ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਦੁਨੀਆ ਭਰ ਦੇ ਉੱਘੇ ਮਾਹਿਰ ਕੁਦਰਤੀ ਗੈਸ ਅਤੇ ਤੇਲ ਦੇ ਬਿਹਤਰ ਉਤਪਾਦਨ ਦੀਆਂ ਨਵੀਨਤਮ ਖੋਜਾਂ ’ਤੇ ਚਰਚਾ ਕਰਨਗੇ


ਤਿੰਨ ਰੋਜ਼ਾ ਪੰਜਵੀਂ ਸਾਊਥ ਏਸ਼ੀਅਨ ਜੀਓਸਾਇੰਸਜ਼ ਕਾਨਫਰੰਸ ‘ਜੀਓ ਇੰਡੀਆ 2022’ ਜੈਪੁਰ ਵਿੱਚ 14 ਅਕਤੂਬਰ ਤੋਂ

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਸਿੰਘ ਪੁਰੀ ਕਰਨਗੇ ਉਦਘਾਟਨ ਨਵੀਨਤਮ ਖੋਜਾਂ ’ਤੇ ਚਰਚਾ ਕਰਨਗੇ ਦੁਨੀਆ ਭਰ ਦੇ ਨਾਮੀ ਮਾਹਿਰ

Posted On: 13 OCT 2022 5:05PM by PIB Chandigarh

ਕੁਦਰਤੀ ਗੈਸ ਅਤੇ ਤੇਲ ਦੇ ਬਿਹਤਰ ਉਤਪਾਦਨ ’ਤੇ ਹੋਈਆਂ ਨਵੀਆਂ ਖੋਜਾਂ ਨੂੰ ਸਾਂਝਾ ਕਰਨ ਲਈ ਤਿੰਨ ਰੋਜ਼ਾ ਪੰਜਵੀਂ ਸਾਊਥ ਏਸ਼ੀਅਨ ਜੀਓਸਾਇੰਸ ਕਾਨਫਰੰਸ ਜੀਓ ਇੰਡੀਆ 2022 ਦੀ ਜੇਈਸੀਸੀ ਸੀਤਾਪੁਰ, ਜੈਪੁਰ ਵਿੱਚ ਕੱਲ੍ਹ 14 ਅਕਤੂਬਰ ਸ਼ੁਕਰਵਾਰ ਤੋਂ ਸ਼ੁਰੂਆਤ ਹੋਵੇਗੀ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਐੱਸ. ਪੁਰੀ ਇਸ ਤਿੰਨ ਰੋਜ਼ਾ ਕਾਨਫਰੰਸ ਦਾ ਉਦਘਾਟਨ ਕਰੇਂਗੇ। ਐਸੋਸੀਏਸ਼ਨ ਆਵ੍ ਪੈਟਰੋਲੀਅਮ ਜੀਓਲੌਜਿਸਟ (ਏਪੀਜੀ) ਵੱਲੋਂ ਆਯੋਜਿਤ ਇਸ ਕਾਨਫਰੰਸ ਵਿੱਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ, ਨੌਰਵੇ ਅਤੇ ਯੂਰੋਪੀਅਨ ਸੰਘ ਸਮੇਤ ਹੋਰ ਦੇਸ਼ਾਂ ਦੇ ਸੌ ਤੋਂ ਜ਼ਿਆਦਾ ਮਾਹਿਰ ਮੁੱਦਿਆਂ ’ਤੇ ਚਰਚਾ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਹਿੱਸਾ ਲੈਣਗੇ।

