ਵਿੱਤ ਮੰਤਰਾਲਾ
ਬਜ਼ੁਰਗ ਨਾਗਰਿਕ ਬੱਚਤ ਯੋਜਨਾ ਦੇ ਸੰਚਾਲਨ ਦੇ ਬਾਰੇ ਸਪਸ਼ਟੀਕਰਨ
Posted On:
29 SEP 2022 4:32PM by PIB Chandigarh
ਬਜ਼ੁਰਗ ਨਾਗਰਿਕ ਬੱਚਤ ਯੋਜਨਾ (ਐੱਸਸੀਐੱਸਐੱਸ) ਦੇ ਸੰਚਾਲਨ ਦੇ ਤਹਿਤ ਖਾਤਾਧਾਰਕ ਦੀ ਮੌਤ ਸਬੰਧੀ ਕੁਝ ਮਾਮਲਿਆਂ ਵਿੱਚ ਇਹ ਪਾਇਆ ਗਿਆ ਹੈ ਕਿ ਸੰਚਾਲਨ ਏਜੰਸੀਆਂ ਐੱਸਸੀਐੱਸਐੱਸ ਖਾਤਿਆਂ ਨੂੰ ‘ਸਮੇਂ ਤੋਂ ਪਹਿਲਾਂ ਬੰਦ’ ਮੰਨ ਕੇ ਬੰਦ ਕਰ ਰਹੀਆਂ ਹਨ।
ਇਸ ਸੰਦਰਭ ਵਿੱਚ ਐੱਸਸੀਐੱਸਐੱਸ ਦੇ ਨਿਯਮ 7 (2) ਦੇ ਵੱਲ ਧਿਆਨ ਆਕਰਸ਼ਿਤ ਕੀਤਾ ਜਾਂਦਾ ਹੈ, ਅਤੇ ਹੇਠਾਂ ਦਿੱਤਾ ਗਿਆ ਸਪਸ਼ਟੀਕਰਨ ਦਿੱਤਾ ਜਾਂਦਾ ਹੈ:
-
ਅਜਿਹੇ ਮਾਮਲਿਆਂ ਵਿੱਚ ਜਿੱਥੇ ਐੱਸਸੀਐੱਸਐੱਸ ਖਾਤਾਧਾਰਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਖਾਤਾ ਨਾਮਕ ਵਿਅਕਤੀ/ ਕਾਨੂੰਨੀ ਵਾਰਸ ਦੇ ਅਨੁਰੋਧ ’ਤੇ ਬੰਦ ਕੀਤਾ ਜਾ ਰਿਹਾ ਹੈ, ਐੱਸਸੀਐੱਸਐੱਸ ਯੋਜਨਾ ’ਤੇ ਲਾਗੂ ਵਿਆਜ ਦਰ ਖਾਤਾਧਾਰਕ ਦੀ ਮੌਤ ਦੀ ਮਿਤੀ ਤੱਕ ਭੁਗਤਾਨ ਕੀਤੀ ਜਾਵੇਗੀ ਅਤੇ ਇਸਦੇ ਬਾਅਦ ਡਾਕਘਰ ਬੱਚਤ ਖਾਤੇ ’ਤੇ ਲਾਗੂ ਵਿਆਜ ਦਰ ਦਾ ਭੁਗਤਾਨ ਖਾਤਾਧਾਰਕ ਦੀ ਮੌਤ ਦੀ ਤਾਰੀਖ ਤੋਂ ਲੈ ਕੇ ਖਾਤੇ ਦੇ ਅੰਤਿਮ ਰੂਪ ਨਾਲ ਬੰਦ ਹੋਣ ਦੀ ਤਾਰੀਖ ਤੱਕ ਕੀਤਾ ਜਾਵੇਗਾ।
-
ਐੱਸਸੀਐੱਸਐੱਸ ਖਾਤਾਧਾਰਕ ਦੀ ਮੌਤ ਹੋ ਜਾਣ ਦੇ ਕਾਰਨ ਸਮੇਂ ਤੋਂ ਪਹਿਲਾਂ ਹੀ ਸਬੰਧਿਤ ਖਾਤਿਆਂ ਨੂੰ ਬੰਦ ਕਰ ਦੇਣ ਦੀ ਕਾਨੂੰਨੀ ਧਾਰਾ ਉਪਰੰਤ ਹੀ ਅਮਲ ਵਿੱਚ ਨਹੀਂ ਆ ਜਾਂਦਾ ਹੈ। ਖਾਤੇ ਦਾ ਸਮਾਂ ਤੋਂ ਪਹਿਲਾਂ ਬੰਦ ਹੋਣਾ ਉਦੋਂ ਹੀ ਲਾਗੂ ਹੁੰਦਾ ਹੈ ਜਦੋਂ ਐੱਸਸੀਐੱਸਐੱਸ ਖਾਤਾਧਾਰਕ ਮੈਚਿਉਰਿਟੀ ਮਿਆਦ ਤੋਂ ਪਹਿਲਾਂ ਆਪਣੇ ਐੱਸਸੀਐੱਸਐੱਸ ਖਾਤੇ ਨੂੰ ਬੰਦ ਕਰਾਉਣ ਦੀ ਬੇਨਤੀ ਕਰਦਾ ਹੈ। ਖਾਤੇ ਨੂੰ ਸਮੇਂ ਤੋਂ ਪਹਿਲਾਂ ਬੰਦ ਕਰ ਦੇਣ ਦੇ ਅਜਿਹੇ ਮਾਮਲਿਆਂ ਵਿੱਚ ਐੱਸਸੀਐੱਸਐੱਸ ਦੇ ਨਿਯਮ 6 ਵਿੱਚ ਜ਼ਿਕਰਯੋਗ ਜੁਰਮਾਨਾ ਲਗਾਇਆ ਜਾਵੇਗਾ।
****
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1863734)