ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਸਸੀ-ਐੱਸਟੀ ਉਦਮੀਆਂ ਦੇ ਦਰਮਿਆਨ ਜਾਗਰੂਕਤਾ ਉਤਪੰਨ ਕਰਨ ਦੇ ਲਈ ਮਿਜ਼ੋਰਮ ਦੇ ਆਈਜੋਲ ਵਿੱਚ ਰਾਸ਼ਟਰੀ ਐੱਸਸੀ-ਐੱਸਟੀ ਮੈਗਾ ਸੰਮੇਲਨ ਦਾ ਆਯੋਜਨ

Posted On: 16 OCT 2022 12:10PM by PIB Chandigarh

ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਮੱਧ ਉਦਮ ਮੰਤਰਾਲੇ (ਐੱਮਐੱਸਐੱਮਈ) ਨੇ 15 ਅਕਤੂਬਰ, 2022 ਨੂੰ ਮਿਜ਼ੋਰਮ ਦੇ ਆਈਜੋਲ ਸਥਿਤ ਦਾਵਰਪੁਈ ਬਹੁਪੱਖੀ ਕੇਂਦਰ ਵਿੱਚ ਰਾਸ਼ਟਰੀ ਐੱਸਸੀ-ਐੱਸਟੀ ਹਬ (ਐੱਨਐੱਸਐੱਸਐੱਚ) ਸੰਮੇਲਨ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਉਦਮਿਤਾ ਸੱਭਿਆਚਾਰ ਨੂੰ ਹੁਲਾਰਾ ਦੇਣਾ ਅਤੇ ਐੱਨਐੱਸਐੱਸਐੱਚ ਯੋਜਨਾ ਅਤੇ ਮੰਤਰਾਲੇ ਦੀਆਂ ਹੋਰ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਮਿਜ਼ੋਰਮ ਸਰਕਾਰ ਦੇ ਮਾਣਯੋਗ ਸਿਹਤ ਅਤੇ ਪਰਿਵਾਰ ਭਲਾਈ, ਉੱਚਤਰ ਅਤੇ ਤਕਨੀਕੀ ਸਿੱਖਿਆ, ਵਪਾਰ ਅਤੇ ਉਦਯੋਗ ਮੰਤਰੀ ਡਾ. ਆਰ. ਲਲਥੰਗਲੀਯਾਨਾ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਇਸ ਦੇ ਇਲਾਵਾ ਹੋਰ ਮੰਨੇ-ਪ੍ਰਮੰਨੇ ਲੋਕਾਂ ਦ ਨਾਲ ਮਿਜ਼ੋਰਮ ਸਰਕਾਰ ਦੇ ਵਪਾਰ ਅਤੇ ਉਦਯੋਗ ਵਿਭਾਗ ਦੀ ਪ੍ਰਧਾਨ ਸਕੱਤਰ ਸ਼੍ਰੀਮਤੀ ਏਸਤੇਰ ਲਾਲਰੂਆਤਿਕਮੀ ਵੀ ਉਪਸਥਿਤ ਸਨ। ਇਸ ਆਯੋਜਨ ਵਿੱਚ 300 ਤੋਂ ਅਧਿਕ ਐੱਸਸੀ-ਐੱਸਟੀ ਉਦਮੀਆਂ ਨੇ ਹਿੱਸਾ ਲਿਆ।

ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਮਰਸੀ ਏਪਾਓ ਨੇ ਪ੍ਰੋਗਰਾਮ ਦੇ ਸਭ ਪਤੰਵਤਿਆਂ ਤੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਮੰਤਰਾਲਾ ਸਮਾਵੇਸ਼ੀ ਵਿਕਾਸ ਦੇ ਲਈ ਐੱਸਸੀ/ਐੱਸਟੀ ਉਦਮੀਆਂ ਦੇ ਲਈ ਇੱਕ ਈਕੋਸਿਸਟਮ ਬਣਾਉਣ ਅਤੇ ਜਨਤਕ ਖਰੀਦ ਨੀਤੀ ਦੇ ਅਨੁਸਾਰ 4 ਫੀਸਦੀ ਐੱਸਟੀ ਕੇਂਦਰ ਯੋਜਨਾ ਨੂੰ ਲਾਗੂ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਸੁਆਗਤੀ ਭਾਸ਼ਣ ਦੇ ਬਾਅਦ ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਦੇ ਸਕੱਤਰ ਸ਼੍ਰੀ ਬੀ.ਬੀ. ਸਵੈਨ ਨੇ ਆਪਣਾ ਮੁੱਖ ਭਾਸ਼ਣ ਦਿੱਤਾ। ਆਪਣੇ ਸੰਬੋਧਨ ਵਿੱਚ ਸ਼੍ਰੀ ਸਵੈਨ ਨੇ  ਸਮਰੱਥਾ ਨੂੰ ਵਧਾਉਣ ਅਤੇ ਭਾਰਤ ਵਿੱਚ ਐੱਮਐੱਸਐੱਮਈ ਅਤੇ ਉਦਮੀ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਐੱਮਐੱਸਐੱਮਈ ਮੰਤਰਾਲੇ ਦੇ ਠੋਸ ਪ੍ਰਯਾਸਾਂ ਬਾਰੇ ਵਿਸਤਾਰ ਨਾਲ ਦੱਸਿਆ।

