ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਵਿਗਿਆਨਿਕ ਅਤੇ ਉਦਯੋਗਿਕ ਰਿਸਰਚ ਪਰਿਸ਼ਦ ਸਮਿਤੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ


ਸੀਐੱਸਆਈਆਰ ਦੇ ਰਿਸਰਚ ਪ੍ਰਯਤਨ ਹੁਣ ਮੁੱਖ ਤੌਰ ‘ਤੇ ਗ੍ਰੀਨ ਐਨਰਜੀ ਟੈਕਨੋਲੋਜੀਆਂ, ਗ੍ਰਾਮੀਣ ਭਾਰਤ ਵਿੱਚ ਰੋਜ਼ਗਾਰ ਸਿਰਜਣ ਅਤੇ ਆਮਦਨ ਦੇ ਪੱਧਰ ਨੂੰ ਵਧਾਉਣ ਦੇ ਲਈ ਐੱਸਟੀਆਈ ਦਖਲਅੰਦਾਜੀਆਂ ‘ਤੇ ਕੇਂਦ੍ਰਿਤ ਹਨ: ਡਾ. ਜਿਤੇਂਦਰ ਸਿੰਘ

Posted On: 14 OCT 2022 6:06PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਸਵੇਰੇ ਵਿਗਿਆਨਿਕ ਅਤੇ ਉਦਯੋਗਿਕ ਰਿਸਰਚ ਪਰਿਸ਼ਦ (ਸੀਐੱਸਆਈਆਰ) ਸਮਿਤੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ਦੇ ਲਈ ਸੀਐੱਸਆਈਆਰ ਸਮਿਤੀ ਦੇ ਸਾਰੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਸੀਐੱਸਆਈਆਰ ਵਿਗਿਆਨਿਕ ਅਤੇ ਉਦਯੋਗਿਕ ਰਿਸਰਚ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਇੱਕ ਸਮਿਤੀ ਹੈ ਅਤੇ ਪ੍ਰਧਾਨ ਮੰਤਰੀ ਇਸ ਸਮਿਤੀ ਦੇ ਪ੍ਰਧਾਨ ਹਨ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ, ਡਾ. ਜਿਤੇਂਦਰ ਸਿੰਘ, ਸੀਐੱਸਆਈਆਰ ਦੇ ਉਪ ਪ੍ਰਧਾਨ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੀ ਇਸ ਮੀਟਿੰਗ ਵਿੱਚ ਮੌਜੂਦ ਰਹਿਣਗੇ। ਸੀਐੱਸਆਈਆਰ ਸਮਿਤੀ ਦੇ ਉੱਘੇ ਵਿਗਿਆਨਿਕ, ਉਦਯੋਗਪਤੀ ਅਤੇ ਵਿਗਿਆਨ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਸੀਐੱਸਆਈਆਰ ਗਤੀਵਿਧੀਆਂ ਦੀ ਸਮੀਖਿਆ ਕਰਨ ਅਤੇ ਆਪਣੇ ਭਵਿੱਖ ਦੇ ਪ੍ਰੋਗਰਾਮਾਂ ‘ਤੇ ਵਿਚਾਰ ਕਰਨ ਦੇ ਲਈ ਸਮਿਤੀ ਦੀ ਸਲਾਨਾ ਮੀਟਿੰਗ ਆਯੋਜਿਤ ਕੀਤੀ ਜਾਂਦੀ ਹੈ।

 

 

 

