ਵਿੱਤ ਮੰਤਰਾਲਾ
ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸਿਸ (ਸੀਬੀਡੀਟੀ) ਨੇ ਵਿੱਤ ਵਰ੍ਹੇ 2022-23 ਦੀ ਦੂਸਰੀ ਤਿਮਾਹੀ ਦੇ ਲਈ ਫਾਰਮ 26ਕਿਊ ਵਿੱਚ ਟੀਡੀਐੱਸ ਵੇਰਵੇ ਦਾਖ਼ਲ ਕਰਨ ਦੀ ਤੈਅ ਤਾਰੀਖ ਵਧਾਈ
Posted On:
27 OCT 2022 5:24PM by PIB Chandigarh
ਸੰਸ਼ੋਧਿਤ ਅਤੇ ਅੱਪਡੇਟਿਡ ਫਾਰਮ 26ਕਿਊ ਵਿੱਚ ਟੀਡੀਐੱਸ ਵੇਰਵੇ ਦਾਖ਼ਲ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸਿਸ (ਸੀਬੀਡੀਟੀ) ਨੇ ਵਿੱਤ ਵਰ੍ਹੇ 2022-23 ਦੀ ਦੂਸਰੀ ਤਿਮਾਹੀ ਦੇ ਲਈ ਫਾਰਮ 26ਕਿਊ ਦਾਖ਼ਲ ਕਰਨ ਦੀ ਤੈਅ ਤਾਰੀਖ 31 ਅਕਤੂਬਰ, 2022 ਤੋਂ ਵਧਾ ਕੇ 30 ਨਵੰਬਰ, 2022 ਕਰ ਦਿੱਤੀ ਹੈ।
ਸੀਬੀਡੀਟੀ ਸਰਕੂਲਰ ਨੰਬਰ 21/2022 ਐਫ ਸੰਖਿਆ 275/25/2022 - ਆਈਟੀ (ਬੀ) ਤਾਰੀਖ 27 ਅਕਤੂਬਰ, 2022 ਵਿੱਚ ਜਾਰੀ ਕੀਤਾ ਗਿਆ। ਉਪਰੋਕਤ ਸਰਕੁਲਰ www.incometaxindia.gov.in ’ਤੇ ਉਪਲਬਧ ਹੈ।
****
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1871576)
Visitor Counter : 143