ਉੱਥੇ, ਮੁੱਖ ਮਹਿਮਾਨ ਡਾ. ਲਾਲਥੰਗਲੀਆਨਾ ਨੇ ਐੱਨਐੱਸਐੱਸਐੱਚ ਯੋਜਨਾ ਦੇ ਲਾਭਾਰਥੀਆਂ ਦਾ ਸਨਮਾਨਿਤ ਕਰਨ ਦੇ ਨਾਲ ਇਸ ਪ੍ਰੋਗਰਾਮ ਵਿੱਚ ਉਪਸਥਿਤ ਇਛੁੱਕ ਉੱਦਮੀਆਂ ਨੂੰ ਪ੍ਰੇਰਿਤ ਕੀਤਾ। ਇਸ ਅਵਸਰ ’ਤੇ ਡਾ. ਲਲਥੰਗਲਿਆਨਾ ਨੇ ਕਿਹਾ, “ਮਿਜ਼ੋਰਮ ਦੇ ਐੱਸਸੀ-ਐੱਸਟੀ ਉਦਮੀਆਂ ਦਾ ਐੱਨਐੱਸਐੱਸਐੱਚ ਅਤੇ ਐੱਮਐੱਸਐੱਮਈ ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ ਦੇ ਤਹਿਤ ਕੀਤੇ ਜਾਣ ਵਾਲੇ ਲਾਭਾਂ ਨਾਲ ਲਾਭਾਵਿੰਤ ਹੁੰਦੇ ਹੋਏ ਦੇਖ ਕੇ ਪ੍ਰਸੰਨਤਾ ਹੋਵੇਗੀ।” ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਭਿੰਨ ਸੰਗਠਨਾਂ ਨੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕਰਨ ਅਤੇ ਉਨ੍ਹਂ ਅਵਸਰਾਂ ਬਾਰੇ ਚਰਚਾ ਕਰਨ ਦਾ ਅਨੁਰੋਧ ਕੀਤਾ, ਜਿਨ੍ਹਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਮਿਜ਼ੋਰਮ ਸਰਕਾਰ ਨੂੰ ਰਾਜ ਦੇ ਐੱਮਐੱਸਐੱਮਈ ਖੇਤਰ ਦੇ ਵਿਕਾਸ ਨੂੰ ਵਧਾਉਣ ਦੇ ਲਈ ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ।

