ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 3 ਤੋਂ 4 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ

Posted On: 02 OCT 2022 7:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, 3 ਤੋਂ 4 ਅਕਤੂਬਰ, 2022 ਤੱਕ ਗੁਜਰਾਤ ਦਾ ਦੌਰਾ ਕਰਨਗੇ। ਭਾਰਤ ਦੇ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਗੁਜਰਾਤ ਦੀ ਪਹਿਲੀ ਯਾਤਰਾ ਹੋਵੇਗੀ।

3 ਅਕਤੂਬਰ, 2022 ਨੂੰ, ਰਾਸ਼ਟਰਪਤੀ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਜਾ ਕੇ ਆਪਣੇ ਰੁਝੇਵਿਆਂ ਦੀ ਸ਼ੁਰੂਆਤ ਕਰਨਗੇ। ਬਾਅਦ ਵਿੱਚ, ਉਹ GMERS, ਗਾਂਧੀਨਗਰ ਵਿਖੇ ਸਿਹਤ, ਸਿੰਚਾਈ, ਜਲ ਸਪਲਾਈ ਅਤੇ ਬੰਦਰਗਾਹ ਵਿਕਾਸ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ/ਨੀਂਹ ਪੱਥਰ ਰੱਖਣਗੇ। ਉਸੇ ਸ਼ਾਮ, ਉਹ ਗਾਂਧੀਨਗਰ ਵਿੱਚ ਆਪਣੇ ਸਨਮਾਨ ਵਿੱਚ ਗੁਜਰਾਤ ਸਰਕਾਰ ਦੁਆਰਾ ਆਯੋਜਿਤ ਇੱਕ ਨਾਗਰਿਕ ਸੁਆਗਤ–ਸਮਾਰੋਹ ਵਿੱਚ ਸ਼ਾਮਲ ਹੋਣਗੇ।

4 ਅਕਤੂਬਰ, 2022 ਨੂੰ, ਰਾਸ਼ਟਰਪਤੀ 'ਹਰਸਟਾਰਟ' - ਮਹਿਲਾ ਉੱਦਮੀਆਂ ਲਈ ਗੁਜਰਾਤ ਯੂਨੀਵਰਸਿਟੀ ਦਾ ਇੱਕ ਸਟਾਰਟ-ਅੱਪ ਪਲੈਟਫਾਰਮ ਲਾਂਚ ਕਰਨਗੇ ਅਤੇ ਗੁਜਰਾਤ ਯੂਨੀਵਰਸਿਟੀ, ਅਹਿਮਦਾਬਾਦ ਵਿਖੇ ਸਿੱਖਿਆ ਅਤੇ ਆਦਿਵਾਸੀ ਵਿਕਾਸ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ/ਨੀਂਹ ਪੱਥਰ ਰੱਖਣਗੇ।

 

***

 

ਡੀਐੱਸ/ਐੱਸਕੇਐੱਸ 


(Release ID: 1864775) Visitor Counter : 132


Read this release in: English , Urdu , Hindi , Marathi