ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸੀਪੀਐੱਚਈਈਓ-ਐਮਓਐਚਯੂਏ ਨੇ 24X7 ਜਲ ਸਪਲਾਈ ਪ੍ਰਣਾਲੀਆਂ 'ਤੇ ਆਪਣੀ ਕਿਸਮ ਦੀ ਪਹਿਲੀ ਖੇਤਰੀ ਵਰਕਸ਼ਾਪ ਦਾ ਆਯੋਜਨ ਕੀਤਾ
Posted On:
29 SEP 2022 5:00PM by PIB Chandigarh
ਕੇਂਦਰੀ ਜਨ ਸਿਹਤ ਅਤੇ ਵਾਤਾਵਰਣ ਇੰਜੀਨੀਅਰਿੰਗ ਸੰਗਠਨ (ਸੀਪੀਐੱਚਈਈਓ), ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਡਿਊਸ਼ ਗੇਸੇਲਸ਼ਾਫਟ ਫਰ ਇੰਟਰਨੈਸ਼ਨਲ ਜ਼ੁਸਾਮੇਨਾਰਬੀਟ (ਜੀਆਈਜ਼ੈਡ) ਅਤੇ ਓਡੀਸ਼ਾ ਸਰਕਾਰ ਦੇ ਤਕਨੀਕੀ ਸਹਿਯੋਗ ਨਾਲ 29 ਅਤੇ 30 ਸਤੰਬਰ, 2022 ਨੂੰ ਪੁਰੀ ਵਿਖੇ ਆਪਣੀ ਪਹਿਲੀ 24x7 ਜਲ ਸਪਲਾਈ ਪ੍ਰਣਾਲੀ ਆਪਣੀ ਤਰ੍ਹਾ ਦੀ ਪਹਿਲੀ ਖੇਤਰੀ ਵਰਕਸ਼ਾਪ ਦਾ ਆਯੋਜਨ ਕੀਤਾ ਹੈ।
ਦੋ ਦਿਨੀ ਵਰਕਸ਼ਾਪ ਦਾ ਅੱਜ ਉਦਘਾਟਨ ਹੋਇਆ। ਸ੍ਰੀਮਤੀ ਡੀ. ਥਾਰਾ, ਵਧੀਕ ਸਕੱਤਰ ਅਤੇ ਰਾਸ਼ਟਰੀ ਨਿਗਰਾਨ (ਅਮ੍ਰਿਤ), ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਮੁੱਖ ਭਾਸ਼ਣ ਦਿੱਤਾ।
ਮਾਨਯੋਗ ਪ੍ਰਧਾਨ ਮੰਤਰੀ ਨੇ ਸਾਰੇ ਸ਼ਹਿਰਾਂ ਦੇ ਪਾਣੀ ਨੂੰ ਸੁਰੱਖਿਅਤ ਬਣਾਉਣ ਅਤੇ ਦੇਸ਼ ਦੇ ਸਾਰੇ ਸ਼ਹਿਰੀ ਖੇਤਰਾਂ ਵਿੱਚ ਜਲ ਸਪਲਾਈ ਸੇਵਾਵਾਂ ਦੀ ਵਿਆਪਕ ਕਵਰੇਜ ਪ੍ਰਦਾਨ ਕਰਨ ਦੇ ਵਿਜ਼ਨ ਨਾਲ 1 ਅਕਤੂਬਰ, 2021 ਨੂੰ ਅੰਮ੍ਰਤ 2.0 ਦੀ ਸ਼ੁਰੂਆਤ ਕੀਤੀ। ਅੰਮ੍ਰਤ 2.0 ਦੇ ਨਤੀਜਿਆਂ ਵਿੱਚੋਂ ਸਾਰੇ 500 ਅੰਮ੍ਰਤ ਸ਼ਹਿਰਾਂ ਵਿੱਚ ਘੱਟੋ-ਘੱਟ ਇੱਕ ਵਾਰਡ ਜਾਂ ਇੱਕ ਡੀਐੱਮਏ ਵਿੱਚ ਟੂਟੀ ਦੀ ਸਹੂਲਤ ਤੋਂ 24x7 ਪਾਣੀ ਦੀ ਸਪਲਾਈ ਪ੍ਰਦਾਨ ਕਰਨਾ ਹੈ ।
