ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਨੇ ਵਾਸ਼ਿੰਗਟਨ ਡੀਸੀ ਵਿੱਚ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੇ ਰਾਤ ਦੇ ਭੋਜਣ (Dinner) ਮੀਟਿੰਗ ਦੇ ਦੌਰਾਨ “ਲਰਨਿੰਗ ਲੌਸੇਸ: ਵ੍ਹਾਟ ਟੂ ਡੂ ਅਬਾਉਟ ਦ ਹੈਵੀ ਕੌਸਟ ਆਵ੍ ਕੋਵਿਡ ਔਨ ਚਿਲਡ੍ਰਨ, ਯੂਥ, ਐਂਡ ਫਿਊਚਰ ਪ੍ਰੋਡਕਟੀਵਿਟੀ” ਵਾਲੇ ਸਿਰਲੇਖ ਰਿਸਰਚ ਪੇਪਰ ‘ਤੇ ਚਰਚਾ ਵਿੱਚ ਹਿੱਸਾ ਲਿਆ
ਵਿੱਤ ਮੰਤਰੀ ਨੇ ਕੋਵਿਡ 19 ਦੇ ਕਾਰਨ ਲਰਨਿੰਗ ਲੌਸੇਸ ਅਤੇ ਉਨ੍ਹਾਂ ਨੁਕਸਾਨਾਂ ਦੀ ਭਰਪਾਈ ਦੇ ਤਰੀਕਿਆਂ ਨੂੰ ਲੈ ਕੇ ਭਾਰਤ ਨਾਲ ਜੁੜੇ ਵਿਸ਼ਿਸ਼ਟ ਅਨੁਭਵਾਂ ਨੂੰ ਸਾਂਝਾ ਕੀਤਾ
Posted On:
15 OCT 2022 10:01AM by PIB Chandigarh
ਕੇਂਦਰੀ ਵਿੱਤ ਅਤੇ ਕੋਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੱਲ੍ਹ ਦੇਰ ਸ਼ਾਮ ਵਾਸ਼ਿੰਗਟਨ ਡੀਸੀ ਦੀ 2022 ਸਲਾਨਾ ਮੀਟਿੰਗ ਵਿੱਚ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੇ ਰਾਤ ਦੇ ਭੋਜਣ (Dinner) ਮੀਟਿੰਗ ਦੇ ਦੌਰਾਨ “ਲਰਨਿੰਗ ਲੌਸੇਸ: ਵ੍ਹਾਟ ਟੂ ਡੂ ਅਬਾਉਟ ਦ ਹੈਵੀ ਕੌਸਟ ਆਵ੍ ਕੋਵਿਡ ਔਨ ਚਿਲਡ੍ਰਨ, ਯੂਥ, ਐਂਡ ਫਿਊਚਰ ਪ੍ਰੋਡਕਟੀਵਿਟੀ” ਵਾਲੇ ਸਿਰਲੇਖ ਰਿਸਰਚ ਪੇਪਰ ‘ਤੇ ਚਰਚਾ ਵਿੱਚ ਹਿੱਸਾ ਲਿਆ।
ਆਪਣੀ ਸ਼ੁਰੂਆਤੀ ਟਿੱਪਣੀ ਵਿੱਚ, ਵਿੱਤ ਮੰਤਰੀ ਨੇ ਕਿਹਾ ਕਿ ਹਰੇਕ ਪ੍ਰਤੀਭਾਗੀ ਦੇਸ਼ ਇਸ ਗੱਲ ਤੋਂ ਸਹਿਮਤ ਹੈ ਕਿ ਕੋਵਿਡ 19 ਦੇ ਕਾਰਨ ਸਕੂਲਾਂ ਦੇ ਬੰਦ ਹੋਣ ਦੇ ਮੱਦੇਨਜ਼ਰ ਹੋਏ ਲਰਨਿੰਗ ਲੌਸੇਸ ਦੀ ਭਰਪਾਈ ਅਤੇ ਕੌਸ਼ਲ ਨੂੰ ਬਿਹਤਰ ਕਰਨ ‘ਤੇ ਨਿਰੰਤਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਭਾਰਤ ਨਾਲ ਜੁੜੇ ਆਪਣੇ ਵਿਸ਼ਿਸ਼ਟ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਕੋਵਿਡ 19 ਮਹਾਮਾਰੀ ਦੇ ਅਸਰ ਦੇ ਕਾਰਨ ਹੋਏ ਲਰਨਿੰਗ ਲੌਸੇਸ ਦੇ ਸੰਦਰਭ ਵਿੱਚ ਭਾਰਤ ਦੁਆਰਾ ਉਠਾਏ ਗਏ ਦੋ ਕਦਮਾਂ ਦੀ ਜਾਣਕਾਰੀ ਦਿੱਤੀ:
-