ਸੀਐੱਸਆਈਆਰ ਸਮਿਤੀ ਦੀ ਮੀਟਿੰਗ ਅਤੇ ਸੀਐੱਸਆਈਆਰ ਦੀਆਂ ਉਪਲਬਧੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ ਦੇ ਰਿਸਰਚ ਪ੍ਰਯਤਨ ਹੁਣ ਮੁੱਖ ਤੌਰ ‘ਤੇ ਗ੍ਰੀਨ ਐਨਰਜੀ ਟੈਕਨੋਲੋਜੀਆਂ, ਰੋਜ਼ਗਾਰ ਸਿਰਜਣ ਅਤੇ ਗ੍ਰਾਮੀਣ ਭਾਰਤ ਵਿੱਚ ਆਮਦਨ ਦੇ ਪੱਧਰ ਨੂੰ ਵਧਾਉਣ ਦੇ ਲਈ ਐੱਸਟੀਆਈ ਦਖਲਅੰਦਾਜ਼ੀ ‘ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਆਤਮਨਿਰਭਰਤਾ ਨੂੰ ਮਜ਼ਬੂਤ ਕਰਨਾ, ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣਾ ਅਤੇ ਮਹੱਤਵਪੂਰਨ ਐੱਸ ਐਂਡ ਟੀ ਮਾਨਵ ਸੰਸਾਧਨ ਵਿਕਸਿਤ ਕਰਨਾ ਵੀ ਸੀਐੱਸਆਈਆਰ ਦਾ ਜਨਾਦੇਸ਼ ਹੈ ਅਤੇ ਰਿਸਰਚ ਅਤੇ ਸਮੂਹ ਆਪਣੇ ਵਿਗਿਆਨਿਕ ਕਾਰਜਾਂ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਪਲੈਟਫਾਰਮ ਨੂੰ ਅਪਣਾ ਰਿਹਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ ਦ੍ਰਿਸ਼ਟੀਕੋਣ 2030 ਦੇ ਅਨੁਸਾਰ ਸੀਐੱਸਆਈਆਰ ਦਾ ਮੁੜ-ਸੁਰਜੀਤ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ @2047 ਦੇ ਨਾਲ ਗਠਬੰਧਨ ਕਰਕੇ ਭਾਰਤ ਨੂੰ ਇੱਕ ਵਿਗਿਆਨਿਕ ਮਹਾਸ਼ਕਤੀ ਅਤੇ ਰਾਸ਼ਟਰ ਦੇ ਲਈ ਇੱਕ ਟੈਕਨੋਲੋਜੀ ਪ੍ਰਦਾਤਾ ਬਣਾ ਕੇ ਆਤਮਨਿਰਭਰ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਯੋਜਨਾਵਾਂ ਅਤੇ ਵਿਸ਼ਿਆਂ ਦੇ ਅਧਿਕ ਏਕੀਕਰਣ ਦੇ ਲਈ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਵਰਤਮਾਨ ਵਿੱਚ, ਸੀਐੱਸਆਈਆਰ ਨੇ ਉਦਯੋਗ ਜਗਤ ਦੇ ਨਾਲ ਆਪਣੇ ਜੁੜਾਵ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਸੀਐੱਸਆਈਆਰ ਵਿੱਤ ਪੋਸ਼ਿਤ ਪ੍ਰੋਜੈਕਟਾਂ ਵਿੱਚ ਉਦਯੋਗਿਕ ਭਾਗੀਦਾਰੀ ਅਤੇ ਸਹਿਯੋਗ ਵਿੱਚ ਵਾਧਾ ਹੋਇਆ ਹੈ। ਇਸ ਦੇ ਇਲਾਵਾ ਜਨਤਕ-ਨਿਜੀ ਭਾਗੀਦਾਰੀ-ਪੀਪੀਪੀ ਮਾਡਲ ਦਾ ਊਰਜਾ ਖੇਤਰ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ, ਕੁਝ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਨੇ ਐਗ੍ਰੀ-ਬਾਇਓ-ਨਿਊਟ੍ਰੀਟੈੱਕ, ਸਪੈਸ਼ਲਟੀ ਕੈਮੀਕਲਸ, ਐਰੋਸਪੇਸ ਅਤੇ ਹੈਲਥਕੇਅਰ ਥੀਮਸ ਨਾਲ ਸੰਬੰਧਿਤ ਸੀਐੱਸਆਈਆਰ ਟੈਕਨੋਲੋਜੀਆਂ ਨੂੰ ਹੁਲਾਰਾ ਦੇਣ ਦੇ ਲਈ ਸਥਾਈ ਸਟਾਰਟ-ਅੱਪ ਦੀ ਸੁਵਿਧਾ ਪ੍ਰਦਾਨ ਕੀਤੀ ਹੈ।

