ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡਾਕਟਰ ਐੱਲ ਮੁਰੂਗਨ 27 ਅਤੇ 28 ਅਕਤੂਬਰ ਨੂੰ ਕੁਲਗਾਮ ਜ਼ਿਲ੍ਹੇ ਦਾ ਦੌਰਾ ਕਰਨਗੇ

Posted On: 26 OCT 2022 10:12PM by PIB Chandigarh

ਕੇਂਦਰੀ ਮੱਛੀ ਪਾਲਣ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਕੇਂਦਰ ਸਰਕਾਰ ਦੇ ਪਬਲਿਕ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ 27 ਅਤੇ 28 ਅਕਤੂਬਰ ਨੂੰ ਕੁਲਗਾਮ ਜ਼ਿਲ੍ਹੇ ਦਾ ਦੌਰਾ ਕਰਨਗੇ।

ਦੌਰੇ ਦੌਰਾਨ ਡਾ. ਮੁਰੂਗਨ ਅਰੀਗੁੰਟੂ ਵਿਖੇ ਹੜ੍ਹ ਸੁਰੱਖਿਆ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਉਸੇ ਸਥਾਨ ’ਤੇ ਹੜ੍ਹ ਸੁਰੱਖਿਆ ਬੰਨ੍ਹ ਦੇ ਫੇਜ਼ 4 ਦਾ ਉਦਘਾਟਨ ਵੀ ਕਰਨਗੇ। ਉਹ ਚੈਕਪੋਰਾ ਵਿਖੇ ਅੰਮ੍ਰਿਤ ਸਰੋਵਰ ਅਤੇ ਪਬਲਿਕ ਪਾਰਕ ਦਾ ਉਦਘਾਟਨ ਵੀ ਕਰਨਗੇ।

ਇਨ੍ਹਾਂ ਰੁਝੇਵਿਆਂ ਤੋਂ ਇਲਾਵਾ ਮੰਤਰੀ ਚੈਂਸਰ ਵਿਖੇ ਟ੍ਰਾਊਟ ਫਿਸ਼ ਫਾਰਮ ਅਤੇ ਅੰਮ੍ਰਿਤ ਸਰੋਵਰ, ਲਖਦੀਪੋਰਾ ਨੇਹਾਮਾ ਵਿਖੇ ਟਰਾਊਟ ਫੀਡ ਮਿੱਲ ਅਤੇ ਪ੍ਰਸਿੱਧ ਅਹਰਬਲ ਝਰਨੇ ਦਾ ਵੀ ਦੌਰਾ ਕਰਨਗੇ। ਡਾ. ਮੁਰੂਗਨ ਅਹਰਬਲ ਸਟ੍ਰੀਮ ਵਿੱਚ ਟਰਾਊਟ ਸੀਡ ਅਤੇ ਮੋਡੇਰਗਾਮ ਵਿਖੇ ਏਕੀਕ੍ਰਿਤ ਖੇਤੀ ਅਭਿਆਸਾਂ ਦਾ ਵੀ ਜਾਇਜ਼ਾ ਲੈਣਗੇ।

ਡਾ. ਮੁਰੂਗਨ ਰੈਸਟ ਹਾਊਸ ਚਾਵਲਗਾਮ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ।

ਆਪਣੇ ਦੌਰੇ ਦੇ ਦੂਜੇ ਦਿਨ ਮੰਤਰੀ ਮਿੰਨੀ ਸਕੱਤਰੇਤ ਕੁਲਗਾਮ ਵਿਖੇ ਪ੍ਰਦਰਸ਼ਿਤ ਵਿਭਾਗੀ ਸਟਾਲਾਂ ਦਾ ਨਿਰੀਖਣ ਕਰਨਗੇ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ।

ਡਾਕਟਰ ਮੁਰੂਗਨ ਮਿੰਨੀ ਸਕੱਤਰੇਤ ਕੁਲਗਾਮ ਤੋਂ ਇੱਕ ਮੈਰਿਜ ਹਾਲ ਦੀ ਨੀਂਹ ਵੀ ਰੱਖਣਗੇ। ਸਮਾਰਟ ਸਿਟੀ ਪ੍ਰੋਗਰਾਮ ਤਹਿਤ ਇਹ ਹਾਲ 6.09 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

ਆਪਣੇ ਦੌਰੇ ਦੇ ਅੰਤ ਵਿੱਚ ਮੰਤਰੀ ਮਿੰਨੀ ਸਕੱਤਰੇਤ ਕੁਲਗਾਮ ਵਿਖੇ ਡੀਡੀਸੀ’ਜ਼, ਬੀਡੀਸੀ’ਜ਼ ਅਤੇ ਪੀਆਰਆਈ’ਜ਼ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ।

****

ਸੌਰਭ ਸਿੰਘ


(Release ID: 1871272) Visitor Counter : 148
Read this release in: English , Urdu , Hindi , Tamil