ਨਵੰਬਰ 2021 ਵਿੱਚ, ਭਾਰਤ ਨੇ ਸਿੱਖਣ ਦੀ ਕੁਸ਼ਲਤਾ ਦਾ ਮੁਲਾਂਕਣ ਕਰਨ ਦੇ ਲਈ ਜਮਾਤ III, V, VII ਅਤੇ X, ਦੇ 3.4 ਮਿਲੀਅਨ ਵਿਦਿਆਰਥੀਆਂ ਨੂੰ ਕਵਰ ਕਰਦੇ ਹੋਏ ਨੈਸ਼ਨਲ ਅਚੀਵਮੈਂਟ ਸਰਵੇ (ਐੱਨਏਐੱਸ) ਦਾ ਆਯੋਜਨ ਕੀਤਾ ਸੀ। ਇਸ ਸਰਵੇਖਣ ਨੇ ਇਹ ਦਰਸਾਇਆ ਕਿ ਤੁਲਨੀਯ ਗ੍ਰੇਡ ਦੇ ਲਈ ਐੱਨਏਐੱਸ 2017 ਦੀ ਤੁਲਨਾ ਵਿੱਚ ਰਾਸ਼ਟਰੀ ਔਸਤ ਪ੍ਰਦਰਸ਼ਨ ਨੌ ਪ੍ਰਤੀਸ਼ਤ ਤੱਕ ਗਿਰ ਗਿਆ ਹੈ।
-
ਮਾਰਚ 2022 ਵਿੱਚ, ਭਾਰਤ ਨੇ ਜਮਾਤ III ਦੇ ਵਿਦਿਆਰਥੀਆਂ ਦੇ ਲਈ ਸਿੱਖਣ ਨਾਲ ਸੰਬੰਧਿਤ ਰਾਸ਼ਟਰੀ ਪੱਧਰ ‘ਤੇ ਇੱਕ ਬੁਨਿਆਦੀ ਸਰਵੇਖਣ ਦਾ ਆਯੋਜਨ ਕੀਤਾ। ਇਹ ਸਰਵੇਖਣ ਵਿਦਿਆਰਥੀ-ਵਾਰ ਮੁਲਾਂਕਣ ਦਾ ਦੁਨੀਆ ਦਾ ਸਭ ਤੋਂ ਵੱਡਾ ਨਮੂਨਾ ਸੀ ਅਤੇ ਪਹਿਲੀ ਵਾਰ ਭਾਰਤ ਵਿੱਚ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਉਪਯੋਗ ਕੀਤੀ ਜਾਣ ਵਾਲੀਆਂ 20 ਭਾਸ਼ਾਵਾਂ ਵਿੱਚ ਵੈਸ਼ਵਿਕ ਪ੍ਰਵੀਣਤਾ ਢਾਂਚੇ ‘ਤੇ ਅਧਾਰਿਤ ਸੰਖਿਆਤਮਕਤਾ ਅਤੇ ਸਮਝ ਦੇ ਮਾਨਕਾਂ ਦੇ ਅਨੁਰੂਪ ਕੀਤਾ ਗਿਆ ਸੀ।
ਵਿੱਤ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਦੋ ਪ੍ਰਯਤਨ ਨਾ ਸਿਰਫ ਸਮੱਸਿਆ ਦੀ ਤੀਬਰਤਾਦਾ ਪ੍ਰਮਾਣਿਕ ਮੁਲਾਂਕ ਪ੍ਰਦਾਨ ਕਰਦੇ ਹਨ ਬਲਿਕ ਪ੍ਰਣਾਲੀਗਤ ਉਪਾਵਾਂ ਦੇ ਲਈ ਸਬੂਤ-ਅਧਾਰਿਤ ਯੋਜਨਾ ਵੀ ਸੁਝਾਂਦੇ ਹਨ। ਵਿੱਤ ਮੰਤਰੀ ਨੇ ਇਨ੍ਹਾਂ ਉਦਾਹਰਣਾਂ ਨੂੰ ਵਿਸ਼ਵ ਬੈਂਕ ਦੇ ਨਾਲ ਇਸ ਉਦੇਸ਼ ਨਾਲ ਸਾਂਝਾ ਕੀਤਾ ਤਾਕਿ ਉਹ ਇਸ ਅਨੁਭਵ ਨੂੰ ਹੋਰ ਦੇਸ਼ਾਂ ਦੇ ਨਾਲ ਸਾਂਝਾ ਕਰ ਸਕਣ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦਾ ਡਿਜੀਟਲ ਪਲੈਟਫਾਰਮ, ਦੀਕਸ਼ਾ, ਜਿਸ ਨੂੰ ਭਾਰਤ ਦੁਆਰਾ 12 ਡਿਜੀਟਲ ਗਲੋਬਲ ਗੁਡਸ ਵਿੱਚੋਂ ਇੱਕ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ, ਹੁਣ ਜਨਤਕ ਡੋਮੇਨ ਵਿੱਚ ਹੈ। ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਇਸ ਮੰਚ ਦੇ ਮਾਧਿਅਮ ਨਾਲ ਪ੍ਰਾਥਮਿਕ ਸਕੂਲੀ ਬੱਚਿਆਂ ਨੂੰ ਕਿਊਆਰ ਕੋਡ ਵਾਲੀ ਪਾਠ-ਪੁਸਤਕਾਂ ਉਪਲਬਧ ਕਰਵਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਵਿੱਤ ਮੰਤਰੀ ਨੇ ਸਾਰੇ ਇੱਛੁਕ ਦੇਸ਼ਾਂ ਨੂੰ ਦੀਕਸ਼ਾ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਵਿਸ਼ਵ ਬੈਂਕ ਵੈਸ਼ਵਿਕ ਪੱਧਰ ‘ਤੇ ਡਿਜੀਟਲ ਸਿੱਖਿਆ ਨੂੰ ਵਧਾਉਣ ਦੇ ਇਸ ਅਵਸਰ ਬਾਰੇ ਵਿਚਾਰ ਕਰ ਸਕਦਾ ਹੈ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੇ ਪੰਜ ਸਾਲ ਦੀ ਅਤਿਅਧਿਕ ਭਾਗੀਦਾਰੀ ਅਤੇ ਬਹੁ-ਆਯਾਮੀ ਵਿਚਾਰ-ਵਟਾਂਦਰੇ ਦੇ ਅਧਾਰ ‘ਤੇ ਤਿਆਰ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ ਦਾ ਡ੍ਰਾਫਟ ਅਪਲੋਡ ਕੀਤਾ ਸੀ। ਕਿਉਂਕਿ ਇਹ ਨੀਤੀ ਜੁਲਾਈ 2020 ਵਿੱਚ ਜਾਰੀ ਕੀਤੀ ਗਈ ਸੀ, ਇਸ ਵਿੱਚ ਸਿੱਖਿਆ ‘ਤੇ ਮਹਾਮਾਰੀ ਦੇ ਅਸਰ ਨਾਲ ਜਾਣੂ ਕਰਵਾਇਆ ਗਿਆ ਸੀ। ਇਹ ਨਵੀਂ ਨੀਤੀ ਇੱਕ ਨਵੇਂ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦਾ ਢਾਂਚੇ ਦਾ ਅਧਾਰ ਪ੍ਰਸਤਾਵਿਤ ਕਰਦੀ ਹੈ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਤਿਅਧਿਕ ਭਾਗੀਦਾਰੀ ਵਾਲੀ ਵਿਚਾਰ-ਵਟਾਂਦਰਾ ਪ੍ਰਕਿਰਿਆ ਨੇ ਗੁਣਵੱਤਾਪੂਰਨ ਸਿੱਖਿਆ, ਮੂਲਭੂਤ ਕੌਸ਼ਲ ਦੀ ਜ਼ਰੂਰਤ, ਸਿਖਾਉਣ ਤੇ ਸਿੱਖਣ ਦੇ ਸੰਸਾਧਨਾਂ ਦੀ ਬਿਹਤਰ ਗੁਣਵੱਤਾ ਅਤੇ ਹਰੇਕ ਸਿੱਖਿਆਰਥੀ ਦੇ ਲਈ ਕੌਸ਼ਲ-ਅਧਾਰਿਤ ਸਿੱਖਿਆ ਵਿੱਚ ਭਾਰੀ ਰੂਚੀ ਪੈਦਾ ਕੀਤੀ ਹੈ। ਭਾਰਤ ਨੇ ਹਾਲ ਹੀ ਵਿੱਚ ਵਲੰਟੀਅਰਾਂ ਨੂੰ ਉਨ੍ਹਾਂ ਦੀ ਪਸੰਦ ਦੇ ਸਕੂਲਾਂ ਨਾਲ ਸਿੱਧਾ ਜੁੜਣ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰਨ ਲਈ ਵਿਦਿਆਂਜਲੀ 2.0 ਔਨਲਾਈਨ ਪਲੈਟਫਾਰਮ ਲਾਂਚ ਕੀਤਾ ਹੈ।
ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪ੍ਰਸਤੁਤ ਰਿਸਰਚ-ਪੇਪਰ ਵਿੱਚ ਭਾਰਤ ਦੇ ‘ਗੋਲ’ ਪ੍ਰੋਗਰਾਮ ਇੱਕ ਸੰਦਰਭ ਦਿੱਤਾ ਗਿਆ ਹੈ, ਜੋ ਮੂਲਭੂਤ ਕੌਸ਼ਲ ਦੇ ਨਿਰਮਾਣ ਦੇ ਲਈ ਇੱਕ ਟੈਕਨੋਲੋਜੀ ਸਮਰੱਥ ਉਪਚਾਰਾਤਮਕ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਮਦਦ ਕਰ ਰਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਰਿਸਰਚ-ਪੇਪਰ ਵਿੱਚ ਭਾਰਤ ਦੀ “ਟੀਚ ਐਟ ਦਾ ਰਾਈਟ ਲੈਵਲ” ਪਹਿਲ ਦਾ ਵੀ ਸੰਦਰਭ ਇੱਕ ਅਜਿਹੀ ਚੰਗੀ ਕਾਰਜਪ੍ਰਣਾਲੀ ਦੇ ਰੂਪ ਵਿੱਚ ਦਿੱਤਾ ਗਿਆ ਹੈ, ਜਿਸ ਵਿੱਚ ਬੱਚਿਆਂ ਨੂੰ ਉਮਰ ਜਾਂ ਜਮਾਤ ਦੀ ਬਜਾਏ ਸਿੱਖਣ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਨਿਰਦੇਸ਼ਾਤਮਕ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ।
ਸ਼੍ਰੀਮਤੀ ਸੀਤਾਰਮਣ ਨੇ ਪ੍ਰਤੀਭਾਗੀਆਂ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਇੱਕ ਵੈਕਲਪਿਕ ਅਕੈਡਮਿਕ ਕਲੰਡਰ ਵੀ ਪੇਸ਼ ਕੀਤਾ ਹੈ ਜਿਸ ਵਿੱਚ ਪਾਠਕ੍ਰਮ ਅਧਾਰਿਤ ਸਿੱਖਣ ਦੇ ਪਰਿਣਾਮਾਂ ਨੂੰ ਸ਼ਾਮਲ ਕਰਦੇ ਹੋਏ ਸਪਤਾਹ-ਵਾਰ ਯੋਜਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ, ਅਧਿਆਪਕਾਂ ਨੂੰ ਸਮਰੱਥ ਬਣਾਉਣ ਦੇ ਲਈ ਭਾਰਤ ਨੇ ਇੱਕ ਇੰਟੀਗ੍ਰੇਟਿਡ ਟੀਚਰ ਟ੍ਰੇਨਿੰਗ ਪ੍ਰੋਗਰਾਮ ‘ਨਿਸ਼ਠਾ’ (ਸਕੂਲਾਂ ਦੇ ਪ੍ਰਮੁਖਾਂ ਅਤੇ ਅਧਿਆਪਕਾਂ ਦੇ ਲਈ ਸਮੁੱਚੀ ਉਨੰਤੀ ਦੇ ਲਈ ਰਾਸ਼ਟਰੀ ਪਹਿਲ) ਸ਼ੁਰੂ ਕੀਤਾ ਹੈ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵਿਸ਼ਵ ਬੈਂਕ ਨੂੰ ਆਪਣੀ ਗਿਆਨ ਸ਼ਕਤੀ ਦਾ ਉਪਯੋਗ ਵਿਭਿੰਨ ਦੇਸ਼ਾਂ ਨੂੰ ਸਿੱਖਣ ਨਾਲ ਸੰਬੰਧਿਤ ਨੁਕਸਾਨ ਦੀ ਭਰਪਾਈ ਨਾਲ ਜੁੜੀ ਕਾਰਜ ਯੋਜਨਾ ਤਿਆਰ ਕਰਨ ਵਿੱਚ ਮਦਦ ਦੇਣ ਦੇ ਲਈ ਕਰਨਾ ਚਾਹੀਦਾ ਹੈ ਤਾਕਿ ਇੱਕ ਨੁਕਸਾਨ ਉਠਾਉਣ ਵਾਲੀ ਪੀੜ੍ਹੀ, ਘੱਟ ਉਤਪਾਦਕਤਾ, ਕਮਾਈ ਅਤੇ ਵਧੇ ਹੋਏ ਸਮਾਜਿਕ ਅਸ਼ਾਂਤੀ ਦੇ ਕਾਰਨ ਭਵਿੱਖ ਵਿੱਚ ਹੋਣ ਵਾਲੇ ਸਮੁੱਚੇ ਆਰਥਿਕ ਨੁਕਸਾਨ ਦੀ ਸੰਭਾਵਨਾ ਨੂੰ ਟਾਲਿਆ ਜਾ ਸਕੇ।
ਟਵਿਟਰ:
****
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1868266)
Visitor Counter : 145