ਵਿੱਤ ਮੰਤਰਾਲਾ
azadi ka amrit mahotsav

ਮਿਲੀਅਨ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ/ ਸ਼ਹਿਰੀ ਸਥਾਨਕ ਸੰਸਥਾਵਾਂ ਵਾਲੇ ਰਾਜਾਂ ਨੂੰ ਜਾਰੀ ਕੀਤੀ 1,764 ਕਰੋੜ ਰੁਪਏ ਦੀ ਗ੍ਰਾਂਟ


ਸਾਲ 2022-23 ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਲਈ ਹੁਣ ਤੱਕ ਕੁੱਲ 4,761 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ

Posted On: 19 OCT 2022 7:26PM by PIB Chandigarh

ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਗ੍ਰਾਂਟ ਪ੍ਰਦਾਨ ਕਰਨ ਲਈ ਅੱਜ 4 ਰਾਜਾਂ ਨੂੰ 1,764 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਅੱਜ ਜਿਨ੍ਹਾਂ ਰਾਜਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਉਨ੍ਹਾਂ ਵਿੱਚ ਆਂਧਰ ਪ੍ਰਦੇਸ਼ (136 ਕਰੋੜ ਰੁਪਏ), ਛੱਤੀਸਗੜ੍ਹ (109 ਕਰੋੜ ਰੁਪਏ), ਮਹਾਰਾਸ਼ਟਰ (799 ਕਰੋੜ ਰੁਪਏ) ਅਤੇ ਉੱਤਰ ਪ੍ਰਦੇਸ਼ (720 ਕਰੋੜ ਰੁਪਏ) ਸ਼ਾਮਲ ਹਨ।

ਜਾਰੀ ਕੀਤੀ ਗਈ ਗ੍ਰਾਂਟ ਵਿੱਚ 10 ਲੱਖ ਤੋਂ ਜ਼ਿਆਦਾ ਸ਼ਹਿਰਾਂ/ ਸ਼ਹਿਰੀ ਸਮੂਹਾਂ (ਐੱਮਪੀਸੀ/ ਯੂਏ) ਵਿੱਚ ਆਂਧਰ ਪ੍ਰਦੇਸ਼ ਰਾਜ ਵਿੱਚ ਵਿਜੈਵਾੜਾ ਅਤੇ ਵਿਸ਼ਾਖਾਪਟਨਮ, ਛੱਤੀਸਗੜ੍ਹ ਰਾਜ ਵਿੱਚ ਦੁਰਗ, ਭਿਲਾਈਨਗਰ ਅਤੇ ਰਾਏਪੁਰ, ਮਹਾਰਾਸ਼ਟਰ ਰਾਜ ਵਿੱਚ ਔਰੰਗਾਬਾਦ, ਗ੍ਰੇਟਰ ਮੁੰਬਈ, ਨਾਗਪੁਰ, ਨਾਸਿਕ, ਪੂਨੇ ਅਤੇ ਵਸਈ ਵਿਰਾਰ ਸ਼ਹਿਰ ਅਤੇ ਉੱਤਰ ਪ੍ਰਦੇਸ਼ ਵਿੱਚ ਆਗਰਾ, ਅਲਾਹਾਬਾਦ, ਗਾਜ਼ੀਆਬਾਦ, ਕਾਨਪੁਰ, ਲਖਨਊ, ਮੇਰਠ ਅਤੇ ਵਾਰਾਣਸੀ ਸ਼ਾਮਲ ਹਨ।

