਾਂ ਨੇ ਦੁਨੀਆ ਭਰ ਵਿੱਚ ਸਾਡਾ ਮਾਣ ਵਧਾਇਆ ਹੈ। ਇਸ ਲਈ, ਸਾਨੂੰ ਇੱਕ ਨਾਗਰਿਕ ਹੋਣ, ਨੀਤੀ-ਨਿਰਮਾਤਾ ਦੇ ਰੂਪ ਵਿੱਚ, ਕਾਨੂੰਨੀ ਕਾਰਜ ਜਾਂ ਪ੍ਰਸ਼ਾਸਨਿਕ ਖੇਤਰ ਵਿੱਚ ਕੰਮ ਕਰਨ ਦੀ ਹੈਸੀਅਤ ਨਾਲ, ਸਾਨੂੰ ਧਰਤੀ ਦੇ ਜ਼ਖ਼ਮਾਂ ਨੂੰ ਭਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਸਾਰੇ ਰਾਜਾਂ ਦੀ ਤੁਲਨਾ ਵਿੱਚ ਮਿਜ਼ੋਰਮ ਵਿੱਚ ਵਣਾਂ ਦਾ ਦਾਇਰਾ ਸਭ ਤੋਂ ਵਿਸ਼ਾਲ ਹੈ ਅਤੇ ਉਹ ਅਸਾਧਾਰਣ ਅਤੇ ਸਮ੍ਰਿੱਧ ਜੈਵ-ਵਿਵਿਧਤਾ ਦਾ ਆਦਰਸ਼ ਘਰ ਹੈ। ਉਨ੍ਹਾਂ ਨੇ  ਕਿਹਾ ਕਿ ਹਿਮਾਲਿਆ ਪਰਬਤ , ਉਸ ਦੀ ਨਾਜ਼ੁਕ ਈਕੌਲੋਜੀ ਅਤੇ ਬਨਸਪਤੀ ਤੇ ਜੀਵ-ਜੰਤੂ ਸਾਡੀਆਂ ਅਮੁੱਲ ਧਰੋਹਰ ਹਨ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਸੁਰੱਖਿਅਤ ਰੱਖਣਾ ਹੋਵੇਗਾ।

ਰਾਸ਼ਟਰਪਤੀ ਦੇ ਸੰਬੋਧਨ ਦੇ ਲਈ ਇੱਥੇ ਕਲਿੱਕ ਕਰੋ

 

***

 

ਡੀਐੱਸ/ਏਕੇ



(Release ID: 1874108) Visitor Counter : 73