ਇਸ ਆਯੋਜਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਏਪੀਜੀ ਦੇ ਸਰਪ੍ਰਸਤ ਅਤੇ ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ ਲਿਮਟਿਡ (ਓਐੱਨਜੀਸੀ) ਦੇ ਸੀਐੱਮਫਡੀ ਸ਼੍ਰੀ ਰਾਜੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਪਿਛਲੇ 15 ਸਾਲਾਂ ਵਿੱਚ ਇੱਕ ਅੰਤਰਾਸ਼ਟਰੀ ਸੰਮੇਲਨ ਦੇ ਰੂਪ ਵਿੱਚ ਜੀਓਇੰਡੀਆ ਕਾਨਫਰੰਸ ਦਾ ਦਰਜਾ ਵਧਿਆ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਰੋਜ਼ਾ ਇਸ ਕਾਨਫਰੰਸ ਦਾ ਉਦਘਾਟਨ 14 ਅਕਤੂਬਰ ਦੀ ਸਵੇਰ ਨੂੰ ਮੁੱਖ ਮਹਿਮਾਨ ਕੇਂਦਰੀ ਪੀਐੱਨਜੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮਾਣਯੋਗ ਮੰਤਰੀ ਸ਼੍ਰੀ ਹਰਦੀਪ ਐੱਸ ਪੁਰੀ ਕਰਨਗੇ। ਸਕੱਤਰ ਐੱਮਓਪੀਐੱਨਜੀ ਸ਼੍ਰੀ ਪੰਕਜ ਜੈਨ, ਡਾਇਰੈਕਟਰ ਜਨਰਲ, ਜੀਜੀਐੱਚ ਸ਼੍ਰੀ ਐੱਸ. ਸੀ. ਐੱਲ. ਦਾਸ ਅਤੇ ਸੀਐੱਮਡੀ, ਆਇਲ ਇੰਡੀਆ ਲਿਮਿਟਿਡ ਡਾ. ਰਣਜੀਤ ਰਥ ਵੀ ਇਸ ਅਵਸਰ ’ਤੇ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਣਗੇ।  ਇਸ ਦੇ ਇਲਾਵਾ, ਇਸ ਆਯੋਜਨ ਵਿੱਚ ਪ੍ਰਮੁੱਖ ਨੀਤੀ ਨਿਰਮਾਤਾਵਾਂ, ਅੰਤਰਰਾਸ਼ਟਰੀ ਤੇਲ ਕੰਪਨੀਆਂ (ਆਈਓਸੀ) ਅਤੇ ਕੇਂਦਰੀ ਤੇਲ ਕੰਪਨੀਆਂ (ਐੱਨਓਸੀ) ਦੇ ਸਿਖਰਲੇ ਪ੍ਰਬੰਧਨ ਕਰਮਚਾਰੀਆਂ, ਸੇਵਾ ਪ੍ਰਦਾਤਿਆਂ ਅਤੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਈ ਦਿਗਜ ਹੋਣਗੇ ਜੋ ਧਿਆਨ ਪੂਰਬਕ ਚਾਰਟਡ ਪਲੈਨਰੀ ਸੈਸ਼ਨ ਅਤੇ ਤਿੰਨ ਪੈਨਲ ਗੰਭੀਰ ਮੰਥਨ ਕਰਨਗੇ।

ਇਸ ਕਾਨਫਰੰਸ ਵਿੱਚ ਭਾਰਤ ਦੇ ਇਲਾਵਾ ਅਮਰੀਕਾ, ਨੌਰਵੇ, ਬ੍ਰਿਟੇਨ ਸਮੇਤ ਕਈ ਹੋਰ ਦੇਸ਼ਾਂ ਦੇ ਸੌ ਤੋਂ ਜ਼ਿਆਦਾ ਭੂ ਵਿਗਿਆਨ ਅਤੇ ਭੂ-ਭੌਤਿਕੀ ਮਾਹਿਰ ਸ਼ਾਮਲ ਹੋਣਗੇ। ਸੰਮੇਲਨ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਊਰਜਾ ਸੰਕਰਮਣ ਦੇ ਸੰਦਰਭ ਵਿੱਚ ਤੇਲ ਅਤੇ ਗੈਸ ਦੀ ਭੂਮਿਕਾ ‘ਤੇ ਵਿਚਾਰ ਮੰਥਨ ਕਰੇਗਾ। ਇਸ ਲਈ ‘ਫੌਸਿਲ (ਜੈਵਿਕ) ਈਂਧਣ, ਡੀਕਾਰਬਨਾਈਜੇਸ਼ਨ ਅਤੇ ਚੇਜਿੰਗ ਐਨਰਜੀ ਡਾਇਨੇਮਿਕਸ’ ਨੂੰ ਸੰਮੇਲਨ ਲਈ ਇੱਕ ਵਿਸ਼ੇ ਦੇ ਰੂਪ ਵਿੱਚ ਚੁਣਿਆ ਗਿਆ ਹੈ।

