ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਆਈਡੀਸੀਐੱਲ ਨੇ ਆਈਆਈਟੀ- ਪਟਨਾ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ
Posted On:
14 OCT 2022 11:28AM by PIB Chandigarh
ਰਾਸ਼ਟਰੀ ਰਾਜਮਾਰਗ ਅਤੇ ਰਿਸਰਚ ਵਿਕਾਸ ਨਿਗਮ ਲਿਮਿਟਿਡ (ਐੱਨਐੱਚਆਈਡੀਸੀਐੱਲ) ਨੇ ਚਾਲੂ ਵਿੱਤ ਸਾਲ 2022-23 ਦੇ ਦੌਰਾਨ ਸੀਐੱਸਆਈਆਰ-ਸੀਆਰਆਰਆਈ, ਆਈਆਈਟੀ ਰੂੜਕੀ, ਆਈਆਈਟੀ ਕਾਨਪੁਰ ਅਤੇ ਐੱਨਐੱਸਡੀਸੀ ਦੇ ਨਾਲ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਹਨ। ਇਹ ਭਾਰਤ ਸਰਕਾਰ ਦੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਅਧੀਨ ਇੱਕ ਜਨਤਕ ਖੇਤਰ ਦਾ ਉਪਕ੍ਰਮ ਹੈ।
ਇਸ ਤੋਂ ਪਹਿਲੇ ਐੱਨਐੱਚਆਈਡੀਸੀਐੱਲ ਦੇ ਮੁੱਖ ਇੰਜੀਨੀਅਰਿੰਗ ਕਰਮਚਾਰੀਆਂ ਦੇ ਕੌਸ਼ਲ ਅਤੇ ਸਮਰੱਥਾ ਨੂੰ ਉੱਨਤ ਕਰਨ ਲਈ ਰਾਜਮਾਰਗ ਇੰਜੀਨਿਅਰਿੰਗ ਦੇ ਖੇਤਰ ਵਿੱਚ ਅਭਿਨਵ ਵਿਚਾਰਾਂ ਅਤੇ ਤਕਨੀਕਾਂ ਦੇ ਗਿਆਨ ਨੂੰ ਸਾਂਝਾ ਕਰਨ ਲਈ ਆਈਆਈਟੀ- ਬੰਬੇ ਅਤੇ ਆਈਆਈਟੀ-ਗੁਆਹਾਟੀ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ ਹਨ।
ਐੱਨਐੱਚਆਈਡੀਸੀਐੱਲ ਦੇ ਇਹ ਕਰਮੀ ਉੱਤਰ-ਪੂਰਬੀ ਖੇਤਰ, ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਬਹੁਤ ਹੀ ਕਠਿਨ ਭੂਗੌਲਿਕ ਖੇਤਰਾਂ ਵਿੱਚ ਰਾਜਮਾਰਗਾਂ, ਸੁਰੰਗਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਅਣਥਕ ਯਤਨ ਕਰ ਰਹੇ ਹਨ।
ਐੱਨਐੱਚਆਈਡੀਸੀਐੱਲ ਨੇ ਹੋਰ ਆਈਆਈਟੀ ਅਤੇ ਐੱਨਆਈਟੀ ਦੇ ਨਾਲ ਵੀ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਐੱਨਐੱਚਆਈਡੀਸੀਐੱਲ ਨੂੰ ਅਭਿਨਵ ਤਕਨੀਕਾਂ ਨੂੰ ਸਾਹਮਣੇ ਲਿਆਉਣ ਅਤੇ ਚੁਣੌਤੀਪੂਰਣ ਪਹਾੜੀ ਅਤੇ ਸੀਮਾਵਰਤੀ ਖੇਤਰਾਂ ਵਿੱਚ ਰਾਜਮਾਰਗ ਨਿਰਮਾਣ ਦੇ ਮੁੱਦਿਆਂ ਦਾ ਵਿਹਾਰਕ ਸਮਾਧਾਨ ਖੋਜਣ ਵਿੱਚ ਸਹਾਇਤਾ ਮਿਲੇਗੀ।
ਹਾਲ ਹੀ ਵਿੱਚ 11 ਅਕਤੂਬਰ, 2022 ਨੂੰ ਆਈਆਈਟੀ-ਪਟਨਾ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। ਇਸ ਸਹਿਮਤੀ ਪੱਤਰ ‘ਤੇ ਆਈਆਈਟੀ- ਪਟਨਾ ਦੇ ਡਾਇਰੈਕਟਰ ਡਾ. (ਪ੍ਰੋਫੈਸਰ) ਟੀਐੱਨ ਸਿੰਘ ਅਤੇ ਐੱਨਐੱਚਆਈਡੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਚੰਚਲ ਕੁਮਾਰ ਨੇ ਦਸਤਖਤ ਕੀਤੇ।
***********
ਐੱਮਜੇਪੀਐੱਸ
(Release ID: 1867804)
Visitor Counter : 162