ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 12 ਤੋਂ 14 ਅਕਤੂਬਰ ਤੱਕ ਤ੍ਰਿਪੁਰਾ ਅਤੇ ਅਸਾਮ ਦਾ ਦੌਰਾ ਕਰਨਗੇ
Posted On:
11 OCT 2022 7:26PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 12 ਤੋਂ 14 ਅਕਤੂਬਰ, 2022 ਤੱਕ ਤ੍ਰਿਪੁਰਾ ਅਤੇ ਅਸਾਮ ਦਾ ਦੌਰਾ ਕਰਨਗੇ।
12 ਅਕਤੂਬਰ, 2022 ਨੂੰ ਰਾਸ਼ਟਰਪਤੀ ਤ੍ਰਿਪੁਰਾ ਰਾਜ ਨਿਆਂਇਕ ਅਕੈਡਮੀ ਦਾ ਉਦਘਾਟਨ ਕਰਨਗੇ ਅਤੇ ਨਰਸਿੰਘਗੜ੍ਹ, ਅਗਰਤਲਾ ਵਿਖੇ ਤ੍ਰਿਪੁਰਾ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਉਸੇ ਦਿਨ, ਰਾਸ਼ਟਰਪਤੀ ਕੈਪੀਟਲ ਕੰਪਲੈਕਸ, ਅਗਰਤਲਾ ਵਿਖੇ ਇੱਕ ਐੱਮ ਐਲ ਏ ਹੋਸਟਲ ਦਾ ਵੀ ਉਦਘਾਟਨ ਕਰਨਗੇ ਅਤੇ ਸੜਕਾਂ, ਸਕੂਲਾਂ ਅਤੇ ਵਿਦਿਆਰਥੀਆਂ ਲਈ ਹੋਸਟਲਾਂ ਨਾਲ ਸਬੰਧਤ ਤ੍ਰਿਪੁਰਾ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਮਹਾਰਾਜਾ ਬੀਰੇਂਦਰ ਕਿਸ਼ੋਰ ਮਾਨਿਕਿਯਾ ਅਜਾਇਬ ਘਰ ਅਤੇ ਸੱਭਿਆਚਾਰਕ ਕੇਂਦਰ ਅਗਰਤਲਾ ਅਤੇ ਆਈਆਈਆਈਟੀ-ਅਗਰਤਲਾ - ਦ ਰਬਿੰਦਰ ਸਤਾ ਬਾਰਸ਼ਿਕੀ ਭਵਨ, ਅਗਰਤਲਾ ਤੋਂ ਨੀਂਹ ਪੱਥਰ ਰੱਖਣਗੇ। ਸ਼ਾਮ ਵੇਲੇ ਰਾਸ਼ਟਰਪਤੀ ਟਾਊਨ ਹਾਲ, ਅਗਰਤਲਾ ਵਿਖੇ ਤ੍ਰਿਪੁਰਾ ਸਰਕਾਰ ਵਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਨਾਗਰਿਕ ਸੁਆਗਤ ਸਮਾਰੋਹ ਵਿੱਚ ਸ਼ਾਮਲ ਹੋਣਗੇ।
13 ਅਕਤੂਬਰ, 2022 ਨੂੰ ਰਾਸ਼ਟਰਪਤੀ ਅਗਰਤਲਾ ਰੇਲਵੇ ਸਟੇਸ਼ਨ ਤੋਂ ਗੁਵਾਹਟੀ-ਕੋਲਕਾਤਾ-ਗੁਵਾਹਟੀ ਰੇਲ ਦੇ ਵਿਸ਼ੇਸ਼ ਵਿਸਤਾਰ ਨੂੰ ਅਗਰਤਲਾ ਤੱਕ ਅਤੇ ਅਗਰਤਲਾ-ਜੀਰੀਬਾਮ-ਅਗਰਤਲਾ ਜਨ ਸ਼ਤਾਬਦੀ ਐਕਸਪ੍ਰੈੱਸ ਨੂੰ ਖੋਂਗਸਾਂਗ, ਮਣੀਪੁਰ ਤੱਕ ਹਰੀ ਝੰਡੀ ਦੇਣਗੇ।