ਸ਼ਹਿਰੀ ਆਬਾਦੀ ਦੀ ਆਜੀਵਿਕਾ ਸੁਧਾਰ ਵਿੱਚ ਕਰਕੇ ਸੇਵਾ ਪ੍ਰਦਾਨ ਵਿੱਚ ਸੁਧਾਰ ਅਤੇ ਆਰਥਿਕਤਾ ਨੂੰ ਚਲਾਉਣ ਲਈ 24×7 ਪਾਣੀ ਦੀ ਸਪਲਾਈ ਸਮੇਂ ਦੀ ਲੋੜ ਹੈ। ਇਸ ਲਈ, 24 × 7 ਜਲ ਸਪਲਾਈ ਪ੍ਰਣੀਆਂ 'ਤੇ ਗਿਆਨ ਦਾ ਪ੍ਰਸਾਰਣ ਅਤੇ ਰਾਜਾਂ ਅਤੇ ਸ਼ਹਿਰਾਂ ਨੂੰ ਸੰਭਾਲਣਾ ਸਮੇਂ ਦੀ ਜ਼ਰੂਰਤ ਹੈ।
ਰੂਕ-ਰੁਕ ਕੇ ਪਾਣੀ ਦੀ ਸਪਲਾਈ ਤੋਂ 24X7 ਲਗਾਤਾਰ ਜਲ ਸਪਲਾਈ ਪ੍ਰਣਾਲੀਆਂ ਵਿੱਚ ਸੰਚਾਰ ਕਰਨ ਲਈ ਰਾਜਾਂ ਅਤੇ ਸ਼ਹਿਰਾਂ ਦੇ ਗਿਆਨ ਦੇ ਪ੍ਰਸਾਰ ਅਤੇ ਹੋਲਡਿੰਗ ਸਹਾਇਤਾ ਦਾ ਵਿਸਥਾਰ ਕਰਨ ਲਈ, ਮੰਤਰਾਲੇ ਨੇ ਰਾਸ਼ਟਰੀ ਪੱਧਰ 'ਤੇ 24x7 ਜਲ ਸਪਲਾਈ ਪ੍ਰਣਾਲੀਆਂ ਉੱਤੇ ਰਾਸ਼ਟਰੀ ਕਾਰਜ ਬਲ (ਐਨਟੀਐਫ) ਅਤੇ ਰਾਜ ਪੱਧਰ 'ਤੇ 24x7 ਜਲ ਸਪਲਾਈ ਪ੍ਰਣਾਲੀਆਂ 'ਤੇ ਰਾਜ ਪੱਧਰੀ ਕਾਰਜਬਲ (ਐਸਟੀਐਫ) ਦਾ ਗਠਨ ਕੀਤਾ ਹੈ। ਦਸ (10) ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੁਣ ਤੱਕ 24x7 ਜਲ ਸਪਲਾਈ ਪ੍ਰਣਾਲੀਆਂ 'ਤੇ ਰਾਜ ਪੱਧਰੀ ਕਾਰਜਬਲ (ਐਸਟੀਐਫ) ਦਾ ਗਠਨ ਕੀਤਾ ਹੈ।
ਵਰਕਸ਼ਾਪ ਦੌਰਾਨ ਸ਼੍ਰੀ ਜੀ. ਮਥੀ ਵਥਾਨਨ, ਪ੍ਰਮੁੱਖ ਸਕੱਤਰ, ਆਵਾਸ ਅਤੇ ਸ਼ਹਿਰੀ ਵਿਕਾਸ ਵਿਭਾਗ, ਉੜੀਸਾ ਸਰਕਾਰ ਨੇ ਓਡੀਸ਼ਾ ਦੇ ਕਈ ਸ਼ਹਿਰਾਂ ਵਿੱਚ ਲਾਗੂ ਕੀਤੇ ਜਾ ਰਹੇ "ਡਰਿੰਕ ਫਰੌਮ ਟੈਪ" ਮਿਸ਼ਨ 'ਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ।