ਏਪੀਜੀ ਦੇ ਪ੍ਰਧਾਨ ਸ਼੍ਰੀ ਐੱਸ. ਐੱਨ. ਚਿਟਨਿਸ (ਓਐੱਨਜੀਸੀ ਵਿੱਚ ਕਾਰਜਕਾਰੀ ਨਿਰਦੇਸ਼ਕ) ਨੇ ਦੱਸਿਆ ਕਿ ਸੰਮੇਲਨ ਵਿੱਚ 200 ਤੋਂ ਜ਼ਿਆਦਾ ਤਕਨੀਕੀ ਪੱਤਰ ਪੇਸ਼ ਕੀਤੇ ਜਾਣਗੇ ਜਿਸ ਵਿੱਚ 1500 ਤੋਂ ਜ਼ਿਆਦਾ ਭੂ-ਵਿਗਿਆਨਕ ਅਤੇ 600 ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

ਰਿਸਰਚ ਪੇਅਰਸ ਦੀ ਪ੍ਰਸਤੂਤੀ ਦੇ ਇਲਾਵਾ ਇਸ ਸੰਮੇਲਨ ਵਿੱਚ ਆਲਮੀ ਮਾਹਿਰਾਂ ਵੱਲੋਂ ਭਵਿੱਖ ਵਿੱਚ ਭਾਰਤ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐੱਚਸੀ ਦੇ ਉਤਪਾਦਨ ਦੇ ਨਾਲ ਨਾਲ ਜ਼ੀਰੋ ਕਾਰਬਨ ਡਾਈਆਕਸਾਈਡ ਉਤਸਰਜਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰਨ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਉਦਯੋਗ ਮਾਹਿਰਾਂ ਨਾਲ ਜਸਟਿਨ ਮਰਫੀ, ਜ਼ਹੀਰ ਇਬਰਾਹਿਮ, ਯੂਐੱਸਏ ਦੇ ਚਾਰਲਸ ਬੋਏਟ, ਨੌਰਵੇ ਦੇ ਦੇਸਿਕਨ ਸੁੰਦਰਰਾਜਨ ਆਦਿ ਵਰਗੇ ਮਾਹਿਰ ਸੰਮੇਲਨ ਵਿੱਚ ਆਪਣੀਆਂ ਅਤਿਆਧੁਨਿਕ ਖੋਜਾਂ ਅਤੇ ਟੈਕਨੋਲੋਜੀਆਂ ਨੂੰ ਸਾਂਝਾ ਕਰਨਗੇ। ਇਸ ਕਾਨਫਰੰਸ ਦਾ ਇੱਕ ਮਹੱਤਵਪੂਰਨ ਪਹਿਲੂ ਵਿਦਿਆਰਥੀਆਂ ਦਾ ਪ੍ਰੋਗਰਾਮ ਵੀ ਹੈ, ਜਿੱਥੇ ਭੂ-ਵਿਗਿਆਨ ਦੇ ਵਿਦਿਆਰਥੀਆਂ ਨੂੰ ਪੈਟਰੋਲੀਅਮ ਉਦਯੋਗ ਦੀਆਂ ਪੇਸ਼ੇਵਰ ਬਾਰੀਕੀਆਂ ਤੋਂ ਜਾਣੂ ਕਰਾਇਆ ਜਾਵੇਗਾ ਤਾਂ ਕਿ ਉਹ ਊਰਜਾ ਦੇ ਜ਼ਰੂਰਤਮੰਦ ਵਿਕਾਸਸ਼ੀਲ ਰਾਸ਼ਟਰ ਦੇ ਭਵਿੱਖ ਦੇ ਊਰਜਾ ਸੈਨਿਕਾਂ ਦੇ ਰੂਪ ਵਿੱਚ ਤਿਆਰ ਹੋ ਸਕਣ। 

ਸੰਪਾਦਕਾਂ ਲਈ ਟਿੱਪਣੀ:

