ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਦੇ ਲਈ ਨੈਸ਼ਨਲ ਹੈਲਥ ਅਥਾਰਿਟੀ ਨੇ ਬੰਗਲੁਰੂ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ

Posted On: 31 OCT 2022 4:25PM by PIB Chandigarh

ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ 28 ਅਕਤੂਬਰ 2022 ਨੂੰ ਦੇਸ਼ ਭਰ ਵਿੱਚ ਆਯੁਸ਼ਮਾਨ ਭਾਰਟ ਡਿਜੀਟਲ ਮਿਸ਼ਨ (ਏਬੀਡੀਐੱਮ) ਨੂੰ ਤੇਜ਼ੀ ਨਾਲ ਅਪਣਾਉਣ ਵਿੱਚ ਸਮਰੱਥ ਬਣਾਉਣ ਦੇ ਲਈ ਰਾਜ ਮਿਸ਼ਨ ਡਾਇਰੈਕਟਰਾਂ, ਆਈਆਰਡੀਏਆਈ, ਡਬਲਿਊਐੱਚਓ, ਹੈਲਥ ਇੰਡਸਟ੍ਰੀ ਲੀਡਰਸ, ਹੈਲਥ ਟੈੱਕ ਕੰਪਨੀਆਂ, ਵਿਕਾਸ ਸੰਗਠਨਾਂ, ਭਾਗੀਦਾਰ ਗ਼ੈਰ ਸਰਕਾਰੀ ਸੰਗਠਨਾਂ ਆਦਿ ਜਿਹੇ ਹਿਤਧਾਰਕਾਂ ਦੇ ਨਾਲ ਜ਼ਰੂਰੀ ਕਦਮਾਂ ‘ਤੇ ਵਿਚਾਰ-ਮੰਥਨ ਕਰਨ   ਦੇ   ਲਈ  ਬੰਗਲੁਰੂ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਸ਼੍ਰੀ ਨੰਦਨ ਨੀਲੇਕਣੀ ਇੰਫੋਸਿਸ ਦੇ ਕੋ-ਫਾਉਂਡਰ ਅਤੇ ਸਾਬਕਾ ਚੇਅਰਮੈਨ ਯੂਆਈਡੀਏਆਈ ਦੀ ਮੌਜੂਦਗੀ ਵਿੱਚ ਡਾ. ਆਰ.ਐੱਸ. ਸ਼ਰਮਾ, ਸੀਈਓ ਐੱਨਐੱਚਏ ਦੁਆਰਾ ਪ੍ਰੋਗਰਾਮ ਦਾ ਸੰਦਰਭ ਦੱਸਣ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ।

 

ਆਯੋਜਨ ਦੇ ਹਿੱਸੇ ਦੇ ਰੂਪ ਵਿੱਚ, ਟੀਮ ਨੇ ਹਸਪਤਾਲ ਦੁਆਰਾ ਅਪਣਾਈ ਗਈ ਏਬੀਡੀਐੱਮ ਸਮਰੱਥ ਪ੍ਰਕਿਰਿਆਵਾਂ ਅਤੇ ਉਨ੍ਹਾਂ ਦੇ ਜ਼ਮੀਨੀ ਪੱਧਰ ‘ਤੇ ਪ੍ਰਭਾਵ ਬਾਰੇ ਜਾਣਨ ਦੇ ਲਈ ਬੰਗਲੁਰੂ ਦੇ ਸੀ.ਵੀ. ਰਮਨ ਜਨਰਲ ਹਸਪਤਾਲ ਦਾ ਦੌਰਾ ਕੀਤਾ। ਹਸਪਤਾਨ ਨੇ ਹਾਲ ਹੀ ਵਿੱਚ ਕਿਊਆਰ ਕੋਡ ਅਧਾਰਿਤ ਓਪੀਡੀ ਰਜਿਸਟ੍ਰੇਸ਼ਨ ਸੇਵਾ ਲਾਗੂ ਕੀਤੀ ਸੀ ਜਿਸ ਨਾਲ ਉਨ੍ਹਾਂ ਨੰ ਓਪੀਡੀ ਬਲੌਕ ਵਿੱਚ ਵੈਟਿੰਗ ਟਾਈਮ ਨੂੰ ਬਹੁਤ ਘੱਟ ਕਰਨ ਵਿੱਚ ਮਦਦ ਮਿਲੀ ਹੈ।

