ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਵਿਜੀਲੈਂਸ ਜਾਗਰੂਕਤਾ ਸਪਤਾਹ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਸੀਵੀਸੀ ਦਾ ਨਵਾਂ ਸ਼ਿਕਾਇਤ ਪ੍ਰਬੰਧਨ ਸਿਸਟਮ ਪੋਰਟਲ ਲਾਂਚ ਕੀਤਾ
"ਵਿਕਸਿਤ ਭਾਰਤ ਲਈ ਵਿਸ਼ਵਾਸ ਅਤੇ ਭਰੋਸੇਯੋਗਤਾ ਮਹੱਤਵਪੂਰਨ ਹਨ"
"ਪਹਿਲੀਆਂ ਸਰਕਾਰਾਂ ਨਾ ਸਿਰਫ਼ ਲੋਕਾਂ ਦਾ ਭਰੋਸਾ ਗੁਆਇਆ, ਬਲਕਿ ਉਹ ਲੋਕਾਂ 'ਤੇ ਭਰੋਸਾ ਕਰਨ ਵਿੱਚ ਵੀ ਅਸਫ਼ਲ ਰਹੀਆਂ"
“ਅਸੀਂ ਪਿਛਲੇ 8 ਸਾਲਾਂ ਤੋਂ ਕਮੀ ਅਤੇ ਦਬਾਅ ਦੀ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ''
"ਟੈਕਨੋਲੋਜੀ, ਸੇਵਾ ਸੰਤ੍ਰਿਪਤਾ ਅਤੇ ਆਤਮਨਿਰਭਰਤਾ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਤਿੰਨ ਮੁੱਖ ਢੰਗ ਹਨ"
"ਵਿਕਸਿਤ ਭਾਰਤ ਲਈ, ਸਾਨੂੰ ਭ੍ਰਿਸ਼ਟਾਚਾਰ ਪ੍ਰਤੀ ਸਿਫ਼ਰ ਸਹਿਣਸ਼ੀਲਤਾ ਦੇ ਨਾਲ ਅਜਿਹਾ ਪ੍ਰਸ਼ਾਸਨਿਕ ਵਾਤਾਵਰਣ ਵਿਕਸਿਤ ਕਰਨਾ ਪਵੇਗਾ"
"ਭ੍ਰਿਸ਼ਟਾਚਾਰ ਦੇ ਲੰਬਿਤ ਮਾਮਲਿਆਂ ਦੇ ਅਧਾਰ 'ਤੇ ਵਿਭਾਗਾਂ ਦੀ ਦਰਜਾਬੰਦੀ ਕੀਤੀ ਜਾਵੇ ਅਤੇ ਸਬੰਧਿਤ ਰਿਪੋਰਟਾਂ ਨੂੰ ਮਹੀਨਾਵਾਰ ਜਾਂ ਤਿਮਾਹੀ ਅਧਾਰ 'ਤੇ ਪ੍ਰਕਾਸ਼ਿਤ ਕੀਤਾ ਜਾਵੇ"
"ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਸਿਆਸੀ-ਸਮਾਜਿਕ ਸਮਰਥਨ ਨਹੀਂ ਮਿਲਣਾ ਚਾਹੀਦਾ"
“ਕਈ ਵਾਰ ਭ੍ਰਿਸ਼ਟ ਲੋਕਾਂ ਨੂੰ ਭ੍ਰਿਸ਼ਟ ਸਾਬਤ ਹੋਣ ਤੋਂ ਬਾਅਦ ਜੇਲ੍ਹ ਜਾਣ ਦੇ ਬਾਵਜੂਦ ਵਡਿਆਇਆ ਜਾਂਦਾ ਹੈ। ਇਹ ਸਥਿਤੀ ਭਾਰਤੀ ਸਮਾਜ ਲਈ ਚੰਗੀ ਨਹੀਂ ਹੈ"
"ਸੀਵ
Posted On:
03 NOV 2022 12:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿਖੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੇ ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਉਣ ਸਬੰਧੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਸੀਵੀਸੀ ਦਾ ਨਵਾਂ ਸ਼ਿਕਾਇਤ ਪ੍ਰਬੰਧਨ ਸਿਸਟਮ ਪੋਰਟਲ ਲਾਂਚ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਸਰਦਾਰ ਪਟੇਲ ਦੀ ਜਯੰਤੀ ਨਾਲ ਹੋਈ ਹੈ। ਉਨ੍ਹਾਂ ਨੇ ਕਿਹਾ, “ਸਰਦਾਰ ਪਟੇਲ ਦਾ ਪੂਰਾ ਜੀਵਨ ਇਮਾਨਦਾਰੀ, ਪਾਰਦਰਸ਼ਤਾ ਅਤੇ ਇਨ੍ਹਾਂ ਕਦਰਾਂ-ਕੀਮਤਾਂ 'ਤੇ ਅਧਾਰਿਤ ਜਨਤਕ ਸੇਵਾ ਪ੍ਰਣਾਲੀ ਦੇ ਨਿਰਮਾਣ ਨੂੰ ਸਮਰਪਿਤ ਸੀ।" ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਾਗਰੂਕਤਾ ਅਤੇ ਸੁਚੇਤਤਾ ਦੇ ਆਲੇ-ਦੁਆਲੇ ਘੁੰਮਦੀ ਇਹ ਮੁਹਿੰਮ ਇਨ੍ਹਾਂ ਸਿਧਾਂਤਾਂ 'ਤੇ ਹੀ ਅਧਾਰਿਤ ਹੈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਮੁਹਿੰਮ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਸਾਕਾਰ ਕਰਨ ਲਈ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਹਰੇਕ ਨਾਗਰਿਕ ਦੇ ਜੀਵਨ ਵਿੱਚ ਇਸ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਲਈ ਵਿਸ਼ਵਾਸ ਅਤੇ ਭਰੋਸੇਯੋਗਤਾ ਬਹੁਤ ਜ਼ਰੂਰੀ ਹੈ ਜੋ ਸਰਕਾਰ ਵਿੱਚ ਲੋਕਾਂ ਦਾ ਭਰੋਸਾ ਲੋਕਾਂ ਦਾ ਆਤਮਵਿਸ਼ਵਾਸ ਵਧਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਪਿਛਲੀਆਂ ਸਰਕਾਰਾਂ ਨਾ ਸਿਰਫ਼ ਲੋਕਾਂ ਦਾ ਭਰੋਸਾ ਗੁਆ ਚੁੱਕੀਆਂ ਹਨ ਬਲਕਿ ਉਹ ਲੋਕਾਂ 'ਤੇ ਭਰੋਸਾ ਕਰਨ 'ਚ ਵੀ ਅਸਫ਼ਲ ਰਹੀਆਂ ਹਨ। ਭ੍ਰਿਸ਼ਟਾਚਾਰ, ਸ਼ੋਸ਼ਣ ਅਤੇ ਸਰੋਤਾਂ 'ਤੇ ਕਾਬਜ਼ ਹੋਣ ਦੀ ਗ਼ੁਲਾਮੀ ਦੇ ਲੰਬੇ ਸਮੇਂ ਦੀ ਵਿਰਾਸਤ ਨੂੰ ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਹੋਰ ਮਜ਼ਬੂਤੀ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੇਸ਼ ਦੀਆਂ ਘੱਟੋ-ਘੱਟ ਚਾਰ ਪੀੜ੍ਹੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਦਹਾਕਿਆਂ ਤੋਂ ਚੱਲੇ ਆ ਰਹੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਬਦਲਣਾ ਪਵੇਗਾ।