15 ਵੇਂ ਵਿੱਤ ਕਮਿਸ਼ਨ ਨੇ 2021 ਤੋਂ 2025-26 ਦੀ ਮਿਆਦ ਦੇ ਲਈ ਆਪਣੀ ਰਿਪੋਰਟ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੈ – (ਏ) 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰੀ ਸਮੁਦਾਇ/ ਸ਼ਹਿਰਾਂ (ਦਿੱਲੀ ਅਤੇ ਸ਼੍ਰੀਨਗਰ ਨੂੰ ਛੱਡ ਕੇ) ਅਤੇ (ਬੀ) 10 ਲੱਖ ਤੋਂ ਘੱਟ ਆਬਾਦੀ ਵਾਲੇ ਹੋਰ ਸ਼ਹਿਰ ਅਤੇ ਕਸਬੇ (ਨਾਨ ਮਿਲੀਅਨ ਪਲੱਸ ਸਿਟੀਜ਼)। 15ਵੇਂ ਵਿੱਤ ਕਮਿਸ਼ਨ ਨੇ ਸ਼ਹਿਰਾਂ ਇਨ੍ਹਾਂ ਸ਼ਹਿਰਾਂ ਦੇ ਲਈ ਅਲੱਗ ਤੋਂ ਗ੍ਰਾਂਟ ਦੇਣ ਦੀ ਸਿਫ਼ਾਰਸ਼ ਕੀਤੀ ਹੈ। 10 ਲੱਖ ਤੋਂ ਜ਼ਿਆਦਾ ਸ਼ਹਿਰਾਂ/ ਸ਼ਹਿਰੀ ਸਮੂਹਾਂ (ਐੱਮਪੀਸੀ/ ਯੂ) ਦੇ ਲਈ ਕਮਿਸ਼ਨ ਦੁਆਰਾ ਸਿਫ਼ਾਰਸ਼ ਕੁੱਲ ਗ੍ਰਾਂਟ ਵਿੱਚੋਂ, ਠੋਸ ਕਚਰੇ ਦੇ ਪ੍ਰਬੰਧਨ ਦੇ ਘਟਕ ਦੇ ਲਈ 2/3 ਤੋਂ ਜ਼ਿਆਦਾ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਅਤੇ ਬਾਕੀ 1/3 ਨੂੰ ਚੌਗਿਰਦਾ ਹਵਾ ਦੀ ਗੁਣਵੱਤਾ ਦੇ ਲਈ ਅਲੋਕੇਟ ਕੀਤੇ ਜਾਂਦੇ ਹਨ।

ਵਿੱਤ ਵਰ੍ਹੇ 2022-23 ਵਿੱਚ ਰਾਜਾਂ ਨੂੰ ਜਾਰੀ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਗ੍ਰਾਂਟ ਦੀ ਰਾਜ ਅਨੁਸਾਰ ਰਕਮ ਇਸ ਤਰ੍ਹਾਂ ਹੈ;

ਲੜੀ ਨੰਬਰ

ਰਾਜ

ਵਿੱਤ ਵਰ੍ਹੇ 2022-23 ਵਿੱਚ ਜਾਰੀ ਕੀਤੀ ਯੂਐੱਲਬੀ ਗ੍ਰਾਂਟ ਦੀ ਰਕਮ (ਕਰੋੜ ਰੁਪਏ ਵਿੱਚ)

 

 

1

ਆਂਧਰ ਪ੍ਰਦੇਸ਼

293.75

 

2

ਅਰੁਣਾਚਲ ਪ੍ਰਦੇਸ਼

0.00

 

3

ਅਸਾਮ

0.00

 

4

ਬਿਹਾਰ

7.35

 

5

ਛੱਤੀਸਗੜ੍ਹ

307.20

 

6

ਗੋਆ

0.00

 

7

ਗੁਜਰਾਤ

20.21

 

8

ਹਰਿਆਣਾ

77.40

 

9

ਹਿਮਾਚਲ ਪ੍ਰਦੇਸ਼

78.00

 

10

ਝਾਰਖੰਡ

11.94

 

11

ਕਰਨਾਟਕ

7.35

 

12

ਕੇਰਲ

256.00

 

13

ਮੱਧ ਪ੍ਰਦੇਸ਼

314.10

 

14

ਮਹਾਰਾਸ਼ਟਰ

840.34

 

15

ਮਣੀਪੁਰ

42.50

 

16

ਮੇਘਾਲਿਆ

44.00

 

17

ਮਿਜ਼ੋਰਮ

17.00

 

18

ਨਾਗਾਲੈਂਡ

0.00

 

19

ਓਡੀਸ਼ਾ

0.00

 

20

ਪੰਜਾਬ

0.00

 

21

ਰਾਜਸਥਾਨ

11.94

 

22

ਸਿੱਕਮ

7.50

 

23

ਤਮਿਲ ਨਾਡੂ

14.70

 

24

ਤੇਲੰਗਾਨਾ

331.40

 

25

ਤ੍ਰਿਪੁਰਾ

21.00

 

26

ਉੱਤਰ ਪ੍ਰਦੇਸ਼

1988.07

 

27

ਉੱਤਰਾਖੰਡ

62.70

 

28

ਪੱਛਮੀ ਬੰਗਾਲ

7.35

 

 

ਕੁੱਲ

4761.80

 

 

****

ਆਰਐੱਮ/ ਪੀਪੀਜੀ/ ਕੇਐੱਮਐੱਨ


(Release ID: 1869501) Visitor Counter : 142
Read this release in: Telugu , English , Urdu , Hindi