ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ-ਸਵੀਡਿਸ਼ ਕੰਪਨੀਆਂ ਨੂੰ ਦੋਵੇਂ ਦੇਸ਼ਾਂ ਦੀਆਂ ਸਟਾਰਟ-ਅਪ ਕੰਪਨੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸਹਿਯੋਗਾਤਮਕ ਖੋਜ ਅਤੇ ਮਨੁੱਖੀ ਸਰੋਤਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ: ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ


ਮੰਤਰੀ ਨੇ ਔਨਲਾਈਨ ਮਾਧਿਅਮ ਨਾਲ ਭਾਰਤ-ਸਵੀਡਨ ਨਵੀਨਤਾ ਦਿਵਸ ਦੇ 9ਵੇਂ ਸੰਸਕਰਣ ਨੂੰ ਸੰਬੋਧਿਤ ਕੀਤਾ

ਸਹਿਯੋਗਾਤਮਕ ਖੋਜ ਅਤੇ ਸਟਾਰਟ-ਅਪ ਈਕੋਤੰਤਰ ਸਮਾਜਿਕ ਭਲਾਈ ਲਈ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੀ ਸ਼ਕਤੀ ਦਾ ਉਪਯੋਗ ਕਰਕੇ ਬਿਹਤਰ ਸਾਂਝੇ ਭਵਿੱਖ ਵੱਲ ਲੈ ਜਾਵੇਗਾ: ਡਾ. ਜਿਤੇਂਦਰ ਸਿੰਘ

Posted On: 27 OCT 2022 2:55PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤੀ-ਸਵੀਡਿਸ਼ ਕੰਪਨੀਆਂ ਨੂੰ ਦੋਵੇਂ ਦੇਸ਼ਾਂ ਦੀਆਂ ਸਟਾਰਟ-ਅਪ ਕੰਪਨੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸਹਿਯੋਗਾਤਮਕ ਖੋਜ ਅਤੇ ਮਨੁੱਖੀ ਸਰੋਤਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। 

ਵਰਚੁਅਲ ਮੋਡ ਜ਼ਰੀਏ ਭਾਰਤ-ਸਵੀਡਨ ਨਵੀਨਤਾ ਦਿਵਸ ਦੇ 9ਵੇਂ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਸਹਿਯੋਗਾਤਮਕ ਖੋਜ ਅਤੇ ਸੰਯੁਕਤ ਸਟਾਰਟਅਪ ਈਕੋਸਿਸਟਮ ਸਮਾਜਿਕ ਭਲਾਈ ਲਈ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੀ ਸ਼ਕਤੀ ਦਾ ਉਪਯੋਗ ਕਰਕੇ ਇੱਕ ਬਿਹਤਰ ਸਾਂਝਾ ਭਵਿੱਖ ਬਣਾਉਣ ਵਿੱਚ ਮਦਦ ਕਰੇਗਾ।

ਭਾਰਤ ਅਤੇ ਸਵੀਡਨ ਵਿੱਚ ਜਨਤਕ ਸਿਹਤ, ਨਰਸਿੰਗ ਜਾਂ ਦੇਖਭਾਲ ਵਿੱਚ ਸੁਧਾਰ ਦੀਆਂ ਮਹੱਤਵਪੂਰਨ ਸਮਰੱਥਾ ਵਾਲੇ ਸੰਯੁਕਤ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ 2020 ਵਿੱਚ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ), ਭਾਰਤ ਸਰਕਾਰ ਅਤੇ ਵਿਨੋਵਾ, ਸਵੀਡਨ ਸਰਕਾਰ ਨੇ ਨਵੇਂ ਸਮਾਧਾਨ ਤਿਆਰ ਕਰਨ ਦੇ ਉਦੇਸ਼ ਨਾਲ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਗ੍ਰਾਂਟ ਦਾ ਐਲਾਨ ਕੀਤਾ ਜੋ ਮਸਨੂਈ ਬੁੱਧੀ (ਏਆਈ) ਰਾਹੀਂ ਸਹਾਇਤਾ ਪ੍ਰਾਪਤ ਹੈ, ਜਿਸ ਵਿੱਚ ਜਨਤਕ ਸਿਹਤ ਵਿੱਚ ਸੁਧਾਰ ਦੀ ਮਹੱਤਵਪੂਰਨ ਸਮਰੱਥਾ ਹੈ।

            https://static.pib.gov.in/WriteReadData/userfiles/image/image001BHUL.jpg

 

ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਅਪ੍ਰੈਲ 2019 ਵਿੱਚ ਭਾਰਤ ਅਤੇ ਸਵੀਡਨ ਨੇ ਭਾਰਤ-ਸਵੀਡਨ ਸਹਿਯੋਗਾਤਮਕ ਉਦਯੋਗਿਕ ਖੋਜ ਅਤੇ ਵਿਕਾਸ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਸਵੀਡਨ ਦੀ ਇਨੋਵੇਸ਼ਨ ਏਜੰਸੀ- ਵਿਨੋਵਾ ਦੁਆਰਾ ਸਹਿ-ਵਿੱਤ ਪੋਸ਼ਿਤ ਸੰਯੁਕਤ ਪ੍ਰੋਗਰਾਮ ਸਮਾਰਟ ਸ਼ਹਿਰਾਂ ਅਤੇ ਸਵੱਛ ਟੈਕਨੋਲੋਜੀਆਂ ਅਤੇ ਡਿਜੀਟਲੀਕਰਨ/ ਇੰਟਰਨੈੱਟ ਅਵ੍ ਥਿੰਗਜ਼ (ਆਈਓਟੀ) ਦੇ ਖੇਤਰ ਵਿੱਚ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਸਵੀਡਨ ਅਤੇ ਭਾਰਤ ਦੀ ਵਿਸ਼ਵ ਪੱਧਰੀ ਉੱਤਮਤਾ ਨੂੰ ਇਕੱਠੇ ਕਰਦਾ ਹੈ।

ਮੰਤਰੀ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਸਵੀਡਿਸ਼ ਊਰਜਾ ਏਜੰਸੀ ਨੇ ਭਾਰਤ ਦੇ ਨਾਲ ਖੋਜ ਅਤੇ ਨਵੀਨਤਾ ਸਹਿਯੋਗ ਲਈ 4 ਸਾਲਾਂ ਵਿੱਚ ਵਾਧੂ 25 ਮਿਲੀਅਨ ਨਿਰਧਾਰਤ ਕੀਤੇ ਹਨ।

ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਅਪ੍ਰੈਲ 2018 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਵੀਡਨ ਯਾਤਰਾ ਦੇ ਦੌਰਾਨ, ਭਾਰਤ ਇੱਕ ਟਿਕਾਊ ਭਵਿੱਖ ਲਈ ਨਵੀਨਤਾ ਭਾਈਵਾਲੀ ’ਤੇ ਸੰਯੁਕਤ ਘੋਸ਼ਣਾ ਜ਼ਰੀਏ ਸਹਿਯੋਗ ਨੂੰ ਗਹਿਰਾ ਕਰਨ ’ਤੇ ਸਹਿਮਤ ਹੋਇਆ ਸੀ। ਉਨ੍ਹਾਂ ਨੇ ਕਿਹਾ, ਭਾਈਵਾਲੀ ਦਾ ਉਦੇਸ਼ ਨਵੀਨਤਾ, ਵਿਗਿਆਨ ਅਤੇ ਟੈਕਨੋਲੋਜੀ ਵਿੱਚ ਦੁਵੱਲੇ ਸਹਿਯੋਗ ਦੇ ਪ੍ਰਭਾਵ ਨੂੰ ਪ੍ਰੋਤਸਾਹਨ ਦੇਣਾ ਹੈ ਅਤੇ ਇਹ ਦੋਵੇਂ ਦੇਸ਼ਾਂ ਦੀ ਬਹੁ-ਹਿੱਤਧਾਰਕ/ਏਜੰਸੀ ਦੀ ਭਾਗੀਦਾਰੀ ਨਾਲ ਬਹੁ-ਖੇਤਰੀ ਮੁੱਦਿਆਂ ’ਤੇ ਨਵੀਨਤਾ-ਸੰਚਾਲਿਤ ਚੁਣੌਤੀਆਂ ਸਮੇਤ ਸਮਾਜਿਕ ਚੁਣੌਤੀਆਂ ਨਾਲ ਸੰਯੁਕਤ ਰੂਪ ਨਾਲ ਨਜਿੱਠਣ ਲਈ ਭਵਿੱਖ ਦੇ ਸਹਿਯੋਗ ਲਈ ਰੂਪਰੇਖਾ ਤਿਆਰ ਕਰਦਾ ਹੈ।

            https://static.pib.gov.in/WriteReadData/userfiles/image/image002EZ5K.jpg

 

ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਭਾਈਵਾਲੀ ਵਿੱਚ ਸਮਾਰਟ ਸਿਟੀ, ਟਰਾਂਸਪੋਰਟੇਸ਼ਨ ਅਤੇ ਈ-ਮੋਬਿਲਟੀ, ਊਰਚਾ, ਸਵੱਛ ਟੈਕਨੋਲੋਜੀਆਂ, ਨਵੀਂ ਸਮੱਗਰੀ, ਪੁਲਾੜ, ਸਰਕੂਲਰ ਅਤੇ ਜੈਵਿਕ ਅਧਾਰਿਤ ਅਰਥਵਿਵਸਥਾ ਅਤੇ ਸਿਹਤ ਅਤੇ ਜੀਵਨ ਵਿਗਿਆਨ ਸਮੇਤ ਕਈ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ-ਸਵੀਡਨ ਨਵੀਨਤਾ ਸਾਂਝੇਦਾਰੀ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਦੇ ਅਨੁਰੂਪ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਸਰੋਤਾਂ, ਖੋਜ ਅਤੇ ਵਿਕਾਸ ਉਦਯੋਗਾਂ ਅਤੇ ਰਚਨਾਤਮਕ ਉੱਦਮੀਆਂ ਨੂੰ ਜੋੜਦੀ ਹੈ।

ਡਾ. ਜਿਤੇਂਦਰ ਸਿੰਘ ਨੇ ਉੱਘੇ ਪ੍ਰਤੀਨਿਧੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ, ਭਾਰਤ ਹਾਲ ਹੀ ਦੇ ਸਾਲਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਆਪਣੇ ਸਮੁੱਚੇ ਪ੍ਰਦਰਸ਼ਨ ਅਤੇ ਨਤੀਜਿਆਂ ਦੇ ਮਾਮਲੇ ਵਿੱਚ ਚੰਗੀ ਤਰ੍ਹਾਂ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਇਸ ਨੇ ਪ੍ਰਕਾਸ਼ਨਾਂ ਦੀ ਸੰਖਿਆ ਦੇ ਮਾਮਲੇ ਵਿੱਚ ਵਿਸ਼ਵ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਮੰਤਰੀ ਨੇ ਕਿਹਾ ਕਿ ਐੱਸਸੀਆਈ ਮੈਗਜ਼ੀਨ ਵਿੱਚ ਪ੍ਰਕਾਸ਼ਨਾਂ ਦੀ ਭਾਰਤ ਦੀ ਵਾਧਾ ਦਰ ਆਲਮੀ ਔਸਤ 4 ਪ੍ਰਤੀਸ਼ਤ ਦੇ ਮੁਕਾਬਲੇ ਲਗਭਗ 14 ਪ੍ਰਤੀਸ਼ਤ ਹੈ ਅਤੇ ਭਾਰਤ ਨੇ ਦਾਇਰ ਪੇਟੈਂਟ ਦੀ ਸੰਖਿਆ ਵਿੱਚ 10ਵਾਂ ਸਥਾਨ ਪ੍ਰਾਪਤ ਕੀਤਾ ਹੈ।

ਅੰਤ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਡੀ ਸਮਾਨ ਵਿਚਾਰਧਾਰਾ ਅਤੇ ਨਿਰਪੱਖ ਵਪਾਰਕ ਅਤੇ ਵਿਸ਼ਵੀਕਰਨ ਪ੍ਰਤੀ ਪ੍ਰਤੀਬੱਧਤਾ ਦੇ ਜ਼ੋਰ ’ਤੇ ਦੁਵੱਲੇ ਰਣਨੀਤਕ ਸਬੰਧ ਫਲੇ ਫੁੱਲੇ ਹਨ ਅਤੇ ਕਿਹਾ ਕਿ ਭਾਰਤ ਅਤੇ ਸਵੀਡਨ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਨਵੀਨਤਾ ਸਹਿਯੋਗ ਸਭ ਤੋਂ ਤੇਜੀ ਨਾਲ ਵਧਤਾ ਤੱਤਾ ਹੈ।