ਭ੍ਰਿਸ਼ਟਾਚਾਰ ਵਿਰੁੱਧ ਨਿਰਣਾਇਕ ਲੜਾਈ ਲਈ ਲਾਲ ਕਿਲੇ ਤੋਂ ਆਪਣੇ ਸੱਦੇ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਅਤੇ ਲੋਕਾਂ ਦੀ ਪ੍ਰਗਤੀ ਵਿੱਚ ਰੁਕਾਵਟ ਦੇ ਦੋ ਮੁੱਖ ਕਾਰਨਾਂ ਜਿਵੇਂ ਕਿ ਸੁਵਿਧਾਵਾਂ ਦੀ ਘਾਟ ਅਤੇ ਸਰਕਾਰ ਦਾ ਬੇਲੋੜਾ ਦਬਾਅ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਲਈ, ਸੁਵਿਧਾਵਾਂ ਅਤੇ ਮੌਕਿਆਂ ਦੀ ਇਸ ਅਣਹੋਂਦ ਨੂੰ ਜਾਣਬੁੱਝ ਕੇ ਜਿਊਂਦਾ ਰੱਖਿਆ ਗਿਆ ਸੀ ਅਤੇ ਇੱਕ ਪਾੜੇ ਨੂੰ ਹੋਰ ਚੌੜਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜਿਸ ਨਾਲ ਇੱਕ ਜ਼ੀਰੋ-ਸਮ ਦੀ ਦੌੜ ਦਾ ਇੱਕ ਗ਼ੈਰ-ਸਿਹਤਮੰਦ ਮੁਕਾਬਲਾ ਹੋਇਆ। ਇਸ ਦੌੜ ਨੇ ਭ੍ਰਿਸ਼ਟਾਚਾਰ ਦੇ ਵਾਤਾਵਰਣ ਨੂੰ ਪ੍ਰਫੁੱਲਤ ਕੀਤਾ। ਇਸ ਘਾਟ ਕਾਰਨ ਪੈਦਾ ਹੋਇਆ ਭ੍ਰਿਸ਼ਟਾਚਾਰ ਗ਼ਰੀਬ ਅਤੇ ਮੱਧ ਵਰਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ, "ਜੇਕਰ ਗ਼ਰੀਬ ਅਤੇ ਮੱਧ ਵਰਗ ਬੁਨਿਆਦੀ ਸੁਵਿਧਾਵਾਂ ਦਾ ਪ੍ਰਬੰਧ ਕਰਨ ਲਈ ਆਪਣੀ ਊਰਜਾ ਖਰਚ ਕਰਦਾ ਹੈ, ਤਾਂ ਦੇਸ਼ ਕਿਵੇਂ ਤਰੱਕੀ ਕਰੇਗਾ?" ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, ""ਇਸ ਕਰਕੇ ਅਸੀਂ ਪਿਛਲੇ 8 ਸਾਲਾਂ ਤੋਂ ਕਮੀ ਅਤੇ ਦਬਾਅ ਦੀ ਇਸ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਮੰਗ ਅਤੇ ਪੂਰਤੀ ਵਿਚਲੇ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਅਪਣਾਏ ਗਏ ਤਿੰਨ ਮੁੱਖ ਢੰਗ-ਤਰੀਕੇ ਹਨ, ਜੋ ਟੈਕਨੋਲੋਜੀ ਵਿੱਚ ਤਰੱਕੀ, ਬੁਨਿਆਦੀ ਸੇਵਾਵਾਂ ਨੂੰ ਸੰਤ੍ਰਿਪਤ ਪੱਧਰ ਤੱਕ ਲੈ ਕੇ ਜਾਣਾ, ਅਤੇ ਅੰਤ ਵਿੱਚ ਆਤਮਨਿਰਭਾਰਤ ਵੱਲ ਵਧਣਾ ਹੈ।
ਟੈਕਨੋਲੋਜੀ ਦੀ ਵਰਤੋਂ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਪੀਡੀਐੱਸ ਨੂੰ ਟੈਕਨੋਲੋਜੀ ਨਾਲ ਜੋੜਨ ਅਤੇ ਕਰੋੜਾਂ ਫਰਜ਼ੀ ਲਾਭਾਰਥੀਆਂ ਨੂੰ ਹਟਾਉਣ ਅਤੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ) ਨੂੰ ਅਪਣਾ ਕੇ 2 ਲੱਖ ਕਰੋੜ ਰੁਪਏ ਤੋਂ ਵੱਧ ਧਨ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਬਚਾਉਣ ਦਾ ਜ਼ਿਕਰ ਕੀਤਾ। ਇਸ ਤਰ੍ਹਾਂ ਪਾਰਦਰਸ਼ੀ ਡਿਜੀਟਲ ਲੈਣ-ਦੇਣ ਨੂੰ ਅਪਣਾਉਣ ਅਤੇ ਜੀਈਐੱਮ (GeM) ਰਾਹੀਂ ਪਾਰਦਰਸ਼ੀ ਸਰਕਾਰੀ ਖਰੀਦ ਬਹੁਤ ਵੱਡਾ ਫਰਕ ਪਾ ਰਹੀ ਹੈ।