ਜ਼ਿਕਰਯੋਗ ਹੈ ਕਿ ਅਮੈਰੀਕਨ ਐਸੋਸੀਏਸ਼ਨ ਆਵ੍ ਪੈਟਰੋਲੀਅਮ ਜੀਓਲੌਜਿਸਟ (ਏਏਪੀਜੀ) 129 ਦੇਸ਼ਾਂ ਵਿੱਚ 40,000 ਤੋਂ ਜ਼ਿਆਦਾ ਮੈਂਬਰਾਂ ਨਾਲ ਦੁਨੀਆ ਦੇ ਸਭ ਤੋਂ ਵੱਡੇ ਪੇਸ਼ੇਵਰ ਭੂ-ਵਿਗਿਆਨਕ ਸਮਾਜਾਂ ਵਿੱਚੋਂ ਇੱਕ ਹੈ। ਏਏਪੀਜੀ ਭੂ-ਵਿਗਿਆਨ ਦੇ ਵਿਗਿਆਨ ਨੂੰ ਅੱਗੇ ਵਧਾਉਣ ਲਈ ਕੰਮ ਕਰਦਾ ਹੈ, ਖਾਸ ਕਰਕੇ ਜਦੋਂ ਇਹ ਪੈਟਰੋਲੀਅਮ, ਕੁਦਰਤੀ ਗੈਸ, ਹੋਰ ਸਬਸਰਫੇਸ ਲਿਕੁਇਡ ਅਤੇ ਖਣਿਜ ਸਰੋਤਾਂ ਨਾਲ ਸਬੰਧਿਤ ਹੈ; ਆਰਥਿਕ ਅਤੇ ਵਾਤਾਵਰਨ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਸਮੱਗਰੀਆਂ ਦੀ ਰਿਸਰਚ, ਰਿਸਰਚ ਅਤੇ ਉਦਪਾਦਨ ਦੀ ਤਕਨੀਕ ਨੂੰ ਪ੍ਰੋਤਸਾਹਨ ਦੇਣ; ਅਤੇ ਆਪਣੇ ਮੈਂਬਰਾਂ ਦੇ ਪੇਸ਼ੇਵਰ ਕਲਿਆਣ ਨੂੰ ਅੱਗੇ ਵਧਾਉਣ ਲਈ ਇਹ ਸੰਗਠਨ ਕਾਰਜਸ਼ੀਲ ਹੈ।

ਐਸੋਸੀਏਸ਼ਨ ਆਵ੍ ਪੈਟਰੋਲੀਅਮ ਜੀਓਲੌਜਿਸਟ (APG) ਇੰਡੀਆ AAPG ਦੀ ਭਾਰਤ ਦੀ ਸ਼ਾਖਾ ਹੈ। ਇਹ ਇੱਕ ਮੰਚ ਹੈ ਜੋ ਪੈਟਰੋਲੀਅਮ ਭੂ-ਵਿਗਿਆਨਕਾਂ ਅਤੇ ਇੰਜੀਨੀਅਰਾਂ ਨੂੰ ਇੱਕ ਮੰਚ ’ਤੇ ਚਰਚਾ, ਵਿਚਕਾਰ ਵਟਾਂਦਰਾ ਕਰਨ ਅਤੇ ਭੂ-ਵਿਗਿਆਨ ਨਾਲ ਸਬੰਧਿਤ ਸਾਰਥਿਕ ਸਿੱਖਿਆ ਅਤੇ ਵਿਗਿਆਨਕ ਪ੍ਰੋਗਰਾਮਾਂ ਜਾਂ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਦੀ ਯੋਜਨਾ ਬਣਾਉਣ ਲਈ ਇੱਕ ਮੰਚ ’ਤੇ ਲਿਆਉਂਦਾ ਹੈ। ਇਹ ਪੈਟਰੋਲੀਅਮ ਭੂ-ਵਿਗਿਆਨ ਦੇ ਵਿਗਿਆਨ ਦੀ ਪ੍ਰਗਤੀ ਅਤੇ ਆਰਥਿਕ ਅਤੇ ਵਾਤਾਵਰਨ ਦੇ ਤੌਰ ’ਤੇ ਸਹੀ ਢੰਗ ਨਾਲ ਖੋਜ ਅਤੇ ਉਤਪਾਦਨ ਲਈ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਹੈ।

********

ਆਰਕੇਜੀ/ਐੱਮ


(Release ID: 1867657) ਵਿਜ਼ੀਟਰ ਕਾਊਂਟਰ : 151