 

 

 

ਮੰਤਰੀ ਮਹੋਦਯ ਨੇ ਦੱਸਿਆ ਕਿ 5 ਐੱਮ ਵਿਸ਼ੇ ਦੀ ਵੇਸਟ-ਟੂ-ਵੈਲਥ ਬਣਾਉਣ ਵਾਲੀਆਂ ਟੈਕਨੋਲੋਜੀਆਂ ਅਤੇ ਵਿਭਿੰਨ ਪ੍ਰਕਾਰ ਦੀਆਂ ਧਾਤੁਆਂ ਦੇ ਐਕਸਟ੍ਰੈਕਸ਼ਨ-ਕਮ-ਪਿਊਰੀਫਿਕੇਸ਼ਨ ਨੇ ਕੁਝ ਸਟਾਰਟ-ਅੱਪ ਅਤੇ ਸੁਖਮ, ਲਘੁ ਅਤੇ ਮੱਧ ਉੱਦਮਾਂ-ਐੱਮਐੱਸਐੱਮਈ ਨੂੰ ਵੀ ਆਕਰਸ਼ਿਤ ਕੀਤਾ ਹੈ। ਗੁਜਰਾਤ ਵਿੱਚ ਹਾਈਡ੍ਰੋਜਨ ਹਾਈਡ੍ਰੇਟ ਉਤਪਾਦਨ ਪਲਾਂਟ ਸੀਐੱਸਆਈਆਰ ਦੀ ਕੈਮੀਕਲ ਥੀਮ ਤੋਂ ਟੈਕਨੋਲੋਜੀ ਦਾ ਹਾਲੀਆ ਪ੍ਰਮਾਣ ਹੈ, ਜੋ ਨਵੀਆਂ ਉਚਾਈਆਂ ਤੱਕ ਪਹੁੰਚ ਰਿਹਾ ਹੈ ਅਤੇ ਆਯਾਤ ਪ੍ਰਤਿਸਥਾਪਨ ਦੇ ਲਈ ਅਗ੍ਰਣੀ ਹੈ।

 

ਡਾ. ਜਿਤੇਂਦਰ ਸਿੰਘ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਸੀਐੱਸਆਈਆਰ ਦੇ ਅਰੋਮਾ ਮਿਸ਼ਨ ਅਤੇ ਪਰਪਲ ਰੈਵੋਲਿਊਸ਼ਨ ਨੇ ਭਾਰਤ ਦੇ ਆਯਾਤਕ ਦੀ ਜਗ੍ਹਾਂ ਨਿਰਯਾਤਕ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਨੂੰ ਬਦਲ ਦਿੱਤਾ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸਟੀਲ ਸਲੈਗ ਰੋਡ, ਸੀਐੱਸਆਈਆਰ ਦੀ ਹੇਲੀਬੋਰਨ ਤਕਨੀਕ ਦਾ ਉਪਯੋਗ ਕਰਦੇ ਹੋਏ ਜਲ ਮਾਨ ਚਿਤ੍ਰਣ, ਸੀਐੱਸਆਈਆਰ ਦੇ ਲਾਈਨ ਮੰਤਰਾਲਿਆਂ ਦੇ ਨਾਲ ਨਜ਼ਦੀਕੀ ਸਬੰਧ ਦੇ ਕੁਝ ਹੋਰ ਉਦਹਾਰਣ ਹਨ, ਜੋ ਸੀਐੱਸਆਈਆਰ ਦੀ ਸਿਵਿਲ ਸਹਿ ਇਨਫ੍ਰਾਸਟ੍ਰਕਚਰ ਅਤੇ ਈ3ਓਡਬਲਿਊ ਵਿਸ਼ੇਗਤ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਸੰਚਾਲਿਤ ਹਨ।

