ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਹਾਇਕ ਸਕੱਤਰ ਪ੍ਰੋਗਰਾਮ, 2022 ਦੇ ਸਮਾਪਨ ਸੈਸ਼ਨ ਵਿੱਚ 2020 ਬੈਚ ਦੇ ਆਈਏਐੱਸ ਅਧਿਕਾਰੀਆਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਚਰਚਾ ਕੀਤੀ ਕਿ ਕਿਵੇਂ ਸਰਕਾਰ ‘ਸਮੁੱਚੀ ਸਰਕਾਰ' ਪਹੁੰਚ ਨਾਲ ਇੱਕ ਟੀਮ ਵਜੋਂ ਕੰਮ ਕਰ ਰਹੀ ਹੈ

ਪ੍ਰਧਾਨ ਮੰਤਰੀ ਨੇ ਲੀਕ ਤੋਂ ਹਟ ਕੇ ਚਿੰਤਨ, ਸੰਪੂਰਨ ਪਹੁੰਚ ਅਤੇ ਜਨ ਭਾਗੀਦਾਰੀ ਭਾਵਨਾ ਦੇ ਮਹੱਤਵ ਨੂੰ ਉਜਾਗਰ ਕੀਤਾ

ਇਹ ਯਕੀਨੀ ਬਣਾਉਣ ਵਿੱਚ ਅਧਿਕਾਰੀਆਂ ਦੀ ਅਹਿਮ ਭੂਮਿਕਾ ਹੈ ਕਿ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦਾ ਲਕਸ਼ ਹਾਸਲ ਕੀਤਾ ਜਾਵੇ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ ਅਤੇ ਖ਼ਾਹਿਸ਼ੀ ਜ਼ਿਲ੍ਹੇ ਪ੍ਰੋਗਰਾਮ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ

ਪਹਿਲਾਂ ਜਨ ਧਨ ਯੋਜਨਾ ਦੀ ਸਫ਼ਲਤਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਵਾਸਤੇ ਕੰਮ ਕਰਨ ਲਈ ਕਿਹਾ ਕਿ ਪਿੰਡਾਂ ਦੇ ਲੋਕ ਡਿਜੀਟਲ ਅਰਥਵਿਵਸਥਾ ਤੇ ਯੂਪੀਆਈ ਰਾਹੀਂ ਜੁੜੇ ਹੋਏ ਹਨ

'ਰਾਜਪਥ' ਦੀ ਮਾਨਸਿਕਤਾ ਹੁਣ 'ਕਰਤਵਯ ਪਥ' ਦੀ ਭਾਵਨਾ ਵਿੱਚ ਬਦਲ ਗਈ ਹੈ: ਪ੍ਰਧਾਨ ਮੰਤਰੀ

Posted On: 06 OCT 2022 6:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲਾਂ ਨਵੀਂ ਦਿੱਲੀ ਵਿੱਚ ਸੁਸ਼ਮਾ ਸਵਰਾਜ ਭਵਨ ਵਿੱਚ ਸਹਾਇਕ ਸਕੱਤਰ ਪ੍ਰੋਗਰਾਮ, 2022 ਦੇ ਸਮਾਪਨ ਸੈਸ਼ਨ ਵਿੱਚ 2020 ਬੈਚ ਦੇ ਆਈਏਐੱਸ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਅੰਮ੍ਰਿਤ ਕਾਲ ਦੌਰਾਨ ਦੇਸ਼ ਦੀ ਸੇਵਾ ਕਰਨ ਅਤੇ ਪੰਚ ਪ੍ਰਾਣ ਨੂੰ ਸਾਕਾਰ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਲਕਸ਼ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਵਿੱਚ ਅਧਿਕਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਆਪਣੇ ਯਤਨਾਂ ਵਿੱਚ ਬਾਹਰੀ ਸੋਚ ਅਤੇ ਇੱਕ ਸੰਪੂਰਨ ਪਹੁੰਚ ਅਪਣਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਅਜਿਹੀ ਸੰਪੂਰਨ ਪਹੁੰਚ ਦੀ ਮਹੱਤਤਾ ਨੂੰ ਦਰਸਾਉਣ ਲਈ ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ ਦੀ ਉਦਾਹਰਣ ਦਿੱਤੀ।