ਬੁਨਿਆਦੀ ਸੁਵਿਧਾਵਾਂ ਨੂੰ ਸੰਤ੍ਰਿਪਤ ਪੱਧਰ ਤੱਕ ਲੈ ਜਾਣ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਯੋਜਨਾ ਦੇ ਹਰ ਯੋਗ ਲਾਭਾਰਥੀ ਤੱਕ ਪਹੁੰਚਣਾ ਅਤੇ ਸੰਤ੍ਰਿਪਤਾ ਦੇ ਲਕਸ਼ਾਂ ਨੂੰ ਪ੍ਰਾਪਤ ਕਰਨਾ ਭ੍ਰਿਸ਼ਟਾਚਾਰ ਦੇ ਦਾਇਰੇ ਨੂੰ ਖ਼ਤਮ ਕਰਦੇ ਹੋਏ ਸਮਾਜ ਵਿੱਚ ਵਿਤਕਰੇ ਨੂੰ ਖ਼ਤਮ ਕਰਦਾ ਹੈ। ਹਰ ਯੋਜਨਾ ਦੀ ਡਿਲਿਵਰੀ ਲਈ ਸਰਕਾਰ ਦੁਆਰਾ ਅਪਣਾਏ ਜਾਣ ਵਾਲੇ ਸੰਤ੍ਰਿਪਤਾ ਦੇ ਸਿਧਾਂਤ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਾਣੀ ਦੇ ਕਨੈਕਸ਼ਨ, ਪੱਕੇ ਘਰਾਂ, ਬਿਜਲੀ ਕਨੈਕਸ਼ਨ ਅਤੇ ਗੈਸ ਕਨੈਕਸ਼ਨਾਂ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਵਸਤੂਆਂ 'ਤੇ ਬਹੁਤ ਜ਼ਿਆਦਾ ਨਿਰਭਰਤਾ ਭ੍ਰਿਸ਼ਟਾਚਾਰ ਦਾ ਵੱਡਾ ਕਾਰਨ ਹੈ। ਉਨ੍ਹਾਂ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਦੀ ਦਿਸ਼ਾ ਵੱਲ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਘੁਟਾਲਿਆਂ ਦੀ ਸੰਭਾਵਨਾ ਖ਼ਤਮ ਹੋ ਰਹੀ ਹੈ ਕਿਉਂਕਿ ਭਾਰਤ ਰਾਈਫਲਾਂ ਤੋਂ ਲੈ ਕੇ ਲੜਾਕੂ ਜਹਾਜਾਂ ਤੱਕ ਟ੍ਰਾਂਸਪੋਰਟ ਏਅਰਕ੍ਰਾਫਟ ਤੱਕ ਆਪਣੇ ਰੱਖਿਆ ਉਪਕਰਣਾਂ ਦਾ ਨਿਰਮਾਣ ਕਰੇਗਾ।
ਪ੍ਰਧਾਨ ਮੰਤਰੀ ਨੇ ਸੀਵੀਸੀ ਨੂੰ ਇੱਕ ਸੰਸਥਾ ਕਰਾਰ ਦਿੰਦੇ ਹੋਏ, ਜੋ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਹਰ ਕਿਸੇ ਦੇ ਯਤਨਾਂ ਨੂੰ ਉਤਸ਼ਾਹਿਤ ਕਰਦੀ ਹੈ, ਪਿਛਲੀ ਵਾਰ ‘ਨਿਵਾਰਕ ਚੌਕਸੀ' ਲਈ ਆਪਣੀ ਬੇਨਤੀ ਨੂੰ ਯਾਦ ਕੀਤਾ ਅਤੇ ਇਸ ਦਿਸ਼ਾ ਵਿੱਚ ਸੀਵੀਸੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਜੀਲੈਂਸ ਭਾਈਚਾਰੇ ਨੂੰ ਆਪਣੇ ਆਡਿਟ ਅਤੇ ਨਿਰੀਖਣਾਂ ਨੂੰ ਆਧੁਨਿਕ ਬਣਾਉਣ ਬਾਰੇ ਵੀ ਸੋਚਣ ਲਈ ਕਿਹਾ। ਉਨ੍ਹਾਂ ਨੇ ਕਿਹਾ, ''ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜੋ ਇੱਛਾ-ਸ਼ਕਤੀ ਦਿਖਾ ਰਹੀ ਹੈ, ਉਹੀ ਇੱਛਾ-ਸ਼ਕਤੀ ਸਾਰੇ ਵਿਭਾਗਾਂ 'ਚ ਵੀ ਦਿਖਾਈ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, "ਇੱਕ ਵਿਕਸਤ ਭਾਰਤ ਲਈ, ਸਾਨੂੰ ਇੱਕ ਅਜਿਹਾ ਪ੍ਰਸ਼ਾਸਨਿਕ ਵਾਤਾਵਰਣ ਵਿਕਸਿਤ ਕਰਨਾ ਪਵੇਗਾ, ਜਿਸ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਹੋਵੇ।"