ਉਸੇ ਦਿਨ, ਆਈਆਈਟੀ ਗੁਵਾਹਟੀ ਵਿਖੇ ਰਾਸ਼ਟਰਪਤੀ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਅਤੇ ਅਸਾਮ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਸੁਪਰਕੰਪਿਊਟਰ ਸੁਵਿਧਾ ਪਰਮ ਕਾਮਰੂਪਾ ਅਤੇ ਆਈਆਈਟੀ ਗੁਵਾਹਟੀ ਵਿਖੇ ਉੱਚ ਸ਼ਕਤੀ ਵਾਲੇ ਮਾਈਕ੍ਰੋਵੇਵ ਕੰਪੋਨੈਂਟਸ ਦੇ ਡਿਜ਼ਾਈਨ ਅਤੇ ਵਿਕਾਸ ਦੀ ਸਹੂਲਤ; ਧੂਬਰੀ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ; ਅਤੇ ਡਿਬਰੂਗੜ੍ਹ (ਅਸਾਮ) ਅਤੇ ਜਬਲਪੁਰ (ਮੱਧ ਪ੍ਰਦੇਸ਼) ਵਿਖੇ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ) ਦੇ ਜ਼ੋਨਲ ਇੰਸਟੀਟਿਊਟ ਸ਼ਾਮਲ ਹਨ। ਸ਼ਾਮ ਵੇਲੇ ਰਾਸ਼ਟਰਪਤੀ ਅਸਾਮ ਪ੍ਰਸ਼ਾਸਨਿਕ ਸਟਾਫ਼ ਕਾਲਜ, ਗੁਵਾਹਟੀ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਨਾਗਰਿਕ ਸਵਾਗਤ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
14 ਅਕਤੂਬਰ, 2022 ਨੂੰ ਰਾਸ਼ਟਰਪਤੀ ਅਸਾਮ ਸਰਕਾਰ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਰੇਲਵੇ ਦੇ ਕੇਂਦਰੀ ਮੰਤਰਾਲਿਆਂ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਵਰਚੁਅਲੀ ਉਦਘਾਟਨ/ਲਾਂਚ ਕਰਨਗੇ /ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਆਧੁਨਿਕ ਸੁਵਿਧਾਵਾਂ ਵਾਲੇ ਮਾਡਲ ਆਂਗਣਵਾੜੀ ਕੇਂਦਰਾਂ ਦੀ ਸ਼ੁਰੂਆਤ; ਅਤੇ ਮਿਸ਼ਨ ਸੌਭਾਗਯ; ਮੋਇਨਾਰਬੋਂਡ, ਸਿਲਚਰ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਰੇਲ-ਫੈੱਡ ਪੈਟਰੋਲੀਅਮ ਸਟੋਰੇਜ ਡਿਪੂ ਦਾ ਉਦਘਾਟਨ; ਦੋ ਹਾਈਵੇ ਪ੍ਰੋਜੈਕਟ; ਅਸਾਮ ਦੇ ਚਾਹ ਬਾਗਾਂ ਦੇ ਖੇਤਰਾਂ ਵਿੱਚ 100 ਮਾਡਲ ਸੈਕੰਡਰੀ ਸਕੂਲਾਂ ਲਈ ਨੀਂਹ ਪੱਥਰ; ਅਘਟੋਰੀ, ਗੁਵਾਹਟੀ ਵਿਖੇ ਦੋ ਹਾਈਵੇ ਪ੍ਰੋਜੈਕਟ ਅਤੇ ਆਧੁਨਿਕ ਕਾਰਗੋ-ਕਮ-ਕੋਚਿੰਗ ਟਰਮੀਨਲ; ਅਤੇ ਗੁਵਾਹਟੀ ਤੋਂ ਲੁਮਡਿੰਗ ਤੱਕ ਸ਼ੋਖੁਵੀ (ਨਾਗਾਲੈਂਡ) ਅਤੇ ਮੰਡੀਪਠਾਰ (ਮੇਘਾਲਿਆ) ਤੱਕ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਸ਼ਾਮਲ ਹੈ।
**********
ਡੀਐੱਸ/ਬੀਐੱਮ
(Release ID: 1866983)