ਇਸ ਪ੍ਰੋਗਰਾਮ ਨੇ ਇਛੁੱਕ ਅਤੇ ਮੌਜੂਦਾ ਐੱਸਸੀ-ਐੱਸਟੀ ਉਦਮੀਆਂ ਨੂੰ ਸੀਪੀਐੱਸਈ, ਕਰਜ਼ ਦੇਣ ਵਾਲੀਆਂ ਸੰਸਥਾਵਾਂ, ਜੀਈਐੱਮ ਅਤੇ ਆਰਐੱਸਈਟੀ ਆਦਿ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ। ਇਸ ਵਿੱਚ ਭਾਰਤੀ ਖਾਦ ਨਿਗਮ, ਪਾਵਰ ਗ੍ਰਿਡ ਕਾਰਪੋਰੇਸ਼ਨ ਲਿਮਟਿਡ, ਉੱਤਰ ਪੂਰਬੀ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ ਵਰਗੀ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਹਿੱਸੇਦਾਰੀ ਕੀਤੀ। ਇਨ੍ਹਾਂ ਕੰਪਨੀਆਂ ਨੇ ਆਪਣੀ ਵਿਕ੍ਰੇਤਾ ਸੂਚੀਕਰਣ ਪ੍ਰਕਿਰਿਆ ਅਤੇ ਖਰੀਦੇ ਜਾਣ ਵਾਲੇ ਉਤਪਾਦਾਂ/ਸੇਵਾਵਾਂ ਦੀ ਵੰਡ ਨੂੰ ਪ੍ਰਸਤੁਤ ਕੀਤਾ। ਇਸ ਪ੍ਰੋਗਰਾਮ ਵਿੱਚ ਯੂਕੋ ਬੈਂਕ, ਭਾਰਤੀ ਸਟੇਟ ਬੈਂਕ, ਉੱਤਰ ਪੂਰਬੀ ਵਿਕਾਸ ਵਿੱਤ ਨਿਗਮ (ਐੱਈਡੀਐੱਫਆਈ), ਜਿਵੇਂ ਵਿੱਤੀ ਸੰਸਥਾਨ  ਵੀ ਉਪਸਥਿਤ ਸਨ, ਜਿਨ੍ਹਾਂ ਨੇ ਐੱਮਐੱਸਐੱਮਈ ਖੇਤਰ ਨਾਲ  ਸਬੰਧਿਤ ਵਿਭਿੰਨ ਕਰਜ਼ ਯੋਜਨਾਵਾਂ ਬਾਰੇ ਦੱਸਿਆ। ਹੋਰ ਸਰਕਾਰ ਸੰਗਠਨਾਂ ਜਿਵੇਂ ਜੀਈਐੱਮ, ਆਰਐੱਸਈਟੀਆਈ ਆਦਿ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਐੱਮਐੱਸਐੱਮਈ ਦੀ ਸਹਾਇਤਾ ਦੇ ਲਈ ਵਿਭਿੰਨ ਯੋਜਨਾਵਾਂ ਨੂੰ ਸਾਹਮਣੇ ਰੱਖਿਆ। ਇਸ ਪ੍ਰੋਗਰਾਮ ਵਿੱਚ ਆਯੋਜਨ ਸਥਾਨ ’ਤੇ ਹੀ ਐੱਸਸੀ/ਐੱਸਟੀ ਐੱਮਐੱਸਈ ਪ੍ਰਤੀਭਾਗੀਆਂ ਦੇ ਪੰਜੀਕਰਣ ਦੀ ਸੁਵਿਧਾ ਦੇ ਲਈ ਉੱਦਮ ਪੰਜੀਕਰਣ ਅਤੇ ਜੀਈਐੱਮ ਦੀ ਸੁਵਿਧਾ ਡੈਸਕ ਵੀ ਲਗਾਈ ਗਈ ਸੀ।

ਐੱਮਐੱਸਐੱਮਈ ਖੇਤਰ ਨੂੰ ਹੁਲਾਰਾ ਰਾਸ਼ਟਰ ਦੇ ਆਰਥਿਕ ਕਲਿਆਣ ਦੇ ਲਈ ਮਹੱਤਵਪੂਰਨ ਹੈ। ਸਰਕਾਰ ਟਿਕਾਊ ਵਿਕਾਸ ਦੇ ਲਈ ਐੱਮਐੱਸਐੱਮਈ ਨੂੰ ਸਸ਼ਕਤ ਅਤੇ ਆਲਮੀ ਵੈਲਿਊ ਚੇਨ ਦੇ ਅਨੁਕੂਲ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਪ੍ਰਕਾਰ ਦੇ ਰਾਜ ਪੱਧਰੀ ਸੰਮੇਲਨ ਦੇ ਆਯੋਜਨ ਨਾਲ ਐੱਸਸੀ/ਐੱਸਟੀ ਐੱਮਐੱਸਐੱਮਈ ਸਰਕਾਰ ਦੇ ਵਿਭਿੰਨ ਦਖਲਅੰਦਾਜੀ ਤੋਂ ਜਾਣੂ ਹੋ ਜਾਂਦੇ ਹਨ। ਇਸ ਨਾਲ ਉਨ੍ਹਾਂ ਨੂੰ ਨਵੇਂ ਵਿਚਾਰਾਂ ਤੋਂ ਜਾਣੂ ਹੋ ਕੇ ਆਪਣੇ ਦਾਇਰੇ ਦਾ ਵਿਸਤਾਰ ਕਰਨ ਵਿੱਚ ਸਹਾਇਤਾ ਮਿਲਦੀ ਹੈ।

*********

ਐੱਮਜੇਪੀਐੱਸ



(Release ID: 1868606) Visitor Counter : 81