ਵਰਕਸ਼ਾਪ ਦੇ ਦੌਰਾਨ ਪ੍ਰਤੀਭਾਗੀਆਂ ਨੇ ਏਬੀਡੀਐੱਮ ਦੇ ਤਹਿਤ ਨਵੀਨਤਮ ਵਿਕਾਸ ‘ਤੇ ਚਰਚਾ ਕੀਤੀ ਜੋ ਸਿਹਤ ਖੇਤਰ ਵਿੱਚ ਸਹੀ ਅੰਤਰ-ਸੰਚਾਲਨ ਨੂੰ ਸਮਰੱਥ ਕਰੇਗਾ ਅਤੇ ਏਬੀਡੀਐੱਮ ਨੂੰ ਪ੍ਰਭਾਵੀ ਢੰਗ ਨਾਲ ਅਪਣਾਉਣ ਤੋਂ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਦੀ ਦਿਸ਼ਾ ਵਿੱਚ ਮਾਗਰ ਪ੍ਰਸ਼ਸਤ ਹੋਵੇਗਾ।

 

ਕਰਨਾਟਕ, ਪੱਛਮ ਬੰਗਾਲ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼, ਜੋ ਏਬੀਡੀਐੱਮ ਦੇ ਸ਼ੁਰੂਆਤੀ ਅੰਗੀਕਾਰ ਕਰਨ ਵਾਲੇ ਰਾਜਾਂ ਵਿੱਚ ਰਹੇ ਹਨ, ਉਨ੍ਹਾਂ ਦੇ ਰਾਜ ਮਿਸ਼ਨ ਡਾਇਰੈਕਟਰਾਂ ਨੇ ਜਨਤਕ ਹਸਪਤਾਲਾਂ ਵਿੱਚ ਅਤੇ ਰਾਜ ਦੇ ਸਹਿਤ ਪ੍ਰੋਗਰਾਮਾਂ ਦੇ ਹਿੱਸੇ ਦੇ ਰੂਪ ਵਿੱਚ ਏਬੀਐੱਚਏ ਦੇ ਨਿਰਮਾਣ ਅਤੇ ਸਿਹਤ ਰਿਕਾਰਡ ਨੂੰ ਜੋੜਣ ਨਾਲ ਆਪਣੇ ਅਨੁਭਵਾਂ ਅਤੇ ਸਿੱਖਾਂ (learnings) ਨੂੰ ਸ਼ਾਂਝਾ ਕੀਤਾ।

 

ਸਰਕਾਰ ਦੇ ਵੱਲੋਂ ਪ੍ਰਯਤਨਾਂ ਬਾਰੇ ਗੱਲ ਕਰਦੇ ਹੋਏ, ਸਮਰੱਥਾ ਨਿਰਮਾਣ ਆਯੋਗ ਅਤੇ ਭਾਰਤੀ ਗੁਣਵੱਤਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਆਦਿਲ ਜੈਨੁਲਭਾਈ ਨੇ ਕਿਊਆਰ ਕੋਡ ਅਧਾਰਿਤ ਓਪੀਡੀ ਰਜਿਸਟ੍ਰੇਸ਼ਨ ਜਿਹੇ ਅਧਿਕ ਉਪਯੋਗ ਵਾਲੀ ਵਿਵਸਥਾ ਨੂੰ ਵਿਕਸਿਤ ਕਰਕੇ ਡਿਜੀਟਲ ਹੈਲਥ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਪੌਲਿਸੀ ਫ੍ਰੇਮਵਰਕ ‘ਤੇ ਕੰਮ ਕਰਕੇ ਏਬੀਡੀਐੱਮ ਨੂੰ ਅਪਣਾਉਣ ਦੇ ਲਈ ਇੱਕ ਪੁਲ-ਫੈਕਟਰ ਦੇ ਰੂਪ ਵਿੱਚ ਇਤਾਰ ਕਰਨ ਦੀ ਗੱਲ ਕਹੀ। ਏਬੀਡੀਐੱਮ ਦੇ ਐੱਚਸੀਐਕਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਆਈਆਰੀਡੀਏਆਈ ਦੇ ਚੀਫ ਜਨਰਲ ਮੈਨੇਜਰ ਸੁਸ਼੍ਰੀ ਏਗਨਾਪ੍ਰਿਯਾ ਭਰਤ ਨੇ ਦੱਸਿਆ ਕਿ ਲਾਭ ਦੇ ਰੂਪ ਵਿੱਚ ਸਿਹਤ ਬੀਮਾ ਕਲੇਮ ਦੀ ਤੇਜ਼ੀ ਨਾਲ ਪ੍ਰੋਸੈੱਸਿੰਗ ਬੀਮਾ ਖੇਤਰ ਦੇ ਪਲੇਅਰਸ ਨੂੰ ਯੋਜਨਾ ਨੂੰ ਅਪਣਾਉਣ ਦੇ ਲਈ ਕਿਵੇਂ ਆਕਰਸ਼ਿਤ ਕਰ ਸਕਦਾ ਹੈ।

 

ਨਿਜੀ ਖੇਤਰ ਤੋਂ, ਏਬੀਡੀਐੱਮ ਸਮਰੱਥ ਸੁਵਿਧਾਵਾਂ ਜਿਹੇ ਐੱਸਆਰਐੱਲ ਲੈਬਸ, ਅਪੋਲੋ ਹਸਪਤਾਲ ਅਤੇ ਨਾਰਾਇਣ ਹਰੁਦਯਾਲਯ ਦੇ ਪ੍ਰਤੀਨਿਧੀਆਂ ਨੇ ਆਪਣੇ ਵਿਜ਼ਨ ਅਤੇ ਇਸ ਯੋਜਨਾ ਨੂੰ ਸਰਗਰਮ ਤੌਰ ‘ਤੇ ਅਪਣਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਨਾਲ-ਨਾਲ  ਉਨ੍ਹਾਂ ਨੂੰ ਸੰਬੋਧਿਤ ਕਰਨ ਦੇ ਲਈ ਜ਼ਰੂਰੀ ਕਦਮਾਂ ਨੂੰ ਸਾਂਝਾ ਕੀਤਾ। ਏਬੀਡੀਐੱਮ ਨੇ ਐੱਚਐੱਮਆਈਐੱਸ, ਐੱਲਆਈਐੱਮਐੱਸ, ਟੇਲੀਕੰਸਲਟੇਸ਼ਨ ਅਤੇ ਹੋਰ ਡਿਜੀਟਲ ਸਿਹਤ ਸਮਾਧਾਨਾਂ ਨੂੰ ਕਿਵੇਂ ਸਮਰੱਥ ਕੀਤਾ ਹੈ, ਇਸ ‘ਤੇ ਆਪਣੇ ਵਿਚਾਰਾਂ ਦੇ ਨਾਲ ਕ੍ਰੇਲਿਯੋਹੈਲਥ, ਪਲਸ 91 ਅਤੇ ਪ੍ਰੈਕਟੋ ਉਦਯੋਗਿਕੀ ਪ੍ਰਦਾਤਾ ਪਖ ਦਾ ਪ੍ਰਤੀਨਿਧੀਤਵ ਕਰ ਰਹੇ ਸਨ ਅਤੇ ਅਧਿਕ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਜੋੜਣ ਅਤੇ ਵਿਅਕਤੀਆਂ ਦੇ ਲਈ ਸਿਹਤ ਰਿਕਾਰਡ ਦੇ ਡਿਜੀਟਲੀਕਰਣ ਵਿੱਚ ਯੋਗਦਾਨ ਕਰ ਸਕਦੇ ਹਨ।

 

