ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਦੁਸਹਿਰੇ ਦੀ ਪੂਰਵ ਸੰਧਿਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 04 OCT 2022 5:48PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੁਸਹਿਰੇ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

"ਵਿਜੈਦਸ਼ਮੀ ਦੇ ਸ਼ੁਭ ਮੌਕੇ 'ਤੇ, ਮੈਂ ਸਾਰੇ ਦੇਸ਼ਵਾਸੀਆਂ ਨੂੰ ਤਹਿ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਵਿਜੈਦਸ਼ਮੀ ਦਾ ਤਿਉਹਾਰ ਸਾਰੇ ਭਾਰਤ ਵਿੱਚ ਬੁਰਾਈ ਉੱਤੇ ਚੰਗਿਆਈ, ਝੂਠ ਉੱਤੇ ਸੱਚ, ਅਨੈਤਿਕਤਾ ਉੱਤੇ ਨੈਤਿਕਤਾ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਵਿੱਚ ਇਸ ਨੂੰ 'ਦੁਸਹਿਰੇ' ਵਜੋਂ ਮਨਾਇਆ ਜਾਂਦਾ ਹੈ ਅਤੇ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਨੂੰ 'ਰਾਵਣ ਦਹਨ' ਰਾਹੀਂ ਦਰਸਾਇਆ ਗਿਆ ਹੈ। ਸ਼੍ਰੀ ਰਾਮ ਜੀ ਦਾ ਆਦਰਸ਼ ਆਚਰਣ ਅਤੇ ਨੇਕੀ ਦਾ ਸੰਦੇਸ਼ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।

ਪੂਰਬੀ ਭਾਰਤ ਵਿੱਚ, 'ਦੁਰਗਾ ਮੂਰਤੀ ਵਿਸਰਜਨ' ਸਮਾਰੋਹ ਇਸ ਦਿਨ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਤਿਉਹਾਰ ਭਾਰਤ ਦੀ ਸੱਭਿਆਚਾਰਕ ਏਕਤਾ ਦੀ ਮਿਸਾਲ ਹੈ।

ਮੈਂ ਕਾਮਨਾ ਕਰਦੀ ਹਾਂ ਕਿ ਇਹ ਤਿਉਹਾਰ ਸਾਨੂੰ ਨੈਤਿਕਤਾ, ਸਚਾਈ ਅਤੇ ਚੰਗਿਆਈ ਦੇ ਸਦੀਵੀ ਜੀਵਨ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਅਤੇ ਸ਼ਾਂਤੀ ਅਤੇ ਸਦਭਾਵਨਾ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਰਹੇ।"

 

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

*****

 

ਡੀਐੱਸ/ਬੀਐੱਮ


(Release ID: 1865333) Visitor Counter : 162