 

ਡੀਐੱਸਆਈਆਰ ਦੇ ਸਕੱਤਰ ਅਤੇ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ, ਡਾ. ਐੱਨ ਕਲੈਸੇਲਵੀ ਨੇ ਆਪਣੀ ਪ੍ਰੈਜ਼ੈਨਟੇਸ਼ਨ ਵਿੱਚ ਕਿਹਾ ਕਿ ਸੀਐੱਸਆਈਆਰ ਦੀ ਗਤੀਵਿਧੀਆਂ ਪੂਰੇ ਭਾਰਤ ਵਿੱਚ ਫੈਲੇ 37 ਪ੍ਰਯੋਗਸ਼ਾਲਾਵਾਂ ਅਤੇ 39 ਜਨ ਸੰਪਰਕ ਕੇਂਦਰਾਂ ਦੇ ਮਾਧਿਅਮ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ। 1942 ਵਿੱਚ ਸਥਾਪਿਤ ਸੀਐੱਸਆਈਆਰ ਨੇ ਹਾਲ ਹੀ ਵਿੱਚ ਆਪਣਾ 80ਵਾਂ ਵਰ੍ਹਾ ਪੂਰਾ ਕੀਤਾ ਹੈ ਅਤੇ ਆਪਣੇ ਲੰਬੇ ਇਤਿਹਾਸ ਵਿੱਚ, ਸੀਐੱਸਆਈਆਰ ਨੇ ਵੱਡੇ ਪੈਮਾਨੇ ‘ਤੇ ਭਾਰਤੀ ਉਦਯੋਗ ਅਤੇ ਸਮਾਜ ਵਿੱਚ ਕਈ ਮਹੱਤਵਪੂਰਨ ਯੋਗਦਾਨ ਦਿੱਤੇ ਹਨ। ਕੋਵਿਡ-19 ਮਹਾਮਾਰੀ ਦੇ ਦੌਰਾਨ, ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਨੇ ਮਹਾਮਾਰੀ ਦੇ ਪ੍ਰਬੰਧਨ ਦੇ ਲਈ ਕਈ ਟੈਕਨੋਲੋਜੀਆਂ ਦਾ ਵਿਕਾਸ ਕੀਤਾ।

 