ਡਾ. ਬਸੰਤ ਗਰਗ, ਐਡੀਸ਼ਨਲ ਸੀਈਓ, ਐੱਨਐੱਚਏ ਨੇ ਡਾਕਟਰਾਂ ਦੇ ਨਾਲ ਇੱਕ ਸਮਰਪਿਤ ਸੈਸ਼ਨ ਦਾ ਸੰਚਾਲਨ ਕੀਤਾ ਜੋ ਯੋਜਨਾ ਦੇ ਇੱਕ ਪ੍ਰਮੁੱਖ ਸਟੇਕਹੋਲਡਰ ਸੈਗਮੈਂਟ ਦਾ ਹਿੱਸਾ ਹੈ। ਸਹਿਮਤੀ, ਡ੍ਰਿਫਕੇਸ, ਆਈਐੱਚਐਕਸ, ਏਕਕੇਅਰ, ਪੇਟੀਐੱਮ ਅਤੇ ਸੱਤਵਾ ਜਿਹੇ ਨਿਜੀ ਇੰਟੀਗ੍ਰੇਟਰਸ ਦੇ ਪ੍ਰਤੀਨਿਧੀਆਂ ਨੇ ਵੀ ਏਬੀਡੀਐੱਮ ਨੂੰ ਅਪਣਾਉਣ ਨੂੰ ਵਧਾਉਣ ‘ਤੇ ਆਪਣੇ ਵਿਚਾਰ ਅਤੇ ਨਵੇਂ ਆਈਡਿਆਜ਼ ਨੂੰ ਸਾਂਝਾ ਕੀਤਾ।

 

ਵਰਕਸ਼ਾਪ ਦਾ ਸਮਾਪਨ ਕਰਦੇ ਹੋਏ, ਡਾ. ਆਰ.ਐੱਸ. ਸ਼ਰਮਾ, ਸੀਈਓ, ਐੱਨਐੱਚਏ ਨੇ ਕਿਹਾ- “ਏਬੀਡੀਐੱਮ ਤਕਨੀਕੀ ਸਮਰੱਥਾਵਾਂ ਦੀ ਕਈ ਪਰਤਾਂ ਅਤੇ ਹਿਤਧਾਰਕਾਂ ਦੇ ਇੱਕ ਵਿਸ਼ਾਲ ਸਮੂਹ ਵਾਲੀ ਇੱਕ ਜਟਿਲ ਯੋਜਨਾ ਹੈ। ਉਨ੍ਹਾਂ ਸਭ ਨੂੰ ਇਕੱਠੇ ਲਿਆਉਣਾ ਅਤੇ ਸਹਿਯੋਗ ਦੇ ਲਈ ਇੱਕ ਮੰਚ ਤਿਆਰ ਕਰਨਾ ਮੁੱਖ ਚੁਣੌਤੀ ਹੈ। ਹਾਲਾਂਕਿ, ਯੋਜਨਾ ਨੂੰ ਅਪਣਾਉਣ ਨੂੰ ਸੁਨਿਸ਼ਚਿਤ ਕਰਨ ਦੇ ਲਈ ਹਿਤਧਾਰਕਾਂ ਦੇ ਵਿੱਚ ਪਾਰਸਪਰਿਕਤਾ ਬਹੁਤ ਮਹੱਤਵਪੂਰਨ ਹੈ। ਇਸ ਵਰਕਸ਼ਾਪ ਨੇ ਸਾਨੂੰ ਹਿਤਧਾਰਕਾਂ ਦੇ ਦ੍ਰਿਸ਼ਟੀਕੋਣ ਨੂੰ ਇਕੱਠੇ ਲਿਆਉਣ ਵਿੱਚ ਮਦਦ ਕੀਤੀ ਅਤੇ ਸਾਨੂੰ ਭਵਿੱਖ ਵਿੱਚ ਕੁਝ ਹੋਰ ਸਮੂਹਿਕ ਵਿਚਾਰ-ਮੰਥਨ ਸੈਸ਼ਨ ਆਯੋਜਿਤ ਕਰਨ ਦਾ ਇਰਾਦਾ ਰੱਖਦੇ ਹਨ। ਇਹ ਸਿੱਖਣ ਦਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ ਕਿਉਂਕਿ ਅਸੀਂ ਏਬੀਡੀਐੱਮ ਦੇ ਮਿਸ਼ਨ ਮੋਡ ਲਾਗੂਕਰਨ ਦੇ ਲਈ ਤਤਪਰ ਹਾਂ।”

 

****

ਐੱਮਵੀ/ਪੀਆਰ



(Release ID: 1872755) Visitor Counter : 83


Read this release in: English , Urdu , Hindi , Tamil , Telugu