ਡਾ. ਐਮ. ਦਿਨਾਧਿਆਲਨ, ਸਲਾਹਕਾਰ (ਪੀਐੱਚਈਈ), ਸੀਪੀਐੱਚਈਈਓ, ਐਮਓਐਚਯੂਏ ਦੀ ਪ੍ਰਧਾਨਗੀ ਵਿੱਚ ਨੈਸ਼ਨਲ ਟਾਸਕ ਫੋਰਸ (ਐਨਟੀਐਫ) ਨੇ 24x7 ਜਲ ਸਪਲਾਈ ਪ੍ਰਣਾਲੀਆਂ 'ਤੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ। ਰਾਜਾਂ ਨੇ ਅੰਮ੍ਰਤ 2.0 ਦੇ ਤਹਿਤ 24x7 ਜਲ ਸਪਲਾਈ 'ਤੇ ਆਪਣੇ ਰਾਜ ਕਾਰਜ ਯੋਜਨਾਵਾਂ ਨੂੰ ਪੇਸ਼ ਕੀਤਾ। ਪੁਰੀ, ਪੁਣੇ, ਕੋਇੰਬਟੂਰ ਦੇ 24x7 ਵਾਟਰ ਸਪਲਾਈ ਕੇਸ ਸਟੱਡੀਜ਼ ਅਤੇ ਸੋਲਾਪੁਰ ਦੇ ਵਾਟਰ ਆਡਿਟ ਵੀ ਪੇਸ਼ ਕੀਤੇ ਗਏ।
ਐਨਟੀਐਫ ਨੇ ਮੰਤਰਾਲੇ ਦੁਆਰਾ ਪ੍ਰਕਾਸ਼ਿਤ 24x7 ਜਲ ਸਪਲਾਈ 'ਤੇ ਤਕਨੀਕੀ ਦਿਸ਼ਾ-ਨਿਰਦੇਸ਼ ਪੇਸ਼ ਕੀਤੇ। ਐਨਟੀਐਫ 24x7 ਜਲ ਸਪਲਾਈ ਅਤੇ ਪ੍ਰਬੰਧਨ ਨੀਤੀ ਦਾ ਖਰੜਾ ਅਤੇ 24x7 ਜਲ ਸਪਲਾਈ ਪ੍ਰਣਾਲੀ 'ਤੇ ਪੀਪੀਪੀ ਗਾਈਡਲਾਈਨ ਦਾ ਖਰੜਾ ਵੀ ਤਿਆਰ ਕਰੇਗਾ ਅਤੇ ਰਾਜ ਭਾਗੀਦਾਰਾਂ ਤੋਂ ਫੀਡਬੈਕ ਪ੍ਰਾਪਤ ਕਰੇਗਾ।
ਕਾਨਫਰੰਸ ਵਿੱਚ 9 ਰਾਜਾਂ ਤੋਂ ਰਾਜ ਪੱਧਰੀ ਟਾਸਕ ਫੋਰਸ (ਐਸਟੀਐਫ) ਦੇ ਚੇਅਰਪਰਸਨ ਅਤੇ ਮੈਂਬਰਾਂ ਸਮੇਤ ਲਗਭਗ 100 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਤਕਨੀਕੀ ਮੁਖੀ, ਮੁੱਖ ਇੰਜੀਨੀਅਰ, ਸਿਟੀ ਇੰਜੀਨੀਅਰ ਅਤੇ ਸੀਨੀਅਰ ਇੰਜੀਨੀਅਰ ਸ਼ਾਮਲ ਸਨ।
*****
ਆਰਕੇਜੇ/ਐੱਮ
(Release ID: 1863985)
Visitor Counter : 114