ਡਾ. ਜਿਤੇਂਦਰ ਸਿੰਘ ਨੇ ਸਵੀਡਨ ਦੀ ਉਪ-ਪ੍ਰਧਾਨ ਮੰਤਰੀ ਅਤੇ ਵਪਾਰ ਅਤੇ ਊਰਜਾ ਮੰਤਰੀ ਸ਼੍ਰੀਮਤੀ ਏਬਾ ਬੁਸ਼ ਦਾ ਉਨ੍ਹਾਂ ਦੀ ਭਾਗੀਦਾਰੀ ਲਈ ਧੰਨਵਾਦ ਕੀਤਾ ਅਤੇ ਸਵੀਡਨ ਵਿੱਚ ਭਾਰਤੀ ਦੂਤਾਵਾਸ, ਸਵੀਡਿਸ਼ ਗਵਰਨਮੈਂਟ ਏਜੰਸੀ ਫਾਰ ਇਨੋਵੇਸ਼ਨ ਸਿਸਟਮਜ਼ (ਵਿਨੋਵਾ), ਸਵੀਡਿਸ਼ ਫਾਊਂਡੇਸ਼ਨ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਇਨ ਰਿਸਰਚ ਐਂਡ ਹਾਇਰ ਐਜੂਕੇਸ਼ਨ, ਮਹਿਮਾਨ ਬੁਲਾਰਿਆਂ, ਉਦਯੋਗ ਭਾਗਾਦਰਾਂ ਅਤੇ ਪ੍ਰਤੀਭਾਗੀਆਂ ਪ੍ਰਤੀ ਵੀ ਇਸ ਨੂੰ ਸਫਲ ਬਣਾਉਣ ਲਈ ਧੰਨਵਾਦ ਪ੍ਰਗਟਾਇਆ।

ਵਿਨੋਵਾ ਵਿੱਚ ਅੰਤਰਾਸ਼ਟਰੀ ਸਹਿਯੋਗ ਵਿਭਾਗ ਦੇ ਪ੍ਰਮੁੱਖ ਡਾ. ਫਰੈਡਰਿਕ ਹੋਰਸਟੇਡ (Dr. Fredrik Hörstedt), ਐੱਸਆਈਐੱਸਪੀ ਸਵੀਡਿਸ਼ ਇਨਕਿਊਬੇਟਰ ਐਂਡ ਸਾਇੰਸ ਪਾਰਕਸ ਦੇ ਅੰਤਰਾਸ਼ਟਰੀ ਪ੍ਰੋਜੈਕਟ ਪ੍ਰਬੰਧਕ ਸ਼੍ਰੀ ਉਲਫ ਬੋਰਬੋਸ, ਸਟਿੰਟ ਦੇ ਕਾਰਜਕਾਰੀ ਨਿਰਦੇਸ਼ਕ ਡਾ. ਐਂਡਰੀਯਾਸ ਗੋਥੇਨਬਰਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਵਿੱਚ ਅੰਤਰਾਸ਼ਟਰੀ ਸਹਿਯੋਗ ਵਿਭਾਗ ਵਿੱਚ ਵਿਗਿਆਨਕ ਡਾ. ਜਿਯੋਤੀ ਸ਼ਰਮਾ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਵਿੱਚ ਰਣਨੀਤਕ ਗੱਠਜੋੜ ਡਿਵੀਜ਼ਨ ਦੀ ਨਿਰਦੇਸ਼ਕ ਡਾ. ਸਪਨਾ ਪੋਟੀ ਨੇ ਭਾਰਤ ਸਵੀਡਨ ਨਵੀਨਤਾ ਦਿਵਸ ਪ੍ਰੋਗਰਾਮ ਵਿੱਚ ਭਾਗ ਲਿਆ। 

<><><><><>

ਐੱਸਐੱਨਸੀ/ਆਰਆਰ



(Release ID: 1871581) Visitor Counter : 108


Read this release in: English , Urdu , Hindi , Tamil , Telugu