ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰਾਸ਼ਟਰੀ ਰਾਜਮਾਰਗ-05 (ਪੁਰਾਣਾ ਰਾਸ਼ਟਰੀ ਰਾਜਮਾਰਗ-22) ਪਰਵਾਣੂ-ਸੋਲਨ ਸੈਕਸ਼ਨ ਦਾ ਹਿਮਾਚਲ ਪ੍ਰਦੇਸ਼ ਦੀ ਖੁਸ਼ਹਾਲੀ ਵਿੱਚ ਯੋਗਦਾਨ
Posted On:
01 NOV 2022 4:28PM by PIB Chandigarh
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਟਵੀਟਸ ਦੀ ਇੱਕ ਲੜੀ ਵਿੱਚ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-05 (ਪੁਰਾਣਾ ਰਾਸ਼ਟਰੀ ਰਾਜਮਾਰਗ -22) ਦਾ ਪਰਵਾਣੂ-ਸੋਲਨ ਸੈਕਸ਼ਨ ਨੂੰਮ ਪਰਵਾਣੂ ਬਾਈਪਾਸ ਦੇ ਅੰਤ ਤੋਂ ਸੋਲਨ ਤੱਕ ਐੱਨਐੱਚਡੀਪੀ ਪੜਾਅ-III ਤਹਿਤ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਿਊ ਇੰਡੀਆ ਦਾ ਬੁਨਿਆਦੀ ਢਾਂਚਾ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਵਰਤਮਾਨ ਵਿੱਚ ਇਹ ਰਾਸ਼ਟਰੀ ਰਾਜਮਾਰਗ ਹਿੰਦੁਸਤਾਨ-ਤਿੱਬਤ ਰੋਡ ਦੇ ਨਾਮ ਵਜੋਂ ਜਾਣੇ ਜਾਂਦੇ ਪ੍ਰਾਚੀਨ ਅਤੇ ਇਤਿਹਾਸਕ ਮਾਰਗ ਦਾ ਹਿੱਸਾ ਹੈ। 70 ਦੇ ਦਹਾਕੇ ਵਿੱਚ ਇਸਨੂੰ ਐੱਨਐੱਚ ਵਿੱਚ ਅਪਗ੍ਰੇਡ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਹਾਈਡ੍ਰੌਲਿਕ ਪੁਸ਼ ਲਾਂਚਿੰਗ ਆਫ ਸੁਪਰਸਟਰੱਕਚਰ (ਆਈਐਸਐਮਬੀ) ਦੀ ਵਿਧੀ ਦੀ ਵਰਤੋਂ ਕਰਕੇ 160 ਮੀਟਰ ਲੰਬਾ ਪੁਲ ਬਣਾਇਆ ਗਿਆ ਹੈ, ਜੋ ਕਿ ਇੱਕ ਜ਼ਿਕਰਯੋਗ ਪ੍ਰਾਪਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਰਾਸ਼ਟਰੀ ਰਾਜਮਾਰਗ ਸੋਲਨ, ਸਿਰਮੌਰ, ਸ਼ਿਮਲਾ, ਕਿਨੌਰ, ਲਾਹੌਲ ਅਤੇ ਸਪਿਤੀ ਅਤੇ ਇਸ ਦੀਆਂ ਸਬ-ਡਿਵੀਜ਼ਨਾਂ, ਕੁੱਲੂ ਜ਼ਿਲ੍ਹੇ ਦੇ ਸਿਰਾਜ ਖੇਤਰ ਅਤੇ ਕਾਰਸੋਗ ਸਬ-ਡਿਵੀਜ਼ਨ ਨੂੰ ਜੋੜਦਾ ਹੈ, ਜੋ ਕਿ ਰਾਜ ਦੇ ਜ਼ਮੀਨੀ ਖੇਤਰ ਦਾ 30 ਪ੍ਰਤੀਸ਼ਤ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਰਾਜ ਦੇ ਸ਼ਿਮਲਾ ਬਲਾਕ, ਪਰਵਾਣੂ ਸ਼ਹਿਰ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਇਲੈਕਟ੍ਰਾਨਿਕ ਅਤੇ ਪ੍ਰਦੂਸ਼ਣ ਰਹਿਤ ਉਦਯੋਗ ਆਏ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਦੁਆਰਾ ਹਿਮਾਚਲ ਪ੍ਰਦੇਸ਼ ਦੇ ਕਿਨੌਰ/ਲਾਹੌਲ ਅਤੇ ਸਪਿਤੀ ਆਦਿਵਾਸੀ ਜ਼ਿਲ੍ਹਿਆਂ ਦੇ ਸਰਹੱਦੀ ਖੇਤਰਾਂ ਨੂੰ ਦੇਸ਼ੀ ਅਤੇ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹ ਦਿੱਤਾ ਹੈ। ਇਨ੍ਹਾਂ ਸੈਲਾਨੀਆਂ ਦੀ ਆਮਦ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੜਕੀ ਆਵਾਜਾਈ ਦੇ ਵਿਕਾਸ ਅਤੇ ਸੂਬੇ ਦੇ ਸਰਬਪੱਖੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਖੇਤਰ ਵਿੱਚ ਸੜਕ ਦੀ ਉਚਾਈ;ਐੱਮਐੱਸਐੱਲ (ਔਸਤ ਸਮੁੰਦਰ ਤਲ) 874 ਤੋਂ 1659 ਤੱਕ ਮੀਟਰ ਉੱਪਰ ਹੈ। ਗਰਮੀਆਂ ਵਿੱਚ ਵੱਧ ਤੋਂ ਵੱਧ ਔਸਤ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਵੱਧ ਜਾਂਦਾ ਹੈ ਅਤੇ ਸਰਦੀਆਂ ਵਿੱਚ ਘੱਟੋ-ਘੱਟ ਤਾਪਮਾਨ ਕਈ ਵਾਰ 0 ਡਿਗਰੀ ਸੈਲਸੀਅਸ ਤੱਕ ਘੱਟ ਜਾਂਦਾ ਹੈ।
******
ਐੱਮਜੇਪੀਐੱਸ
(Release ID: 1873154)
Visitor Counter : 95