ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਮਸ ਬਿਲਾਸਪੁਰ ਦਾ ਦੌਰਾ ਕੀਤਾ

Posted On: 05 OCT 2022 2:36PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਮਸਬਿਲਾਸਪੁਰ ਦਾ ਦੌਰਾ ਕੀਤਾ।

 

ਪ੍ਰਧਾਨ ਮੰਤਰੀ ਹਸਪਤਾਲ ਦੀ ਇਮਾਰਤ ਦੇ ਸੀ-ਬਲਾਕ ਪਹੁੰਚੇ। ਉਸ ਤੋਂ ਬਾਅਦਉਨ੍ਹਾਂ ਏਮਸਬਿਲਾਸਪੁਰ ਕੈਂਪਸ ਦੇ 3ਡੀ ਮਾਡਲ ਦਾ ਪ੍ਰਦਰਸ਼ਨ ਦੇਖਿਆ ਅਤੇ ਸੰਸਥਾ ਦੇ ਉਦਘਾਟਨ ਲਈ ਰਿਬਨ ਕੱਟਣ ਦੀ ਰਸਮ ਲਈ ਅੱਗੇ ਗਏ। ਪ੍ਰਧਾਨ ਮੰਤਰੀ ਨੇ ਹਸਪਤਾਲ ਦੇ ਸੀਟੀ ਸਕੈਨ ਸੈਂਟਰ ਅਤੇ ਐਮਰਜੈਂਸੀ ਅਤੇ ਟਰੌਮਾ ਖੇਤਰਾਂ ਦਾ ਦੌਰਾ ਕੀਤਾ।

 

 

ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਪ੍ਰਤੀਬੱਧਤਾ ਨੂੰ ਏਮਸ ਬਿਲਾਸਪੁਰ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਦੁਆਰਾ ਇੱਕ ਵਾਰ ਫਿਰ ਤੋਂ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਹਸਪਤਾਲ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ ਅਕਤੂਬਰ 2017 ਵਿੱਚ ਰੱਖਿਆ ਗਿਆ ਸੀ ਅਤੇ ਇਹ ਕੇਂਦਰੀ ਸੈਕਟਰ ਦੀ ਯੋਜਨਾ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ।

 

ਏਮਸ ਬਿਲਾਸਪੁਰਜੋ ਕਿ 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗਾਂ18 ਮੌਡਿਊਲਰ ਅਪਰੇਸ਼ਨ ਥੀਏਟਰਾਂਅਤੇ 64 ਆਈਸੀਯੂ ਬੈੱਡਾਂ ਸਮੇਤ 750 ਬਿਸਤਰਿਆਂ ਵਾਲਾ ਇੱਕ ਅਤਿ-ਆਧੁਨਿਕ ਹਸਪਤਾਲ ਹੈ। 247 ਏਕੜ ਵਿੱਚ ਫੈਲੇ ਇਸ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਅਤੇ ਡਾਇਲਿਸਿਸ ਦੀਆਂ ਸੁਵਿਧਾਵਾਂਅਲਟਰਾਸੋਨੋਗ੍ਰਾਫੀਸੀਟੀ ਸਕੈਨਐੱਮਆਰਆਈ ਆਦਿ ਜਿਹੀਆਂ ਆਧੁਨਿਕ ਡਾਇਗਨੌਸਟਿਕ ਮਸ਼ੀਨਾਂਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲਾ ਆਯੁਸ਼ ਬਲਾਕ ਵੀ ਮੌਜੂਦ ਹੈ। ਹਸਪਤਾਲ ਨੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਅਤੇ ਦੁਰਗਮ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਿਜੀਟਲ ਹੈਲਥ ਲਈ ਕੇਂਦਰ ਵੀ ਸਥਾਪਿਤ ਕੀਤਾ ਹੈ। ਨਾਲ ਹੀਹਸਪਤਾਲ ਦੁਆਰਾ ਕਾਜ਼ਾਸਲੂਨੀ ਅਤੇ ਕੀਲੋਂਗ ਜਿਹੇ ਦੁਰਗਮ ਕਬਾਇਲੀ ਅਤੇ ਉੱਚ ਹਿਮਾਲੀਅਨ ਖੇਤਰਾਂ ਵਿੱਚ ਸਿਹਤ ਕੈਂਪਾਂ ਦੇ ਜ਼ਰੀਏ ਮਾਹਿਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਵਿੱਚ ਹਰ ਸਾਲ ਐੱਮਬੀਬੀਐੱਸ ਕੋਰਸਾਂ ਲਈ 100 ਵਿਦਿਆਰਥੀਆਂ ਅਤੇ ਨਰਸਿੰਗ ਕੋਰਸਾਂ ਲਈ 60 ਵਿਦਿਆਰਥੀਆਂ ਨੂੰ ਦਾਖਲਾ ਮਿਲੇਗਾ।

 

ਪ੍ਰਧਾਨ ਮੰਤਰੀ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਸ਼੍ਰੀ ਜੈ ਰਾਮ ਠਾਕੁਰਹਿਮਾਚਲ ਪ੍ਰਦੇਸ਼ ਦੇ ਰਾਜਪਾਲਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰਕੇਂਦਰੀ ਮੰਤਰੀਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਸੰਸਦ ਮੈਂਬਰ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨਸ਼੍ਰੀ ਜਗਤ ਪ੍ਰਕਾਸ਼ ਨੱਡਾ ਵੀ ਹਾਜ਼ਰ ਸਨ।

 

 

 ***********

 

 

ਡੀਐੱਸ/ਟੀਐੱਸ


(Release ID: 1865368) Visitor Counter : 199