ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

NHAI InvIT ਨੇ ਫਿਰ ਸਾਰੀਆਂ ਉਮੀਦਾਂ ਨੂੰ ਪਾਰ ਕੀਤਾ

प्रविष्टि तिथि: 27 OCT 2022 6:21PM by PIB Chandigarh

InvIT ਦੇ ਰਾਊਂਡ #2 ਨੂੰ ਨਿਰਧਾਰਤ ਕਾਰਜਕਾਲ ਦੇ 10% ਵਿੱਚ ਲਗਭਗ 5 ਗੁਣਾ ਓਵਰਸਬਸਕ੍ਰਾਈਬ ਕੀਤਾ ਗਿਆ ਹੈ।

ਇਹ ਦੌਰ ਖਾਸ ਹੈ ਕਿਉਂਕਿ 25% ਐੱਨਸੀਡੀ’ਜ਼ (ਨਾਨ ਕਨਵਰਟੀਬਲ ਡਿਬੈਂਚਰ) ਖੁਦਰਾ ਨਿਵੇਸ਼ਕਾਂ ਲਈ ਰਾਖਵੇਂ ਹਨ।

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਸਾਡੇ ਦੇਸ਼ ਦੇ ਆਮ ਨਾਗਰਿਕਾਂ ਨੂੰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦਾ ਮੌਕਾ ਦੇਣ ਦੇ ਇਸ ਏਜੰਡੇ ਨੂੰ ਚਲਾ ਰਹੇ ਸਨ।

ਇਸ ਵਿਕਲਪ ਦੇ ਨਾਲ ਸੇਵਾਮੁਕਤ ਨਾਗਰਿਕਾਂ, ਤਨਖਾਹਦਾਰ ਵਿਅਕਤੀਆਂ, ਛੋਟੇ ਅਤੇ ਦਰਮਿਆਨੇ ਕਾਰੋਬਾਰੀ ਮਾਲਕਾਂ ਕੋਲ ਨਵੇਂ ਭਾਰਤ ਦੇ ਨਿਰਮਾਣ ਵਿੱਚ ਨਿਵੇਸ਼ ਕਰਨ ਅਤੇ ਇਸ ਦੇ ਨਾਲ ਹੀ ਵਧੀਆ ਰਿਟਰਨ (ਘੱਟੋ ਘੱਟ 8.05% ਪ੍ਰਤੀ ਸਾਲ) ਪ੍ਰਾਪਤ ਕਰਨ ਦਾ ਇੱਕ ਵੱਡਾ ਮੌਕਾ ਹੈ।

ਕੱਲ੍ਹ ਇਤਿਹਾਸਕ ਦਿਨ ਹੈ ਕਿਉਂਕਿ ਇਨ੍ਹਾਂ ਇਨਵਿਟ (InvIT) ਐੱਨਸੀਡੀ’ਜ਼ ਨੂੰ ਬੀਐੱਸਈ ਵਿੱਚ ਸੂਚੀਬੱਧ ਕੀਤਾ ਜਾਵੇਗਾ ਅਤੇ ਸ਼੍ਰੀ ਗਡਕਰੀ ਇਨਫਰਾ ਫੰਡਿੰਗ ਵਿੱਚ ਜਨਤਕ ਭਾਗੀਦਾਰੀ ਲਈ ਵਧੀਆ ਸ਼ੁਰੂਆਤ ਦਾ ਪ੍ਰਤੀਕ ਹੋਣਗੇ।

****

ਐੱਮਜੇਪੀਐੱਸ


(रिलीज़ आईडी: 1871578) आगंतुक पटल : 156
इस विज्ञप्ति को इन भाषाओं में पढ़ें: English , Urdu , हिन्दी , Marathi , Kannada