ਪ੍ਰਧਾਨ ਮੰਤਰੀ ਨੇ ਇਨੋਵੇਸ਼ਨ ਦੇ ਮਹੱਤਵ ਬਾਰੇ ਚਰਚਾ ਕੀਤੀ ਅਤੇ ਕਿਵੇਂ ਇਹ ਦੇਸ਼ ਵਿੱਚ ਇੱਕ ਸਮੂਹਿਕ ਯਤਨ ਅਤੇ ਕਾਰਜ ਸੱਭਿਆਚਾਰ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਨੇ ਸਟਾਰਟ-ਅੱਪ ਇੰਡੀਆ ਸਕੀਮ ਬਾਰੇ ਗੱਲ ਕੀਤੀ ਅਤੇ ਕਿਵੇਂ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਸਟਾਰਟਅੱਪਸ ਦੀ ਗਿਣਤੀ ਵਿੱਚ ਇੱਕ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਇਹ ਕਈ ਮੰਤਰਾਲਿਆਂ ਦੇ ਇਕੱਠੇ ਆਉਣ ਅਤੇ 'ਸਰਕਾਰ ਦੀ ਪੂਰੀਪਹੁੰਚ ਦੁਆਰਾ ਇੱਕ ਟੀਮ ਵਜੋਂ ਕੰਮ ਕਰਨ ਕਾਰਨ ਸੰਭਵ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਸ਼ਾਸਨ ਦਾ ਧਿਆਨ ਦਿੱਲੀ ਤੋਂ ਬਾਹਰ ਦੇਸ਼ ਦੇ ਸਾਰੇ ਖੇਤਰਾਂ ਵਿੱਚ ਤਬਦੀਲ ਹੋ ਗਿਆ ਹੈ। ਉਨ੍ਹਾਂ ਨੇ ਉਦਾਹਰਣਾਂ ਦਿੱਤੀਆਂ ਕਿ ਹੁਣ ਦਿੱਲੀ ਤੋਂ ਬਾਹਰ ਦੀਆਂ ਥਾਵਾਂ ਤੋਂ ਕਿੰਨੀਆਂ ਅਹਿਮ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕੰਮ ਦੇ ਖੇਤਰ ਦੇ ਸਥਾਨਕ ਸੱਭਿਆਚਾਰ ਦੀ ਸਮਝ ਵਿਕਸਿਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਸਥਾਨਕ ਲੋਕਾਂ ਨਾਲ ਆਪਣੇ ਸੰਪਰਕ ਨੂੰ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ’ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਆਪਣੇ ਜ਼ਿਲ੍ਹੇ ਦੇ ਉਤਪਾਦਾਂ ਦੇ ਨਿਰਯਾਤ ਦੇ ਮੌਕਿਆਂ ਦੀ ਖੋਜ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਖ਼ਾਹਿਸ਼ੀ ਜ਼ਿਲ੍ਹੇ ਪ੍ਰੋਗਰਾਮ ਲਈ ਆਪਣੀ ਕਾਰਜ ਯੋਜਨਾ ਤਿਆਰ ਕਰਨ ਲਈ ਵੀ ਕਿਹਾ। ਮਨਰੇਗਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਜਨ ਭਾਗੀਦਾਰੀ ਦੀ ਭਾਵਨਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਪਹੁੰਚ ਕੁਪੋਸ਼ਣ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਪਹਿਲਾਂ ਜਨ ਧਨ ਯੋਜਨਾ ਦੀ ਸਫ਼ਲਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਿਜੀਟਲ ਅਰਥਵਿਵਸਥਾ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਅਧਿਕਾਰੀਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਡਿਜੀਟਲ ਅਰਥਵਿਵਸਥਾ ਅਤੇ ਯੂਪੀਆਈ ਨਾਲ ਜੋੜਨ ਦੀ ਕੋਸ਼ਿਸ਼ ਕਰਨ ਲਈ ਕਿਹਾ। ਇਸ ਤੋਂ ਇਲਾਵਾਰਾਸ਼ਟਰ ਦੀ ਸੇਵਾ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਕਰਤੱਵ ਨਿਭਾਉਣ ਦੀ ਮਹੱਤਤਾ ਬਾਰੇ ਗੱਲ ਕੀਤੀਉਨ੍ਹਾਂ ਨੇ ਕਿਹਾ ਕਿ 'ਰਾਜਪਥਦੀ ਮਾਨਸਿਕਤਾ ਹੁਣ 'ਕਰਤਵਯ ਪਥਦੀ ਭਾਵਨਾ ਵਿੱਚ ਬਦਲ ਗਈ ਹੈ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੂੰ ਸਹਾਇਕ ਸਕੱਤਰਾਂ ਵੱਲੋਂ ਅੱਠ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਨ੍ਹਾਂ ਪੇਸ਼ਕਾਰੀਆਂ ਦੇ ਵਿਸ਼ਿਆਂ ਵਿੱਚ ਪੋਸ਼ਣ ਟਰੈਕਰ: ਪੋਸ਼ਣ ਅਭਿਯਾਨ ਦੀ ਬਿਹਤਰ ਨਿਗਰਾਨੀ ਲਈ ਸਾਧਨਭਾਸ਼ਿਨੀ ਰਾਹੀਂ ਬਹੁ-ਭਾਸ਼ਾਈ ਆਵਾਜ਼ ਅਧਾਰਿਤ ਡਿਜੀਟਲ ਪਹੁੰਚ ਨੂੰ ਸਮਰੱਥ ਬਣਾਉਣਾਕਾਰਪੋਰੇਟ ਡਾਟਾ ਪ੍ਰਬੰਧਨਮਾਤਭੂਮੀ ਜੀਓਪੋਰਟਲ - ਗਵਰਨੈਂਸ ਲਈ ਭਾਰਤ ਦਾ ਏਕੀਕ੍ਰਿਤ ਰਾਸ਼ਟਰੀ ਜਿਓਪੋਰਟਲਬਾਰਡਰ ਰੋਡਸ ਆਰਗੇਨਾਈਜ਼ੇਸ਼ਨ (ਬੀਆਰਓ) ਦੀ ਟੂਰਿਜ਼ਮ ਸੰਭਾਵਨਾਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਰਾਹੀਂ ਡਾਕਘਰਾਂ ਦਾ ਚਿਹਰਾ ਬਦਲਣਾਚਟਾਨਾਂ ਵਰਗੀਆਂ ਨਕਲੀ ਬਣਤਰਾਂ ਰਾਹੀਂ ਤਟਵਰਤੀ ਮੱਛੀ ਪਾਲਣ ਦਾ ਵਿਕਾਸਅਤੇ ਕੰਪਰੈੱਸਡ ਬਾਇਓਗੈਸ - ਭਵਿੱਖ ਲਈ ਬਾਲਣ ਸ਼ਾਮਲ ਸਨ। ਇਸ ਸਾਲ, 2020 ਬੈਚ ਦੇ ਕੁੱਲ 175 ਆਈਏਐੱਸ ਅਧਿਕਾਰੀਆਂ ਨੂੰ 11.07.2022 ਤੋਂ 07.10.2022 ਤੱਕ ਭਾਰਤ ਸਰਕਾਰ ਦੇ 63 ਮੰਤਰਾਲਿਆਂ/ਵਿਭਾਗਾਂ ਵਿੱਚ ਸਹਾਇਕ ਸਕੱਤਰਾਂ ਵਜੋਂ ਤੈਨਾਤ ਕੀਤਾ ਗਿਆ ਹੈ।

 

 

 ***** ***** *****

ਡੀਐੱਸ/ਐੱਲਪੀ



(Release ID: 1865801) Visitor Counter : 117