ਵਿੱਤ ਸਕੱਤਰ ਅਤੇ ਸਕੱਤਰ ਖਰਚ ਡਾ. ਟੀਵੀ ਸੋਮਨਾਥਨ, ਸਕੱਤਰ, ਰੱਖਿਆ ਉਤਪਾਦਨ ਵਿਭਾਗ, ਰੱਖਿਆ ਮੰਤਰਾਲਾ, ਡਾ. ਅਜੈ ਕੁਮਾਰ, ਸਕੱਤਰ, ਉੱਚ ਸਿੱਖਿਆ ਵਿਭਾਗ, ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਸ਼੍ਰੀ ਕੇ. ਸੰਜੈ ਮੂਰਤੀ, ਸਕੱਤਰ, ਸਿਹਤ ਰਿਸਰਚ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਡਾ. ਰਾਜੀਵ ਬਹਲ, ਸਕੱਤਰ, ਖੇਤੀਬਾੜੀ ਰਿਸਰਚ ਸਿੱਖਿਆ ਵਿਭਾਗ (ਡੀਏਆਰਈ), ਡਾ. ਹਿਮਾਂਸ਼ੁ ਪਾਠਕ, ਸਕੱਤਰ, ਰੱਖਿਆ ਰਿਸਰਚ ਅਤੇ ਵਿਕਾਸ ਵਿਭਾਗ (ਡੀਡੀਆਰਡੀ) ਅਤੇ ਚੇਅਰਮੈਨ, ਰੱਖਿਆ ਰਿਸਰਚ ਅਤੇ ਵਿਕਾਸ ਸੰਗਠਨ (ਡੀਆਰਡੀਓ), ਡਾ. ਸਮੀਰ ਵੀ ਕਾਮਤ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਡਾ. ਸ੍ਰੀਵਰੀ ਚੰਦ੍ਰਸ਼ੇਖਰ, ਸਕੱਤਰ, ਡੀਐੱਸਆਈਆਰ ਅਤੇ ਡਾਇਰੈਕਟਰ ਜਨਰਲ, ਸੀਐੱਸਆਈਆਰ, ਡਾ. ਐੱਨ. ਕਲਾਈਸੇਲਵੀ, ਸਕੱਤਰ ਪ੍ਰਿਥਵੀ ਵਿਗਿਆਨ ਮੰਤਰਾਲਾ, ਡਾ. ਐੱਮ. ਰਵਿਚੰਦ੍ਰਨ, ਸਕੱਤਰ ਬਾਇਓਟੈਕਨੋਲੋਜੀ ਵਿਭਾਗ, ਡਾ. ਰਾਜੇਸ਼ ਐੱਸ ਗੋਖਲੇ, ਸਕੱਤਰ, ਪਰਮਾਣੂ ਊਰਜਾ ਵਿਭਾਗ ਅਤੇ ਚੇਅਰਮੈਨ, ਪਰਮਾਣੂ ਊਰਜਾ ਆਯੋਗ, ਸ਼੍ਰੀ ਕੇ. ਐੱਨ. ਵਯਾਸ, ਸਕੱਤਰ, ਵਿਭਾਗ ਪੁਲਾੜ ਅਤੇ ਚੇਅਰਮੈਨ, ਪੁਲਾੜ ਆਯੋਗ ਅਤੇ ਭਾਰਤੀ ਪੁਲਾੜ ਰਿਸਰਚ ਸੰਗਠਨ, ਸ਼੍ਰੀ ਐੱਸ ਸੋਮਨਾਥ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਨੈਸ਼ਨਲ ਥਰਮਲ ਪਾਵਰ ਕੋਰਪੋਰੇਸ਼ਨ ਲਿਮਿਟਿਡ (ਬੀਐੱਚਈਐੱਲ) ਸ਼੍ਰੀ ਗੁਰਦੀਪ ਸਿੰਘ, ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ),ਸ਼੍ਰੀ ਸੀ. ਬੀ. ਅਨੰਤਕ੍ਰਿਸ਼ਣਨ, ਡਾ. ਨਲਿਨ ਸਿੰਘਲ, ਭਾਰਤ ਹੇਵੀ ਇਲੈਕਟ੍ਰਿਕਲਸ ਲਿਮਿਟਿਡ (ਬੀਐੱਚਈਐੱਲ) ਸ਼੍ਰੀ ਸੰਦੀਪ ਕੁਮਾਰ ਗੁਪਤਾ, ਗੈਸ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਜੀਏਆਈਐੱਲ), ਪ੍ਰੋ. ਅਜੈ ਕੁਮਾਰ ਸੂਦ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ, ਪ੍ਰੋ. ਕੇ. ਵਿਜੈਰਾਘਵਨ, ਭਾਰਤ ਸਰਕਾਰ ਦੇ ਸਾਬਕਾ ਪ੍ਰਧਾਨ ਵਿਗਿਆਨਿਕ ਸਲਾਹਕਾਰ, ਡਾ. ਵਿਜੈ ਭਟਕਰ, ਉੱਘੇ ਵਿਗਿਆਨਿਕ, ਸ਼੍ਰੀ ਬਾਬਾ ਏ. ਕਲਿਆਣੀ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਕਲਿਆਣੀ ਗਰੁੱਪ, ਭਾਰਤ ਫੋਰਜ ਲਿਮਿਟਿਡ ਕੱਲ੍ਹ ਸੀਐੱਸਆਈਆਰ ਸੋਸਾਇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕੁੱਝ ਮੁੱਖ ਪ੍ਰਤਿਭਾਗੀ ਹਨ।

 

 <><><><><>

ਐੱਸਐੱਨਸੀ/ਆਰਆਰ




(Release ID: 1868268) Visitor Counter : 120