ਰਾਸ਼ਟਰਪਤੀ ਸਕੱਤਰੇਤ

ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਾ ਸੰਦੇਸ਼

Posted On: 01 OCT 2022 7:30PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਡਾ. ਦ੍ਰੌਪਦੀ ਮੁਰਮੂ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਦੇਸ਼ ਜਾਰੀ ਕੀਤਾ ਹੈ।

ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਮਹਾਤਮਾ ਗਾਂਧੀ ਦੀ 153ਵੀਂ ਜਯੰਤੀ ਮੌਕੇ ਮੈਂ ਸਾਰੇ ਸਾਥੀ ਨਾਗਰਿਕਾਂ ਦੁਆਰਾ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਹਾਂ।

ਗਾਂਧੀ ਜਯੰਤੀ ਸਾਡੇ ਸਾਰਿਆਂ ਲਈ ਉਨ੍ਹਾਂ ਦੇ ਪ੍ਰੇਰਣਾਦਾਇਕ ਜੀਵਨ - ਸ਼ਾਂਤੀ, ਸਮਾਨਤਾ ਅਤੇ ਫਿਰਕੂ ਸਦਭਾਵਨਾ ਦੇ ਮੁੱਲਾਂ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਮੌਕਾ ਹੈ। ਇਸ ਸਾਲ ਇਸ ਨੂੰ ਮਨਾਉਣਾ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਹ ਸਮਾਂ ਹੈ, ਸਾਡੇ ਸਾਰਿਆਂ ਲਈ, ਗਾਂਧੀ ਜੀ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਕਰਨ ਲਈ ਕੰਮ ਕਰਨ ਦਾ।

ਇੱਕ ਸਦੀ ਪਹਿਲਾਂ, ਗਾਂਧੀ ਜੀ ਨੇ ਸਵਦੇਸ਼ੀ ਦੇ ਆਪਣੇ ਸੱਦੇ ਅਤੇ ਆਤਮਨਿਰਭਰਤਾ 'ਤੇ ਆਪਣੇ ਜ਼ੋਰ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਆਤਮਨਿਰਭਰ ਭਾਰਤ ਦਾ ਨਿਰਮਾਣ, ਜੋ ਕਿ ਚੱਲ ਰਿਹਾ ਹੈ, ਇਸ ਤਰ੍ਹਾਂ, ਮਹਾਤਮਾ ਜੀ ਦੇ ਦਰਸ਼ਨ ਤੋਂ ਪ੍ਰੇਰਿਤ ਹੈ ਅਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਵਜੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਸਵੱਛ ਭਾਰਤ, ਸਿਹਤਮੰਦ ਭਾਰਤ ਹੈ। ਇਸ ਸਬੰਧੀ ਕੀਤੀਆਂ ਗਈਆਂ ਪਹਿਲਾਂ ਦਾ ਹੁਣ ਫਲ ਲੱਗ ਰਿਹਾ ਹੈ।

ਜਿਵੇਂ ਹੀ ਅਸੀਂ ਅੰਮ੍ਰਿਤ ਕਾਲ, ਆਜ਼ਾਦੀ ਦੀ ਸ਼ਤਾਬਦੀ ਤੋਂ ਪਹਿਲਾਂ ਦੇ ਸਮੇਂ ਵਿੱਚ ਪ੍ਰਵੇਸ਼ ਕਰਦੇ ਹਾਂ, ਇਹ ਨੋਟ ਕਰਨਾ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਵੀ ਗਾਂਧੀ ਜੀ ਦੀਆਂ ਰਚਨਾਵਾਂ ਤੋਂ ਪ੍ਰੇਰਣਾ ਲੈ ਰਹੀ ਹੈ। ਜਦੋਂ ਸੰਸਾਰ ਨੂੰ ਵੱਧ ਤੋਂ ਵੱਧ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਨ੍ਹਾਂ ਦਾ ਜੀਵਨ ਇੱਕ ਚਾਨਣ–ਮੁਨਾਰੇ ਦੇ ਰੂਪ ਵਿੱਚ ਕੰਮ ਕਰਨਾ ਜਾਰੀ ਰੱਖਦਾ ਹੈ, ਜਿਸ ਨਾਲ ਸਾਨੂੰ ਔਖੇ ਸਮਿਆਂ ਵੇਲੇ ਰਸਤੇ 'ਤੇ ਅੱਗੇ ਵਧਣ ਵਿੱਚ ਮਦਦ ਮਿਲਦੀ ਹੈ।

ਗਾਂਧੀ ਜੀ ਨੇ ਸਾਰੀ ਮਨੁੱਖਤਾ ਨੂੰ ਆਪਣੀ ਅਸਲ ਸਮਰੱਥਾ ਦਿਖਾਈ, ਅਤੇ ਦਇਆ ਦੀ ਸ਼ਕਤੀ ਨੂੰ ਸਾਬਤ ਕੀਤਾ। ਆਉ ਅਸੀਂ ਦੁਬਾਰਾ ਉਨ੍ਹਾਂ ਦੇ ਮਾਰਗ, ਸੱਚ ਅਤੇ ਅਹਿੰਸਾ ਦੇ ਮਾਰਗ 'ਤੇ ਚੱਲਣ, ਆਪਸੀ ਸਦਭਾਵਨਾ ਨੂੰ ਵਧਾਉਣ ਅਤੇ ਦੇਸ਼ ਅਤੇ ਵਿਸ਼ਵ ਦੀ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਲਈਏ।

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ –

 

***

 

ਡੀਐੱਸ/ਏਕੇ



(Release ID: 1864777) Visitor Counter : 79