ਪ੍ਰਧਾਨ ਮੰਤਰੀ ਨੇ ਅਜਿਹੀ ਪ੍ਰਣਾਲੀ ਦੀ ਮੰਗ ਕੀਤੀ ਜਿੱਥੇ ਭ੍ਰਿਸ਼ਟਾਚਾਰ ਨਾਲ ਸਬੰਧਿਤ ਅਨੁਸ਼ਾਸਨੀ ਕਾਰਵਾਈਆਂ ਨੂੰ ਸਮਾਂਬੱਧ ਮਿਸ਼ਨ ਮੋਡ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਅਪਰਾਧਿਕ ਮਾਮਲਿਆਂ ਦੀ ਨਿਰੰਤਰ ਨਿਗਰਾਨੀ ਕਰਨ ਦਾ ਵੀ ਸੁਝਾਅ ਦਿੱਤਾ ਅਤੇ ਲੰਬਿਤ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਅਧਾਰ 'ਤੇ ਵਿਭਾਗਾਂ ਦੀ ਦਰਜਾਬੰਦੀ ਦਾ ਢੰਗ ਤਿਆਰ ਕਰਨ ਅਤੇ ਸਬੰਧਿਤ ਰਿਪੋਰਟਾਂ ਨੂੰ ਮਹੀਨਾਵਾਰ ਜਾਂ ਤਿਮਾਹੀ ਅਧਾਰ 'ਤੇ ਪ੍ਰਕਾਸ਼ਿਤ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੀ ਮਦਦ ਨਾਲ ਵਿਜੀਲੈਂਸ ਕਲੀਅਰੈਂਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਸ਼ਿਕਾਇਤਾਂ ਦੇ ਅੰਕੜਿਆਂ ਦਾ ਆਡਿਟ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਬੰਧਿਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮੂਲ ਕਾਰਨਾਂ ਤੱਕ ਜਾ ਸਕੀਏ।
ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ 'ਤੇ ਨਜ਼ਰ ਰੱਖਣ ਦੇ ਕੰਮ ਵਿੱਚ ਆਮ ਨਾਗਰਿਕਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। “ਭ੍ਰਿਸ਼ਟ ਭਾਵੇਂ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਚਾਇਆ ਜਾਣਾ ਚਾਹੀਦਾ, ਇਹ ਤੁਹਾਡੇ ਵਰਗੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਸਿਆਸੀ-ਸਮਾਜਿਕ ਸਮਰਥਨ ਨਹੀਂ ਮਿਲਣਾ ਚਾਹੀਦਾ, ਹਰ ਭ੍ਰਿਸ਼ਟ ਵਿਅਕਤੀ ਨੂੰ ਸਮਾਜ ਦੁਆਰਾ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ, ਅਜਿਹਾ ਮਾਹੌਲ ਸਿਰਜਣਾ ਵੀ ਜ਼ਰੂਰੀ ਹੈ। ਚਿੰਤਾਜਨਕ ਰੁਝਾਨ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਦੇਖਿਆ ਹੈ ਕਿ ਕਈ ਵਾਰ ਭ੍ਰਿਸ਼ਟ ਲੋਕਾਂ ਦੇ ਭ੍ਰਿਸ਼ਟ ਸਾਬਤ ਹੋਣ ਦੇ ਬਾਅਦ ਜੇਲ੍ਹ ਜਾਣ ਦੇ ਬਾਵਜੂਦ ਵਡਿਆਇਆ ਜਾਂਦਾ ਹੈ। ਇਹ ਸਥਿਤੀ ਭਾਰਤੀ ਸਮਾਜ ਲਈ ਚੰਗੀ ਨਹੀਂ ਹੈ। ਅੱਜ ਵੀ ਕੁਝ ਲੋਕ ਦੋਸ਼ੀ ਪਾਏ ਗਏ ਭ੍ਰਿਸ਼ਟਾਚਾਰੀਆਂ ਦੇ ਹੱਕ ਵਿਚ ਦਲੀਲਾਂ ਦਿੰਦੇ ਹਨ। ਅਜਿਹੇ ਲੋਕਾਂ, ਅਜਿਹੀਆਂ ਤਾਕਤਾਂ ਨੂੰ ਸਮਾਜ ਦੁਆਰਾ ਆਪਣੇ ਫਰਜ਼ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਵਿੱਚ ਤੁਹਾਡੇ ਵਿਭਾਗ ਦੁਆਰਾ ਕੀਤੀ ਗਈ ਠੋਸ ਕਾਰਵਾਈ ਦੀ ਵੀ ਵੱਡੀ ਭੂਮਿਕਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੀਵੀਸੀ ਜਿਹੀਆਂ ਭ੍ਰਿਸ਼ਟਚਾਰ ਅਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਰੱਖਿਆਤਮਕ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਸਿਆਸੀ ਏਜੰਡੇ 'ਤੇ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ, ਬਲਕਿ ਆਮ ਨਾਗਰਿਕਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਕੰਮ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਿਨ੍ਹਾਂ ਦੇ ਨਿਜੀ ਹਿਤ ਹਨ, ਉਹ ਕਾਰਵਾਈ ਵਿੱਚ ਰੁਕਾਵਟ ਪਾਉਣ ਅਤੇ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਵਿਅਕਤੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਜਨਤਾ ਜਨਾਰਦਨ ਰੱਬ ਦਾ ਰੂਪ ਹੈ, ਉਹ ਸੱਚ ਨੂੰ ਜਾਣਦੇ ਹਨ ਅਤੇ ਪਰਖਦੇ ਹਨ ਅਤੇ ਜਦੋਂ ਸਮਾਂ ਆਉਂਦਾ ਹੈ ਤਾਂ ਉਹ ਸੱਚ ਦਾ ਸਮਰਥਨ ਕਰਨ ਵਾਲਿਆਂ ਦੇ ਨਾਲ ਖੜਦੇ ਹਾਂ।" ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪਣੇ ਫਰਜ਼ਾਂ ਨੂੰ ਸਮਰਪਣ ਨਾਲ ਨਿਭਾਉਣ ਲਈ ਸਚਾਈ ਦੇ ਮਾਰਗ 'ਤੇ ਚਲਣ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ, "ਜਦੋਂ ਤੁਸੀਂ ਦ੍ਰਿੜ੍ਹ ਇਰਾਦੇ ਨਾਲ ਕਾਰਵਾਈ ਕਰਦੇ ਹੋ, ਤਾਂ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ।"
ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਅਤੇ ਚੁਣੌਤੀਆਂ ਵੀ ਬਦਲਦੀਆਂ ਰਹਿੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਤੁਸੀਂ ਅੰਮ੍ਰਿਤ ਕਾਲ ਵਿੱਚ ਇੱਕ ਪਾਰਦਰਸ਼ੀ ਅਤੇ ਪ੍ਰਤੀਯੋਗੀ ਈਕੋਸਿਸਟਮ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੋਗੇ”। ਉਨ੍ਹਾਂ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਕਾਰਜਪ੍ਰਣਾਲੀ ਵਿੱਚ ਨਿਰੰਤਰ ਗਤੀਸ਼ੀਲਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਲੇਖ ਮੁਕਾਬਲੇ ਦੇ ਜੇਤੂਆਂ ਨਾਲ ਗੱਲਬਾਤ ਕਰਕੇ ਵੀ ਖੁਸ਼ੀ ਪ੍ਰਗਟ ਕੀਤੀ ਅਤੇ ਭਵਿੱਖ ਵਿੱਚ ਭਾਸ਼ਣ ਮੁਕਾਬਲੇ ਸ਼ੁਰੂ ਕਰਨ ਦਾ ਸੁਝਾਅ ਦਿੱਤਾ। ਇਹ ਦੇਖਦੇ ਹੋਏ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ ਲੇਖ ਇਨਾਮ ਪ੍ਰਾਪਤ ਕਰਨ ਵਾਲੇ 5 ਜੇਤੂਆਂ ਵਿੱਚੋਂ 4 ਲੜਕੀਆਂ ਸਨ, ਪ੍ਰਧਾਨ ਮੰਤਰੀ ਨੇ ਲੜਕਿਆਂ ਨੂੰ ਇਸ ਯਾਤਰਾ ਵਿੱਚ ਇਕੱਠੇ ਹੋ ਕੇ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਫਾਈ ਦੀ ਮਹੱਤਤਾ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਗੰਦਗੀ ਨੂੰ ਦੂਰ ਕੀਤਾ ਜਾਂਦਾ ਹੈ। ਉਨ੍ਹਾਂ ਅੰਤ ਕਿਹਾ, "ਜਦੋਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕਰਨ ਵਾਲਿਆਂ ਨੂੰ ਟ੍ਰੈਕ ਕਰਨ ਦੀ ਗੱਲ ਆਉਂਦੀ ਹੈ ਤਾਂ ਟੈਕਨੋਲੋਜੀ ਨਿਸ਼ਚਿਤ ਤੌਰ 'ਤੇ ਕੜੀਆਂ ਜੋੜਦੀ ਹੈ ਅਤੇ ਭ੍ਰਿਸ਼ਟਾਚਾਰ ਵਿਰੁੱਧ ਇਸ ਲੜਾਈ ਵਿੱਚ ਜਿੰਨਾ ਸੰਭਵ ਹੋ ਸਕੇ ਟੈਕਨੋਲੋਜੀ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਇਸ ਮੌਕੇ 'ਤੇ ਪ੍ਰਮੁੱਖ ਸਕੱਤਰ ਡਾ. ਪੀ ਕੇ ਮਿਸ਼ਰਾ, ਅਮਲਾ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਕੈਬਨਿਟ ਸਕੱਤਰ, ਕੇਂਦਰੀ ਵਿਜੀਲੈਂਸ ਕਮਿਸ਼ਨਰ ਸ਼੍ਰੀ ਸੁਰੇਸ਼ ਐੱਨ ਪਟੇਲ ਅਤੇ ਵਿਜੀਲੈਂਸ ਕਮਿਸ਼ਨਰ ਸ਼੍ਰੀ ਪੀ ਕੇ ਸ਼੍ਰੀਵਾਸਤਵ ਅਤੇ ਸ਼੍ਰੀ ਅਰਵਿੰਦ ਕੁਮਾਰ ਹਾਜ਼ਰ ਸਨ।
ਪਿਛੋਕੜ
ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸਥਿਤੀ 'ਤੇ ਨਿਯਮਿਤ ਅੱਪਡੇਟ ਰਾਹੀਂ ਸ਼ੁਰੂ ਤੋਂ ਅੰਤ ਤੱਕ ਜਾਣਕਾਰੀ ਪ੍ਰਦਾਨ ਕਰਨ ਲਈ ਪੋਰਟਲ ਦੀ ਕਲਪਨਾ ਕੀਤੀ ਗਈ ਹੈ। ਸ਼੍ਰੀ ਮੋਦੀ "ਨੈਤਿਕਤਾ ਅਤੇ ਚੰਗੇ ਵਿਵਹਾਰ" 'ਤੇ ਸਚਿੱਤਰ ਕਿਤਾਬਚੇ ਦੀ ਇੱਕ ਲੜੀ; "ਨਿਵਾਰਕ ਚੌਕਸੀ" 'ਤੇ ਵਧੀਆ ਅਭਿਆਸਾਂ ਦਾ ਸੰਕਲਨ ਅਤੇ ਜਨਤਕ ਖਰੀਦ 'ਤੇ ਇੱਕ ਵਿਸ਼ੇਸ਼ ਅੰਕ "ਵਿਜ ਆਈ-ਵਾਣੀ"(VIGEYE-VANI) ਨੂੰ ਵੀ ਜਾਰੀ ਕਰਨਗੇ।
ਸੀਵੀਸੀ ਹਰ ਸਾਲ ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਉਂਦਾ ਹੈ ਤਾਂ ਜੋ ਸਾਰੇ ਹਿਤਧਾਰਕਾਂ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਇਮਾਨਦਾਰੀ ਦਾ ਸੁਨੇਹਾ ਫੈਲਾਉਣ ਲਈ ਇਕੱਠੇ ਕੀਤਾ ਜਾ ਸਕੇ। ਇਸ ਸਾਲ ਇਹ 31 ਅਕਤੂਬਰ ਤੋਂ 6 ਨਵੰਬਰ ਤੱਕ "ਵਿਕਸਤ ਰਾਸ਼ਟਰ ਲਈ ਭ੍ਰਿਸ਼ਟਾਚਾਰ ਮੁਕਤ ਭਾਰਤ" ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਜੀਲੈਂਸ ਜਾਗਰੂਕਤਾ ਸਪਤਾਹ ਦੇ ਉਪਰੋਕਤ ਵਿਸ਼ੇ 'ਤੇ ਸੀਵੀਸੀ ਦੁਆਰਾ ਆਯੋਜਿਤ ਦੇਸ਼ ਵਿਆਪੀ ਲੇਖ ਮੁਕਾਬਲੇ ਦੌਰਾਨ ਸਰਬਸ੍ਰੇਸ਼ਠ ਲੇਖ ਲਿਖਣ ਵਾਲੇ ਪੰਜ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ।
https://twitter.com/narendramodi/status/1588049800679034880
https://twitter.com/PMOIndia/status/1588050140786368512
https://twitter.com/PMOIndia/status/1588051626178146305
https://twitter.com/PMOIndia/status/1588052312102096896
https://twitter.com/PMOIndia/status/1588052613659959298
https://twitter.com/PMOIndia/status/1588052897446522880
https://twitter.com/PMOIndia/status/1588055632623460353
https://youtu.be/eQykxvW8_Y0
********
ਡੀਐੱਸ/ਟੀਐੱਸ
(Release ID: 1873681)
Visitor Counter : 201
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam